ਕੀ ਕੀ ਖਾ ਲਿਆ ਮਸ਼ੀਨੀਕਰਨ ਨੇ - ਰਣਜੀਤ ਕੌਰ ਗੁੱਡੀ  ਤਰਨ ਤਾਰਨ  

           ਮਸ਼ੀਨਰੀ ਦੀ ਭੈਂਟ ਚੜ੍ਹੈ ਕਿਰਤੀ ਭਾਰੇ
           ਜਮੀਨ ਖਾ ਗਈ ਕਿੰਨੇ ਉਭਰਦੇ ਤਾਰੇ-
   ਗੁੱਟ ਘੜੀ---ਜਿਸਨੂੰ ਰਿਸਟ ਵਾਚ ਵੀ ਕਹਿੰਦੇ ਹਨ।ਬੜਾ ਚਿਰ ਹੋਇਆ ਕਿਸੇ ਦੇ ਗੁੱਟ ਤੇ ਵਕਤ ਦੱਸਣ ਵਾਲੀ ਘੜੀ ਵੇਖਿਆਂ।ਗੁੱਟ ਘੜੀ ਨੂੰ ਮੋਬਾਇਲ ਫੋਨ ਹੜੱਪ ਗਿਆ।
   ਜਿਹਨਾਂ ਕੋਲ ਕੰਮ ਹੈ ਉਹਨਾਂ ਕੋਲ ਟਾਈਮ ਵੇਖਣ ਦਾ ਟਾਈਮ ਨਹੀਂ ਤੇ ਜਿਹਨਾਂ ਕੋਲ ਕੰਮ ਨਹੀਂ ਹੈ ਉਹ ਟਾਈਮ ਵੇਖਦੇ ਹੀ ਨਹੀਂ ਬੱਸ ਹਨੇਰਾ ਚਾਨਣ ਵੇਖ ਲੈਂਦੇ ਹਨ ਤੇ ਦਿਨ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਵੇਖ ਤੇ ਰਾਤ ਗੁਜਾਰ ਦਿਨ ਚੜ੍ਹਿਆ ਵੇਖ ਲੈਂਦੇ ਹਨ।
   ਪਹੁ ਫੁਟਾਲਾ,ਅ੍ਰੰਮਿਤ ਵੇਲਾ,ਸ਼ਾਹ ਵੇਲਾ, ਸਿਖਰ ਦੁਪਹਿਰਾ,ਲੌਢਾ ਵੇਲਾ,ਸੰੀਧਆ ਵੇਲਾ,ਇਹ ਸੱਭ ਵੇਲੇ ਮਸ਼ੀਨ ਵਿਚਲੀ ਗਰਾਰੀ ਬਣ ਕੇ ਰਹਿ ਗਏ ਹਨ।
ਰੇਡੀਓ- ਰੇਡੀਓ ਹੁੰਦਾ ਸੀ ਕਦੇ ਜਿਸਨੂੰ ਆਕਾਸ਼ਵਾਣੀ ਕਿਹਾ ਜਾਂਦਾ ਸੀ,ਹਵਾ ਦੀਆਂ ਤਰੰਗਾਂ ਤੇ ਸਵਾਰ ਆਵਾਜ਼ ਦੀ ਦੁਨੀਆਂ ਕਿੰਂਨੀਂ ਹਸੀਨ ਹੁੰਦੀ ਸੀ ਇਹ ਕਣਖੀ ਮਹਿਫਲ਼।ਇਸ ਮਹਿਫਲ ਨੂੰ ਅੱਧਾ ਤਾਂ ਟੀ.ਵੀ. ਨੇ ਖਾ ਲਿਆ ਤੇ ਬਾਕੀ ਅੱਧਾ ਅਧੁਨਿਕ ਐਫ.ਅੇਮ. ਸਟੇਸ਼ਨਾਂ / ਚੈਨਲਾਂ ਨੇ।
ਆਕਾਸ਼ਵਾਣੀ ਰਾਹੀਂ ਕਿੰਨਾ ਸੌਖਾ ਸੀ ਦੋਸਤਾਂ ਨੂੰ ਮਿਲਣਾ ਕੰਨਾਂ ਵਿੱਚ ਰਸੀਲੇ ਬੋਲ ਤੇ ਸੁਰੀਲੇ ਸੁਰ ਰਿਸਦੇ ਸੀ।
