ਕਿਵਾੜ ਖੁਲਾ ਰੱਖਣਾ - ਰਣਜੀਤ ਕੌਰ ਤਰਨ ਤਾਰਨ
ਇਕ ਦਿਨ ਵਿਚ ਸੈਂਕੜੈ ਵਾਰ ਗੁਰੂ ਨੂੰ ਅਰਦਾਸ ਕੀਤੀ ਜਾਂਦੀ ਹੈ -
"ਜਿਹਨਾਂ ਗੁਰਧਾਮਾਂ ਨੂੰ ਪੰਥ ਨਾਲੋਂ ਵਿਛੋੜਿਆ ਗਿਆ ਹੈ ਤਿਨਾਂ ਦੇ ਦਰਸ਼ਨ ਦੀਦਾਰ ਤੇ
ਸ਼ੇਵਾ ਸੰਭਾਲ ਦਾ ਦਾਨ ਬਖ਼ਸ਼ਣਾ ਜੀ,ਵਾਹਿਗੁਰੂ ਜੀ"॥
ਵੰਡ ਤੋਂ ਜਲਦੀ ਬਾਦ ਹੀ ਸਿਖ ਪੰਥ ਨੇ ਇਸ ਇਛਾ ਨੂੰ ਭਰੇ ਮਨ ਨਾਲ ਅਰਦਾਸ ਵਿੱਚ ਸ਼ਾਮਲ ਕਰ ਲਿਆ ਸੀ।ਲੇਕਿਨ ਇਸ ਲਈ ਯਤਨ ਕਦੇ ਨਾਂ ਕੀਤਾ,ਕਿਉਂਕਿ ਇਹ ਯਤਨ ਤਾਂ ਕੇਵਲ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹੀ ਕਰਨਾ ਸੀ।
ਵਿਦੇਸ਼ ਵਸਦੀਆਂ ਸਿਖ ਸੰਗਤਾਂ ਨੇ ਨਨਕਾਣਾ ਸਾਹਿਬ ਦੀ ਕਾਰ ਸੇਵਾ ਲਈ ਆਵਾਜ਼ ਉਠਾਈ ਤਾਂ ਇਹ ਸੇਵਾ ਤਰਨ ਤਾਰਨ ਦੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਨੂੰ ਸਪੁਰਦ ਕੀਤੀ ਗਈ,ਲੋਹੇ ਲਕੜੀ ਸੀਮੈਂਟ ਤੇ ਹੋਰ ਸ਼ਿਲਪਕਾਰੀ ਦੇ ਕਾਰੀਗਰ ਨਨਕਾਣਾ ਸਾਹਿਬ ਪਿਛਲੇ ਕਈ ਸਾਲਾਂ ਤੋ ਉਥੇ ਸੇਵਾ ਕਰ ਰਹੇ ਹਨ,ਪਰ ਕਰਤਾਰਪੁਰ ਤੋਂ ਇਲਾਵਾ ਹੋਰ ਵੀ ਕਈ ਗੁਰਦਵਾਰੇ ਜੋ ਪਾਕਿਸਥਾਨ ਸਥਿਤ ਹਨ,ਸੇਵਾ ਵਿਹੂਣੇ ਹਨ ਤੇ ਫੌਰੀ ਤਵੱਜੋ ਮੰਗਦੇ ਹਨ।ਇਹ ਤਾਂ ਹੀ ਹੋ ਸਕਦਾ ਹੈ ਜੇ ਦਿਲ ਅਤੇ ਰਾਜਨੀਤੀ ਦੇ ਦਰ ਸੁਖਾਲੇ ਕੀਤੇ ਜਾਣ।
