'' ਤੋੌਬਾ ਦੀ ਵੇਲਾ ਹੈ '' - ਰਣਜੀਤ ਕੌਰ ਗੁੱਡੀ ਤਰਨ ਤਾਰਨ।
ਤੋੌਬਾ ਕਰ ਲੈ ਅੜਿਆ ਤੋੌਬਾ ਦੀ ਵੇਲਾ ਹੈ
ਮਾਲ ਅਸਬਾਬ ਸੌ ਬਰਸ ਕਾ, ਨਹੀਂ ਦਮ ਦਾ ਭਰੋਸਾ ਪਲ ਕਾ--
ਪਿਛੇ ਬਹੁਤ ਪਿਛੇ ਝਾਤੀ ਮਾਰਿਆਂ ਜਾਂ ਵਡੇਰਿਆਂ ਤੋਂ ਸੁਣਿਆਂ ਸਮਝ ਆਉਂਦਾ ਹੈ ਕਿ ਧਰਤੀ ਤੇ ਜਦ ਵੀ ਅਨਰਥ ਦੀ ਇੰਤਹਾ ਹੋਈ ਕੁਦਰਤ ਨੇ ਆਪਣਾ ਸਬਰ ਖੋਇਆ।ਇਹ ਇੰਤਹਾ ਕਰਨ ਵਿੱਚ ਮਨੁੱਖ ਦਾ ਹੱਥ ਜਿਆਦਾ ਹੋਇਆ।ਕਾਦਰ ਨੇ ਆਪਣੀ ਚੁਰਾਸੀ ਵਿਚੋਂ ਮਨੁੱਖ ਜਾਤੀ ਨੂੰ ਸਰਵੋਤਮ ਦਾ ਖਿਤਾਬ ਦਿੱਤਾ ਤੇ ਆਪਣਾ ਸਬਾਰਡੀਨੇਟ ਥਾਪਿਆ।ਪਰ ਇਹ ਤੇ ਚੇਲੇ ਜਾਣ ਛੜੱਪ ਵਾਂਗ ਆਫ਼ਰ ਗਿਆ।ਇਸ ਸੱਭ ਕੁਝ ਵਿੱਚ ਇਹ ਆਪਣੀ ਆਖਰਤ ਨੂੰ ਭੁਲਾ ਬੈਠਾ,ਤੇ ਇਹ ਵੀ ਭੁੱਲ ਗਿਆ ਕਿ ਕਾਦਰ ਸੱਭ ਕੁਝ ਵੇਖ ਰਿਹਾ ਹੇ ਤੇ ਨੋਟ ਵੀ ਕਰ ਰਿਹਾ ਹੈ।ਇਹ ਵੀ ਭੁੱਲ ਗਿਆ ਕਿ ਜਾਨ ਹੈ ਤਾਂ ਜਹਾਨ ਹੈ।
ਐੇਟਮ ਬਣਾਏ,ਪਰਮਾਣੂ ਬਣਾਏ, ਮਿਜ਼ਾਇਲ ਬਣਾਈ ਤੇ ਹੁਣ ਤਾਂ ਨਿਉਕਲੀਅਰ ਜੰਗ ਦੀਆਂ ਬੜ੍ਹਕਾਂ ਮਾਰਦਾ ਹੈ ਮਨੁੱਖ।ਇਹ ਵੀ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਹੁਣ ਮੈਦਾਨੇ ਏ ਜੰਗ ਵਿੱਚ ਆਦਮੀ ਨਹੀਂ ਰੌਬਰਟ ਲੜਨਗੇ।ਵਿਕਾਸ ਦਾ ਝਾਉਲਾ ਦਰਸਾ ਕੇ ਵਿਨਾਸ਼ ਦੇ ਸਾਰੇ ਪ੍ਰਯੋਗ ਕਾਮਯਾਬ ਬਣਾ ਲਏ ਹਨ।