ਦੇਵਦਾਸੀ - ਰਣਜੀਤ ਕੌਰ ਤਰਨ ਤਾਰਨ
ਦੇਵਦਾਸ ਅਤੇ ਦੇਵਦਾਸੀ ਦੇ ਸ਼ਾਬਦਿਕ ਅਰਥ ਹਨ ,ਦੇਵਤੇ ਦੇਵੀਆਂ ਦਾ ਦਾਸ ਤੇ ਦਾਸੀਆਂ,ਅੰਗਰੇਜੀ ਵਿੱਚ ਇਸਨੂੰ " ਸਰਵੇਂਟ ਆਫ ਗਾਡ" ਦਾ ਤਖ਼ਲਸ ਦਿੱਤਾ ਜਾਂਦਾ ਹੈ।
ਬੱਚੀਆਂ ਨੂੰ ਦੇਵਦਾਸੀ ਬਣਾ ਦੇਣ ਦੀ ਰੀਤ ਪਿਛਲੇ ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਹੈ।ਜਿਵੇਂ ਧਰਮ ਦੇ ਨਾਮ ਤੇ ਆਮ ਸੰਗਤਾਂ ਨੂੰ ਧਰਮ ਦੇ ਠੇਕੇਦਾਰ ਠੱਗ ਲੈਂਦੇ ਹਨ ਤੇ ਇਸ ਠੱਗੀ ਦੀ ਬਹੁਤੀ ਮਾਰ ਅੋਰਤਾਂ ਨੂੰ ਸਹਿਣੀ ਪੈਂਦੀ ਹੈ,ਉਸ ਤਰਾਂ ਹੀ ਇਸ ਦੇਵਦਾਸੀ ਬਣਾਉਣ ਵਿੱਚ ਵੀ ਕਿਸੇ ਵੀ ਬੱਚੀ ਦੇ ਮਾਪਿਆਂ ਨੂੰ ਦਸਿਆ ਜਾਂਦਾ ਹੈ ਕਿ ਇਸ ਕੁੜੀ ਤੇ ਦੇਵ ਦਾ ਹੱਕ ਹੋ ਗਿਆ ਹੈ ਇਸ ਲਈ ਇਸਨੂੰ ਮੰਦਿਰ ਚ ਰਹਿਣਾ ਹੋਵੇਗਾ ਭਗਵਾਨ ਦੀ ਸੇਵਾ ਲਈ।ਇਹ ਕੁੜੀਆਂ ਅੱੱਠ ਸਾਲ ਤੋਂ ਸੋਲਾਂ ਸਾਲ ਤੱਕ ਦੀ ਉਮਰ ਦੀਆਂ ਹੁੰਦੀਆਂ ਹਨ।ਸੇਵਾ ਦੇ ਨਾਮ ਤੇ ਇਹ ਵੱਡੀ ਪੱਧਰ ਦਾ ਸੋਸ਼ਣ ਹੈ।ਤੇ ਧਾਰਮਿਕ ਕੁਰੀਤੀ ਹੈ।ਕੁੜੀਆਂ ਨੂੰ ਭਾਰਤ ਨਾਟਿਅਮ ਸਿਖਾ ਕੇ ਪੁਜਾਰੀਆਂ ਅਤੇ ਧਨਵੰਤਿਆਂ ਦੀ ਹਾਜਰੀ ਵਿੱਚ ਨਚਾਇਆ ਜਾਂਦਾ ਹੈ।ਧੰਨਵੰਤੇ ਪਤਵੰਤੇ ਇਹਨਾਂ ਦੀ ਖ੍ਰੀਦ ਵੇਚ ਵੀ ਕਰਦੇ ਹਨ,ਅਤੇ ਇਹ ਪੁਜਾਰੀਆਂ ਦੀ ਕਮਾਈ ਦਾ ਸਾਧਨ ਵੀ ਹਨ।ਅਸਲ ਵਿੱਚ ਇਹ ਪੂਜਾ ਦੇ ਨਾਮ ਤੇ ਵੇਸਵਾਵ੍ਰਤੀ ਹੈ। ਵੱਡੀ ਉਮਰ ਹੋ ਜਾਣ ਤੇ ਇਹਨਾਂ ਨੂੰ ਨਕਾਰਾ ਕਰਾਰ ਦੇ ਦਿਤਾ ਜਾਂਦਾ ਹੈ,ਤੇ ਫਿਰ ਇਹਨਾਂ ਨੂੰ ਪੇਟ ਭਰਨ ਲਈ ਭੀਖ ਮੰਗਣੀ ਪੈਂਂਦੀ ਹੈ।
