ਮਰਦ ਵੋਮੈਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਹੁੰਦੇ ਹਨ - ਸਤਵਿੰਦਰ ਕੌਰ ਸੱਤੀ
ਪ੍ਰੀਤ ਦੀ ਮੰਮੀ ਨੇ ਮੇਰਾ ਇੱਕ ਘੰਟਾ ਚੰਗਾ ਜੀਅ ਲਿਆਇਆ। ਇੱਕ ਘੰਟਾ ਖ਼ਰਾਬ ਵੀ ਕੀਤਾ। ਇੰਨੇ ਵਿੱਚ ਮੈਂ ਬਹੁਤ ਕੁੱਝ ਲਿਖ ਲੈਣਾ ਸੀ। ਉਸੇ ਵੇਲੇ ਤੜਕੇ ਬਹੁਤ ਨੀਂਦ ਆਉਂਦੀ ਹੈ। ਇਸ ਨੇ ਪੰਜਾਬੀ ਵਿੱਚ ਗੱਲਾਂ ਮਾਰ ਕੇ ਖ਼ੂਬ ਜੀਅ ਲੁਵਾ ਦਿੱਤਾ ਸੀ। ਪਰ ਜੋ ਚੀਜ਼ ਆਪ ਦੇ ਘਰੋਂ ਲੈਣ ਗਈ। ਲੈਣ ਗਈ ਹੋਈ ਉਹ ਆਪ ਵੀ ਮੁੜ ਕੇ ਨਹੀਂ ਆਈ ਸੀ। ਸ਼ਾਇਦ ਸੋਚਦੀ ਹੋਣੀ ਹੈ। ਇੱਕ ਪੈਕੇਜ ਖ਼ਰਾਬ ਹੋ ਜਾਵੇਗਾ। ਖੋਲਣ ਤੋਂ ਬਗੈਰ ਉਸ ਅਲਜਬਰੇ ਦੀ ਸਮਝ ਨਹੀਂ ਲੱਗਣੀ। ਅੱਜ ਦੀਆਂ ਵਰਕਰ ਦੋਨੇਂ ਹੀ ਗੋਰੀਆਂ ਸਨ। ਸਾਡੀ ਪੰਜਾਬੀ ਸੁਣ ਕੇ ਹਾਸਾ ਠੱਡਾ ਦੇਖ ਕੇ ਉਹ ਵੀ ਦੋਨੇਂ ਕੋਲੇ ਆ ਗਈਆਂ ਸਨ। ਕਿਸੇ-ਕਿਸੇ ਗੱਲ ਦੀ ਉਨ੍ਹਾਂ ਨੂੰ ਸਮਝ ਆ ਰਹੀ ਸੀ। ਕਈ ਲਫ਼ਜ਼ ਮੂੰਹ ਵਿਚੋਂ ਅੰਗਰੇਜ਼ੀ ਦੇ ਨਿਕਲ ਜਾਂਦੇ ਸਨ। ਸਾਨੂੰ ਦੇਖ ਕੇ ਉਹ ਵੀ ਹੱਸ ਰਹੀਆਂ ਸਨ। ਇੱਕ ਗੋਰੀ ਨੇ ਮੈਨੂੰ ਪੁੱਛਿਆ, " ਇਹ ਕੀ ਗੱਲਾਂ ਕਰਦੀ ਸੀ? " ਮੈਂ ਉਸ ਨੂੰ ਦੱਸਿਆ, " ਜੋ ਤੁਸੀਂ ਪਿਛਲੇ ਦਿਨ ਕੌਡਮ ਬਾਥਰੂਮਾਂ ਵਿੱਚ ਰੱਖੇ ਸੀ। ਇਹ ਕਹਿੰਦੀ, " ਹੋਰ ਰੱਖ ਦਿਉ ਮੁੱਕ ਗਏ ਹਨ। " ਦੂਜੀ ਗੋਰੀ ਬੋਲ ਪਈ। ਉਸ ਨੇ ਕਿਹਾ, " ਕੀ ਇਸ ਨੂੰ ਹੋਰ ਚਾਹੀਦੇ ਹਨ? ਮੈਂ ਰੂਮ ਵਿੱਚ ਫੜਾ ਆਉਂਦੀ ਹਾਂ। ਇਸ ਦੇ ਮੂੰਹ ਵਿੱਚ ਤਾਂ ਕੋਈ ਦੰਦ ਨਹੀਂ ਹੈ। "