ਆਪਸੀ ਦੂਰੀਆਂ ਵਧਾ ਲਈਆਂ। ਜ਼ਮੀਂਨ ਤੇ ਰਹਿਣ ਦਾ ਚੱਜ ਆਇਆ ਨਹੀਂ ਅਜੇ ਤੇ ਚੰਦਰਮਾ ਤੇ ਮੰਗਲ ਤੇ ਵੱਸਣ ਦੇ ਰਾਕਟ ਬਣਾ ਲਏ।ਜਦ ਵੀ ਇਹਨੇ ਚੰਨ ਤੇ ਮੰਗਲ ਤੇ ੱਥੁੱਕਣ ਦੀ ਕੋਸ਼ਿਸ਼ ਕੀਤੀ ਇਹ ਫੇਲ੍ਹ ਹੋ ਗਿਆ ਤੇ ਇਸਦਾ ਖਮਿਆਜ਼ਾ ਮਾੜੇ ਨੂੰ ਕਿਸੇ ਨਾਂ ਕਿਸੇ ਮਹਾਂਮਾਰੀ ਦਾ ਮਾਰ ਸਹਿ ਕੇ ਭੁਗਤਣਾ ਪਿਆ।ਆਖਰੀ ਸਾਹ ਬੂਹੇ ਤੇ ਖੜਾ ਹੈ ਫੇਰ ਵੀ ਮਿਲਾਵਟ ਬੇਈਮਾਨੀ ਧੋਖਾਧੜੀ ਲੁੱਟ ਖੋਹ ਤੋਂ ਬਾਜ ਨਹੀਂ ਆ ਰਿਹਾ ਬੰਦਾ।
ਰੱਤੀ ਕੁ ਸਿਰ ਕੱਢਦਾ ਆਦਮੀ ਯੁਨੀਵਰਸ ਦਾ ਮਾਲਕ ਬਣਨ ਦਾ ਸਪਨਾ ਪਾਲ ਬੈਠਦਾ ਹੈ ਤੇ ਫਿਰ ਸੁਪਨੇ ਦੀ ਤਾਬੀਰ ਸਿਰੇ ਲਾਉਣ ਲਈ ਨਜ਼ਾਇਜ਼ ਤਦਬੀਰਾਂ ਘੜਨ ਲਗਦਾ ਹੈ,ਜਿਵੇਂ ਕੌਸਮੇਟਿਕ ਨਾਲ ਉਸਾਰੀ ਮੁਟਿਆਰ ਮਿਸ ਯੁਨੀਵਰਸ ਤੇ ਵਰਲਡ ਕੁਈਨ ਬਣ ਜਾਂਦੀ ਹੈ।
ਅਜੀਬ ਜਿਹੀ ਸਿਆਸਤ ਹੈ ਭਾਰਤ ਮਹਾਨ ਦੀ ਜਿਵੇਂ ਸੁਲਗਦੀ ਹੋਈ ਲਕੜੀ,ਮੱਘਦਾ ਕੋਲਾ, ਬਿਜਲੀ ਪਾਣੀ ਅਨਾਜ ਮੁਫ਼ਤ ਦੇ ਕੇ ਮਿਹਨਤਕਸ਼ਾਂ ਨੂੰ ਸ਼ਰਾਬ ਤੇ ਨਸ਼ਿਆਂ ਦੇ ਆਹਰ ਲਾ ਦਿਤਾ ਤੇ ਆਪਣੀਆਂ ਦਸ ਪੀੜ੍ਹੀਆਂ ਦਾ ਅੇਤਮਾਮ ਕਰ ਲਿਆ।ਭਾਈ ਨੂੰ ਭਾਈ ਦੁਰਕਾਰਦਾ ਮਾਰਦਾ ਵੇਖ ਮਨੁੱਖਤਾ ਵੀ ਸ਼ਰਮਸਾਰ ਹੋ ਰਹੀ ਹੈ।
ਇਸ ਸੰਕਟ ਵਿੱਚ ਆਮ ਆਦਮੀ ਨੂੰ ਦੰਦਣਾਂ ਪੈ ਪੈ ਜਾ ਰਹੀਆਂ ਹਨ ।
ਜਦ ਕੋਈ ਮਨ ਮਨਾ ਕੇ ਬਾਹਰ ਕੁਸ਼ ਆਹਰ ਪਾਰ ਕਰਨ ਨਿਕਲਣ ਲਗਦਾ ਹੈ ਤਾਂ ਬਾਕੀ ਦੇ ਘਰ ਵਾਲੇ ਦੁਆਵਾਂ ਮੰਗਦੇ ਅਰਦਾਸਾਂ ਕਰਦੇ ਹਨ ਜੇ ਭਲਾ ਸੁਖੀ ਸਾਂਦੀ ਘਰ ਮੁੜ ਆਵੇ।
