ਸੰਵਿਧਾਨ - ਯਸ਼ੂ ਜਾਨ

ਸੰਵਿਧਾਨ ਲਾਗੂ ਹੋਣ ਤੇ,
ਬੁਲਟ ਦੀ ਗੱਲ ਰੱਦ ਹੋਊ,
ਬਹੁਗਿਣਤੀ ਦਾ ਰਾਜ,
ਸਭ ਬੈਲਟ ਦੇ ਹੱਥ ਹੋਊ,
ਲੋਕੋ ਪੜ੍ਹ ਕੇ ਕਰੋ ਚੇਤਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਸੰਗਠਨ ਨਾ ਕੋਈ ਚੱਲੂ,
ਮਜ਼ਹਬ ਦੇ ਨਾਮ ਤੇ,
ਹੱਕ ਲੈ ਕੇ ਦੇਸ਼ ਵਾਸੀ,
ਪਹੁੰਚਣਗੇ ਮੁਕਾਮ ਤੇ,
ਬਲੀ ਵੇਦੀ ਤੇ ਚੜ੍ਹੇਗੀ,
ਸਦਾ ਹੀ ਭੇਡ ਬੱਕਰੀ,
ਸ਼ੇਰ ਕੌਮ ਦੀ ਪਛਾਣ,
ਹੋਊ ਸਾਰਿਆਂ ਤੋਂ ਵੱਖਰੀ,
ਮੰਨੋ ਸੱਚਾ-ਸੁੱਚਾ ਨੇਤਾ,
ਤੁਸੀ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |


ਦਲਿਤਾਂ ਗ਼ਰੀਬਾਂ ਦਾ ਸੀ,
ਸੱਚਾ ਯਾਰ ਭੀਮ ਰਾਓ,
ਜਿਹਨਾਂ ਦਾ ਦੁੱਖ ਪਾਇਆ,
ਨਾ ਸਹਾਰ ਭੀਮ ਰਾਓ,
ਲੜਦਾ ਰਿਹਾ ਉਹ ਯੋਧਾ,
ਦੇਸ਼ਵਾਸੀਆਂ ਦੇ ਵਾਸਤੇ,
ਸਾਰਿਆਂ ਨੂੰ ਕਿਹਾ ਚੱਲੋ,
ਸੱਚਾਈ ਦੇ ਰਾਸਤੇ,
ਦਿਓ ਯਸ਼ੂ ਜੀ ਸੰਦੇਸ਼ਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਯਸ਼ੂ ਜਾਨ , ਜਲੰਧਰ , ਪੰਜਾਬ
ਸੰਪਰਕ : - 9877874659