ਮੰਤਰੀ ਨਵਜੋਤ ਸਿੰਘ ਸਿਧੂ ਨੇ ਜੇ ਇਹ ਆਵਾਜ਼ ਉਠਾਈ ਹੈ ਤਾਂ ਇਸਦੀ ਪੁਰਜ਼ੋਰ ਸ਼ਲਾਘਾ ਬਣਦੀ ਸੀ,"ਡੇਰਾ ਬਾਬਾ ਨਾਨਕ'ਦੇ ਇਕ ਪਿੰਡ ਅਲਾਵਲਪੁਰ ਦਾ ਵਸਨੀਕ'ਭਬਿਸ਼ਨ ਸਿੰਘ' ਅਤੇ ਉਸਦੇ ਸਾਥੀ ਪਿਛਲੇ 24 ਸਾਲ ਤੋਂ ਇਸ ਕਿਵਾੜ ਨੂੰ ਖੋਲਣ ਲਈ ਖਤੋ ਖਿਤਾਬਤ ਕਰ ਰਹੇ ਹਨ,ਤੇ ਉਹ ਵੀ ਯਤਨਸ਼ੀਲ ਹਨ ਕਿ ਗੁਰੂ ਨਾਨਕਦੇਵਜੀ ਦੈ 550 ਸਾਲਾ ਗੁਰਪੁਰਬ ਤੇ ਇਹ ਰਾਹ ਜਰੂਰ ਬਣ ਜਾਵੇ।ਕਮੇਟੀ ਦੇ ਪ੍ਰਧਾਨ ਨੂੰ ਇਸ ਤੇ ਪਾਰਟੀਬਾਜੀ ਟੀਕਾ ਟਿਪਣੀ ਅਤੇ ਸੌੜੀ ਸਿਆਸਤ ਨੂੰ ਪਾਸੇ ਰੱਖ ਕੇ ਇਸ ਤੇ ਨੇਤਾਵਾਂ ਨਾਲ ਵਾਰਤਾਲਾਪ ਕਰਕੇ ਸ਼ਰਧਾਲੂਆਂ ਦੇ ਹਿਰਦੇ ਠੰਢਕ ਵਰਤਾਉਣ ਦੇ ਉਪਰਾਲੇ ਤੁਰੰਤ ਕਰਨੇ ਬਣਦੇ ਹਨ।ਦਿਲ ਦਿਮਾਗਾਂ ਵਿਚ ਬੰਦ ਹੋ ਚੁਕੇ ਸਿਖ ਮਰਿਆਦਾ ਦੇ ਕਿਵਾੜ ਖੋਲ੍ਹਣੇ ਬਣਦੇ ਹਨ,ਵਿਰਲੀਆ ਟਾਂਵੀਆਂ ਪੱਗਾਂ ਨੇ ਉਹ ਵੀ ਸਰੇਸ਼ਰ ਉਛਲ ਉਛਲ ਰਹੀਆਂ ਹਨ।
ਅੱਜ ਤਕ ਜੋ ਵੇਖਣ ਵਿੱਚ ਆਇਆ ਹੈ,ਸ਼ਰੋ ਗੁ.ਪ੍ਰੰ.ਕਮੇਟੀ ਨੇ ਗੁਰਮੱਤ,ਸਿੱਖਮੱਤ ਨੂੰ ਪ੍ਰਫੁਲਤ ਕਰਨ ਦੇ ਥਾਂ ਪਤਿਤ ਕਰ ਦਿੱਤਾ ਹੈ।ਸਿਖਾਂ ਵਿਚੋਂ ਸਿਖ ਰਹਿਤ ਮਰਿਆਦਾ ਬੜੀ ਤੇਜ਼ੀ ਨਾਲ ਮਨਫ਼ੀ ਹੋ ਰਹੀ ਰੈ।ਕਿਵੇਂ ਕੋਸਦੀ ਹੋਵੇਗੀ ਸਿਖੀ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਇਹ ਘਾਣ ਵੇਖ ਪਾਕਿਸਤਾਨਕੇ।ਦੇ
ਜਲਿਆਂ ਵਾਲੇ ਬਾਗ ਦੀ ਦੇਖ ਰੇਖ ਬਾਰੇ -2019 ਵਿੱਚ ਸਾਕਾ ਜਲਿਆਂ ਵਾਲਾ ਬਾਗ ਨੂੰ ਇਕ ਸਦੀ ਗੁਜਰ ਜਾਵੇਗੀ।ਇਹ ਬਾਗ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੈ ਹੈ।