ਸੁਹਜ ਭਰੀਆਂ ਪੈੜਾਂ ਦਾ ਸਿਰਜਕ - ਪ੍ਰੋ. ਲਖਬੀਰ ਸਿੰਘ - ਕੇਹਰ ਸ਼ਰੀਫ਼
ਮਨੁੱਖ ਦਾ ਇਸ ਸੰਸਾਰ 'ਤੇ ਆਉਣਾ ਜੇ ਸਬੱਬ ਹੈ ਤਾਂ ਤੁਰ ਜਾਣਾ ਵੀ ਅਟੱਲ ਸੱਚਾਈ ਹੈ। ਯਾਦ ਰਹਿਣਯੋਗ ਇਹ ਕਿ ਜਾਣ ਵਾਲਾ ਕਿਵੇਂ ਜੀਵਿਆ। ਕੀ ਉਹ ਸਮਾਜਿਕ ਜੀਵ ਬਣਕੇ ਸਮਾਜ ਵਾਸਤੇ ਫਿਕਰਮੰਦ ਹੋਇਆ ਜਾਂ ਫੇਰ ਆਪਣੀ ਫਿਕਰਮੰਦੀ ਨਾਲ ਹੀ ਜੂਨ ਪੂਰੀ ਕਰ ਗਿਆ, ਅੱਜ ਦੀ ਬਹੁਗਿਣਤੀ ਅੰਤਰਮੁਖੀ ਤੇ ਸਵੈਮੁਖੀ ਹੋ ਕੇ ਜੀਊਣ ਵਿਚ ਮਸਤ ਹੈ ਜੋ ਗੈਰਕੁਦਰਤੀ ਹੋਣ ਦੇ ਨਾਲ ਸਮਾਜ ਦੇ ਭਵਿੱਖ ਵਾਸਤੇ ਨੁਕਸਾਨਦੇਹ ਹੈ।
ਬਹੁਤ ਥੋੜੇ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਫਿਕਰ ਵਿਚ ਆਪਣਾ ਫਿਕਰ ਸ਼ਾਮਲ ਸਮਝਦੇ ਹਨ, ਇਸ ਕਰਕੇ ਉਨ੍ਹਾਂ ਨੂੰ ਸਮਾਜ ਦਰਦੀ ਕਿਹਾ ਜਾਂਦਾ ਹੈ। ਪ੍ਰੋ. ਲਖਬੀਰ ਸਿੰਘ ਵਰਗੇ ਲੋਕ ਸਮਾਜ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਆਪਣੇ ਵਰਗੇ ਲੋਕਾਂ ਨੂੰ ਜੋੜ ਕਾਫਲਿਆਂ ਦੀ ਸ਼ਕਲ ਬਣਾ ਕੇ ਸਾਹਮਣੇ ਦਿਸਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੇ ਜਤਨ ਕਰਦੇ ਹਨ। ਸਵਾਲ ਵਿਰਸੇ ਦੀ ਭਵਿੱਖਮੁਖੀ ਸਾਂਭ-ਸੰਭਾਲ ਦਾ ਹੋਵੇ, ਮਾਂ ਬੋਲੀ ਪ੍ਰਤੀ ਸਮਾਜ ਅੰਦਰ ਹਾਂ ਪੱਖੀ ਹੁੰਗਾਰਾ ਪੈਦਾ ਕਰਨ ਦਾ ਹੋਵੇ ਜਾਂ ਫੇਰ ਜੀਊਣ ਨੂੰ ਸੌਖਿਆਂ ਰੱਖਣ ਵਾਸਤੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਦਾ ਹੋਵੇ। ਹਵਾ ਨੂੰ ਸਾਫ ਰੱਖਣ ਵਾਸਤੇ ਵੱਧ ਤੋਂ ਦਰੱਖਤ ਲਾਉਣ ਦਾ ਹੋਵੇ ਇਸ ਵਾਸਤੇ ਲਖਬੀਰ ਸਿੰਘ ਨੇ ਆਪਣੀ ਸੀਮਾ, ਸਮਰੱਥਾ ਤੋਂ ਬਹੁਤ ਜ਼ਿਆਦਾ ਇਸ ਵਾਸਤੇ ਕੰਮ ਕੀਤਾ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਿਚੋਂ ਸੀ।
ਮਨੁੱਖਤਾ ਨੂੰ ਪਿਆਰ ਕਰਨ ਦਾ ਹੋਕਾ ਸਾਡੇ ਵਡੇਰਿਆਂ ਦੀ ਸੱਭਿਅਚਾਰਕ ਰੀਤ ਰਹੀ ਹੈ ਉਹ ਇਸ ਰੀਤ ਦਾ ਵਾਹਕ ਬਣਕੇ ਪਿੰਡ ਪਿੰਡ ਹੋਕਾ ਦਿੰਦਾ ਫਿਰਿਆ, ਬਹੁਤ ਸਾਰੇ ਲੋਕ ਉਸ ਦੇ ਮਿਸ਼ਨ ਨਾਲ ਜੁੜੇ, 'ਪਹਿਲ' ਵਰਗੀ ਸਮਾਜ ਸੇਵੀ ਸੰਸਥਾ ਬਣਾ ਉਸਨੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਦੇ ਮਾਧਿਅਮ ਰਾਹੀਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਉਸਨੂੰ ਸਦਾ ਯਾਦ ਰਿਹਾ। ਨਾਮੁਰਾਦ ਬੀਮਾਰੀ ਨਾਲ ਲੜਦਿਆਂ ਵੀ ਉਹ ਚੜ੍ਹਦੀਕਲਾ ਵਿਚ ਰਿਹਾ, ਪਰ ਆਖਰ ਸਦੀਵੀ ਵਿਛੋੜਾ ਦੇ ਗਿਆ।
ਅਜਿਹੇ ਲੋਕ ਆਪਣੇ ਕੀਤੇ ਕੰਮਾਂ ਕਰਕੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਪ੍ਰੋ. ਲਖਬੀਰ ਸਿੰਘ ਜ਼ੀੰਦਗੀ ਨੂੰ ਅੰਤਾਂ