'' ਕਿਹੋ ਜਿਹਾ ਹੋਵੇ 2022 ਦਾ ਪੰਜਾਬ '' - ਰਣਜੀਤ ਕੌਰ ਗੁੱਡੀ ਤਰਨ ਤਾਰਨ
ਹਰ ਪੰਜਾਬੀ ਦੀ ਦਿਲੀ ਹਸਰਤ ਹੈ ਕਿ 2022 ਦਾ ਪੰਜਾਬ ਇਹੋ ਜਿਹਾ ਹੋਵੇ:-
ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ-ਕਿੰਨਾ ਪਿਆਰਾ ਸੀ ਇਹ ਗੀਤ ਭਾਂਵੇ ਪੰਜਾਬ ਵਿੱਚ ਉਦੋਂ
ਪੈਸੇ ਦਾ ਇੰਨਾ ਖਿਲਾਰਾ ਤੇ ਫੇੈਲਾਅ ਨਹੀਂ ਸੀ,ਨੋਟਾਂ ਦੀ ਚਕਾਚੌਂਧ ਨਹੀਂ ਸੀ।
ਸੱਭ ਤੋਂ ਪਹਿਲੇ ਮਾਨਸ ਕੀ ਜਾਤ ਸੱਭੈ ਏਕ ਪਹਿਚਾਨਬੋ'-
ਅਮੀਰ ਗਰੀਬ 'ਜੀ ਨੂੰ ਜੀ 'ਹੋਵੇਗਾ=
ਜਨਤਕ ਸੇਵਾਦਾਰ ਜਨਤਾ ਵਿਚੋਂ ਜਾ ਕੇ ਜਨਤਾ ਵਿੱਚ ਹੀ ਰਹਿਣਗੇ=
ਪੀੜਿਤ ਨੂੰ ਅਫਸਰ ਕੋਲ ਫਰਿਆਦ ਲੈ ਕੇ ਜਾਣ ਤੋਂ ਝਾਕਾ,ਸੰਗ ਨਹੀਂ ਲਗੇਗੀ-
ਆਈ.ਏ ਅੇਸ.ਤੇ ਆਈ.ਪੀ.ਅੇਸ.,ਪੀ ਸੀ.ਐਸ ਉੱਚ ਸਿਖਿਅਕ ਅਨ੍ਹਪੜ੍ਹ ਮੰਤਰੀ ਦੇ ਅਧੀਨ ਨਾਂ
ਹੋਣ ਉਹ ਆਪਣੀ ਲੋਕਾਂ ਪ੍ਰਤੀ ਜਿਮੇੰਵਾਰੀ ਆਪਣੇ ਅਧਿਕਾਰ ਮੁਤਾਬਕ ਕਰ ਸਕਣ।
ਪਾੜੋ ਤੇ ਰਾਜ ਕਰੋ ਦੀ ਨੀਤੀ ਮੁੱਕ ਜਾਵੇ।ਨੈਤਿਕਤਾ ਦਾ ਬੋਲਬਾਲਾ ਹੋਵੇ।
ਲੂਣ ਤੇਲ ਰੋਟੀ ਨੂੰ ਨਾਂ ਤਰਸੇ ਕੋਈ ਹਰ ਕੋਈ ਕਿਰਤ ਕਰਕੇ ਖਾ ਸਕੇ ।
ਹਰ ਪੰਜਾਬੀ ਆਪਣੇ ਘਰ ਦਾ ਨਿੱਕਾ ਜਿਹਾ ਰਾਜਾ ਹੋਵੇ।
ਮੁਫ਼ਤ ਸਹੂਲਤਾਂ ਨੇ ਜੋ ਇਕ ਦੂਸਰੇ ਪ੍ਰਤੀ ਲਿਹਾਜ ਖ਼ਤਮ ਕਰ ਦਿੱਤਾ ਹੈ-ਇਹ ਨਿਜ਼ਾਮ ਨਾਂ ਹੋਵੇ-
ਡਾਕਟਰ ਹਰੇਕ ਦੀ ਪਹੁੰਚ ਵਿੱਚ ਹੋਵੇ।
ਵਿਦਿਆ ਤੇ ਦਵਾਈ ਤੋਂ ਕੋਈ ਵਾਂਞਾ ਨਾ ਰਹੇ
ਕਚਹਿਰੀਆਂ,ਪੁਲੀਸ,ਫੋਜ,ਮਾਲ ਮਹਿਕਮੇ,ਬਿਜਲੀ ਪਾਣੀ ਮਹਿਕਮੇ ਸੂਬੇ ਨੂੰ ਸੁਵਿਧਾ ਪ੍ਰਦਾਨ ਕਰਨ=
ਸੁਵਿਧਾ ਸੈਂਟਰ ਸੁਵਿਧਾ ਹੀ ਦੇਣ ਦੁਬਿਧਾ ਨਾਂ ਦੇਣ=
ਬੇਈਮਾਨੀ ,ਰਿਸ਼ਵਤਖੋਰੀ ਬੀਤੇ ਦੀ ਗੱਲ ਬਣ ਜਾਵੇ-
ਇਜ਼ਤ ਵਾਲਾ ਅੰਦਰ ਵੜੇ ਤੇ ਬੇਇਜ਼ਤਾ ਆਖੇ ਮੈਥੋਂ ਡਰੇ-ਇਹ ਨਾ ਹੋਵੇ
'' ਐ ਆਸਮਾਨ, ਤੇਰੇ ਖੁਦਾ ਕਾ ਨਹੀਂ ਖੌਫ਼
ਡਰਤੇ ਹੈਂ ਐ ਜਮੀਨ, ਤੇਰੇ ਆਦਮੀ ਸੇ ਹਮ ''
ਹਰ ਮਹਿਕਮੇ ਦੇ ਦਫ਼ਤਰ ਸਵਾਲੀ ਨੂੰ ਕੁਰਸੀ ਮਿਲੇ ਤੇ ਬਿਨਾਂ ਚੱਕਰ ਦਿੱਤੇ ਕੰਮ ਕੀਤਾ ਜਾਵੇ
ਬੇ-ਸਲੀਕਾ ਹਕੂਮਤ ਦਾ ਖਾਤਮਾ ਹੋ ਜਾਵੇ=
ਚੋਰ ਉੱਚਕਾ ਚੌਧਰੀ ਗੁੰਡੀ ਰੰਨ ਪ੍ਰਧਾਨ ਕਿਤੇ ਨਾ ਹੋਵੇ-
ਭਾਈ ਭਾਈ ਨਿੱਕੀ ਨਿੱਕੀ ਗੱਲ ਤੇ ਰੁੱਸਦੇ ਲੜਦੇ ਨਾਂ ਰਹਿਣ
ਲਾਸ਼ਾਂ ਤੋਂ ਲਾਹੇ ਕੰਬਲ ਲੈਣ ਲਈ ਕਦੇ ਕੋਈ ਹੱਥ ਨਾਂ ਅੱਢੇ=
ਮਾਂ ਬੇਟੀ ਭੈੇਣ ਭਾਬੀ ਦਾ ਮੁਕਾਮ ਸੁੱਚਾ ਤੇ ਉੱਚਾ ਹੋਵੇ-
ਜਾਤ ਧਰਮ ਪਿਆਰ ਨਾਂ ਹੋਵੇ ਵਪਾਰ=
ਸਮਾਜਿਕ ਨਾ-ਬਰਾਬਰੀ ਤੇ ਆਰਥਿਕ ਗੁਲਾਮੀ ਮੁੱਕ ਜਾਵੇ
ਪੰਜਾਬ ਵਿਚੋਂ ਪ੍ਰਵਾਜ਼ ਨਾ ਹੋਵੇ ਅਲਬੱਤਾ ਜੋ ਚਲੇ ਗਏ ਹਨ ਮੁੜ ਆਉਣ-
ਵਿਦੇਸ਼ੀ ਪੰਜਾਬ ਨੂੰ ਵੇਖਣ ਲਈ ਉਤਾਵਲਾ ਹੋਵੇ॥
ਸ਼ਰਾਬੀ,ਨਸ਼ਈ,ਵਿਹਲੜ , ਮੰਗਤੇ ਦੀ ਮੋਹਰ ਮਿਟ ਜਾਵੇ-
