ਇਕ ਸੀ ਭਾਰਤ - ਰਣਜੀਤ ਕੌਰ ਗੁੱਡੀ ਤਰਨ ਤਾਰਨ
Once upon a time there was a Big,large Country named BHARAT, ( INDIA)-
ਭਾਰਤ ਬਾਰਾਂ ਹਜਾਰ ਸਾਲ ਪੁਰਾਣਾ ਦੇਸ਼ ਸੀ।ਇਸਨੂੰ ਬੜਾ ਸਗੀਰ ਕਿਹਾ ਜਾਂਦਾ ਸੀ ਤੇ ਇਸਨੂੰ ਸਪਤ ਸਿੰਧੂ ਨਾਮ ਨਾਲ ਮਸ਼ਹੂਰ ਸੀ। ਡਿਗਦਾ ਢਹਿੰਦਾ ਉਠ ਖਲੋਂਦਾ,ਢਹਿ ਢਹਿ ਕੇ ਫਿਰ ਬਣ ਜਾਂਦਾ,ਫਟਿਆ ਫੁਟਾ,ਉਧੜਿਆ ਤਰੋਪੇ ਲਾ ਲਾ ਟੁਕੜੈ ਟੁਕੜੇ ਹੋ ਗਿਆ ਪਰ ਮਿਟਿਆ ਨਾਂ ।ਜੋਰਾਵਰਾਂ ਨੇ ਲਾ ਜੋਰ ਦਿੱਤਾ ਫਿਰ ਵੀ ਅਪਨਾ ਸੱਭ ਕੁਝ ਲੁਟਾ ਕੇ ਵੀ ਹੌਲੀ ਹੌਲੇ ਸਾਹ ਲੈਂਦਾ ਰਿਹਾ।
ਕੁਦਰਤੀ ਸੋਮਿਆਂ, ਸਾਧਨਾਂ ਨਾਲ ਭਰਪੂਰ ਇਹ ਭਾਰਤ ਦੁਨੀਆਂ ਨੂੰ ਖਣਿਜ ਪਦਾਰਥ ਤੇ ਅਕਲਾਂ ਤੇ ਸਭਿਅਤਾ ਸਿਖਾਉਂਦਾ,ਸੱਭ ਦੇ ਪੇਟ ਭਰਦਾ,ਇਕੀਵੀਂ ਸਦੀ ਵਿੱਚ ਪੁੱਜ ਹੀ ਗਿਆ।
ਇਹ ਉੱਚੀਆਂ ਲੰਬੀਆਂ ਖੁਬਸੂਰਤ ਇਮਾਰਤਾਂ ਬਣਾਉਣ ਦੀ ਕਾਰੀਗਰੀ ਸਿਰਫ਼ ਤੇ ਸਿਰਫ਼ ਭਾਰਤੀਆਂ ਕੋਲ ਸੀ ਇਸ ਕਲਾ ਨਾਲ ਭਾਰਤੀਆਂ ਨੇ ਪੂਰੀ ਦੁਨੀਆਂ ਰਹਿਣ ਯੋਗ ਬਣਾਈ।ਇਮਾਰਤ ਕਲਾ ਤੋਂ ਇਲਾਵਾ ਜਰੀ ਦੀ ਨਕਾਸ਼ੀ ਪੱਥਰ ਦੀ ਨਕਾਸ਼ੀ ਕਾਲੀਨ ਗਲੀਚੇ ਕਲਾ,ਖੇਤੀਬਾੜੀ,ਲਕੜੀ ਦੀ ਨਕਾਸ਼ੀ,ਲੋਹਾ ਢਾਲਣਾ,ਸਟੀਲ ਬਣਾਉਣਾ,ਫੋਲਾਦ ਬਣਾਉਣਾ,ਪੇੜ ਪੌਦਿਆਂ ਦੇ ਗੁਣਾ ਅਨੁਸਾਰ ਉਹਨਾਂ ਦੇ ਪੱਤਿਆਂ,ਤਣਿਆਂ ਤੇ ਜੜਾਂ ਨੂੰ ਮਨੁੱਖੀ ਤੇ ਹੋਰ ਜਾਨਦਾਰ ਜੀਵਾਂ ਦੀ ਲੋੜ ਅਨੁਸਾਰ ਤਿਆਰ ਕਰਨਾ,ਇਥੋਂ ਤੱਕ ਕਿ ਲਿਖਤੀ ਸੁਨੇਹੇ,ਸੰਦੇਸ਼ ਵੀ ਭਾਰਤ ਵਿੱਚ ਹੀ ਈਜਾਦ ਕੀਤੇ ਗਏ ਤੇ ਸ਼ਿਲਾਲੇਖ ਵੀ ਕਾਇਮ ਕੀਤੇ ਗਏ ਜੋ ਹਜਾਰਾਂ ਸਦੀਆਂ ਤੋਂ ਬਾਦ ਵੀ ਕਾਇਮ ਨੇ।ਭਾਰਤ ਹੀ ਇਕ ਐੇਸਾ ਦੇਸ਼ ਸੀ ਜਿਸ ਵਿੱਚ ਮਨੁੱਖੀ ਹੱਥਾਂ ਨਾਲ ਬਣਾਈਆਂ ਇਮਾਰਤਾਂ ਤੇ ਕਲਾ ਵੇਖਣ ਯਾਤਰੀ ਵਿਦੇਸ਼ਾਂ ਵਿਚੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਰਹੇ।
ਇਕੋ ਇਕੋ ਦੇਸ਼ ਅਜਿਹਾ ਸੀ ਜਿਸ ਨੇ ਆਪਣੇ ਗੁਰੂਆਂ ਦੀਆਂ ਸਿਖਿਆਵਾਂ ਤੇ ਯਾਦਾਂ ਨੂੰ ਸੋਹਣੀਆਂ ਇਮਾਰਤਾਂ ਉਸਾਰ ਕੇ ਸਦੀਆਂ ਲਈ ਮਹਿਫ਼ੂਜ਼ ਕੀਤਾ।ਆਹ ਪਹਾੜਾਂ ਤੇ ਅੰਬਰ ਛੂੰਹਦੇ ਮੰਦਿਰ,ਤੇ ਪਹਾੜ ਕੱਟ ਕੇ ਬਣਾਈਆਂ ਗੁਫ਼ਾਵਾਂ,ਥਾਂ ਥਾਂ ਬਣੇ ਬੁਰਜ ਜੋ ਕਿ ਫੋੌਜਾਂ ਲਈ ਰਾਹ ਦਸੇਰਾ ਸਨ।ਮੰਦਿਰ ਮਸਜਿਦ ਗੁਰਦਵਾਰੇ ਤੇ ਚਰਚ ਦੂਰ ਦੁਰਾਡੇ ਬੈਠਿਆਂ ਦੇ ਦਿਲ ਨੂੰ ਅੇੈਸੀ ਖਿੱਚ ਪਾਉਂਦੇ ਹਨ ਕਿ ਉਹ ਅਨੇਕਾਂ ਕਸ਼ਟ ਝਲ ਕੇ ਵੀ ਦਰਸ਼ਨਾਂ ਨੂੰ ਆਉਂਦੇ ਰਹੇ।ਹਿਮਾਲਿਆ ਦੇ ਸਿਖ਼ਰ ਤੇ ਸੱਭ ਤੋਂ ਪਹਿਲਾਂ ਪੁਜਣ ਵਾਲਾ ਭਾਰਤੀ ਸੀ।ਇਸ ਤਰਾਂ ਪਰਬਤ ਸਰ ਕਰਨੇ ਸਿਖਾਏ ਭਾਰਤ ਨੇ।
ਦਸ਼ਰਥ ਮਾਂਝੀ ਵਰਗੇ ਸਿਰੜੀ ਤੇ ਸਿਦਕੀ ਵੀ ਤੇ ਨੀਰਜਾ ਵਰਗੀ ਬਹਾਦਰ ਕੁਰਬਾਨੀ ਦੀ ਦੇਵੀ ਵੀ ਇਸੇ ਸੋਹਣੇ ਦੇਸ਼ ਦੇ ਅਮਰ ਵਾਸੀ ਹਨ।
