ਬੇਹਿਸੀ ਕਿਥੋਂ ਤੱਕ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਵਕਤ ਆਪਣੀ ਚਾਲ ਚਲਦਾ ਹੈ ਤੇ ਮਨੁੱਖ ਆਪਣੀ ਚਾਲ ਖੇਡਦਾ ਹੈ।
ਅਧਿਕਾਰਿਤ ਫਲੈਟਸ ਵਿੱਚ ਰਹਿੰਦੇ ਅਧਿਕਤਰ ਲੋਕ ਨੌਕਰੀ ਪੇਸ਼ਾ ਹੁੰਦੇ ਹਨ।ਕਦੇ ਕਦਾਂਈ ਹੀ ਸ਼ੁਗਲ ਮੇਲਾ ਕਰਦੇ ਹਨ।
ਦਿਨ ਅੇੈਤਵਾਰ ,ਸ਼ਾਮ ਦਾ ਵਕਤ ਚੌਂਤੀ ਨੰਬਰ ਵਾਲੇ ਨੇ ਛੱਤੀ ਨੰਬਰ ਵਾਲੇ ਨੂੰ ਕਿਹਾ ,'ਯਾਰ ਨਿਆਣੇ ਕਹਿੰਦੇ ਘੁੰਮਣ ਜਾਣੈ! ਛੱਤੀ ਨੰਬਰ ਵਾਲਾ ਜਿਵੇਂ ਪਹਿਲਾਂ ਹੀ ਤਿਆਰ ਬੈਠਾ ਸੀ।ਉਸਨੇ ਅੇਲਾਨ ਕੀਤਾ ਜਿਹਨੇ ਜਿਹਨੇ ਜਾਣਾ ਮੇਲਾ ਵੇਖਣ ਆ ਜੋ ਅੱਜ ਆਖਰੀ ਸਾਂਵਾ ਹੈ।ਬੱਚਿਆਂ ਨੂੰ ਜਿਵੇਂ ਸਪਾਈਡਰਮੈਂਨ ਮਿਲਣ ਵਾਲਾ ਹੋਵੇ ਚਾਂਈ ਚਾਂਈ ਆਪੇ ਸੂਟ ਬੂਟ ਪਾ ਕੇ ਖੜੈ,ਮੰਮਾ ਛੇਤੀ ਕਰੋ,ਤੇ ਮੰਮੀਆਂ ਨੂੰ ਵੀ ਜਿਵੇਂ ਪੈਰੋਲ ਮਿਲੀ ਹੋਵੇ।
ਪਾਰਕ ਵਿੱਚ ਚਹਿਲ ਪਹਿਲ ਸੀ ਕਿਤੇ ਝੁਲੇ ਕਿਤੇ ਚਰਖੜੀ,ਕਿਤੇ ਕੁਝ ਤੇ ਬੱਸ ਨਿਆਣਿਆਂ ਦੇ ਮੰਨੋਰੰਜਨ ਦੀਆਂ ਕਈ ਵੰਨਗੀਆਂ।ਬੱਚੇ ਇਧਰ ਉਧਰ ਨੱਠ ਭੱਜ ਹੱਸ ਖੇਡ ਰਹੇ ਸਨ।ਗੈਸੀ ਗੇਬਾਰੇ ਵੇਚਣ ਵਾਲਾ ਬੱਚਿਆਂ ਦੇ ਲਾਗੇ ਲਾਗੇ ਪੀਪਨੀ ਵਜਾ ਬੱਚਿਆਂ ਨੂੰ ਲਲਚਾ ਰਿਹਾ ਸੀ।