ਲੈਂਡ ਲਾਈਨ ਫੋਨ- ਚੰਗੇ ਸਹਿੰਦੇ ਘਰਾਂ ਦੀ ਸ਼ਾਨ ਹੁੰਦਾ ਸੀ ਟੇਲੀਫੋਨ।ਅਪਰ ਮਿਡਲ ਕਲਾਸ ਘਰਾਂ ਵਿੱਚ ਬਹੁਤ ਹੀ ਸੋਹਣੇ ਮਨਮੋਹਣੇ ਫੋਨ ਮਾਡਲ ਹੁੰਦੇ ਸੀ ਜੋ ਪੈਸੇ ਦਾ ਵਿਖਾਵਾ ਵੀ ਹੁੰਦਾ ਸੀ,ਢਾਈ  ਇੰਚ ਦੇ ਸੈੱਲ ਫੋਨ ਨੇ ਕਬਾੜ ਕਰ ਦਿੱਤੇ।
    ਡਾਕ ਬੰਗਲੇ,ਡਾਕ ਘਰ ਖਤਮ, ਖੱਤ ਜਵਾਬ ਖਤਮ,ਲਿਖਤੀ ਪ੍ਰੇਮ ਪੱਤਰ,ਰੁੱਕੇ ਖਤਮ,ਮਨੀਆਰਡਰ ਖਤਮ,ਤਾਰ ਖਤਮ,ਡਾਕ ਟਿਕਟਾਂ,ਰਸੀਦੀ ਟਿਕਟਾਂ ਖਤਮ,ਛਪੀ ਅਖਬਾਰ ਘੱਟ ਗਿਣਤੀ ਚ ਹੋ ਗਈ।
  ਸਾਈਕਲ૷ਆਵਾਜਾਈ ਦਾ ਸਾਧਨ- ਘੋੜੈ ਊਠ ਗਧੇ ਹਾਥੀ ਬੈਲਗੱਡੀ ਤੋਂ ਉਠ ਕੇ ਮਸ਼ੀਨ ਸ਼ਾਈਕਲ ਦੀ ਸਵਾਰੀ ਆਵਾਜਾਈ ਦਾ ਸਸਤਾ ਤੇ ਵਧੀਆ ਸਾਧਨ ਹੋ ਗੁਜਰੀ।ਪਰ ਵਿਗਿਆਨ ਦੇ ਮਸ਼ੀਨੀਕਰਨ ਨੇ ਮੋਟਰਸਾਈਕਲ ਬਣਾ ਕੇ ਇਸਨੂੰ ਐਸਾ ਨੁਕਰੇ ਲਾਇਆ ਹੈ ਕਿ ਜਿਹਦੇ ਕੋਲ ਤੇਲ ਪਾਉਣ ਲਈ ਪੈਸੇ ਨਹੀਂ ਉਹ ਵੀ ਨਿਰੇ ਸਾਈਕਲ ਦੀ ਸਵਾਰੀ ਕਰਨ ਵਿੱਚ ਸ਼ਰਮ ਮਹਿਸੂਸ ਕਰਦਾ ਹੈ।
    ਟਾਂਗਾ-ਸੜਕ ਤੇ ਜਾਂ ਕੱਚੇ ਪਹੇ ਤੇ ਚਲਦੇ ਟਾਂਗੇ ੇ ਘੋੜੀ ਦੀਆਂ ਟਾਪਾਂ ਦੀ ਅਵਾਜ਼ ਕੰਂਨਾਂ ਵਿੱਚ ਕੈਸਾ ਰਿਧਮ ਘੋਲਦੀ ਸੀ।ਐਂ ਲਗਦਾ ਹੈ ਜਿਵੇਂ ਸੰਗੀਤਕਾਰਾਂ ਨੇ ਸੰਗੀਤ ਬਣਾਉਣਾ ਟਾਂਗੇ ਘੋੜੇ ਦੇ ਟਾਪ ਤੋਂ ਸਿਖਿਆ ਹੋਵੇ-ਮੋਟਰਾਂ ਨੇ ਇਹਦਾ ਨਿਸ਼ਾਨ ਤੱਕ ਖਤਮ ਕਰ ਦਿੱਤਾ।
  ਧੋਬੀ-ਧੋਬੀ ਘਾਟ ਹੁੰਦਾ ਸੀ ,ਜਰਾ ਕੁ ਉੱਚੇ ਘਰਾਣੇ ਆਪਣੇ ਕਪੜੈ ਧੋਬੀ ਤੋਂ ਧੁਲਵਾਇਆ ਕਰਦੇ ਸੀ ਘਰਾਂ ਵਿੱਚ ਕਪੜੈ ਧੋਣ ਲਾਉਣ ਵਾਲੀਆਂ ਦਾ ਰਿਵਾਜ ਨਹੀਂ ਸੀ।ਕੁਝ ਹੋਰ ਲੋਕ ਵੀ ਭਾਰੇ ਕਪੜੈ ਜਿਵੇਂ ਖੇਸ ਕੰਬਲ ਦਰੀ ਆਦਿ ਧੋਬੀ ਘਾਟ ਤੋਂ ਧੁਵਾਉਂਦੇ ਸਨ।ਬਿਜਲੀ ਦੀ ਵਾਸ਼ਿੰਗ ਮਸ਼ੀਨ ਧੋਬੀ ਸਮੇਤ ਧੋਬੀ ਘਾਟ ਚਬਾ ਗਈ।
