ਮਾਂ ਦੀ ਮਮਤਾ - ਕੁਲਵੰਤ ਕੌਰ ਚੰਨ ਫਰਾਂਸ


ਮਾਂ ਸਿੱਦਕੇ ,ਮਾਂ ਵਾਰੀ , ਮਾਂ ਤਰ ਗਈ , ਧੀਆਂ ਪੁੱਤਰਾਂ ਨੂੰ ਚੁੰਮ ਚੁੰਮ ਸੀਨੇ ਲਾਉਂਦੀ ਮਾਂ ਦੇ ਪਿਆਰ ਦਾ ਨਿੱਘ ਕਰਮਾਂ ਵਾਲਿਆਂ ਤਾਂ ਸਭ ਨੇ ਮਾਨਿਆ ਹੈ । ਮਾਂ ਦੀ ਮਿੱਠੀ ਬੋਲੀ ਸਾਡੇ ਕੰਨਾਂ ਵਿਚ ਅੱਜ ਵੀ ਗੂੰਜਦੀ ,ਪਿਆਰ ਦਾ ਤੁਫਾਨ ਲਿਆ ਸਾਨੂੰ ਵਿਰਸੇ ਅਪਣੀ ਮਿੱਠੀ ਤੇ ਪਿਆਰੀ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੀ ਹੈ । ਜਦੋਂ ਮਾਂ ਦੇ ਪੇਟ ਵਿਚ ਬੱਚਾ ਖੇਲਦਾ ਤਾਂ ਮਾਂ ਪਿਆਰ ਨਾਲ ਹੱਥ ਫੇਰਦੀ ਤੇ ਆਖਦੀ ਮਾਂ ਸਿੱਦਕੇ ਮਾਂ ਵਾਰੀ ਆਪਣੀ  ਬੋਲੀ ਵਿਚ ਹੀ ਵਾਰਨੇ ,ਬਲਿਹਾਰਨੇ   ਲਏ ਭਾਂਵੇ ਡੁੱਚ ਭਾਵੇਂ ਫਰੈਂਚ ਜਾਂ ਸਪੈਨਿਸ਼ ,ਪਰ ਸਾਡੀ ਮਾਂ ਦੀ ਗੜੂਤੀ ਕੀ  ਹੈ ?  ਪੰਜਾਬੀ ਬੋਲੀ ,ਮਾਂ ਦਾ ਪਹਿਲਾ ਬੋਲ ਪੰਜਾਬੀ ਦਾ ਅਸੀਂ ਵਿਸਰ ਗਏ ਹਾਂ ,ਪੰਜਾਬੀ ਬੋਲਣ ਲਈ ਸ਼ਰਮ ਕਰਦੇ ਹਾਂ , ਪੰਜਾਬੀ ਵਿਚ ਬੋਲਣ ਵਾਲੇ ਨੂੰ ਅਨਪੜ੍ਹ ਤੇ ਗਵਾਰ ਸਮਝ ਲੈਂਦੇ ਹਾਂ ।
ਮੇਰੇ ਕੋਲ ਜੰਮੂ ਕੁਝ ਬੱਚੇ ਪੰਜਾਬੀ ਪੜ ਰਹੇ ਸਨ ,ਅਚਾਨਕ ਬਿੰਦੂ ਹੱਥ ਵਿਚ ਕਾਪੀ ਪੈਨਸਿਲ ਤੇ ਇਕ ਪੰਜਾਬੀ ਕਾਇਦਾ ਫੜੀ , ਆਂਟੀ ਜੀ ਸਤਿ ਸ੍ਰੀ ਆਕਾਲ ਜੀ ਆਓ ਬੇਟੇ ' ਆਂਟੀ ਜੀ ਮੈਨੂੰ ਵੀ ਪੰਜਾਬੀ ਪੜਾਓ ' ਬੇਟੇ ਤੁਸੀਂ ਜੰਮੂ ਵਿਚੋਂ ਮਿਸ ਪੰਜਾਬਣ ਚੁਣੇ ਗਏ ਸੀ ' ਜੀ ਆਂਟੀ ਜੀ ਬੋਲਦੀ ਅੱਖਾਂ ਵਿਚ ਅੱਥਰੂ ਭਰ ਬੋਲੀ ,ਆਂਟੀ ਜੀ ਮੈਂ ਸਭਨਾਂ ਨੂੰ ਪਿੱਛੇ ਪਛਾੜਦੀ 7ਵੇਂ ਨੰਬਰ ਤੇ ਪਹੁੰਚ ਗਈ !!!! ਹੁਣ ਸਾਨੂੰ ਇਕ ਇਕ ਗੀਤ ਜੋ ਪੰਜਾਬੀ ਵਿਚ ਹੀ ਟਾਈਪ ਸੀ ਪੇਪਰ ਮਿਲੇ ਕਿਸੇ ਨੇ ਕਿਸੇ ਨੂੰ ਨਹੀ ਪੁੱਛਣਾ ਜਾਂ ਦੱਸਣਾ ਸੀ , ਇੱਕਲੇ ਇਕੱਲੇ ਕਮਰਿਆਂ ਵਿਚ ਸਾਨੂੰ ਰੱਖਿਆ ,ਮੈਂ ਸਾਰੀ ਰਾਤ ਰੋਂਦੀ ਤੇ ਸੋਚਦੀ
ਰਹੀ , ਮੈਨੂੰ ਪੰਜਾਬੀ ਪੜਨੀ ਲਿਖਣੀਂ ਨਹੀਂ ਆਉਂਦੀ ਸੀ , ਸੋ ਮੈਂ ਆਊਟ ਹੋ ਗਈ ਮੁਕਾਬਲੇ ਵਿਚੋਂ ! ਜੇਕਰ ਪੰਜਾਬੀ ਆਉਂਦੀ ਤਾਂ ਮੈਂ ਜ਼ਰੂਰ ਜਿੱਤ ਜਾਣਾ ਸੀ ।ਅੱਜ ਉਹ  ਪੰਜਾਬੀ ਲਿੱਖ ਪੜ ਸਕਦੀ ਹੈ ।
            ਬੜੇ ਚਾਵਾਂ ਨਾਲ ਆਸਟ੍ਰੇਲੀਆ ਅਪਣੀ ਬੇਟੀ ਕੋਲ ਜਾਣ ਲਈ ਤਿਆਰ ਹੋ ,ਮਾਂ ਨੇ ਫਰਾਂਸ ਤੋਂ ਕਿਤੇ ਮੱਕੀ ਦਾ ਆਟਾ , ਪੀਜ਼ੇ ਦੇ ਤੇਲ ਦੀਆਂ ਬੋਤਲਾਂ ,ਬਦਾਮ ਅਖਰੋਟ ,ਹੋਰ ਨਿੱਕ ਸੁੱਕ ਇੱਕਠਾ ਕਰ 24 ਘੰਟਿਆਂ ਦਾ ਸਫ਼ਰ ਕਰਕੇ  ਐਡਲੀਡ ਏਅਰਪੋਰਟ ਅਸਟ੍ਰੇਲੀਆ ਪਹੁੰਚੇ , ਸਮਾਨ ਦੀ ਚੈਕਿੰਗ ਹੋ ਰਹੀ ਸੀ ,ਸਾਡੀ ਵਾਰੀ ਆਈ ਤਾਂ ਅਟੈਚੀ ਖੋਲ੍ਹਿਆ ਤਾਂ ਉਹਨਾਂ ਸਾਰੇ ਪੈਕਟ ਆਟੇ,ਡਰਾਈ ਫਰੂਟ , ਪੀਜ਼ੇ ਦੇ ਤੇਲ ਦੀਆਂ ਬੋਤਲਾਂ ਕੱਢ ਬਾਹਰ ਰੱਖ ਦਿੱਤੀਆਂ ਤੇ ਵੱਡੇ ਅਫਸਰ ਨੂੰ ਬੁਲਾ ਲਿਆ । ਇਕ ਆਦਮੀਂ ਤੇ ਔਰਤ ਨਾਲ ਇਕ ਵੱਡਾ ਕੁੱਤਾ ਸੀ ਆਏ ਵੇਖ !!!!!!! ਸਰਦਾਰ ਜੀ ਬੋਲਣ ਲੱਗੇ ਹੁਣ ਪਤਾ ਨਹੀਂ ਕਿੰਨਾ ਜ਼ੁਰਮਾਨਾ ਲਗਾਉਣ ਗੇ , ਤੇ ਸਜਾ ਵੀ ਹੋ ਸਕਦੀ ਹੈ । ਸਾਰਾ ਸਮਾਨ ਵੇਖ ਜਦੋਂ ਦੋਨਾਂ ਮੇਰੇ ਵੱਲ ਵੇਖਿਆ ਤਾਂ ਮੈਂ ਪੰਜਾਬੀ ਵਿਚ "ਰੱਖ ਲਵੋ ਜੀ ਸਾਰੀਆਂ ਮਾਂ ਦੀਆਂ ਧੀ ਵਾਸਤੇ ਲਿਆਉਂਦੀਆ ਚੀਜ਼ਾਂ ,ਮੇਰੀ ਕੁੜੀ ਨੂੰ ਮੱਕੀ ਦੀ ਰੋਟੀ ਨਹੀਂ ਬਨਾਉਣੀ ਆਉਂਦੀ ਮੈਂ ਬਣਾ ਕੇ ਖੁਆਉਣੀ ਸੀ । ਇਥੇ ਮੇਰੀ ਕੁੜੀ ਆਖਦੀ  ਪੀਜ਼ੇ ਦਾ ਇਹ ਤੇਲ ਨਹੀਂ ਮਿਲਦਾ ,ਰੱਖ ਲਵੋ ਰੱਖ ਲਵੋ ਬੋਲ ਰਹੀ ਸੀ####
      ਉਧਰ ਉਹਨਾਂ ਦੋਨਾਂ ਨੇ  ਹੁਣ ਆਪਣੇ ਹੱਥੀਂ ਸਾਰਾ ਸਮਾਨ ਸਾਡੀ ਅਟੈਚੀ ਵਿਚ ਰੱਖ , ਤਾਲਾ ਲਗਾ ਦੂਜੇ ਜਿੰਨਾ ਰੋਕਿਆ ਸੀ ਸਾਨੂੰ ,ਸਾਡੇ ਸਮਾਨ ਦੀ ਟਰਾਲੀ ਗੱਡੀ ਤੱਕ ਛੱਡਣ ਵਾਸਤੇ ਇਸ਼ਾਰਾ ਕਰ ਦਿਤਾ । ਹੁਣ ਟਰਾਲੀ ਦੇ ਪਿੱਛੇ ਪਿੱਛੇ ਸਰਦਾਰ ਜੀ ਮੇਰੇ ਦੁਆਲੇ ਹੋਏ ਹੁਣ ਤੈਨੂੰ ਪਤਾ ਲੱਗੇਗਾ ! ਜਦੋਂ ਜੁਰਮਾਨਾ ਲਗਾਇਆ,ਸਜ਼ਾ ਵੀ ਹੋ ਸਕਦੀ ਬੋਲ ਰਹੇ ਸਨ ਕਿ ਵੇਖਿਆ ਸਾਹਮਣੇ ਧੀ  ਜਵਾਈ ਤੇ ਸਾਡੀ ਬੜੀ ਪਿਆਰੀ  ਤਿੰਨ ਸਾਲ ਦੀ ਦੋਹਤੀ ਪ੍ਰਨੀਤ ਹੱਥ  ਵਿਚ ਬਰਗਰ ਫੜੀ ਨਾਨੂ ਜੀ ਨਾਨੀ ਜੀ  ਵੈਲਕੰਮ ਆਖਦੀ ਦੋੜੀ ,ਸਰਦਾਰ ਜੀ ਕਹਿਣ ਵਾਹ ਅੱਜ ਤੇ ਤੇਰੀ  ਪੰਜਾਬੀ ਬੋਲੀ , ਤੇ 'ਮਾਂ ਦੀ ਮਮਤਾ' ਕਮਾਲ ਕਰ ਗਈ।