ਨਿੱਕੀ ਰਿਤੁ ਨੇ ਕਿਹਾ ਬੈਲੂਨ ਬੈਲੂਨ,ਮੀਨੂੰ ਵੀ ਲਲਸਾ ਗਈ ,ਦੋਨੋਂ ਬੱਚੀਆਂ ਆਪਣੇ ਆਪਣੇ ਡੈਡੀਆਂ ਨੂੰ ਚੰਬੜ ਕੇ ਬੜੇ ਲਾਡ ਨਾਲ ਬੋਲੀਆਂ ,'ਡੈਡੀ ਬੈਲੂਨ ਡੈਡੀ ਬੈਲੂਨ ਲੈਣੈ।ਦੋਹਾਂ ਡੇਡੀਆਂ ਨੇ ਆਪਸ ਵਿੱਚ ਅੱਖਾਂ ਮਿਲਾਈਆਂ,ਇੰਨੇ ਨੂੰ ਬੈਲੂਨ ਵਾਲਾ ਗਾਹਕੀ ਬਣਦੀ ਵੇਖ ਕੋਲ ਆ ਖੜਿਆ ਸੀ।ਰਿਤੂ ਦੇ ਡੈਡੀ ਨੇ ਬੱਚੀਆਂ ਤੋਂ ਅੱਖ ਬਚਾ ਹੱਥ ਦੇ ਇਛਾਰੇ ਨਾਲ ਗੁਬਾਰੇ ਵਾਲੇ ਨੁੰ ਦੂਰ ਚਲੇ ਜਾਣ ਦਾ ਹੁਕਮ ਕੀਤਾ।
ਡੈਡੀ ਨੇ ਬੱਚੀਆਂ ਦੇ ਸਿਰ ਪਲੋਸੇ ,'ਪੁੱਤ ਲੈਨੇ ਆਂ ,ਅਜੇ ਖੇਡੋ ਮੱਲੋ ਜਾਓ ਲੈਨੇ ਆਂ।ਨਿਆਣੀਆਂ ਨੱਸ ਗਈਆਂ ,ਪਰ ਘੜੀ ਕੁ ਬਾਦ ਫਿਰ ਡੈਡੀ ਵਲ ਤੇ ਕਦੇ ਘੜੀ ਕੁ ਬਾਦ ਗੁਬਾਰਾ ਵੇਖ ਇਕ ਦੂਜੇ ਵਲ ਤੱਕਦੀਆਂ। ਦੋ ਮੁੰਡਿਆਂ ਨੇ ਮਾਂ ਨੂ ਕਿਹਾ,'ਮੈਰੀ ਗੋ ਰਾਉਂਡ ( ਝੁਲਾ) ਹੂਟੇ ਲੈਣੇ।ਮਾਵਾਂ ਕੋਲ ਕਿਥੇ ਪੈਸੇ ਸੀ ਉਹਨਾਂ ਬਹਾਨਾ ਜਿਹਾ ਮਾਰਿਆ,'ਮੈਨੂੰ ਤੇ ਡਰ ਲਗਦਾ ਉੱਚੇ ਤੋਂ ਆਪਣੇ ਡੈਡੀ ਨੂੰ ਆਖੌ ਬਿਠਾ ਦੇਣ।ਨਿਆਣੇ ਡੈਡੀ ਕੋਲ ਜਾ ਫਰਮਾਇਸ਼ ਪਾਈ।ਜਵਾਬ -ਪੁੱਤ ਗਰਮੀ ਬੜੀ ਅਜੇ ਖੇਡੋ ਫਿਰ ਆਈਸਕਰੀਮ ਖਾਵਾਂਗੇ ਫਿਰ ਹੂਟੇ ਲਵਾਂਗੇ ।ਆਈਸਕਰੀਮ ਦੇ ਲਾਰੇ ਨੇ ਸੱਭ ਭੁਲਾ ਦਿੱਤਾ ਤੇ ਉਹ ਨੱਚਦੇ ਟੱਪਦੇ ਅੋਹ ਗਏ।