ਦਸਿਆ ਜਾਂਦਾ ਹੈ ਕਿ ਇਹ ਦੇਵਦਾਸੀ ਸਿਲਸਿਲਾ ਛੇਂਵੀ ਸਦੀ ਤੋਂ ਸ਼ੁਰੂ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰੀ ਜਾਤੀ ਵਿੱਚ ਸੁਧਾਰ ਲਿਆਉਣ ਲਈ ਵੱਡਾ ਉਪਰਾਲਾ ਕੀਤਾ ਤੇ ਇਸ ਤੇ ਕੁਝ ਠ੍ਹਲ ਵੀ ਪਈ ਪਰ ਸਵਾਰਥੀ ਪਤਵੰਤਿਆਂ ਦਾ ਕਾਰੋਬਾਰ ਬੰਦ ਹੁੰਦਾ ਹੈੇ ਜਦੋਂ ਉਦੋਂ ਧਰਮ ਦਾ ਅੰਧਵਿਸ਼ਵਾਸ ਫੈੇਲਾ ਕੇ ਇਹ' ਸੱਜਣ ਠੱਗ' ਆਪਣਾ ਧੰਦਾ ਚਾਲੂ ਕਰਾ ਲੈਂਦੇ ਹਨ।ਇਕ ਪੁਰਾਣੀ ਦੇਵਦਾਸੀ ਨੇ ਆਪਣੇ ਤਜੁਰਬੇ ਤੋਂ ਦੇਵਦਾਸੀਆਂ ਦੀ ਹਾਲਤ ਸੁਧਾਰਨ ਦੇ ਯਤਨ ਵੀ ਕੀਤੇ ਤੇ ਉਸਨੂੰ ਇਸ ਵਰ੍ਹੇ ਗਣਤੰਤਰ ਦਿਵਸ ਤੇ ਪਦਮ ਸ੍ਰੀ ਨਾਲ ਨਿਵਾਜਿਆ ਗਿਆ।ਪਰ ਇਹ ਕਾਫ਼ੀ ਨਹੀਂ ਹੈ,ਕਿਉਂਕਿ ਇਹ ਵ੍ਰਿਤੀ ਅਜੇ ਵੀ ਲੱਖਾਂ ਦੀ ਗਿਣਤੀ ਵਿੱਚ ਹੈ,ਅੰਕੜੈ ਦਸਦੇ ਹਨ ਕਿ ਸਾਢੇ ਚਾਰ ਲੱਖ ਦੇ ਕਰੀਬ ਕੁੜੀਆਂ ਮੰਦਰਾਂ ਵਿੱਚ ਦਾਸੀਆਂ ਹਨ ਤੇ ਏਨੀਆਂ ਕੁ ਹੀ ਵੇਸਵਾ ਜਾਂ ਭਿਖਾਰਨਾਂ ਹਨ।ਅਨ੍ਹਪੜ,ਅੰਨ੍ਹੇ ਭਗਤਾਂ ਨੂੰ ਏਨਾ ਡਰਾ ਦਿਤਾ ਜਾਂਦਾ ਹੈ ਕਿ ਉਹ ਆਪਣੀ ਜਾਨ ਤੋਂ ਧੀ ਦੀ ਪੂਰੀ ਉਮਰ ਵਾਰ ਦੇਂਦੇ ਹਨ,ਇਕ ਹੋਰ ਅਹਿਮ ਪੱਖ ਗਰੀਬੀ ਵੀ ਹੈ,ਮਾਪੇ ਆਪਣਾ ਪੇਟ ਪਾਲਣ ਲਈ ਵੀ ਧੀਆਂ ਨੂੰ ਵੇਚ ਦੇਂਦੇ ਹਨ,ਕੁਝ ਸਮਾਜਿਕ ਅੜਚਨਾਂ ਕਰ ਕੇ ਇਸ ਕਾਰਵਾਈ ਨੂੰ ਮੰਦਰ ਵਿੱਚ ਸੰਪਨ ਕੀਤਾ ਜਾਂਦਾ ਹੈ।
