ਲੀਡਰਾਂ ਦਾ ਹੁੰਦਾ ਸਟੈਂਡ ਨਹੀਂ ਹੁੰਦਾ - ਬਲਤੇਜ ਸੰਧੂ ਬੁਰਜ ਲੱਧਾ

ਬੰਬੀਆ ਖੜੀਆਂ ਬਿਜਲੀ ਦੇ ਕੱਟ ਲੰਮੇ
ਨੀ ਸਰਕਾਰੇ ਤੇਰੇ ਸਾਰੇ ਕੰਮ ਨਿਕੰਮੇ
ਜਿਮੀਂਦਾਰ ਚਿੰਤਾ ਵਿੱਚ ਡੁੱਬਿਆ ਖੇਤ ਪਏ ਨੇ ਸੁੱਕੇ
ਹਏ ਨੀ ਸਰਕਾਰੇ ਬੇਫਿਕਰੀਏ ਤੇਰੇ ਲਾਰੇ ਨਾ ਮੁੱਕੇ

ਪੰਜ ਸਾਲਾਂ ਬਾਅਦ ਨਵੀਆਂ ਗੱਲਾਂ ਨਵੇਂ ਲਾਰੇ
ਭੋਲੇ ਲੋਕ ਮਗਰ ਲੱਗੇ ਤੇਰੇ ਹੋਵਣ ਵਾਰੇ ਨਿਆਰੇ
ਅੱਜ ਤੱਕ ਨਾ ਲਾਰਿਆਂ ਨਾਲ ਕਦੇ ਵਿਕਾਸ ਹੋਇਆ
ਤੇਰੀਆਂ ਚਾਨਣੀਆਂ ਰਾਤਾਂ ਲੋਕਾਂ ਨੇ ਹਨੇਰਾ ਢੋਇਆ

ਗੰਦੀ ਸਿਆਸਤ ਕਰਕੇ ਬੋਤਲ ਤੇ ਆ ਕੇ ਮੁੱਕਦੀ ਸੋਚ ਜਦੋਂ
ਚੰਗੀਆਂ ਸੋਚਾਂ ਨੂੰ ਪੈਰਾਂ ਹੇਠ ਰੋਲਣ ਤੋਂ ਕੋਈ ਲਵੇ ਰੋਕ ਉਦੋਂ
ਕਿਰਸਾਨੀ ਗਲ ਫਾਹਾ ਅਖਬਾਰਾਂ ਦੀ ਸੁਰਖੀ ਬਣ ਜਾਂਦੀ
ਫਰਕ ਨਾ ਪੈਂਦਾ ਭ੍ਰਿਸ਼ਟਾਚਾਰੀ ਨੂੰ ਉਂਝ ਇੱਕ ਪਰਿਵਾਰ ਨੂੰ ਖਾ ਜਾਂਦੀ

ਅਸੀਂ ਇਨਸਾਨ ਸਮਝਦੇ ਹਾਂ ਸਿਆਸਤਦਾਨ ਸਮਝਦੇ ਵੋਟ ਸਾਨੂੰ
ਉਨਾਂ ਲਈ ਲਾਲ ਬੱਤੀ ਹੁੰਦੀ ਹੈ ਜੋ ਵੋਟਾਂ ਬਦਲੇ ਦਿੰਦੇ ਨੋਟ ਸਾਨੂੰ
ਦੇਸੀ ਘਿਉ ਦੇਸੀ ਹੁੰਦਾ ਏ ਰੀਸ ਕਰ ਸਕਦਾ ਕਦੇ ਰਿਫਾਇੰਡ ਨਹੀਂ
ਸਾਈਕਲ ਸਕੂਟਰ ਨੂੰ ਹੁੰਦੇ ਨੇ ਪਰ ਲੀਡਰਾਂ ਦਾ ਹੁੰਦਾ ਸਟੈਂਡ ਨਹੀਂ ।

ਬਲਤੇਜ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158