ਆਗਰੇ ਦਾ ਤਾਜ ਮਹੱਲ,ਦਿਲ਼ੀ ਦਾ ਲਾਲ ਕਿਲਾ, ਖਾਲਸਾ ਕਾਲਜ,ਅਲੀਗੜ੍ਹ ਯੁਨੀਵਰਸਿਟੀ, ਨਾਲੰਦਾ,ਅਜੰਤਾ ਅਲੋਰਾ ਦੀਆਂ ਗੁਫ਼ਾਵਾਂ।ਜੈਪੁਰ ਦੇ ਰੇਗਿਸਤਾਨ ਵਿੱਚ ਹਵਾ ਮਹੱਲ,ਜੰਗਲਾਂ ਵਿੱਚ ਮੰਗਲ,ਕੀ ਕੀ ਗਿਣਾਵਾਂ,ਭਾਰਤ ਤਾਂ ਵਿਸ਼ਵ ਗੁਰੂ ਸੀ,ਜੋ ਅੱਜ ਲੱਖ ਤੋਂ ਕੱਖ ਹੋ ਗਿਆ।
ਦੁਨੀਆਂ ਨੂੰ ਦਸ਼ਮਲਵ ਭਾਰਤ ਨੇ ਦਿੱਤਾ ਜਿਸ ਦੇ ਕਾਰਨ ਵਿਗਿਆਨੀ ਪੁਲਾੜ ਦੀ ਥਾਹ ਪਾ ਸਕੇ।
ਵਿਗਿਆਨੀ ਅਰਥਸ਼ਾਸਤਰੀ,ਵੇਦ ਸ਼ਾਸਤਰ ਭਾਰਤ ਨੇ ਦਿੱਤੇ ਇਤਿਹਾਸ ਰਚਿਆ,ਮਿਥਿਹਾਸ ਵੀ
ਲਾਗੂ ਕਰਿਆ।ਸਿਲਾਈ ਮਸ਼ੀਨ,ਸੂਈ,ਕੈਂਚੀ,ਕਹੀ ਕੁਹਾੜੀ,ਕੰਧਾਲੀ,ਖੁਰਪੀ, ਭਾਰਤ ਦੀ ਈਜਾਦ ਹੈ।
ਧਾੜਵੀਆਂ ਨੇ ਆ ਕੇ ਕਈ ਵਾਰ ਕਬਰਾਂ ਤੇ ਸ਼ੀਸ਼ ਮਹੱਲ ਉਸਾਰੇ ਚਾਂਦੀ ਦੇ ਪਾਵਿਆਂ ਵਾਲੇ ਸੋਨੇ ਦੇ ਤਖ਼ਤਾਂ ਤੇ ਮਖ਼ਮਲੀ ਸੇਜਾਂ ਵਿਛਾਈਆਂ ਪਰ ਸੌਂ ਨਾ ਸਕੇ।ਮਿਟ ਗਏ ਭਾਰਤ ਨੂੰ ਮਿਟਾਉਣ ਵਾਲੇ।ਪਰ ਇਸ ਵਕਤ ਆਪਣਿਆਂ ਦੇ ਅੱਗੇ ਭਾਰਤ ਦੀ ਹਿੰਮਤ ਜਵਾਬ ਦਈ ਲਗਦੀ ਹੈ।ਉਂਝ ਇਸ ਵਕਤ ਬਾਰੇ ਕਿਸੀ ਹੋਣਹਾਰ ਸੰਤ ਨੇ ਰੌਲਿਆਂ ਤੋਂ ਪਹਿਲਾਂ ਖਬਰਦਾਰ ਕਰਨ ਦੀ ਕੋਸ਼ਿਸ਼ ਕੀਤੀ ਸੀ
ਸ਼੍ਰੀ ਰਾਮਚੰਦਰ ਕਹਿ ਗਏ ਸੀਆ ਸੇ ਅੇੈਸਾ ਕਲਯੁੱਗ ਆਏਗਾ
ਹੰਸ ਚੁਗੇਗਾ ਦਾਨਾ ਦੂਨਾ ਕੌਆ ਮੋਤੀ ਖਾਏਗਾ॥-
ਕਦੇ ਕਿਹਾ ਕਰਦੇ ਸੀ,'' ਯੇ ਦੇਸ਼ ਹੈ ਦੁਨੀਆਂ ਕਾ ਗਹਨਾ
ਇਸ ਦੇਸ਼ ਕਾ ਯਾਰੋ ਕਿਆ ਕਹਨਾ----ਠੀਕ ਤਾਂ ਹੈ ਹੁਣ ਇਹ ਦੇਸ਼ ਦੁਨੀਆਂ ਦੇ ਨਿੱਕੇ ਤੋਂ ਨਿੱਕੇ ਦੇਸ਼ ਦੇ ਗਹਨੇ ਪੈ ਗਿਆ ਹੈ,ਇਸ ਦੇਸ਼ ਕਾ ਇਬ ਕਿਆ ਹੋਗਾ ਯਾਰੋ?