" ਸ਼ਾਮਾ ਆਨ ਬਸੋ ਵ੍ਰਿੰਦਾਵਨ ਮੇ, ਮੇਰੀ ਉਮਰ ਬੀਤ ਗਈ ਗੋਕਲ ਮੇਂ
ਰਸਤੇ ਮੇਂ ਕੂੰਆਂ ਖੁਦਵਾ ਆਨਾ
ਮੈਂ ਤੋ ਨੀਰ ਭਰੂੰਗੀ ਤੇਰੇ ਲੀਏ
ਰਸਤੇ ਮੇਂ ਬਾਗ ਬਨਾ ਜਾਨਾ,ਮੈਂ ਤੋ ਫੁਲ ਗੁਨੂੰਗੀ ਤੇਰੇ ਲੀਏ
ਦੇਵਦਾਸੀ ਪ੍ਰਥਾ ਕੀ ਹੈ,ਬੱਸ ਨਾਰੀ ਸੋਸ਼ਣ ਹੀ ਹੈ॥ਦੇਵਦਾਸੀਆਂ ਨੂੰ ਕੇਵਲ ਤੇ ਕੇਵਲ ਨੱਚਣ ਗਾਉਣ ਯਾਨੀ ਮਨਪ੍ਰਚਾਵੇ ਲਈ ਕੁਝ ਕੁ ਰਕਮ ਜਾਂ ਰੋਟੀ ਕਪੜੇ ਤੇ ਹੀ ਮੰਦਰ/ਆਸ਼ਰਮ ਵਿੱਚ ਰੱਖਿਆ ਜਾਂਦਾ ਹੈ।ਨਕਦ ਰਕਮ ਮਾਪਿਆਂ ਨੂੰ ਦੇ ਕੇ ਫਿਰ ਦੇਵਦਾਸੀ ਨੂੰ ਕਦੀ ਨਕਦੀ ਨਹੀਂ ਮਿਲਦੀ,ਇਸ ਤਰਾਂ ਇਹ ਪੁਜਾਰੀਆਂ ਦੀ ਉਪਰਲੀ ਕਮਾਈ ਦਾ ਸਾਧਨ ਵੀ ਹਨ।ਕਦੀ ਕਿਸੇ ਪੁਜਾਰੀ ਨੇ ਆਪਣੀ ਬੇਟੀ ਦੇਵਦਾਸੀ ਨਹੀ ਬਣਨ ਦਿੱਤੀ ਇਸ ਚਕਰਵਿਯੂ ਵਿੱਚ ਗਰੀਬ ਤੇ ਗਰੀਬੀ ਹੀ ਆਉਂਦੀ ਹੈੇ ਜੋ ਕਿ ਜਹਾਲਤ ਅਤੇ ਅੰਧਵਿਸਵਾਸ ਵਿੱਚ ਗ੍ਰਸਤ ਹੁੰਦੀ ਹੈ।ਰਾਮ ਦੇ ਨਾਮ, ਸ਼ਾਮ ਦੇ ਨਾਮ ਦੀ ਦੁਹਾਈ ਦੇ ਕੇ ਦੇਵਤਾ "ਯੇਲਮਾ" ਦੇ ਨਾਮ ਕੁੜੀਆਂ ਘਰਾਂ ਚੋਂ ਖੋਹ ਲਈਆਂ ਜਾਂਦੀਆਂ ਹਨ।ਗੇਂਦ ਗੀਟੇ ,ਅੱਡੀ ਠੀਪਾ ਘਰ ਘ੍ਰਰ ਖੇਡਣ ਦੀ ਉਮਰ ਵਿੱਚ ਉਹਨਾਂ ਦੇ ਪੈਰੀ ਘੁੰਗਰੂ ਬਨ੍ਹ ਦਿਤੇ ਜਾਂਦੇ ਹਨ,ਘਰ ਤੋਂ ਬੇਘ੍ਰਰ ਕਰ,ਇਹ ਪੜ੍ਹਾਇਆ ਜਾਂਦਾ ਹੈ ਕਿ ਦੇਵ ਯੇਲਮਾ" ਨੂੰ ਖੁਸ਼ ਕਰਨ ਲਈ "ਭਾਰਤ ਨਾਟਿਅਮ" ਨਾਚ ਜਰੂਰੀ ਹੈ ,ਨਹੀਂ ਤੇ ਦੇਵਤਾ ਨਰਾਜ਼ ਹੋ ਕੇ ਸਰਾਪ ਲਾ ਦੇਵੇਗਾ।