ਆਪਣੇ ਘਰ ਵੀ ਖਤਰਾ ਤੇ ਬਾਹਰ ਵੀ,ਪਰ - ਪਰ ਬੰਦੇ ਦੀ ਹੈਂਕੜ ਕਿ' ਮੈਂ ਮਨੁੱਖ ਜਾਤ ਹਾਂ' ਅਜੇ ਵੀ ਨੀਵੀਂ ਨਹੀਂ ਹੋਈ।ਇਸ ਵਕਤ ਜਦ ਪੂਰਾ ਆਲਮ ਜੀਵਨ ਤੇ ਮੌਤ ਦੀ ਜੰਗ ਲੜ ਰਿਹਾ ਹੈ ਅਭਿਮਾਨ ਮੱਤੇ ਪ੍ਰਧਾਨ ਨੇ ਹੁਕਮ ਕੀਤਾ'ਘੰਟੀਆਂ ਖੜਕਾ ਕੇ ਦੁਖੀਆਂ ਦੇ ਸਿਰ ਭੰਨੋ,ਫਿਰ ਦੂਜਾ ਹੁਕਮ ਕੀਤਾ ਦੀਵਾ ਜਗਾਓ,ਮੋਮਬੱਤੀ ਬਾਲ ਕੇ ਹਸਪਤਾਲਾਂ ਤੇ ਘਰਾਂ ਵਿੱਚ ਪ੍ਰਦੂਸ਼ਨ ਫੈੇਲਾਓ।ਇਸ ਨਾਲ ਆਮ ਆਦਮੀ ਦਾ ਮਨ ਤਰਾਂ ਤਰਾਂ ਦੇ ਖ਼ਦਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ।
ਕਮਲਾ ਗਲ ਕਰੇ ਸਿਆਣਾ ਕਿਆਸ ਕਰੇ-ਦਿਮਾਗ ਵਰਤਣ ਦੀ ਵੇਲਾ ਹੈ,ਸੰਭਲਣਾ ਹੈ,ਸੰਭਾਲਣਾ ਹੈ।
ਅੰਨ੍ਹੀ ਭਗਤੀ ਜਾਂ ਸ਼ੁਗਲ ਮੇਲਾ ਕੁਝ ਵੀ ਆਖੋ ,ਮੂਰਖਾਂ ਨੇ ਮੋਮਬੱਤੀ ਨਾਲ ਠਾਹ ਠਾਹ ਪਟਾਕਾ ਬੰਬ ਵੀ ਚਲਾਏ।ਫਾਇਦਾ ਵਪਾਰੀ ਲੈ ਗਿਆ।ਪਰ ਕੌਣ ਆਖੇ ਸਾਹਬ ਨੁੰ ਇੰਜ ਨਹੀਂ ਇੰਜ ਕਰ।
ਕੰਨਾਂ ਨੂੰ ਹੱਥ ਲਾਉਣ ਦੀ ਵੇਲਾ ਹੈ ਤੋਬਾ ਕਰਨ ਦੀ ਵੇਲਾ ਹੈ ਅੜਿਆ ਤੋਬਾ ਕਰ-ਡਾਢੇ ਰੱਬ ਤੋਂ ਡਰ,ਦੁਆ ਮੰਗ ਅਰਦਾਸ ਕਰ ਜੋ ਸੋਹਣਾ ਰੇਖ ਚ ਮੇਖ ਮਾਰ ਆਪਣੀ ਲੁਕਾਈ ਬਚਾ ਲਵੇ।