ਮੈਂ ਉਸ ਨੂੰ ਕਿਹਾ, " ਬੱਚਾ ਨਾਂ ਹੋਵੇ ਤੇਰੇ ਵਰਗੀਆਂ ਤਾਂ ਪੱਕਾ ਇਲਾਜ ਕਰਾ ਕੇ ਰੱਖਦੀਆਂ ਹਨ। ਮੈਨੂੰ ਲੱਗਦਾ ਹੈ। ਸਾਰੇ ਇਹੀ ਲੈ ਗਈ ਹੈ। ਮੁਫ਼ਤ ਦੀ ਗਾਂ ਦੇ ਕੋਈ ਦੰਦ ਨਹੀਂ ਦੇਖਦਾ। ਕਿਸੇ ਨੇ ਕਿਹੜਾ ਇਸ ਨਾਲ ਵਿਆਹ ਕਰਾਉਣਾ ਹੈ? ਜਿਸ ਨੇ ਵਿਆਹ ਕਰਾਇਆ ਹੈ। ਉਹ ਵੀ ਈਦ ਦਾ ਚੰਦ ਹੋ ਗਿਆ ਹੈ। ਇਹ ਕਹਿੰਦੀ ਦੁਬਈ ਵਿਚੋਂ ਦੋ ਸਾਲੀ ਮੁੜਦਾ ਹੈ। ਇੱਕ ਮਹੀਨਾ ਹੀ ਇਸ ਕੋਲ ਆ ਕੇ ਰਹਿੰਦਾ ਹੈ। ਹੁਣ ਚਾਰ ਸਾਲ ਮਿਲਿਆ ਨਹੀਂ ਹੈ। ਇਹ ਚਾਰ ਸਾਲ ਦੀ ਕੈਨੇਡਾ ਵਿੱਚ ਰਹਿ ਰਹੀ ਹੈ। " ਗੋਰੀ ਨੂੰ ਚੰਬਾ ਜਿਹਾ ਲੱਗਾ। ਉਸ ਨੇ ਪੁੱਛਿਆ, " ਕੀ ਦੋ ਸਾਲਾਂ ਵਿੱਚ ਇੱਕ ਮਹੀਨਾ ਹੀ ਇਸ ਕੋਲ ਆ ਕੇ ਰਹਿੰਦਾ ਹੈ? ਫਿਰ ਤਾਂ ਇਹ ਹੌਲੀਡੇ ਮਨਾਉਣ ਵਾਲਾ ਹੋਟਲ ਹੋ ਗਿਆ। " ਮੈਂ ਉਸ ਨੂੰ ਦੱਸਿਆ, " ਜੇ ਕਿਸੇ ਦੀ ਇੰਨੀ ਕੁ ਛੁੱਟੀ ਹੋਵੇ ਇੱਕ ਮਹੀਨੇ ਵਿੱਚ ਤਾਂ ਪੰਜਾਬੀਆਂ ਦੇ ਆਇਆ, ਗਿਆ ਨਹੀਂ ਮੁੱਕਦਾ। ਇੰਨੇ ਸਮੇਂ ਵਿੱਚ ਰਿਸ਼ਤੇਦਾਰਾਂ ਨੂੰ ਹੀ ਮਸਾਂ ਮਿਲ ਹੁੰਦਾ ਹੈ। ਇੰਨੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਹਨ। ਮੰਜਾ ਡਾਹੁਣ ਨੂੰ ਥਾਂ ਨਹੀਂ ਲੱਭਦਾ। ਇਸ ਨੂੰ ਕੌਣ ਪੁੱਛਦਾ ਹੋਣਾ ਹੈ? ਇਹ ਤਾਂ ਸਿਰਫ਼ ਬੱਚੇ ਜੰਮ ਕੇ ਖ਼ਾਨ ਦਾਨ ਚਲਾਉਣ ਨੂੰ ਰੱਖੀ ਹੋਈ ਸੀ। ਬੱਚੇ ਇਕੱਲੀ ਨੇ ਪਾਲ ਦਿੱਤੇ ਹਨ। ਬੱਚੇ ਵੀ ਪਿਉ ਵਰਗੇ ਹੀ ਨਿਕਲਣੇ ਸੀ। ਇਸੇ ਲਈ ਬੱਚਿਆ ਨੇ ਇੱਥੇ ਕੱਢ ਕੇ ਬੈਠਾ ਦਿੱਤੀ ਹੈ। ਜਿਸ ਨੇ ਸਾਰੀ ਉਮਰ ਆਪਣੀਆਂ ਚਲਾਈਆਂ ਹੋਣ, ਉਹ ਫਿਰ ਦੂਜੇ ਦੀ ਧਰੀ ਇੱਟ ਨਹੀਂ ਰਹਿਣ ਦਿੰਦਾ। ਇਹ ਵੀ ਮੈਨੂੰ ਇਕੱਲ-ਖੋਰ ਲੱਗਦੀ ਹੈ। ਤਾਂਹੀਂ ਅਗਲਾ ਘਰ ਨਹੀਂ ਵੜਦਾ। 35 ਸਾਲਾਂ ਵਿੱਚ ਦੁਬਈ ਵਿੱਚ ਕੋਈ ਹੋਰ ਰੱਖ ਲਈ ਹੋਣੀ ਹੈ। ਉਸ ਦੀ ਜਾਇਦਾਦ ਬੱਚੇ ਲੈ ਗਏ। ਨਾਂ ਇਹ ਘਰ ਵਾਲੇ ਦੀ ਨਾਂ ਬੱਚਿਆਂ ਦੀ ਬਣ ਸਕੀ। ਸਿਆਣੇ ਲੋਕ ਉਸ ਘਰ ਔਲਾਦ ਨਹੀਂ ਵਿਆਹਉਂਦੇ। ਜਿਸ ਦੇ ਸਿਰ ਉੱਤੇ ਪਿਉ ਨਾਂ ਹੋਵੇ। ਕਈ ਐਸੇ ਪਰਿਵਾਰਾਂ ਦੇ ਬੱਚੇ ਠੀਠ ਹੁੰਦੇ ਹਨ। ਉਸ ਘਰ ਦੀ ਔਰਤ ਤੇ ਬੱਚੇ ਜ਼ਿਆਦਾ ਲਗਾਮ ਤੋਂ ਬਗੈਰ ਹੁੰਦੇ ਹਨ। ਕਿਸੇ ਦਾ ਡਰ ਨਹੀਂ ਮੰਨਦੇ " ਦੂਜੀ ਗੋਰੀ ਨੇ ਕਿਹਾ, " ਜੇ ਇਸ ਦਾ ਪਤੀ ਕੈਨੇਡਾ ਵਿੱਚ ਚਾਰ ਸਾਲਾਂ ਵਿੱਚ ਨਹੀਂ ਆਇਆ। ਤਾਂ ਉਹ ਇਸ ਨੇ ਕੀ ਕਰਨੇ ਹਨ? ਅਸੀਂ ਕੀ ਲੈਣਾ ਹੈ? ਅਸੀਂ ਹੋਰ ਰੱਖ ਆਉਂਦੀਆਂ ਹਾਂ। ਜੇ ਤੂੰ ਕਹੇ, ਇੱਥੇ ਹੀ ਤੇਰੇ ਕਾਊਟਰ ਉੱਤੇ ਰੱਖ ਦਿੰਦੇ ਹਾਂ। "
ਮੇਰਾ ਉੱਚੀ ਹਾਸਾ ਨਿਕਲ ਗਿਆ। ਮੈਂ ਕਿਹਾ, " ਇਸ ਨੂੰ ਲੋਕ ਵੋਮੈਨ ਸ਼ੈਲਟਰ ਨਾਲ ਜਾਣਦੇ ਹਨ। ਹੁਣ ਕੌਡਮ ਕਲੈਕਸ਼ਨ ਕਹਿਣ ਲੱਗ ਜਾਣਗੇ। ਅਗਲਿਆਂ ਨੂੰ ਇਹ ਵੀ ਦੱਸਦੀਆਂ ਹੋਣੀਆਂ ਹਨ। ਇਹ ਮਿਲਦੇ ਕਿਥੋਂ ਹਨ? ਤਾਂ ਹੀ ਤਾਂ ਸਾਰੇ ਦਰ ਮੱਲੀ ਖੜ੍ਹੇ ਹਨ। " ਪਹਿਲੀ ਗੋਰੀ ਨੇ ਕਿਹਾ, " ਮਰਦ ਵੋਮੈਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ। ਪਰ ਔਰਤਾਂ ਤਾਂ ਮਰਦਾਂ ਨੂੰ ਮਿਲਣ ਜਾ ਸਕਦੀਆਂ ਹਨ। ਇੱਥੇ ਲੜ ਕੇ ਤਾਂ ਪਤੀਆਂ , ਬੱਚਿਆਂ ਨਾਲ ਆਈਆਂ ਹਨ। ਬੁਆਏ ਫਰਿੰਡ ਨੂੰ ਮਿਲਦੀਆਂ ਰਹਿੰਦੀਆਂ ਹਨ। ਜਦੋਂ ਹੋਰ ਲੱਭਦੀਆਂ ਹਨ। ਤਾਂ ਪਹਿਲੇ ਨੂੰ ਛੱਡਦੀਆਂ ਹਨ। ਮੈਂ ਕਿਹਾ, " ਕੋਈ ਹੀ ਐਸੀ ਵੈਸੀ ਹੁੰਦੀ ਹੈ। ਜ਼ਿਆਦਾ ਤਰ ਔਰਤਾਂ ਜੇ ਲੜਨ ਦੀ ਹਿੰਮਤ ਵੀ ਕਰਦੀਆਂ ਹਨ। ਫਿਰ ਵੀ ਉਸੇ ਦੀ ਝਾਕ ਵਿੱਚ ਰਹਿੰਦੀਆਂ ਹਨ। ਉਹ ਗੋਰੀਆ ਕਾਲੀਆਂ ਵਾਂਗ ਹੋਰ ਮਾਮਲਾ ਨਹੀਂ ਖੜ੍ਹਾ ਕਰਦੀਆਂ। ਜੇ ਮਿਲਣਾ ਵੀ ਹੋਇਆ। ਉਸੇ ਨੂੰ ਸੱਦਣ ਗੀਆਂ। ਜਿਸ ਨੇ ਕੁੱਟ ਕੇ ਘਰੋਂ ਕੱਢੀਆਂ ਹਨ। ਕੇਸ ਅਦਾਲਤਾਂ ਵਿੱਚ ਦੋ ਸਾਲ ਚੱਲਣ ਪਿੱਛੋਂ ਵੀ ਉਸੇ ਦੇ ਮੁੜ ਜਾਂਦੀਆਂ ਹਨ। ਬਹੁਤੀਆਂ ਔਰਤਾਂ ਨੂੰ ਪਤੀ ਮਾਪਿਆ, ਰਿਸ਼ਤੇਦਾਰਾਂ ਨੇ ਲੱਭ ਕੇ ਦਿੱਤੇ ਹਨ। ਰਹੀ ਪਤੀ ਨਾਲ ਜਾਂਦੀਆਂ ਹਨ। ਡਰੀ ਪਤੀ ਮਾਪਿਆ, ਰਿਸ਼ਤੇਦਾਰਾਂ ਤੋਂ ਹਨ। ਬਈ ਕਿਤੇ ਕੋਈ ਗ਼ਲਤੀ ਨਾਂ ਹੋ ਜਾਵੇ। ਜਿਹੜੀਆਂ ਪਹਿਲਾਂ ਆਪ ਮਰਦਾਂ ਨੂੰ ਪਿਆਰ ਕਰ ਕੇ ਵਿਆਹ ਕਰਾਉਂਦੀਆਂ ਹਨ। ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਹੈ। ਉਹ ਐਨੀਆਂ ਆਜ਼਼ਾਦ ਹੋ ਜਾਂਦੀਆਂ ਹਨ। ਮਾਪਿਆ ਦੁਨੀਆ ਦੀ ਪ੍ਰਵਾਹ ਨਹੀਂ ਕਰਦੀਆਂ। ਤਾਸ਼ ਦੇ ਪੱਤਿਆਂ ਵਾਂਗ ਮਰਦ ਬਦਲਦੀਆਂ ਹਨ। "
