ਸਿੱਖਿਆ ਧੀ ਦਾ ਸਦਾਬਹਾਰ ਗਹਿਣਾ - ਸੁਖਪਾਲ ਸਿੰਘ ਗਿੱਲ
ਸੱਭਿਆਚਾਰ , ਸਮਾਜਿਕ ਅਤੇ ਜੀਵਨ ਜਾਂਚ ਲਈ ਸਿੱਖਿਆ ਮਾਨਵ ਜਾਤੀ ਲਈ ਬੁਨਿਆਦ ਹੈ । ਪਰ ਸਾਡੇ ਸੱਭਿਆਚਾਰ ਅਤੇ ਸਮਾਜ ਵਿੱਚ ਸਿੱਖਿਆ ਧੀ ਦਾ ਸਦਾਬਹਾਰ ਗਹਿਣਾ ਹੈ । ਸਿੱਖਿਆ ਦਾ ਅਸਲੀ ਅਰਥ ਅਜਿਹੀ ਸਿੱਖਿਆ ਦੇਣਾ ਹੈ , ਜਿਸ ਨਾਲ ਜੀਵਨ ਦੇ ਸਾਰੇ ਪੱਖਾਂ ਦਾ ਗਿਆਨ ਦੇਣਾ ਹੈ । ਇਸ ਨਾਲ ਹੀ ਸਖਸ਼ੀਅਤ ਨਿਖਾਰੀ ਜਾਂਦੀ ਹੈ । ਕਿਹਾ ਵੀ ਜਾਂਦਾ ਹੈ ਕਿ ਫੁੱਲ ਦੀ ਕੀਮਤ ਉਸਦੀ ਖੁਸ਼ਬੂ ਲਈ ਹੈ । ਆਦਮੀ ਦੀ ਕੀਮਤ ਵੀ ਉਸਦੇ ਚੱਜ ਆਚਾਰ ਲਈ ਪੈਂਦੀ ਹੈ । ਸਾਡੇ ਸਮਾਜ ਵਿੱਚ ਧੀ ਨੂੰ ਸਿੱਖਿਆ ਦੇਣ ਲਈ ਸਾਰੇ ਪਰਿਵਾਰ ਦਾ ਧਿਆਨ ਕੇਂਦਰਿਤ ਹੁੰਦਾ ਹੈ । ਉਂਝ ਸੰਯੁਕਤ ਪਰਿਵਾਰ ਵਿੱਚ ਧੀ ਦੀ ਨੈਤਿਕ ਸਿੱਖਿਆ ਹਮੇਸ਼ਾ ਉੱਚੀ ਰਹਿੰਦੀ ਸੀ । ਮਾਪਿਆਂ ਨੇ ਜੰਮਦੀ ਸਾਰ ਪਹਿਲੀ ਕਿਲਕਾਰੀ ਨਾਲ ਹੀ ਧੀ ਦੀ ਨੈਤਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਅੱਜ ਬਦਲੇ ਜ਼ਮਾਨੇ ਨੇ ਇਸ ਸਿੱਖਿਆ ਦਾ ਰੁਖ ਬਦਲਿਆ ਹੈ।
ਸਿੱਖਿਆ ਸੱਭਿਅਤ ਸਮਾਜ ਦੀ ਬੁਨਿਆਦ ਹੈ । ਇਸ ਨਾਲ ਜੀਵਨ ਜਾਂਚ ਪਤਾ ਚੱਲਦੀ ਹੈ । ਸਿੱਖਿਆ , ਸਮਾਜਿਕ, ਕਿਤਾਬੀ ਅਤੇ ਅਨੁਭਵੀ ਹੁੰਦੀ ਹੈ ।ਧੀ ਨੂੰ ਸਭ ਤੋਂ ਪਹਿਲਾ ਨੈਤਿਕ ਸਿੱਖਿਆ ਫਿਰ ਕਿਤਾਬੀ ਸਿੱਖਿਆ ਦੀ ਲੋੜ ਹੁੰਦੀ । ਸਿਆਣੇ ਕਹਿ ਵੀ ਦਿੰਦੇ ਸਨ ਪੜ੍ਹਨ ਨਾਲੋਂ ਕੜ੍ਹਨਾਂ ਵੀ ਬਹੁਤ ਜ਼ਰੂਰੀ ਹੈ । ਜੋ ਅਸੀਂ ਕਿਤਾਬਾਂ ਵਿੱਚ ਸਿੱਖਦੇ ਹਾਂ , ਉਸ ਨਾਲ ਸਮਾਜੀਕਰਨ ਘਰਾਂ ਵਿੱਚ ਨਾਲੋਂ ਨਾਲ ਹੋਣ ਲੱਗੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ ਹੈ । ਜੋ ਪੜ੍ਹੇ ਲਿਖੇ ਨੈਤਿਕ ਪੱਖ ਤੋਂ ਪੂਰੇ ਹੁੰਦੇ ਹਨ । ਉਹਨਾਂ ਦੀ ਜੀਵਨਸ਼ੈਲੀ ਵੀ ਪੂਰੀ ਹੁੰਦੀ ਹੈ । ਧੀ ਦਾ ਸਮਾਜੀਕਰਨ ਅਤੇ ਸਿੱਖਿਆ ਨਾਲ ਸਰਬ ਪੱਖੀ ਹੋ ਜਾਂਦਾ ਹੈ । ਜਿਸ ਨਾਲ 2 ਘਰ ਅਤੇ ਅਗਲੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਹੋ ਜਾਂਦਾ ਹੈ । ਸਕੂਲੀ ਸਿੱਖਿਆ ਵਿੱਚ ਵੀ ਧੀ ਦੀ ਸਿੱਖਿਆ ਦਾ ਸਮਾਜਿਕ ਨੈਤਿਕ ਪੱਖ ਕਵਰ ਕਰਨ ਲਈ ਅਧਿਆਏ ਹੋਣਾ ਚਾਹੀਦਾ ਹੈ । ਇਸਦੇ ਮੁਕਾਬਲੇ ਵੀ ਹੋਣੇ ਚਾਹੀਦੇ ਹਨ । ਸਾਡੀਆਂ ਧੀਆਂ ਸਾਡਾ ਮਾਣ ਹੁੰਦੀਆਂ ਹਨ ।
ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਿਆਹ ਸਮੇਂ ਅਨੰਦ^ਕਾਰਜ ਦੀ ਦਾਤ ਬਖਸ਼ੀ ਇਸ ਲਈ ਸਾਡੇ ਵਿਆਹ ਸਮਝੋਤੇ ਨਹੀਂ ਬਲਕਿ ਅਨੰਦ ਹੁੰਦੇ ਹਨ । ਚਾਰ ਲਾਵਾਂ ਦੇ ਪਾਠ ਵਿੱਚ ਹਰ ਤਰਾਂ੍ਹ ਦੀ ਸਿੱਖਿਆ ਮਿਲ ਜਾਂਦੀ ਹੈ । ਧੀ ਕਹਿੰਦੀ ਹੈ ਕਿ ਮੈਂ ਸਾਰੇ ਝੂਠੇ ਸਾਕ ਖਤਮ ਕਰਕੇ ਪਤੀ ਪਰਮੇਸ਼ਰ ਦੇ ਲੜ ਲੱਗੀ ਹਾਂ । ੌ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ , ਹਭ ਕਿਝੁ ਤਿਆਗੀ , ਹਭੈ ਸਾਕ ਕੂੜਾਵੇ ਡਿਠੇ ਤਓੁ ਪਲੈ ਤੈਡੈ ਲਾਗੀ ੌ ਪਤੀ ^ ਪਤਨੀ ਨੂੰ ਇਹ ਵੀ ਸੰਦੇਸ਼ ਹੈ ਕਿ ੌ ਨਿਵਣੁ ਸੁ ਅਖਰੁ , ਖਵਣ ਗੁਣੁ ਜਿਹਬਾ ਮਣੀਆ ਮੰਤੁ ੌ ਮਾਂ ^ ਪਿਉ ਨੂੰ ਪਤਾ ਹੁੰਦਾ ਹੈ ਕਿ ਧੀ ਨੇ ਜ਼ਿਆਦਾ ਸਮਾਂ ਸਹੁਰੇ ਘਰ ਰਹਿਣਾ ਹੈ । ਦੋਵਾਂ ਘਰਾਂ ਵਿੱਚ ਸਾਰਥਿਕ ਰੋਲ ਵੀ ਨਿਭਾਉਣਾ ਹੈ । ਇਸ ਲਈ ਧੀ ਦੀ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਗੁਰਬਾਣੀ ਹੁਕਮ ਕਰਦੀ ਹੈ । ਕਿ ਜੀਵ ਇਸਤਰੀ ਤਾਂ ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨ ਨਾਲ ਅਗਲੇ ਘਰ ਵੀ ਸੁਖੀ ਰਹਿੰਦੀ ਹੈ । ਅਜਿਹੀ ਧੀ ਦਾ ਆਚਾਰਨ ਹਮੇਸ਼ਾ ਉੱਚਾ ਰਹਿੰਦਾ ਹੈ । ਸਹੁਰੇ ਘਰ ਮਾਣ ਪਾਉਂਦੀ ਹੈ ।