ਇਸੀ ਡਰ ਹੇਠ ਉਹ ਉਦੋਂ ਤੱਕ ਨਚਦੀਆਂ ਹਨ ਜਦੋਂ ਤੱਕ ਪੁਜਾਰੀ ਚਾਹੇ ਤੇ ਫਿਰ ਉਸਨੂੰ ਦੇਹ ਵਪਾਰ ਵੱਲ ਧੱਕ ਦਿਤਾ ਜਾਂਦਾ ਹੈ,ਇਥੌਂਂਨਕਾਰਾ ਕਰ ਦਿੱਤੇ ਜਾਣ ਤੇ ਇਹ ਅੋਰਤਾਂ ਜੋ ਆਪਣਾ ਬਚਪਨ ਜਵਾਨੀ ਦੇਵਤਾ ਦੇ ਨਾਮ ਲੁਟਾ ਚੁਕੀਆਂ ਹੁੰਦੀਆਂ ਹਨ,ਤੇ ਆਪਣੀ ਕਮਾਈ ਨਾਲ ਕਈ ਘਰ ਭਰ ਚੁਕੀਆਂ ਹੁੰਦੀਆਂ, ਹਨ ਆਪਣੇ ਖੁਰ ਚੁਕੇ ਹੱਡਾਂ ਨੂੰ ਚਲਾਉਣ ਲਈ ਭੀਖ ਮੰਗਣ ਲਈ ਮਜਬੂਰ ਹੋ ਜਾਂਦੀਆਂ ਹਨ।ਭੀਖ ਵਿੱਚ ਜੋ ਫਿਟਕਾਰ ਮਿਲਦੀ ਹੈ,ਉਸਤੇ ਉਹ ਦੇਵਤਾ ੁਿਵਰੋਧ ਨਹੀਂ ਕਰਦਾ ਜਿਸਦੀ ਸਾਰੀ ਜਵਾਨੀ ਸੇਵਾ ਕੀਤੀ ਹੁੰਦੀ ਹੈ।ਜਿਸ ਸਰਾਪ ਤੋਂ ਡਰਦੇ ਤਸੀਹੇ ਸਹੇ ਉਹ ਸਰਾਪ ਵੀ ਲਗ ਕੇ ਰਹਿੰਦਾ ਹੈ।ਇਹ ਤੁਰੀਆਂ ਫਿਰਦੀਆਂ ਲਾਸ਼ਾਂ ਦਿਸਣ ਲਗਦੀਆਂ ਹਨ।ਦੇਵਤਾ ਦੇ ਨਾਮ ਤੇ ਦਾਨਵਾਂ ਦੇ ਪਿੰਜਰੇ ਵਿਚ ਕੈਦ ਕਟਦੀਆਂ ਹਨ।
ਦੱਖਣ ਭਾਰਤ ਤਾਮਿਲ ਨਾਡੂ ਕਰਨਾਟਕਾ,ਉੜੀਸਾ ਵਿੱਚ ਇਹ ਕੁਰੀਤੀ ਅੱਜ ਵੀ ਹੈ।ਕੇਰਲਾ ਪ੍ਰਾਂਤ ਜੋ ਕਿ ਸਾਖਰਤਾ ਵਿੱਚ ਪਹਿਲੇ ਨੰਬਰ ਤੇ ਹੈ ਉਥੇ ਵੀ ਇਹ ਚਲਨ ਹੈ।ਸਾਹਮਣੇ ਵਾਲੇ ਮੰਦਰ ਵਿੱਚ ਅੋਰਤਾਂ ਦਾ ਦਾਖਲਾ ਬੰਦ ਹੈ ਤੇ ਪਿਛਵਾੜੈ ਵਾਲੇ ਮੰਦਰ ਵਿੱਚ ਨਾਰੀਆਂ ( ਦਾਸੀਆਂ ) ਹਵਸ ਦਾ ਸ਼ਿਕਾਰ ਹੋ ਰਹੀਆਂ ਹੁੰਦੀਆਂ ਹਨ।ਇਹ ਕੈਸੀ ਪੂਜਾ ਹੈ,ਤੇ ਕੈਸਾ ਪੁੰਨ ਹੈ ? ਕੌਣ ਦਸੇਗਾ?
