ਗ਼ਜ਼ਲ - ਸ਼ਿਵਨਾਥ ਦਰਦੀ
ਨਿੱਕੇ ਨਿੱਕੇ ਮਸ਼ਲੇ ਅੱਜ ,ਸਾਰੇ ਵੱਡੇ ਹੋ ਗਏ ,
ਸਹਿਰ ਸਾਰੇ ਲੋਕੋ ਅੱਜ,ਗੁੰਡਿਆਂ ਦੇ ਅੱਡੇ ਹੋ ਗਏ ।
ਧਰਮਾਂ ਦੇ ਨਾਂ ਤੇ ਅੱਜ , ਲੋਕ ਮਰੀ ਜਾਂਦੇ ਨੇ ,
ਸੜ੍ਹਕਾਂ ਚ ਖੜ ਕੇ ਦੇਖੋ , ਮੌਤ ਵਾਲੇ ਖੱਡੇ ਹੋ ਗਏ ।
ਪੁਠੇ ਸਿੱਧੇ ਢੰਗ ਨਾਲ , ਕੁਰਸੀ ਤੇ ਬੈਠ ਜਾਂਦੇ ਨੇ ,
ਦੇਸ਼ ਨੂੰ ਓਹ ਖਾਈ ਜਾਂਦੇ,ਦੇਸ਼ਵਾਸੀ ਘਰੋ ਕੱਢੇ ਹੋ ਗਏ ।
ਧਰਮ ਨਾ ਕਦੇ ਮਰਦਾ , ਮਰਦੇ ਨੇ ਇਨਸਾਨ ,
ਧਰਮਾਂ ਦੇ ਹੱਥੋ ਲੋਕ ਯਾਰੋ , ਅੱਜ ਠੱਗੇ ਹੋ ਗਏ ।
ਪੂਜਦੇ ਨੇ ਮੰਦਰਾਂ ਚ , ਸੜਕਾਂ ਤੇ ਓਹੀ ਦੇਵੀ ਮਰਦੀ ,
'ਦਰਦੀ'ਗੁਰੂ ਨਾਨਕ ਦੀ ਜਗ ਜਨਨੀ ਦੇ,ਅੱਜ ਕੱਦ ਮੱਡੇ ਹੋ ਗਏ ।
ਸ਼ਿਵਨਾਥ ਦਰਦੀ
ਸੰਪਰਕ ਨੰ:-9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ਼ਜ ਫਰੀਦਕੋਟ ।