 ਲਲਾਰੀ-ਚੁੰਨੀਆਂ ਦੁਪੱਟੇ ਪੱਗਾਂ ਰੰਗਣ ਵਾਲੇ ਤਾਰੀਖ ਹੋ ਚੁਕੇ ਹਨ। ਕਿੰਨਾ ਦਿਲਚਸਪ ਹੁੰਦਾ ਸੀ ਲਲਾਰੀ ਨਾਲ ਗੁੱਸਾ ਕਰਨਾ ਜਦੋਂ ਉਹ ਵੇਲੇ ਦੇ ਵੇਲੇ ਰੰਗ ਨਹੀਂ ਸੀ ਕਰਕੇ ਦੇਂਦਾ।ਹੁਣ ਤਾਂ ਖੇਰ ਚੁੰਨੀ ਤੇ ਪੱਗ ਨੂੰ ਵੈਸੇ ਹੀ ਖੈਰਾਬਾਦ ਆਖ ਦਿਤਾ ਗਿਆ ਹੈ।
ਥਾਪਾ,ਥਾਪੀ,ਹੱਥ ਵਾਲੀ ਮਧਾਣੀ,ਮਿੱਟੀ ਦੀ ਚਾਟੀ,ਕਾੜ੍ਹਨੀ,ਤੌੜੀ,ਭੜੌਲੀ,ਚੌਂਕਾ ਚੁਲ੍ਹਾ,ਤੰਦੂਰ,ਲੂਣ ਘੋਟਣਾ,ਕੂੰਡਾ ਜਾਂ ਦੌਰੀ,ਚੰਗੇਰ, ਸਰਪੋਸ, ਸਾਗ ਘੋਟਣਾ, ਛੱਜ, ਉਖਲੀ, ਨਿੱਕੀ ਜਿਹੀ ਚੱਕੀ,ਕੋਠੜੀ ਤੋਂ ਕੋਠੀਆਂ ਬਣ ਕੇ ਪਰਾਤ ਵੀ ਵਿਰਲੀ ਟਾਂਵੇ ਘਰ ਹੈ,ਗੈਸ ਚੁਲ੍ਹੇ ਨੇ ਕੱਚੇ ਚੁਲ੍ਹੈ ਤੇ ਤੰਦੂਰ ਨੂੰ ਵਗਾਹ ਮਾਰਿਆ ਹੈ,ਇਹ ਸਾਰਾ ਕੁਝ ਵੇਖਣ ਲਈ ਪੰਜ ਸੌ ਦੀ ਟਿਕਟ ਖ੍ਰੀਦਣੀ ਪੈਂਦੀ ਹੈ।ਮੂਲੀ ਕੁਤਰਨਾ, ਛਾਨਣੀ ਤੇ ਹੋਰ ਇਹਨਾਂ ਚੀਜਾਂ ਨੂੰ ਰਸੋਈ ਵਿੱਚ ਰੱਖਣਾ ਬੇਰਿਵਾਜਾ ਸਮਝਿਆ ਜਾਂਦਾ ਹੈ।
    ਬੱਚਾ ਪੈਦਾ ਹੋਣ ਤੇ ਬਾਹਰਲੇ ਬੂਹੇ ਤੇ ਸ਼ਰੀਂਹ ਬੰਨ੍ਹਿਆ ਜਾਂਦਾ ਸੀ ਜੋ ਕਿ ਕਰੀਰ ਦੇ ਰੁੱਖ ਦੇ ਪੱਤਿਆਂ ਦਾ ਬਣਦਾ ਸੀ।ਇਕ ਲੋਕ ਗੀਤ ਵੱਜਿਆ ਕਰਦਾ ਸੀ'' ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ''-ਸੱਭ ਬੇਪਛਾਣ ਹੋ ਗਿਆ।