ਇਸਦੇ ਰੱਖ ਰਖਾਓ ਵਲ ਸ਼ਾਇਦ ਹੀ ਕਦੇ ਧਿਆਨ ਦਿਤਾ ਗਿਆ ਹੋਵੇ,ਰਾਜ ਮੰਤਰੀ ਸ਼ਾਇਦ ਸ੍ਰ. ਉਧਮ ਸਿੰਘ ਨੂੰ ਉਡੀਕ ਰਹੇ ਹਨ ਕੇ ਉਹ ਆਵੇ ਤੇ ਆਪਣੀ ਯਾਦ ਨੂੰ ਆਪ ਸਾਕਾਰ ਕਰੇ,ਬਹੁਤ ਚੰਗਾ ਲਗਿਆ ਜਦ ਸ੍ਰ.ਸਿਧੂ ਨੇ ਇਸਦੇ ਸੌ ਸਾਲਾ ਦਿਵਸ ਨੂੰ ਸ਼ਾਹਕਾਰ ਕਰਨ ਲਈ ਕੇਂਦਰ ਤੋਂ ਪੈਸਾ ਮੰਗਿਆ ਹੈ,ਕੇਂਦਰ ਪੈਸਾ ਨਹੀਂ ਦੇਵੇਗਾ ਇਹ ਤਾਂ ਪਤਾ ਹੀ ਹੈ,ਇਸ ਲਈ ਪੰਜਾਬ ਸਰਕਾਰ ਨੂੰ ਇਹ ਸੋਗ ਦਿਨ ਜਰੂਰ ਮਨਾਉਣਾ ਚਾਹੀਦਾ ਹੈ ਤਾਂ ਜੋ ਅਜੋਕੀ ਪੀੜ੍ਹੀ ਨੂੰ ਇਸ ਕਰੂਰਤਾ ਦਾ ਗਿਆਨ ਹੋ ਸਕੇ,ਬੇਸ਼ੱਕ 1984 ਤੇ 2002 ਵਿੱਚ ਆਪਣਿਆਂ ਨੇ ਹੀ ਐੇਸਾ ਹੀ ਭਾਣਾ ਵਰਤਾਇਆ ਸੀ।
ਇਕੱਤਰ ਸਾਲ ਤੋਂ ਕਸ਼ਮੀਰ ਤਿਲ ਤਿਲ ਮਰ ਰਿਹਾ ਹੈ,ਕਸ਼ਮੀਰ ਵਾਸੀਆਂ ਨੂੰ ਨਾਂਕਰਤਾ ਗੁਨਾਹ ਦੀ ਸਜ਼ਾ ਮਿਲ ਰਹੀ ਹੈ।ਸਿਆਸਤਦਾਨ ਜੀ ਹੁਣ ਕਸ਼ਮੀਰ ਵਿੱਚ ਸ਼ਹੀਦਾਂ ਦੇ ਮਜ਼ਾਰਾਂ ਤੇ ਯਤੀਮਾਂ ਦੇ ਵਲੂੰਦਰੇ ਚਿਹਰੇ ਤੇ ਤਰਲੇ ਕਰਦੇ ਮਾਪਿਆਂ ਤੋਂ ਸਿਵਾ ਕੁਝ ਨਹੀਂ ਰਹਿ ਗਿਆ,ਨਹੀਂ ਆਉਂਦੇ ਅਜਕਲ ਕਸ਼ਮੀਰ ਦੇ ਹੁਸਨ ਦੇ ਆਸ਼ਕ,ਇਹ 'ਜੰਨਨਤ' ਜਹੰਨਮ ਦੇ ਬਿਲਕੁਲ ਕਰੀਬ ਆ ਚੁਕੀ ਹੈ। ਜਿਹੜੀ ਵੀ ਹਕੂਮਤ ਰਹੀ ਇਸਦੇ ਇਸ ਹਾਲ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਉਂਦੀ ਰਹੀ,ਲੋਕ ਕਦੇ ਨਾਂ ਸੋਚੇ ਕੇ 'ਇਕ ਹੱਥ ਨਾਲ ਤਾੜੀ ਵੱਜੀ ਹੈ ਕਦੇ"?
ਚੰਦਰਾ ਗਵਾਂਢ ਨਾਂ ਹੋਵੇ ,ਲਾਈ ਲੱਗ ਨਾਂ ਹੋਵੇ ਮਾਹੀ ਮੇਰਾ-
ਜਹੰਨਮ ਬਣਦੇ ਜਾ ਰਹੇ ਕਸ਼ਮੀਰ ਨੂੰ ਵੇਖ ਕਾਦਰ ਦੇ ਹੰਝੂ ਵੀ ਖੁਸ਼ਕ ਹੋ ਚੱਕੇ ਹਨ,ਹਾਕਮੋ ਹੁਣ ਤੇ ਬੱਸ ਕਰ ਦਿਓ.......
ਵੀਅਤਨਾਮ,ਕੋਰੀਆ,ਬਰਲਿਨ ਦੀ ਦੀਵਾਰ,ਰੁੂਸ ਦੇ ਟੁਕੜਿਆਂ ਤੋਂ ਸਬਕ ਸਿਖ ਕੇ ਦਹਿਸ਼ਤ,ਵਹਿਸ਼ਤ,ਦਰਿੰਦਗੀ ਦੀ ਰਾਹ ਤਿਆਗ ਕੇ ਇਨਸਾਨੀਅਤ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਵੇਲਾ ਹੈ॥ਚਲੋ ਫਰਜ਼ ਕਰ ਲਿਆ ਕੇ ਗਵਾਂਢੀ ਵਧੀਕੀ ਕਰਦਾ ਹੈ,ਗਵਾਂਢੀ ਨੂੰ ਸ਼ਹਿ ਤਾਂ ਅਪਨੇ ਘਰੋਂ ਹੀ ਮਿਲਦੀ ਹੈ ਨਾਂ।ਪਾਕਿਸਤਾਨ ਦੀ ਜਵਾਨ ਆਬਾਦੀ ਤੋਂ ਵੱਧ ਭਾਰਤ ਕੋਲ ਫੋਜ ਹੈ,ਉਸਨੂੰ ਡਰ ਕਿਉਂ ਨਹੀਂ ਲਗਦਾ-,ਸਪਸ਼ਟ ਹੈ ਕਿ ਅਪਨੇ ਸਿੱਕੇ ਵਿੱਚ ਖੋਟ ਹੈ।ਹਰ ਗਲ ਪਾਕਿਸਤਾਨ ਸਿਰ ਮੜ੍ਹਨਾ ਜਨਤਾ ਨੂੰ ਬੁਧੂ ਬਣਾਉਣ ਵਾਲਾ ਕੋਝਾ ਸਿਆਸੀ ਹੱਥਕੰਡਾ ਹੈ।
"ਬਾਹਰ ਕੀ ਤੂੰ ਮਾਟੀ ਫਾਂਕੇ, ਮਨ ਕੇ ਭੀਤਰ ਕਿਉਂ ਨਾਂ ਝਾਂਕੇ "
ਵੱਡੇ ਸਫ਼ੀਰ ਨੂੰ ਸ਼ਾਂਤੀ ਦਾ ਪੁੰਜ ਬਣੇ ਰਹਿਣ ਲਈ ਕੁਸ਼ ਅਲੱੱਗ ਕਰ ਕੇ ਵੱਡਪਣ ਦਾ ਸਬੂਤ ਦੇਣਾ ਚਾਹੀਦਾ ਹੈ। ਸਵਾਰਥੀ ਸੋਚ,ਗੰਧਲੀ ਸਿਆਸਤ ਅਤੇ ਤਖ਼ਤਾਂ ਦੇ ਲਾਲਚ ਨੂੰ ਪਾਸੇ ਰੱਖਣਾ ਹੋਵੇਗਾ ( ਸਿਆਣੇ ਕਹਿੰਦੇ ਹਨ-
"ਇਕ ਸਫ਼ਲ ਵਿਅਕਤੀ ਉਹ ਹੈ ਜੋ ਸ਼ਰੀਕਾਂ ਦੇ ਸੁੱਟੇ ਪੱਥਰਾਂ ਨਾਲ ਆਪਣੀ ਨੀਂਹ
ਮਜਬੂਤ ਕਰ ਲੈਂਦਾ ਹੈ "॥
ੈ :" ਸੈਂਕੜੈ ਫਰਿਸ਼ਤੋਂ ਨੇ ਉਸ ਹਾਥ ਕੋ ਚੂਮਾ ਜੋ ਹਾਥ ਦੂਸਰੋਂ ਕੀ ਮਦਦ ਕੇ ਲਇਏ ਉਠਾ,ਅਤੇ
ਜਿਸ ਹਾਥ ਨੇ ਗਿਰੇ ਹੂਏ ਕੋ ਸਹਾਰਾ ਦੀਆ"॥
ਣਜੀਤ ਕੌਰ/ ਗੁੱਡੀ ਤਰਨ ਤਾਰਨ 9780282816
19 Sep 2018