ਪਹਿਲੀ ਲੋਰੀ ਤੋਂ ਸ਼ੁਰੂ ਹੋਈ ਸਿੱਖਿਆ ਪਰਿਵਾਰਿਕ ਹਾਲਾਤਾਂ ਤੇ ਵੀ ਨਿਰਭਰ ਕਰਦੀ ਹੈ । ਜੇ ਧੀ ਦੇ ਮਾਂ ਬਾਪ ਦੀ ਆਪਸ ਵਿੱਚ ਅਣ ^ ਬਣ ਰਹੇ ਤਾਂ ਅਸਰ ਧੀ ਤੇ ਵੀ ਪੈਂਦਾ ਹੈ ।ਧੀ ਰੂਪੀ ਸੋਨੇ ਨੂੰ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਸਿੱਖਿਆ ਪੱਖੋਂ ਅਧੂਰੀ ਰਹੇ । ਨੈਤਿਕ ਸਿੱਖਿਆ ਲਈ ਪਰਿਵਾਰ ਵਿੱਚ ਧੀ ਨੂੰ ਸਾਰਥਿਕ ਮਾਹੋਲ ਮਿਲਣਾ ਜ਼ਰੂਰੀ ਹੈ । ਆਖਰ ਜਦੋਂ ਅਨੰਦ ਕਾਰਜ ਹੁੰਦੇ ਹਨ ਤਾਂ ਸਹੇਲੀਆਂ ਵੀ ਸਿੱਖਿਆ ਪੜ੍ਹਦੀਆਂ ਸਨ । ਇਹ ਸਿੱਖਿਆ ਉਸ ਅਨੰਦ ^ ਕਾਰਜ ਤੋਂ ਬਾਅਦ ਸ਼ੁਰੂ ਕਰਦੀਆਂ ਸਨ । ਇਹ ਸਿੱਖਿਆ ਬਚਪਨ ਤੋਂ ਅਨੰਦ^ਕਾਰਜ ਤੱਕ ਦੀ ਸਿੱਖਿਆ ਦਾ ਨਿਚੋੜ ਹੁੰਦਾ ਸੀ । ਇਸ ਵਿੱਚ ਸਮਾਜ ਦੇ ਅਨੁਭਵ ਛੁਪੇ ਹੁੰਦੇ ਸਨ । ਸਿੱਖਿਆ ਰਾਹੀਂ ਆਪਣੀ ਸਹੇਲੀ ਅਤੇ ਹੋਣ ਵਾਲੇ ਪਤੀ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆ ਸਨ । ਵਿਆਂਦੜ ਕੁੜੀ ਦੇ ਸਹੁਰੇ ਪਰਿਵਾਰ ਨੂੰ ਵੀ ਇਹ ਸਿੱਖਿਆ ਸੇਧਿਤ ਹੁੰਦੀ ਸੀ । ਇਹ ਸਿੱਖਿਆ ਸ਼ੀਸ਼ੇ ਚ ਜੜਾ ਕੇ ਰੱਖੀ ਜਾਂਦੀ ਸੀ ਜੋ ਅੱਜ ਵੀ ਬਹੁਤੇ ਘਰਾਂ ਦਾ ਸ਼ਿੰਗਾਰ ਹੈ । ਅਜਿਹੀ ਸਿੱਖਿਆ ਪੜ੍ਹਨੀ ਹਕੀਕਤ ਵਿੱਚ ਤਾਂ ਮਿੱਟਣ ਕਿਨਾਰੇ ਹੈ । ਪਰ ਇਸਦੇ ਮਿੱਟਦੇ ਜਾ ਰਹੇ ਰੂਝਾਨ ਨਾਲ ਸ਼ਾਨਾਮਤੀ ਵਿਰਸਾ , ਰਸਮਾਂ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗ ਗਿਆ ਹੈ । ਜਿਸ ਨਾਲ ਧੀਆਂ ਭੈਣਾਂ ਦੇ ਚਾਅ ਮਲਾਰ ਮਧੋਲੇ ਗਏ ਹਨ । ਕਿਹਾ ਵੀ ਗਿਆ ਹੈ ਕਿ ਧੀ ਤੋਂ ਬਿਨਾਂ ਤਾਂ ਸੱਭਿਆਚਾਰ ਹੀ ਬੇਜ਼ਾਨ ਹੁੰਦਾ ਹੈ ।ਇਸ ਮਾਣ ਮੱਤੇ ਰਿਵਾਜ਼ ਨੂੰ ਲੋਕਾਂ ਦੀ ਦੋੜ ਨੇ ਖਤਮ ਕਰ ਦਿੱਤਾ ਹੈ । ਮੁੜ ਸੁਰਜੀਤ ਹੋ ਜਾਵੇ ਭਾਵੇਂ ਜੰਝ ਤੋਰਨ ਦੇ ਸਮੇਂ ਇਹ ਸਿੱਖਿਆ ਪੜ੍ਹ ਦਿੱਤੀ ਜਾਵੇ । ਆਓ ਧੀਓ ਸਹੁਰੇ ਘਰ ਨੈਤਿਕ ਵਿਵਹਾਰ ਉੱਚਾ ਰੱਖ ਕੇ ਗੁਰਬਾਣੀ ਦੀ ਸੇਧ ਅਨੁਸਾਰ ਜੀਵਨ ਬਸਰ ਕਰੀਏ ।
ਸੁਖਪਾਲ ਸਿੰਘ ਗਿੱਲ
9878111445 ਅਬਿਆਣਾ ਕਲਾਂ