    ਤਾਰ ਤੇ ਟੰਗਿਆ ਇਕ ਛਿੱਕਾ ਹੁੰਦਾ ਸੀ ਜਿਸ ਵਿੱਚ ਦੁੱਧ ਦੀ ਭਰੀ ਗੜਵੀ ਜਾਂ ਡੋਲੂ ਬਿੱਲੀ ਤੋਂ ਬਚਾਅ ਕੇ ਰਾਤ ਨੂੰ ਰੱਖਿਆ ਜਾਂਦਾ ਸੀ ਪਰ ਬਿੱਲੀ ਮਾਸੀ ਵੀ ਬੜੀ ਹੁਸ਼ਿਆਰ ਸੀ ਕੁੱਦ ਕੇ ਛਿੱਕਾ ਹਿਲਾ ਦੇਂਦੀ ਤੇ ਦੁੱਧ ਡ੍ਹੋਲ ਕੇ ਲਕ ਜਾਂ੿ਦੀ।ਫਰਿਜ ਨੇ ਬਿੱਲੀ ਮਾਸੀ ਛਿੱਕੇ ਟੰਗ ਦਿੱਤੀ।
      ਮੇਰਾ ਮਾਂ ਦੀਆਂ ਪੱਕੀਆਂ ਖਾਣ ਨੂੰ ਬੜਾ ਈ ਜੀਅ ਕਰਦੈ-ਚੁਲ੍ਹੇ ਦੇ ਸਾਹਮਣੇ ਵਿਛੀਆਂ ਬੋਰੀਆਂ ਤੇ ਬੋਰੀਆਂ ਤੇ ਅਸੀਂ ਨਿਕੱੇ ਵੱਡੇ ਨਿਆਣੇ,ਮਾਂ ਤਵੇ ਤੋਂ ਗਰਮਾ ਗਰਮ ਲਾਲ ਫੁਲਾਂ ਵਾਲੀਆਂ ਰੋਟੀਆਂ ਆਪਣੇ ਚੱਪੇ ਨਾਲ ਤਾਜ਼ੇ ਮੱਖਣ ਨਾਲ ਚੋਪੜ ਕੇ ਸਾਨੂੰ ਪਰੋਸਦੀ ਤੇ ਅਸੀਂ ਖਾ ਨਿਹਾਲ ਹੋ ਕੇ ਆਪੋ ਆਪਣੀ ਥਾਲੀ ਕੌਲੀ ਚੁਲ੍ਹੇ ਦੇ ਪਿਛਲੇ ਪਾਸੇ ਰੱਖ ਨਿਸ਼ਚਿੰਤ ਦੌੜ ਜਾਂਦੇ।ਬਰੈੱਡ,ਬਰਗਰ ਤੇ ਪੀਜਿਆਂ ਦੀ ਕਾਢ ૶ ਅਜੋਕੀ ਮਾਂ ਤੇ ਆਪ ਵੀ ਇਹੋ ਭਾਲਦੀ ਹੈ,ਉਸ ਤੇ ਵੀ ਚਪਾਤੀ ਮੇਕਰ ਮਸ਼ੀਨ  ਅਤੇ ਹੋਮ ਡਲਿਵਰੀ ਨੇ ਤਾਂ ਉਹ ਸਵਾਦ ਖਿਆਲਾਂ ਵਿਚੋਂ ਵੀ ਮਨਫ਼ੀ ਕਰ ਦਿੱਤਾ ਹੈ।
   ਸਮਾਰਟ ਫੋਨ ਹੈ ਤਾਂ ਲਾਈਫ ਹੈ,ਯੁਟਿਊਬ ਯਾਨਿ ਨੁਸਖਾ ਵੈਦ૴૴૴૴
    ਟਾਹਲੀ ਪਿੱਪਲ,ਬੋਹੜ,ਕਿੱਕਰ,ਬੇਰੀ,ਢਿੰਞਨ,ਗੁਲਾਬਾਸੀ,ਥੋਹਰ,ਕਾਨੇ,ਸਰਕੜਾ,ਅੱਕ,ਕਰੀਰ-ਚਹੁੰ ਮਾਰਗੀ ਛੇ ਮਾਰਗੀਆਂ ਨੇ ਚਬਾ ਲਏ।
    ਸੰਦੂਕੜੀ ਵਾਲੀ ਮਲਾਈ ਬਰਫ਼,ਦਾਣੇ ਭੁੰਨਣ ਵਾਲੀ ਭੱਠੀ,ਵਹਿੰਗੀ ਵਾਲੇ ਬਾਬੇ ਦੀ ਦਾਲ ਪਲਮਰ,
ਕੋਈ ਦੱਸੇ ਭਲਾ ਜੇ ਚਿੱਟਾ ਕੁੱਕੜ ਤੇ ਰੰਗ ਬਰੰਗੀਆਂ ਕੁੱਕੜੀਆਂ ਨੂੰ ਮਸ਼ੀਨੀਕਰਣ ਨੇ ਕਿਉਂ ਹੜੱਪਿਆ?
    ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ-ਵਾਣ ,ਸੂਤੜੀ ਵਾਲਾ ਮੰਜਾ ਤਾਂ ਹੁਣ ਪਿੰਡ ਵਿੱਚ ਵੀ ਕਿਤੇ ਦਿਖਾਈ ਨਹੀਂ ਦੇਂਦਾ। ਨਾਂ ਚੌਕੇ ਵਿੱਚ ਪੀੜੀ ਡਹਿੰਦੀ ਹੈ।ਰੰਗਲਾ ਪਲੰਘ ਪੀੜਾ,ਨਵਾਰੀ ਪਲੰਘ ਪਿੱਤਲ ਦੇ ਕੋਕਿਆਂ ਵਾਲਾ ਸੰਦੂਕ,ਲੋਹੇ ਦੀ ਪੇਟੀ ਜੋ ਦਾਜ ਵਿੱਚ ਉਭਰਦੀ ਆਈਟਮ ਹੁੰਦੇ ਸੀ,ਕਿਧਰ ਗਏ ਕੋਈ ਨਾਂ ਜਾਣੇ।
( ਗੱਡੇ ਉਤੇ ਆ ਗਿਆ ਸੰਦੂਕ ਮੁਟਿਆਰ ਦਾ' ਗੀਤ ਹੁਣ ਅੱਖੀਆਂ ਸਾਹਮਣੇ ਤਸਵੀਰ ਨਹੀਂ ਬਣਾਉਂਦਾ  ਪੰਜਾਲੀ ਟੁੱਟ ਜਾਊਗੀ ਮੂਰਖਾ ਜੱਟਾ  ਦੀ ਬੋਲੀ ਗਿੱਧੇ ਵਿੱਚੋਂ ਬਾਹਰ ਹੋ ਗਈ ਹੈ।ਵੈਸੇ ਵੀ ਗਿੱਧਾ ਫੈਸ਼ਨ ਆਈਟਮ ਹੋ ਗਿਆ ਹੈ।
   ਦਸੂਤੀ ਤੇ ਸਿੰਧੀ ਦੀ ਕਢਾਈ,ਪੱਖੀਆਂ,ਚਰਖਾ, ਅਟੇਰਨ,ਕਪਾਹ ਵੇਲਣ ਵਾਲਾ ਵੇਲਣਾ,ਨਲਕਾ,ਸੂਈ ਵਾਲੇ ਤਵੇ ਵਾਜੇ,ਤ੍ਰਿੰਞਣ,ਸੱਥ,ਖੁੰਡ ਚਰਚੇ,ਰੱਸੀ ਵੱਟਣਾ,ਲੀਰਾਂ ਦਾ ਖਿਦੋ,ਲੀਰਾਂ ਦੀ ਗੁੱਡੀ ਗੁੱਡਾ ਲੁਪਤ ਹੋ ਗਏ ਹਨ। ਦਰੀਆਂ ਖੇਸ ਏ.ਸੀ. ਖਾ ਗਿਆ।ਚਿੜੀਆਂ ਕਾਂ ਕਬੂਤਰ ਤੋਤੇ ਜੁਗਨੂੰ ਤਿਤਲੀਆਂ ਮਧੂ ਮੱਖੀਆਂ ਦੇ ਛੱਤੇ,ਬਿਜੜੈ ਦੇ ਆਲ੍ਹਣੇ,ਉਲੂ,ਇਲ ਗਿਰਝ ਬਹੁਤ ਕੁਝ ਮਸ਼ੀਨਰੀ ਦੀ ਭੇਂਟ ਚੜ੍ਹ ਗਿਆ।
      ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ'-ਇਕ ਤਵਾ ਅਕਸਰ ਵੱਜਿਆ ਕਰਦਾ ਸੀ।
