ਬਹੁੜੀ ਵੇ ਤਬੀਬਾ - ਰਣਜੀਤ ਕੌਰ ਤਰਨ ਤਾਰਨ
ਮੇਰੀ ਆਵਾਜ਼ ਸੁਣੋ "
ਮੇਰੀ ਪੁਕਾਰ ਸੁਣੋ
ਮੈਂ ਕੇਰਲਾ ਫਰਿਆਦ ਕਰਦਾ ਹਾਂ
ਮੇਰੀ ਧਰਤੀ ਨੂੰ,ਕੁਦਰਤ ਨੇ ਆਪਣੇ ਹੱਥਾਂ ਨਾਲ ਗੁਲਸਤਾਂ ਬਣਾਇਆ ਸੀ॥
ਇਹ ਕਾਦਰ ਦੇ ਤੇਤੀ ਕਰੋੜ ਦੇਵਤਿਆਂ ਦਾ ਦੇਸ਼ ਹੈ।
ਅੇੈਸ ਵੇਲੇ ਬਹੁਤ ਵੱਡੀ ਕਰੋਪੀ ਦਾ ਸ਼ਿਕਾਰ ਹੋ ਗਿਆ ਹੈ,ਆਫ਼ਤਾਂ ਨੇ ਘੇਰਾ ਪਾ ਲਿਆ ਹੈ
ਮੈਂ ਸਨਿਮਰ ਵਿਨਤੀ ਕਰਦਾ ਹਾਂ ਮੇਰੀ ਮਦਦ ਕਰਕੇ ਮੈਨੂੰ ਇਕ ਵਾਰ ਖੜਾ ਕਰ ਦਿਓ ਬੱਸ
ਫਿਰ ਮੈਂ ਤੁਰਨ ਜੋਗਾ ਆਪੇ ਹੋ ਜਾਵਾਂਗਾ ਤੇ ਕਿਰਤ ਕਮਾਈ ਕਰਕੇ ਇਸ ਆਫ਼ਤ ਨੂੰ ਭਜਾ ਦੇਵਾਂਗਾ
ਮੇਰੇ ਸਾਥੀ ਰਾਜਕੁਮਾਰੋ-
"ਮਨਿਸਟਰ,ਕੰਨਟੇਰਕਟਰ,ਕ੍ਰਕਿਟਰ,ਅੇਕਟਰ,ਗੈਂਗਸਟਰ,ਲੂਟਰ,ਮਾਲੀਆ,ਡਾਲਮੀਆ,ਮੋਦੀ,ਚੌਕਸੀ ,ਅੰਬਾਨੀ,ਅਡਾਨੀ,"( ਇਹ ਭੁੱਲਾਂ ਬਖਸ਼ਵਾਉਣ ਦਾ ਵੇਲਾ ਹੈ)
ਜੋ ਤੁਸੀਂ ਆਪਣੀ ਇਕ ਸਾਲ ਦੀ ਕਮਾਈ ਮੈਨੂੰ ਦੇ ਦਿਓ ਜੀ ਤਾਂ ਮੈਂ ਆਪਣੇ ਰੱਬ ਵਲੋਂ ਵਾਅਦਾ ਕਰਦਾ ਹਾਂ ਕਿ ਉਹ ਤੁਹਾਡੇ ਸਾਰੇ ਗੁਨਾਹ ਮਾਫ਼ ਕਰ ਦੇਵੇਗਾ,ਤੁਹਾਡਾ ਕਾਲਾ ਧਨ ਚਿੱਟਾ ਕਰ ਦੇਵੇਗਾ।ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ।
ਮਹਾਂਦਾਨੀਓ'ਗੁਰੂ ਦੀ ਗੋਲਕ ਗਰੀਬ ਦਾ ਮੂੰਹ" ਮੰਦਰਾਂ ਵਿੱਚ ਪਏ ਧਨ ਨੂੰ ਵਰਤਣ ਦੀ ਵੇਲਾ ਹੈ,ਜੋ ਹੀਰੇ ਮੋਤੀ ਜਵਾਹਰਾਤ,ਸੋਨਾ ਕਰੰਸੀ,ਮੰਦਰਾਂ ਵਿੱਚ ਪਿਆ ਹੈ,ਕਿਰਪਾ ਕਰਕੇ ਇਸ ਔਖੀ ਘੜੀ ਵੇਲੇ ਮੇਰੀ ਕੌਮ ਦੀ ਬੇਹਤਰੀ ਲਈ ਲਾ ਦਿਓ।"ਤੁਮ ਏਕ ਪੈਸਾ ਦੋਗੇ,ਵੋ ਦਸ ਲਾਖ ਦੇਗਾ"॥
ਸਾਰੇ ਸਰਕਾਰੀ ਕਰਮਚਾਰੀ ਆਪਣੀ ਇਕ ਮਹੀਨੇ ਦੀ ਤਨਖਾਹ ਮੇਰੇ ਲੇਖੇ ਲਾ ਦਿਓ ਜੀ।
ਸਾਰੇ ਆਦਰਨੀਯ ਮੰਤਰੀ ਸਹਿਬਾਨ ਆਪਣੇ ਤਖ਼ਤਾਂ ਦਾ ਮਾਨ ਰਖਦੇ ਹੋਏ ਮੇਰੀ ਵੋਟ ਤੇ ਮੇਰੀ ਸੇਵਾ ਦਾ ਮੁੱਲ ਚੁਕਾ ਦਿਓ ਜੀ,ਮੈੰ ਪਹਿਲਾਂ ਕਦੀ ਵੀ ਤੁਹਾਡੇ ਅੱਗੇ ਹੱਥ ਨਹੀਂ ਅਡਿਆ ਜੀ,ਬਸ ਸਿਰਫ ਇਕ ਸਾਲ ਵਾਸਤੇ ਤੁਸੀਂ ਆਪਣਾ ਨਕਦੀ ਭੱਤਾ ਤੇ ਹੋਰ ਸਾਰੀਆਂ ਸਬਸਿਡੀਆਂ /ਸਹੂਲਤਾਂ ਮੇਰੇ ਖਾਤੇ ਲਾ ਦਿਓ ਜੀ।
ਸਵਿਸ ਬੈਂਕ ਖਾਤਿਆਂ ਵਾਲੇ ਤੇ ਪਨਾਮਾ ਵਾਲਿਓ ਨੇਕੀ ਕਰ ਲਓ ਤੇ ਦਰਿਆ ਵਿੱਚ ਪਾ ਦਿਓ ਜੀ,ਅਲਲਾਹ,ਵਾਹਿਗੁਰੂ,ਰਾਮ,ਸ਼ਾਮ ਭਗਵਾਨ,ਗੌਡ ਆਪਜੀ ਨੂੰ ਇਸਦਾ ਅਜ਼ਰ ਦੇਵੇਗਾ।
ਬੁੱਤ ਜੇ ਕੁਝ ਸਵਾਰ ਸਕਦੇ ਹੁੰਦੇ ਤਾਂ ਸੋਹਣਾ ਕੇਰਲਾ ਇੰਜ ਨਾਸ਼ ਨਾਂ ਹੁੰਦਾ,ਇਸ ਲਈ ਮੇਰੇ ਹਮਦਰਦ ਵੀਰੋ ਇਹ ਬੁੱਤ ਤੇ ਮੂਰਤੀਆਂ ਚਾਰ ਸਾਲ ਬਾਦ ਬਣਾ ਲੈਣਾ,ਇਸ ਵਕਤ ਸਿਰਫ਼ ਮੌਤ ਤੇ ਜਿੰਦਗੀ ਨਾਲ ਲੜ ਰਹੀਆਂ ਜਿੰਦਾਂ ਦਾ ਸਾਥ ਦਿਓ ਜੀ।
ਐ ਪੱਥਰੋ ਆਜ ਮੇਰੇ ਸਰ ਪੇ ਬਰਸਤੇ ਹੋ ਮੈਂ ਨੇ ਬਰਸੋਂ ਤੁਮਹੇਂਂ ਖੁਦਾ ਬਨਾ ਰਖਾ ਹੈ"॥
ਜਦ ਸਵਦੇਸ਼ ਵਿੱਚ ਸੱਭ ਕੁਸ ਹੈ ਤਾਂ ਵਿਦੇਸ਼ ਤੇ ਟੇਕ ਕਿਉਂ ਟਿਕਾਈਏ।ਆਓ ਵੀਰੋ ਆਓ ਮੈਨੂੰ ਡੁਬ ਰਹੇ ਨੂੰ ਸਹਾਰਾ ਦੇ ਕੇ ਕੱਢ ਲਓ ਜੀ।
ਮਨੁੱਖ ਹੀ ਮਨੁੱਖ ਦਾ ਦਾਰੂ ਹੁੰਦਾ ਹੈ-
ਬਹੁੜੀਂ ਵੇ ਤਬੀਬਾ.. ਛੇਤੀ ਬਹੁੜੀਂ ਵੇ ਤਬੀਬਾ........
ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816
21 Aug. 2018