ਮੈਂ ਅਜੇ ਗੱਲ ਕਰਦੀ ਸੀ। ਪ੍ਰੀਤ ਦੀ ਮੰਮੀ ਸਾਡੇ ਵੱਲ ਤੁਰੀ ਆ ਰਹੀ ਸੀ। ਉਹ ਸਾਡੇ ਕੋਲ ਆ ਗਈ। ਉਸ ਦੀ ਮੁੱਠੀ ਵਿੱਚ ਕੁੱਝ ਸੀ। ਮੈਨੂੰ ਸਮਝ ਲੱਗ ਗਈ ਸੀ। ਉਸ ਕੋਲ ਕੀ ਹੈ? ਉਹ ਬਹੁਤ ਸ਼ਰਮਾ ਰਹੀ ਸੀ। ਉਸ ਨੇ ਕਿਹਾ, " ਮੈਨੂੰ ਗੋਰੀਆਂ ਤੋਂ ਸੰਗ ਲੱਗਦੀ ਹੈ। ਇੰਨਾ ਨੂੰ ਤਾਂ ਕੋਈ ਸ਼ਰਮ ਨਹੀਂ ਹੈ। ਆਪਾਂ ਥੋੜ੍ਹੀ ਇੰਨਾ ਵਰਗੀਆਂ ਬਣਨਾ ਹੈ। ਤੂੰ ਇੱਧਰ ਨੂੰ ਹੋ ਕੇ ਦੇਖ ਲੈ। ਤੇਰਾ ਛੱਕ ਨਿਕਲ ਜਾਵੇਗਾ। " ਮੈਂ ਉਸ ਨੂੰ ਕਿਹਾ, " ਮੈਨੂੰ ਇਹ ਸਮਝਾ, ਇਹ ਗੋਰੀਆਂ ਕਿਹੋ ਜਿਹੀਆਂ ਹੁੰਦੀਆਂ ਹਨ? ਇੰਨਾ ਹੀ ਫ਼ਰਕ ਹੈ। ਇਹ ਗੋਰੀਆਂ, ਗੋਰੇ ਸੱਚ ਗੱਲ ਦੱਸ ਦਿੰਦੇ। ਜੋ ਅਸੀਂ ਦੇਖ ਰਹੇ ਹਾਂ। ਉਹੀ ਇੰਨਾ ਦੀ ਜ਼ਿੰਦਗੀ ਹੈ। ਆਪਣੇ ਸਬ ਕੁੱਝ ਲੁੱਕ-ਛਿਪ ਕੇ ਕਰੀ ਵੀ ਜਾਂਦੇ ਹਨ। ਮੁੱਕਰ ਵੀ ਜਾਂਦੇ ਹਨ। ਹੁਣ ਤੇਰੇ ਪਤੀ ਦੀ ਹੀ ਗੱਲ ਕਰਦੇ ਹਾਂ। ਉਹ ਦੋ ਸਾਲਾਂ ਵਿੱਚ ਇੱਕ ਮਹੀਨਾ ਤੇਰੇ ਕੋਲ ਆਉਂਦਾ ਹੈ। ਕੀ ਤੈਨੂੰ ਇਹੀ ਲੱਗਦਾ ਹੈ? ਬਾਕੀ ਦੇ 23 ਮਹੀਨੇ ਮਾਰੂਥਲ ਬਣ ਜਾਂਦਾ ਹੋਣਾ ਹੈ। ਦੁਬਈ ਵਿੱਚ ਵੀ ਉੱਧਰ ਦੀਆਂ ਗੋਰੀਆਂ ਹਨ। ਕੀ ਉਨ੍ਹਾਂ ਤੋਂ ਤੈਨੂੰ ਆਪ ਦੇ ਪਤੀ ਤੋਂ ਕੋਈ ਖ਼ਤਰਾ ਨਹੀਂ ਹੈ? ਨਾਲੇ ਇਹ ਜੋ ਤੂੰ ਸੰਭਾਲੀ ਫਿਰਦੀ ਹੈ। ਤੂੰ ਕਿਹਨੂੰ ਦੇਣੇ ਹਨ?" ਉਸ ਨੇ ਕਿਹਾ, " ਐਡਾ ਜ਼ੁਲਮ ਨਾਂ ਕਰ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ। ਹੁਣ ਪੈਸੇ ਕਮਾਉਣ ਰੋਜ਼ੀ ਰੋਟੀ ਲਈ ਸਾਡੇ ਕਰ ਕੇ ਤੁਰਿਆ ਫਿਰਦਾ ਹੈ। ਬੱਚਿਆਂ ਦੇ ਤਾਏ ਨੇ ਬੱਚੇ ਪਾਲਨ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ। "
