ਨਿੱਕੀਆਂ ਜਿੰਦਾਂ - ਸ਼ਾਮ ਸਿੰਘ, ਅੰਗ ਸੰਗ
ਨਿੱਕੀਆਂ ਨਿੱਕੀਆਂ ਜਿੰਦਾਂ ਵੀਰੋ
ਵੱਡੇ ਸਾਕੇ ਕਰ ਗਈਆਂ,
ਧਰਮ ਦੀਆਂ ਤਲ਼ੀਆਂ ਦੇ ਉੱਤੇ
ਜੱਗਦੀਆਂ ਰੂਹਾਂ ਧਰ ਗਈਆਂ।
ਰਿਹਾ ਸ਼ੂਕਦਾ ਜ਼ੁਲਮ ਦਾ ਜੰਗਲ਼
ਉਂਗਲਾਂ ਮੂੰਹ ਵਿਚ ਲੋਕਾਂ ਦੇ,
ਨੀਹਾਂ ਨੂੰ ਗੱਲਾਂ ਵਿਚ ਲਾ ਕੇ
ਆਪ ਉਡਾਰੀ ਭਰ ਗਈਆਂ।
ਬਹੁਤ ਦੁਖੀ ਸਨ ਦਿਲ ਲੋਕਾਂ ਦੇ
ਹੌਸਲੇ ਸਭ ਦੇ ਪਸਤ ਹੋਏ,
ਸਾਹਿਲ ’ਤੇ ਖਲੋਤੇ ਡੁੱਬ ਗਏ
ਪਰ ਉਹ ਸਮੁੰਦਰ ਤਰ ਗਈਆਂ।
ਅੰਬਰ ਉੱਚੀ ਆਵਾਜਾਂ ਮਾਰੇ
ਘਬਰਾਇਉ, ਘਬਰਾਇਉ ਨਾ,
ਧਰਤੀ ਨੂੰ ਗਲਵੱਕੜੀ ਪਾ ਕੇ
ਜਿੰਦਾਂ ਆਪਣੇ ਘਰ ਗਈਆਂ।
ਰਾਹ ਸ਼ਹੀਦੀ ਵਾਲਾ ਫੜਨਾ
ਕਿਸੇ ਉਮਰ ਲਈ ਸੌਖਾ ਨਹੀਂ,
ਨਿੱਕੀ ਉਮਰੇ ਤਾਰ ਬਿਆਨੇ