ਮੋਬਾਇਲਾਂ ਦਾ ਖਹਿੜਾ - ਸ਼ਿਵਨਾਥ ਦਰਦੀ
ਛੱਡ ਮੋਬਾਇਲਾਂ ਦਾ ਖਹਿੜਾ ,
ਗੱਲ ਕਰ ਕੋਈ , ਪਰਿਵਾਰਾਂ ਦੀ ,
ਝੂਠੇ ਕਮੈਂਟ , ਐਵੇਂ ਪਾਈ ਜਾਂਦੇ ,
ਗੱਲ ਛੱਡ , ਓਨਾਂ ਯਾਰਾਂ ਦੀ ।
ਫੇਸਬੁੱਕ ਤੇ ਵਟਸਐਪ ਵਾਲੇ ,
ਕਦੇ ਨਾਲ , ਕਿਸੇ ਦੇ ਨਾ ਖੜਦੇ ,
ਜਿਸ ਬੰਦੇ ਦੀ , ਔਕਾਤ ਨਾ ਕੋਈ ,
ਓਹੀ ਕਹਿੰਦਾ , ਮੇਰੇ ਤੋਂ ਸੜਦੇ ,
ਜਿੰਦਗੀ ਦੇ , ਦੋ ਅੱਖਰ ਨਹੀਂ ਪੜੇ ,
ਗੱਲਾਂ ਕਰਦੇ, ਉੱਚੀਆਂ ਮਾਰਾਂ ਦੀ ।
ਛੱਡ ਮੋਬਾਇਲਾਂ ਦਾ ................
ਸਾਇੰਸਦਾਨਾਂ ਨੇ , ਸਾਡੇ ਲਈ ,
ਚੰਗਾ ਬਣਾਇਆ , ਇਹ ਸੰਚਾਰ ,
ਬਣਾਓ , ਸਭ ਨਾਲ ਭਾਈਚਾਰਾ ,
ਵੰਡੋ , ਸਭ ਨਾਲ ਪਿਆਰ ,
ਈਰਖੇ ਸਾੜੇ ਵਾਲੀ , ਗੱਲ ਨਾ ਕਰੋ ,
ਨਾ ਗੱਲ ਕਰੋ , ਹਥਿਆਰਾਂ ਦੀ ।
ਛੱਡ ਮੋਬਾਇਲਾਂ ਦਾ.............
ਰੱਖ ਮੋਬਾਇਲ , ਬਾਹਰ ਤੂੰ ਦੇਖ ,
ਕੀ ਲੋਕਾਂ ਦਾ , ਹੈ ਹਾਲ ਹੋਇਆ ,
ਕਿਸਾਨ , ਮਜ਼ਦੂਰ ਤੇ ਦੁਕਾਨਦਾਰ ,
ਹਰ ਬੰਦਾ ਏਥੇ , ਕੰਗਾਲ ਹੋਇਆ ,
ਆਪਣੇ ਦੇਸ਼ ਚ , ਮੰਗਤੇ ਬਣਾਤਾ ,
ਗੱਲ ਰਹੀ ਨਾ ਹੁਣ , ਸਰਦਾਰਾਂ ਦੀ ।
ਛੱਡ ਮੋਬਾਇਲਾਂ ਦਾ..................
ਜਿਨੂੰ ਕਹਿੰਦੇ ਸੀ ਓਏ , ਅੰਨਦਾਤਾ
ਅੱਜ ਸੜਕਾਂ ਉੱਤੇ , ਰੋਲ ਦਿੱਤਾ ,
ਅੱਜ ਦਾਤੇ ਨੂੰ , ਦੇਖ ਲੈ ਦਰਦੀ ,
ਕਿਹੜੀ ਤੱਕੜੀ ਚ, ਤੋਲ ਦਿੱਤਾ,
ਹਰ ਚੀਜ਼ ਨੂੰ ਵੇਚ , ਖਾ ਰਹੀ ,
ਨਵੀਂ ਚਾਲ ਬਣੀ , ਸਰਕਾਰਾਂ ਦੀ ।
ਛੱਡ ਮੋਬਾਇਲਾਂ ਦਾ ................
ਸ਼ਿਵਨਾਥ ਦਰਦੀ
ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।