ਮੈਂ ਸਮਝ ਗਈ। ਦੋਨਾਂ ਪਤੀ-ਪਤਨੀ ਨੇ ਜੁਗਾੜ ਫਿੱਟ ਕੀਤਾ ਹੋਇਆ ਸੀ। ਇਸ ਕੋਲ ਜੇਠ ਸੀ। ਉਸ ਕੋਲ ਦੁਬਈ ਵਾਲੀਆਂ ਹਨ। ਉਸ ਦੇ ਸਾਰੇ ਮੂੰਹ ਉੱਤੇ ਬਹੁਤ ਝੁਰੜੀਆਂ ਪਈਆਂ ਹੋਈਆਂ ਸਨ। ਮੈਂ ਉਸ ਨੂੰ ਪੁੱਛਿਆ," ਤੇਰੀ ਉਮਰ ਕਿੰਨੀ ਹੈ? ਤੇਰਾ ਵਿਆਹ ਕਿੰਨੀ ਉਮਰ ਵਿੱਚ ਹੋਇਆ ਸੀ?" ਉਸ ਨੇ ਕਿਹਾ, " ਇਹ ਮੇਰੇ ਮਾਂ-ਬਾਪ ਨੂੰ ਪਤਾ ਹੋਣਾ ਹੈ। ਮੈਨੂੰ ਨਹੀਂ ਪਤਾ। " ਮੈਨੂੰ ਉਸ ਦੀਆਂ ਗੱਲਾਂ ਡਿੱਕ-ਡੋਲੇ ਖਾਂਦੀਆਂ ਦਿਸ ਰਹੀਆਂ ਹਨ। ਕੋਈ ਸਿੱਧਾ ਜੁਆਬ ਨਹੀਂ ਦੇ ਰਹੀ ਸੀ। ਇਹ ਔਰਤਾਂ ਜਿਆਦਾਤਰ ਗੌਰਮਿੰਟ ਤੋਂ ਭੱਤਾ ਲੈ ਕੇ ਬੱਚੇ ਜੰਮੀ ਜਾਂਦੀਆਂ ਹਨ। ਇੰਨਾ ਦੇ ਕੈਨੇਡਾ ਵਿੱਚ ਵੀ 6,7,8 ਤੋਂ ਵੀ ਵੱਧ ਬੱਚੇ ਹਨ। ਘੱਟ ਇਮਕਮ ਹੋਣ ਕਰਕੇ ਇੱਕ ਬੱਚੇ ਦਾ 350 ਡਾਲਰ ਵੀ ਮਿਲਦਾ ਹੈ। ਇਸੇ ਲਈ ਜੌਬ ਨਹੀਂ ਕਰਦੀਆਂ। ਚਾਰ ਬੱਚੇ ਜੰਮਣ ਨਾਲ ਇਮਕਮ 1400 ਡਾਲਰ ਬਣ ਜਾਂਦੀ ਹੈ।
6 ਬੱਚੇ ਪਾਲਨ ਵਾਲੀ ਸਿਧਰੀ ਕਿਵੇਂ ਹੋ ਸਕਦੀ ਹੈ? ਉਹ ਐਡੀ ਭੋਲੀ ਵੀ ਨਹੀਂ ਸੀ। ਪੂਰੀ ਚਾਲੂ ਜ਼ਨਾਨੀ ਸੀ। ਜੋ ਬਗੈਰ ਨੌਕਰੀ ਕੀਤੇ। ਗੌਰਮਿੰਟ ਦਾ ਮਕਾਂਨ ਲਈ ਬੈਠੀ ਸੀ। ਮਹੀਨੇ ਦਾ 800 ਡਾਲਰ ਬਿਲ ਫੇਅਰ ਸਰਕਾਰੀ ਭੱਤਾ ਦਵਾਈਆਂ ਮੁਫ਼ਤ, ਫ਼ਰਨੀਚਰ, ਟੀਵੀ ਘਰ ਦਾ ਸਮਾਨ, ਭੋਜਨ, ਲੈਣ ਲੱਗ ਗਈ ਸੀ। ਐਸੀ ਔਰਤ ਨੇ ਬੱਚਿਆਂ ਤੋ ਕੀ ਕਰਾਉਣਾ ਹੈ? ਨੂੰਹਾਂ ਦੇ ਬੱਚੇ ਸੰਭਾਲਣ ਤੇ ਰਸੋਈ ਕਰਨ ਤੋਂ ਬਚ ਗਈ ਸੀ। ਉਸ ਨੇ ਦੋਨਾਂ ਗੋਰੀਆਂ ਵੱਲ ਉਹਲਾ ਕਰ ਲਿਆ ਸੀ। ਮੇਰੀ ਬਾਂਹ ਨੂੰ ਹਿਲਾ ਕੇ ਮੁੱਠੀ ਵੱਲ ਇਸ਼ਾਰਾ ਕੀਤਾ। ਮੁੱਠੀ ਖ਼ੋਲ ਕੇ, ਦੋਨਾਂ ਹੱਥਾਂ ਨਾਲ ਲੰਬਾ ਕਰ ਕੇ, ਮੈਨੂੰ ਦਿਖਾ ਕੇ ਬੋਲੀ, " ਮੈਂ ਕਿਤੇ ਝੂਠ ਬੋਲਦੀ ਸੀ। ਹੁਣ ਆਪ ਹੀ ਅੱਖਾਂ ਨਾਲ ਦੇਖ ਲੈ। " ਮੈਂ ਹੈਰਾਨ ਜਿਹੀ ਹੁੰਦੀ ਨੇ ਪੁੱਛਿਆ, " ਇਹ ਕੀ ਹੈ? ਮੈਂ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ। " ਉਸ ਨੇ ਕਿਹਾ, " ਇਹ ਉਹੀ ਹੈ। ਜੋ ਬਾਥਰੂਮ ਵਿੱਚ ਰੱਖੇ ਹੋਏ ਸਨ। ਇਹੀ ਤਾਂ ਹਨ ਜੋ ਗੌਰਮਿੰਟ ਵਾਲਿਆਂ ਨੇ ਰਖਾਏ ਸਨ। ਤਾਂ ਹੀ ਤਾਂ ਮੁੱਕ ਗਏ ਹਨ। ਇੰਨਾ ਗੋਰੀਆਂ, ਕਾਲੀਆ ਕੋਲ ਹੋਰ ਵੀ ਮਰਦ ਹੁੰਦੇ ਹਨ। " ਮੈਂ ਉਸ ਤੋਂ ਪਿੱਛਾ ਛੱਡਾਉਣ ਨੂੰ ਕਿਹਾ, " ਬਾਕੀ ਵੀ ਔਰਤਾਂ ਤੇਰੇ ਵਰਗੀਆਂ ਹੋ ਸਕਦੀਆਂ ਹਨ। ਇਹ ਤੈਨੂੰ ਕਿਉਂ ਨਹੀਂ ਲੱਗਦਾ? ਤੂੰ ਆਪ ਨੂੰ ਚਾਲਚਲਣ ਵਾਲੀ ਦੱਸ ਰਹੀ ਹੈ। ਦੂਜੀਆਂ ਔਰਤਾਂ ਨੂੰ ਬਦ-ਚੱਲਣ ਦੱਸਦੀ ਹੈ। ਆਪ ਦੇ ਉੱਤੇ ਲਾ ਕੇ ਦੇਖ ਤੈਨੂੰ ਜੁਆਬ ਮਿਲ ਜਾਵੇਗਾ। " ਉਹ ਮਸ਼ਕਰੀਆਂ ਹੱਸਦੀ ਹੋਈ ਬੋਲੀ, " ਆਪਾਂ ਨੂੰ ਕਿਸੇ ਦੇ ਮਨ ਕੀ ਪਤਾ ਹੈ? ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। "
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com