ਬੀਤੇ ਤੇ ਨਿਰਾਸ਼ ਹੋਣ ਨਾਲੋਂ ਆਉਣ ਵਾਲੇ ਦੇ ਸੁਧਾਰ ਦਾ ਉਪਰਾਲਾ ਕੀਤਾ ਜਾਵੇ।
ਵੋਟਰ ਦੀ ਸੁਰੱਖਿਆ ਤੇ ਸੁਤੰਤਰਤਾ ਹਕੂਮਤ ਦਾ ਆਦਰਸ਼ ਹੋਵੇ-
ਵੋਟ ਪਾਉਣ ਦਾ ਹੱਕ ਹੈ ਤੇ ਵੋਟ ਖੋਹਣ ਦਾ ਹੱਕ ਵੀ ਹੋਵੇ।
ਜਿਸ ਤਰਾਂ ਨਵਾਬਾਂ ਦੇ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਉਸ ਤਰਾਂ ਹੀ ਰਿਟਾਇਰ ਮੰਤਰੀਆਂ
ਦੀਆਂ ਪੈਨਸ਼ਨਾਂ ਮੂਲੋਂ ਹੀ ਬੰਦ ਕੀਤੀਆਂ ਜਾਣ।
ਨਵੇਂ ਮੰਤਰੀਆਂ ਦੀਆਂ ਤਨਖਾਹਾਂ ਠੇਕੇ ਤੇ ਲਾਏ ਅਧਿਆਪਕਾਂ ਜਿੰਨੀਆਂ ਕਰ,ਤੇ ਹੋਰ ਮੁਫ਼ਤ
ਸਹੂਲਤਾਂ ਖ਼ਤਮ ਕੀਤੀਆਂ ਜਾਣ ਤਾਂ ਕਿ ਪੰਜਾਬ ਆਪਣੀ ਖੌ ਚੁੱਕੀ ਆਬ੍ਹਾ ਫਿਰ ਹਾਸਲ ਕਰ ਸਕੇ।
ਵੋਟਰ ਅੰਦਰ ਤੋਤਾ ਨਿਗਾਹ ਰੱਖੇ ਤੇ ਬਾਹਰੋਂ ਸਮਰਥਣ,ਖਰਾਬੀ ਵੇਖ ਅਹੁਦੇਦਾਰ ਨੁੰ ਬਾਹਰ ਦਾ
ਰਸਤਾ ਵਿਖਾ ਦੇਵੇ=
ਅਫ਼ਸਰ ਤੇ ਮਾਤਹਿਤ ਵਿੱਚਲਾ ਫਾਸਲਾ ਘਟੋ ਘੱਟ ਹੋ ਜਾਵੇ ਤੇ ਅਫਸਰ ਵੀ ਕੰਮ ਕਰੇ-
ਤੇ ਠੀਕ ਦੋ ਸਾਲ ਬਾਅਦ ਹਰੇਕ ਪੰਜਾਬੀ ਗਾਉਂਦਾ ਫਿਰੇ ---;-
ਆ ਜਾ ਮੇਰੇ ਦੇਸ਼ ਦੀ ਨੁਹਾਰ ਦੇਖ ਲੈ
ਖੇਤਾਂ ਵਿੱਚ ਨਚਦੀ ਬਹਾਰ ਦੇਖ ਲੈ
੍ਹਹਰ ਮੁੱਖੜੇ ਤੇ ਹੱਸਦੀ ਗੁਲਜ਼ਾਰ ਦੇਖ ਲੈ॥
''ਸਿਆਸਤ ਦੀ ਰਾਹ ਤੇ ਚਲਨ ਤੋਂ ਬਾਅਦ ਵੀ
ਬੇਹਤਰ ਇਹੋ ਹੈ ਕਿ ਆਦਮੀ ਅੋਕਾਤ ਵਿੱਚ ਰਹੇ''-
ਰਣਜੀਤ ਕੌਰ ਗੁੱਡੀ ਤਰਨ ਤਾਰਨ