ਲਿਬਾਸ-ਪੁਲੀਸ ਅਤੇ ਫੋਜ ਦੀ ਵਰਦੀ ਤੋਂ ਇਲਾਵਾ ਬਾਕੀ ਸੱਭ ਰਵਾਇਤੀ ਲਿਬਾਸ ਦੇ ਵਿਰਲੇ ਟਾਂਵੇਂ ਹੋ ਜਾਣ ਬਾਰੇ ਸੱਭ ਜਾਣਦੇ ਹਨ।ਘੱਗਰੇ ਤਾਂ ਗਏ ਹੀ ਸੀ ਸਾੜੀਆਂ ਵੀ ਗਈਆਂ। ਬੁਸ਼ਰਟ,ਪਤਲੂਨ, ਮਾਲਵੇ ਦੇ ਸੋਨੇ ਦੇ ਬੀੜਿਆਂ ਵਾਲੇ ਕੁੜਤੇ ਕਿਤੇ ਨਾਂ ਥਿਆਂਉਂਦੇ ਹੁਣ।ਪਰਾਂਦੇ,ਜਲੇਬੀ ਜੂੜਾ,ਕਿਥੇ ਰਹਿੰਦਾ ਜਦ ਵਾਲ ਹੀ ਬੌਬ ਕੱਟ ਹੋ ਗਏ।
  ਜੁੱਤੀ- ਚੀਨ ਤੌਂ ਆਈਆਂ ਨਕਲੀ ਜੁਤੀਆਂ ਨੇ ਹਰੀ ਕੇ ਦੀ ਪੰਜਾਬੀ ਜੁੱਤੀ ਤੇ ਮਾਲਵੇ ਦੀ ਨੋਕਦਾਰ ਜੁੱਤੀ ਤੇ ਖੁਸਾ ,ਕਾਲੇ ਸਲੀਪਰ ਨਵੀਆਂ ਵਹੁਟੀਆਂ ਦੇ ਖਾਸਮ ਖਾਸ ਲਾਲ ਸਲੀਪਰ,ਇਤਿਹਾਸ ਹੋ ਗਏ ਤੇ ਜੁੱਤੀ ਕਸੂਰੀ ਨਹੀਂ ਪੈਰੀਂ ਪੂਰੀ।ਇਕ ਗੀਤ ਬਣ ਕੇ ਰਹਿ ਗਈ।
    ਗੋਰੀ ਪਿੰਂਨੀ ਤੇ  ਸਲੀਪਰ ਕਾਲੇ ਗੱਡੀ ਵਿਚੋਂ ਲੱਤ ਲਮਕੇ ''॥
    ਅਸ਼ਕੇ ਨਵੀਂ ਤਹਿਜੀਬ ਦੇ;ਮਾਤਾ ਪਿਤਾ ਨੂੰ ਬੱਚੇ ਕੋਲ ਜਾਣ ਤੋਂ ਪਹਿਲੇ ਦਸਤਕ ਦੇਣੀ ਪੈਂਦੀ ਹੈ।ਜੇ ਬੱਚਾ ਉਪਰ ਚੁਬਾਰੇ ਵਿੱਚ ਬੈਠਾ ਹੈ ਤਾਂ ਮੋਬਾਇਲ ਫੋਨ ਖੜਕਾਇਆ ਜਾਂਦਾ ਹੈ।ਓ ਸੱਚ ਚੁਬਾਰੇ ਨਹੀਂ ਸੈਕਿੰਡ ਫਲੋਰ।
      ਸ਼ਰੇਰਾਹ ਚਲਦੇ ਚਲਦੇ ਦਿਲ ਵਿਚੋਂ ਮੋਹ ਦੀਆਂ ਤੰਦਾ ਉਲਝ  ਉਖੜ ਜਾਣ ਤਾਂ ਦਿਲ ਨੂੰ ਬਾਇ ਪਾਸ ਪਾ ਦੇਂਦੇ ਹਨ,ਸੰਟੰਟ ਵੀ ਪੈ ਜਾਂਦਾ ਹੈ।
