ਔਰਤ - ਬਲਤੇਜ ਸੰਧੂ ਬੁਰਜ ਲੱਧਾ

ਔਰਤ ਹਾਂ ਮੈਂ ਬੇਸ਼ੱਕ ਪਰ ਨਾ ਨਿਰਬਲ ਨਾ ਨਾਦਾਨ ਹਾ
ਪੀਰ, ਫਕੀਰ, ਯੋਧੇ ਮੇਰੀ ਹੀ ਕੁੱਖੋ ਪੈਂਦਾ ਹੋਈ ਸੰਤਾਨ ਹੈ

ਪਰ ਫਿਰ ਵੀ ਮੈਂ ਜੰਮਦੀ ਤਾਂ ਮੈਨੂੰ ਕਿਉਂ ਤੁਸੀਂ ਦੁਰਕਾਰਦੇ
ਲਾਲਚੀ ਡਾਕਟਰ ਤੇ ਆਪਣੇ ਹੀ ਮੈਂਨੂੰ ਜੰਮਣ ਤੋਂ ਪਹਿਲਾਂ ਮਾਰਦੇ

ਕਿਸੇ ਗੱਲੋਂ ਘੱਟ ਨਹੀਂ ਮੈਂ ਪਰ ਫੇਰ ਵੀ ਪੈਰ ਪੈਰ ਤੇ ਵਿਤਕਰਾ ਕਿਉਂ
ਸਮਾਜ ਅਧੂਰਾ ਹੈ ਮੇਰੇ ਬਿਨ ਫਿਰ ਵੀ ਮੇਰੇ ਨਾਲ ਕਰਦੇ ਇਸਤਰ੍ਹਾਂ ਕਿਉ

ਕਹਿਣ ਨੂੰ ਤਾਂ ਦੋ ਘਰ ਨੇ ਮੇਰੇ ਪਰ ਮੇਰਾ ਆਪਣਾ ਇੱਕ ਵੀ ਨਹੀਂ
ਪਹਿਲਾਂ ਮਾਪੇ ਫੇਰ ਪਤੀ ਵਿੱਚ ਬੁਢਾਪੇ ਪੁੱਤਰਾਂ ਵੱਲ ਤੱਕਦੀ ਰਹੀ

ਸਦੀਆਂ ਬਦਲ ਗਈਆਂ ਮਰਦ ਪ੍ਰਧਾਨ ਦੇਸ਼ ਦੀ ਸੋਚ ਨਾ ਬਦਲੀ
ਕਿਉਂ ਸਮਝੋ ਔਰਤ ਨੂੰ ਪੈਰ ਦੀ ਜੁੱਤੀ ਨਾ ਗੱਲ ਕਰਦੇ ਅਗਲੀ

ਅੱਜ ਦੀ ਔਰਤ ਕਿਸੇ ਵੀ ਖੇਤਰ ਵਿੱਚ ਕਿਤੇ ਵੀ ਰਹੀ ਘੱਟ ਨਹੀਂ
ਫੌਜ,ਪਾਇਲਟ,ਪੁਲਾੜ ਵਿੱਚ ਅਸੀਂ ਕਦਮ ਸਾਡੇ ਵੀ ਘੱਟ ਨਹੀਂ

ਜੱਜ ਵਕੀਲ ਅਧਿਆਪਕ ਦੇ ਵਧੀਆ ਅਹੁਦੇ ਸਾਡੇ ਪੱਲੇ ਆ
ਹੁਣ ਤਾਂ ਹਰ ਖੇਤਰ ਵਿੱਚ ਔਰਤ ਦੀ ਪੂਰੀ ਬੱਲੇ ਬੱਲੇ ਆ

ਸੋਚ ਨੂੰ ਬਦਲੋ ਇਨਸਾਨੀਅਤ ਦੇ ਦੁਸਮਣੋ ਸਮਝੋ ਸਾਡੀ ਤਾਕਤ ਨੂੰ
ਉਂਝ ਨਾ ਸਮਝੋ ਐਹ ਦੁਨੀਆਂ ਦੇ ਇਨਸਾਨੋ ਸਾਡੀ ਤਾਕਤ ਨੂੰ ।।

ਬਲਤੇਜ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158