ਚੂੰ ਕਿ ਇਹ ਸਦੀ ਕੰਮਪਿਉਟਰ ਦੀ ਸਦੀ ਹੈ,ਤੇ ਇਸ ਸਦੀ ਵਿੱਚ ਵਿਗਿਆਨਕ ਤਬਦੀਲੀਆਂ ਬਹੁਤ ਹੋਈਆਂ,ਚੰਨ ਤੇ ਰਾਕਟ ਵੀ ਠੁਸ ਹੋਏ।ਭਾਰਤ ਦੀ ਸਰਕਾਰ ਨੇ ਦੁਨੀਆਂ ਦੇ ਦੋ ਸੌ ਦੇਸ਼ਾਂ ਵਿੱਚ ਸੱਭ ਤੋਂ ਪਹਿਲਾਂ ਡਿਜੀਟਲ ਬਣਨ ਲਈ ਐਲਾਨ ਕਰ ਦਿੱਤਾ ਤੇ ਭਾਰਤ ਇਹੋ ਜਿਹਾ ਡਿਜੀਟਲ ਬਣਾ ਦਿੱਤਾ ਕਿ ਇਹ ਇਕ ਇਕਾਈ ਬਣ ਕੇ ਰਹਿ ਗਿਆ।
ਡਿੱਗ ਡਿੱਗ ਉਠਦਾ ਵੱਡਾ ਹੁੰਦਾ ਗਿਆ ਤੇ ਛੇ ਸਾਲ ਪਹਿਲਾਂ ਜਦ ਇਹ ਟੀਸੀ ਤੇ ਇਕ ਕਦਮ ਟਿਕਾ ਚੁਕਾ ਸੀ ਦੂਜਾ ਰੱਖਣ ਹੀ ਵਾਲਾ ਸੀ ਕਿ ਕਿਸੇ ਨਹਿਸ਼ ਨੇ ਪਿੱਛੋਂ ਆ ਝਾਅ ਬੁਲਾਈ ਤੇ ਇਹ ਮੂਧੜੈ ਮੂੰਹ ਆਣ ਪਿਆ।
ਡੂਬੀ ਕਸ਼ਤੀ ਹਮਾਰੀ ਜਬ ਸਾਮਨੇ ਥਾ ਕਿਨਾਰਾ।
ਅਰਸ਼ ਤੋਂ ਫ਼ਰਸ਼ ਹੋ ਗਿਆ।ਬਾਰਾਂ ਹਜਾਰ ਸਾਲ ਦੀ ਉਮਰ ਦਾ ਇਹ ਬੋਹੜ,ਇਕ ਸੀ ਭਾਰਤ ਹੋ ਜਾਏਗਾ-ਯੋਧੇ ,ਸ਼ੂਰਵੀਰਾਂ ਨੇ ਤੂਫ਼ਾਨਾਂ ਵਿਚੋਂ ਇਸਨੂੰ ਕੱਢ ਕੇ ਲਿਆਉਣ ਲਈ ਸਿਰ ਦੇਣ ਵੇਲੇ ਅੱਜ ਬਾਰੇ ਕਦੀ ਕਿਆਸ ਵੀ ਨਹੀਂ ਕੀਤਾ ਹੋਵੇਗਾ।ਸਵਰਗ ਚ ਬੈਠੈ ਉਹ ਰੱਤ ਦੇ ਹੰਝੂ ਰੋਂਦੇ ਹੋਣਗੇ।
ਚਲਦੇ ਚਲਦੇ----
ਮੰਨਿਆ ਕਿ ਅਹਿਸਾਸ ਮੁਸ਼ਕ ਗਿਐ
ਮੰਨਿਆ ਕਿ ਨੈਣਾਂ ਦਾ ਨੀਰ ਖੁਸ਼ਕ ਗਿਐ
ਫੇਰ ਵੀ ਚਿਰਾਂ ਤੋਂ ਜੋ ਹੰਝੂ ਪੀਂਦੇ ਆ ਰਹੇ ਹੋ
ਆਪਣਿਆ ਤੋਂ ਆਪਣਿਆਂ ਲਈ
ਇਕ ਤੁਪਕਾ ਗਿਰਾ ਕੇ ਤੇ ਵੇਖੋ
ਪੂਰਾ ਸਮੁੰਦਰ ਡੁੱਬ ਜਾਏਗਾ- ਪੂਰਾ ਸਮੁੰਦਰ ਡੁੱਬ ਜਾੲਗਾ..........
ਰਣਜੀਤ ਕੌਰ ਗੁੱਡੀ ਤਰਨ ਤਾਰਨ