ਜੇ ਹੁਣ ਵੀ ਆਪਾਂ ਸਾਨੂੰ ਕੀ,ਮੈਨੂੰ ਕੀ,ਤੈਨੂੰ ਕੀ ਦੀ ਲੀਹ ਤੇ ਚਲਦੇ ਰਹੇ ਤਾਂ ਇਕ ਦਿਨ ਅੇੈਸਾ ਆਵੇਗਾ ਕਿ ਤੀਹ ਸੂਬੇ ਤੀਹ ਦੇਸ਼ ਬਣ ਜਾਣਗੇ,ਹੱਦਾਂ ਕੰਡੇ ਬਣ ਚੁਭਣਗੀਆਂ।ਸਿਆਸਤਦਾਨ ਕਿਰਤੀ ਨੂੰ ਜਰ ਖਰੀਦ ਗੁਲਾਮ ਬਣਾ ਕੇ ਵਿਚਰੇ,ਵਿਚਾਰੇਗਾ,ਮੱਧ ਵਰਗ ਦੇ ਸਿਰ ਤੇ ਪੁਜਾਰੀ ਦੇ ਧਰਮ ਦੀ ਤਲਵਾਰ ਲਟਕੇਗੀ।ਫੁੱਟ ਤੇ ਭੁੱਖ ਇੰਨੀ ਵਧ ਜਾਏਗੀ ਕਿ ਅੱਖਾਂ ਸਾਹਵੇਂ ਕੇਵਲ ਕਬਰਿਸਤਾਨ ਹੋਣਗੇ।
'' ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਹਕੀਕਤ ਛੱਡ ਏਕਤਾ ਬਨਾ ਕੇ ਰੱਖਣੀ ਹੈ।ਦਿਮਾਗੀ ਤਵਾਜ਼ਨ ਬਣਾ ਕੇ ਰੱਖਣਾ ਹੈ।ਜੇ ਆਪਾਂ ਮਿਲ ਕੇ ਨੀਅਤ ਅਤੇ ਨੈਤਿਕਤਾ ਦਾ ਪੱਲਾ ਫੜ ਲਈਏ ਤੇ ਇਕ ਡਾਕਟਰ ਤੇ ਇਕ ਫਿਲਮੀ ਐੇਕਟਰ ਪੰਜਾਹ ਬੇਕਾਰਾਂ ਨੂੰ ਰੋਜ਼ੀ ਦੇ ਸਕਦੇ ਹਨ ਤੇ ਇਕ ਮਨਿਸਟਰ ਇਕ ਕ੍ਰਿਕਟਰ ਸ਼ਰਾਬ ਨਸ਼ੀਲੀਆਂ ਦਵਾਈਆਂ ਦੀ ਥਾਂ ਨਵ ਉਪਜਾਊ ਉਦਯੋਗ ਚਲਾ ਕੇ ਪੰਜ ਹਜਾਰ ਨੂੰ ਰੁਜ਼ਗਾਰੇ ਲਾ ਸਕਦਾ ਹੈ। ਕੰਨਟਰੇਕਟਰ ਰੁਜਗਾਰ ਤਾਂ ਦੇ ਰਿਹਾ ਹੈ ਪਰ ਬਗਾਰ ਨਿਗੁਣੀ ਦੇਂਦਾ ਹੈ,ਉਸਨੂੰ ਵੀ ਅੰਤ ਭਲੇ ਦਾ ਭਲਾ ਸੋਚਣਾ ਬਣਦਾ ਹੈ।
ਸੁਨ ਸਾਹਬਾ ਵਕਤ ਦੀ ਧੁਨ ਜੋ ਪਲ ਬਾਕੀ ਬਚੇ ਨੇ ਜੀਅ ਭਰ ਗੁਜਾਰ ਲੈ।
'' ਤਨਹਾ ਨਾ ਰੋਏ ਕੋਈ,ਤਨਹਾ ਨਾਂ ਹੰਸੇ ਕੋਈ-
ਆਂਸੂਓਂ ਕੀ ਧਾਰ ਕੋ ਹਮ ਬਾਂਟ ਲੇਂ ''
''ਜਿਂਦਗੀ ਕੇ ਪਿਆਰ ਕੋ ਹਮ ਬਾਂਟ ਲੇਂ''॥
ਰਣਜੀਤ ਕੌਰ ਗੁੱਡੀ ਤਰਨ ਤਾਰਨ।