ਆਸ਼ਕ ਜਿੱਤਾਂ ਦੇ - ਸ਼ੌਂਕੀ ਫੂਲੇਵਾਲ
ਅਸੀਂ ਮੌਤ ਨੂੰ ਵਰ ਲੈਂਦੇ, ਸਾਨੂੰ ਮੌਤ ਨੇ ਵਰਣਾਂ ਕੀ
ਅਸੀਂ ਆਸ਼ਕ ਜਿੱਤਾਂ ਦੇ , ਦਿਲੀਏ ਤੈਥੋਂ ਹਰਨਾ ਕੀ
ਜ਼ਾਲਮ ਸਰਕਾਰ ਨੇ ਬੜੇ ਜ਼ੁਲਮ ਕਮਾਏ ਨੇ
ਇਹ ਜਜ਼ਬੇ ਸਾਡੇ ਤਾਂ ਦਿਲੀਏ, ਖੂਨ ਚ ਆਏਂ ਨੇ
ਪੁੱਛ ਲਈ ਸਰਹਿੰਦ ਕੋਲੋਂ, ਅਸੀਂ ਪੋਹ ਤੋਂ ਡਰਨਾ ਕੀ
ਅਸੀਂ ਆਸ਼ਕ ਜਿੱਤਾਂ ਦੇ ਦਿੱਲੀਏ ਤੈਥੋਂ ਹਰਨਾ ਕੀ
ਇਹ ਪਹਿਲੀ ਵਾਰ ਨਹੀਂ, ਤੇਰੇ ਜ਼ਬਰ ਜੁਲਮ ਦੇਖੇ ਨੇ
ਲੱਗਦਾ ਐ ਦਿੱਲੀਏ ਤੂੰ ਸਾਡੇ ਸਬਰ ਨਾ ਦੇਖੇ ਨੇ
ਆਰੇ ਚੱਲਵਾਏ ਨੇ, ਜਿਉਂਦੇ ਜੀ ਸੜੇ ਨੇ, ਇਸ ਤੋਂ ਵੱਧ ਕਰਨਾ ਕੀ
ਅਸੀਂ ਆਸ਼ਕ ਜਿੱਤਾਂ ਦੇ ਦਿੱਲੀਏ ਤੈਥੋਂ ਹਰਨਾ ਕੀ
ਅਸੀਂ ਉਹ ਅੰਨ ਦਾਤੇ ਹਾਂ, ਜੋ ਢਿਡ ਸਭ ਦਾ ਭਰਦੇ ਆ
ਤੂੰ ਅੱਤਵਾਦੀ ਦੱਸਦੀ ਏ ਜੇ ਗੱਲ ਹੱਕ ਦੀ ਕਰਦੇ ਆ
ਬਿੱਲ ਰੱਦ ਕਰਵਾਗੇ ਉਂਝ ਘਰ ਜਾ ਕਰਨਾ ਕੀ
ਅਸੀਂ ਆਸ਼ਕ ਜਿੱਤਾਂ ਦੇ ਦਿੱਲੀਏ ਤੈਥੋਂ ਹਰਨਾ ਕੀ