ਤੈਨੂੰ ਮਿਲਣਾ - ਗੁਰਬਾਜ ਸਿੰਘ

ਜਦੋਂ ਮੈਂ ਤੈਨੂੰ ਮਿਲਣਾ ਹੋਵੇ,

ਤਾਂ ਮੈਂ ਕਵਿਤਾ ਲਿਖਦਾ ਹਾਂ ।

ਮਨ ਦੇ ਕੋਰੇ ਕਾਗ਼ਜ਼ ਉੱਪਰ,

ਤੇਰੇ ਨਕਸ਼ ਉਲੀਕ ਲੈਂਦਾ ਹਾਂ ।

ਫੇਰ ਮੇਰੀ ਨਜ਼ਰ ਅੱਖਾਂ ਦੇ ਦਰ ਢੋਅ ਕੇ,

ਦਿਲ ਵਿਚਲੇ ਮੋਹ ਦੇ ਸਮੁੰਦਰ ਵਿੱਚੋਂ,

ਤੇਰੀ ਖ਼ੂਬਸੂਰਤੀ ਨੂੰ ਬਿਆਨਦੇ,

ਮੇਰੇ ਵਲਵਲੇ ਸਾਕਾਰਦੇ,

ਅਣਗਿਣਤ ਸ਼ਬਦਾਂ ਦੇ ਮੋਤੀ ਲੱਭ ਲਿਆਉਂਦੀ ਹੈ ।

ਤੇ ਮੇਰੀ ਕਲਮ ਤੈਨੂੰ ਸਤਰਾਂ ਚ ਪਰੋ ਕੇ,

ਖ਼ੁਦ ਨੂੰ ਭਾਗਾਂ ਭਰਿਆ ਬਣਾ ਲੈਂਦੀ ਹੈ ।

ਵੇਖ ਤੈਨੂੰ ਮਿਲਣਾ ਕਿੰਨਾ ਅਸਾਨ ਹੈ,

ਤੂੰ ਮੇਰੇ ਵਿੱਚ ਸਮਾਈ ਰਹਿੰਦੀ ਹੈਂ,

ਤੇ ਤੇਰੀ ਖ਼ੂਬਸੂਰਤੀ ਇਸ ਕਲਮ ਵਿੱਚ ।

(ਚਰਨ)

-ਗੁਰਬਾਜ ਸਿੰਘ
8837644027