ਈ.ਵੀ.ਅੇਮ.-   ਵੋਟ ਦੀ ਹਸਤੀ ਲਗਭਗ ਖਤਮ ਹੈ ਤੇ ਵੋਟਰ ਬੇਲੋੜਾ ਹੋ ਗਿਆ ਹੈ। ਵੋਟ ਦੀ ਕਦਰ,ਵਕਤ ਦੀ ਕਦਰ,ਵਿਅਕਤੀ ਦੀ ਕਦਰ ਜੇ ਵਿਅਰਥ ਨਾਂ ਜਾਂਦੀ ਤਾਂ ਅੱਜ ਵਿਵਸਥਾ ਇੰਨੀ ਨਿਰਰਥਕ ਨਾਂ ਹੁੰਦੀ।
੍ਹ   ਹੋਰ ਪੰਜ ਦੱਸ ਵਰ੍ਹਿਆਂ ਨੂੰ ਬਨਾਉਟੀ ਬੌਧਿਕਤਾ ਇਸ ਕਦਰ ਆਮ ਹੋ ਜਾਵੇਗੀ ਕਿ ਇਸ ਸੱਭ ਦਾ ਇਤਿਹਾਸ ਵੀ ਕੱਈ ਨਹੀਂ ਪੜ੍ਹੇਗਾ।
       ਅੰਦਰੋਂ ਲੋਕ ਉਦਾਸੇ ਨੇ,ਪਰ ਹੋਠਾਂ  ਤੇ ਹਾਸੇ ਨੇ
      ਅੱਖੀਆਂ ਦਰਿਆ ਪੀ ਗਈਆਂ,ਲੇਕਿਨ ਹੋਂਠ ਪਿਆਸੇ ਨੇ॥
    ਬੜਾ ਕੁਝ ਬਦਲ ਗਿਆ ਹੈ ਮਸ਼ੀਨੀਕਰਨ ਨਾਲ,ਮਸ਼ੀਨ ਬੰਦੇ ਨੇ ਬਣਾਈ,ਮਸ਼ੀਨ ਬੰਦਾ ਨਹੀਂ ਬਣਾ ਸਕਦੀ।ਬੰਦੇ ਨੂੰ ਕੇਵਲ ਤੇ ਕੇਵਲ ਬੰਦਾ ਹੀ ਬਣਾ ਸਕਦਾ ਹੈ।ਪਰ ਫੇਰ ਵੀ ਬੰਦਾ ਬੰਦੇ ਦਾ ਪੁੱਤ ਬਣ ਕੇ ਵਿਚਰਨ ਲਈ ਤਿਆਰ ਨਹੀਂ ਤੇ ਨਾਂ ਹੀ ਬੰਦਾ ਬੰਦੇ ਨੂੰ ਆਪਣੇ ਵਰਗਾ ਬੰਦਾ ਸਮਝਣ ਲਈ ਸਹਿਮਤ ਹੈ
    ਮਸ਼ੀਨਰੀ ਈਜਾਦ ਕਰਦਾ ਕਰਦਾ ਮਨੁੱਖ ਖੁਦ ਇਕ ਮਸ਼ੀਨ ਦੀ ਮਾਨਦ ਹੋ ਚੁੱਕਾ ਹੈ૷
           '' ਕਿਸੇ ਬੀਜਆ ਏ ਤੁਸਾਂ ਵੱਢਣਾ ਏ
             ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਏ
             ਆਪ ਵੇਲੇ ਸਿਰ ਪੁਛਣਾ ਗਿਛਣਾ ਸੀ
         ੍ਹੁ ਹੁਣ ਕਿਸੇ ਥੀਂ ਕੀ ਹਿਸਾਬ ਮੰਗਣਾ ਏ''---ਫੇੈਜ਼ ਅਹਿਮਦ ਫੈੇਜ਼॥
             
                       ਰਣਜੀਤ ਕੌਰ ਗੁੱਡੀ  ਤਰਨ ਤਾਰਨ