ਦੱਖਣ ਵਿੱਚ ਹੀ ਇਕ ਹੋਰ ਐੇਸਾ ਇਲਾਕਾ ਹੈ ਕਿ ਜਿਥੇ ਵਰਬਧੂ ਦੀ ਡੋਲੀ ਪੁਜਾਰੀ ਦੇ ਘਰ ਜਾਂਦੀ ਹੈ,ਤੇ ਪੁਜਾਰੀ ਕਿਸੇ ਵੀ ਉਮਰ ਦਾ ਹੋਵੇ ਨਵੀਂ ਦੁਲਹਨ ਦਾ ਕੁਆਰਾ ਰੂਪ ਭੰਗ ਕਰਦਾ ਹੈ,ਤੇ ਫਿਰ ਉਹ ਆਪਣੇ ਪਤੀ ਦੇ ਘਰ ਜਾ ਸਕਦੀ ਹੈ।
" ਮੌਤ ਹੀ ਜਿੰਦਗੀ ਦੀ ਦੁਸ਼ਮਣ ਨਹੀਂ,,ਜਿੰਦਗੀ ਭੀ ਜਾਨ ਲੇਤੀ ਹੈ "॥
ਸਮਾਜ ਭਲਾਈ ਸੰਸਥਾਂਵਾਂ,ਪ੍ਰਸ਼ਾਸਨ,ਕਾਨੂੰਨ ਸਾਰੇ ਹੀ ਇਸ ਕੁਰੀਤੀ ਨੂੰ ਨਕੇਲ ਪਾਉਣ ਵਿੱਚ ਫੇਲ੍ਹ ਹੋ ਚੁਕੇ ਹਨ।ਇਸ ਕੋਹਜ ਦਾ ਜਿੰਮੇਵਾਰ ਮਰਦ ਹਜਰਾਤ ਹਨ ਤੇ ਇਸ ਮਰਦ ਨਾਮ ਦੇ ਸ਼ੇੈਤਾਨ ਦੀ ਉਲਟੀ ਖੋਪਰੀ ਦੇ ਇਲਾਜ ਲਈ 'ਮਰਦ ਅਗੰਮੜੈ ਦੀ ਸ਼ਦੀਦ ਜਰੂਰਤ ਹੈ।ਲੱਧੀ ਨੂੰ ਇਕ ਦੁੱਲਾ ਭੱਟੀ ਨਹੀਂ ਬਹੁਤ ਸਾਰੇ ਦੁੱਲੇ ਭੱਟੀ ਪੈਦਾ ਕਰਨੇ ਹੋਣਗੇ।,
ਦੇਵਦਾਸੀਆਂ ਦੀ ਆਖਰੀ ਉਮਰ;( ਮੈਨੂੰ ਇੰਝ ਜਾਪਦੀ ਹੈ),ਇਕ ਸ਼ਾਇਰ ਦੇ ਅਲਫ਼ਾਜ਼ ਵਿੱਚ
"ਜਦ ਲਾਸ਼ ਮੇਰੀ ਨੂੰ ਜਲਾਣ ਲਗੇ,ਅਵਾਜ਼ ਆਈ-
ਇਹ ਸਾਰੀ ਉਮਰ ਜਲਿਆ,ਇਸਨੂੰ ਜਲਾਇਆ ਜਾ ਨਹੀਂ ਸਕਦਾ
ਇਹ ਕੋਲਾ ਹੇਠ ਕੱਖਾਂ ਦੇ ਲੁਕਾਇਆ ਜਾ ਨਹੀਂ ਸਕਦਾ।"
ਰਣਜੀਤ ਕੌਰ/ ਗੁੱਡੀ ਤਰਨ ਤਾਰਨ
14 March 2018