ਲੋਕ ਰੰਗ (ਸੇ਼ਅਰ) - ਬਲਤੇਜ ਸੰਧੂ ਬੁਰਜ ਲੱਧਾ

ਝਿੜਕ ਨਾ ਮਾਰੀਏ ਆਸ਼ਕ ਨੂੰ
ਤੇ ਨਹਾਉਣਾ ਅਮਲੀ ਨੂੰ ਝੱਬ ਲੱਗੇ

ਪੈ ਜਾਏ ਜਿਸ ਨਾਲ ਪ੍ਰੀਤ ਗੂੜੀ
ਉਹੀ ਇਨਸਾਨ ਫੇਰ ਲੋਕੋ ਰੱਬ ਲੱਗੇ

ਸੱਚ ਹੁੰਦਾ ਏ ਕਹਿੰਦੇ ਬਹੁਤ ਕੌੜਾ
ਸੁਣ ਕੇ ਝੂਠੇ ਨੂੰ ਸੱਤੀ ਕੱਪੜੀ ਅੱਗ ਲੱਗੇ

ਠੱਗਿਆ ਜਾਏ ਇਨਸਾਨ ਇੱਕ ਵਾਰ ਜਿਹੜਾ
ਫੇਰ ਹਰ ਇੱਕ ਬੰਦਾ ਹੀ ਉਸ ਨੂੰ ਠੱਗ ਲੱਗੇ

ਘਰ ਦਿਆਂ ਦੀ ਘੱਟ ਤੇ ਬੇਗਾਨਿਆਂ ਦੀ ਵੱਧ ਸੁਣੇ ਜਿਹੜਾ
ਬੰਦਾ ਉਹ ਮੈਂਨੂੰ ਸੰਧੂਆਂ ਸਿਰੇ ਦਾ ਲਾਈ ਲੱਗ ਲੱਗੇ।।

ਬਲਤੇਜ ਸੰਧੂ ਬੁਰਜ ਲੱਧਾ
ਬਠਿੰਡਾ
9465818158