ਡੈਡੀ ਨਾਲ ਦੇ ਖੋਖੇ ਤੇ ਖਿਸਕ ਗਏ ਤੇ ਸਿਗਰਟ ਬੀੜੀ ਪੈਕਟ ਲੈ ਸੁਲਗਾਏ ਗੁਟਕਾ ਪਾਨ ਲਿਆ ਤੇ ਮਜੇ ਕਰਨ ਲਗੇ ਇੰਜ ਹੀ ਕਸ਼ ਲਗਦੇ ਲਾਉਂਦੇ ਤੁਰਦੇ ਤੁਰਦੇ ਉਹ ਪੰਜਾਹ ਕੁ ਗਜ ਦੂਰੀ ਸ਼ਰਾਬ ਦੇ ਠੇਕੇ ਦੇ ਅੰਦਰ ਵੜ ਗਏ।
ਨਿਆਣੇ ਉਡੀਕ ਉਡੀਕ ਮਾਵਾਂ ਦੇ ਦੁੱਪੱਟੇ ਖਿੱਚਣ ਲਗੇ ,ਬੈਂਚ ਵਲ ਵੇਖਿਆ ਉਹਨਾਂ ਦੇ ਪਿਓ ਗਾਇਬ ਸਨ।ਲਾਚਾਰੀ ਮਾਵਾਂ ਦੇ ਚਿਹਰਿਆਂ ਤੇ ਮੱਚ ਰਹੀ ਪਰ ਮਾਸੂਮਾਂ ਨੂੰ ਨਹੀਂ ਦਿੱਖ ਰਹੀ।
ਲੜਖੜਾਉਂਦੇ ਡੈਡੀ ਉਰੇ ਆ ਰੌਲਾ ਪਾਉਣ ਲਗੇ,ਚਲੋ ਚਲੋ ਨ੍ਹੈਰਾ ਹੋ ਗਿਆ,ਚਲੋ ਚਲੋ'-ਤੇ
ਨਿਆਣੇ,ਡੈਡੀ ਝੂਲਾ,ਡੇਡੀ ਆਈਸਕਰੀਮ,ਨਿਕੀਆਂ ,'ਡੈਡੀ ਬੈਲੂਨ ਡੈਡੀ ਬੈਲੂਨ,। ਡੇੈਡੀ ਮਾਂ ਨੂੰ ਚਲ ਚਲ ਫੜ ਨਿਆਣੇ ਘਰ ਨ੍ਹੀ ਮੁੜਨਾ ਨ੍ਹੇੇਰਾ ਹੋ ਣ ਡਿਹੈ'।
ਮਾਵਾਂ ਦੀ ਖਾਮੋਸ਼ੀ ਚੀਖ ਰਹੀ ਸੀ,' ਸਾਡੇ ਡੈਡੀ ਆਪਣਾ ਪੇਟ ਕੱਟ ਕੇ ਵੀ ਸਾਡੇ ਚਾਅ ਪੂਰੇ ਕਰਦੇ ਸੀ,ਇਹ ਅੱਜ ਕਲ ਦੇ ਡੇੈਡੀ ਇੰਨੇ ਬੇਹਿਸ '।
ਭਾਪਾ ਨਾ ਪੀ ਸ਼ਰਾਬ,ਸਾਨੂੰ ਲੈ ਦੇ ਕਾਇਦਾ ਕਿਤਾਬ।
'' ਮਾਸੂਮਾਂ ਦੀਆਂ ਵਲੂੰਦਰੀਆਂ ਸੱਧਰਾਂ
ਮਾਂ ਨੇ ਫੇੈਲਾਅ ਕੇ ਦੁਆਵਾਂ ਦਾ ਦਾਮਨ
ਮੰਗਿਆ ਇਕ ਮੁੱਠੀ ਆਸਮਾਨ-ਇਕ ਮੁੱਠੀ ਆਸਮਾਨ''..
2----ਛੀਬੂ ਹੁਣੀ ਸਾਰਾ ਟੱਬਰ ਬਹੁਤ ਮਿਹਨਤੀ।ਦੋ ਕੱਚੇ ਕੋਠਿਆਂ ਦੇ ਅੱਗੇ ਕਿੰਨਾ ਖਾਲੀ ਮੈਦਾਨ ਜਿਥੇ ਉਹ ਰੁੱਤ ਮੁਤਾਬਕ ਕੁਝ ਬੀਜਦੇ ਤੇ ਵੇਚ ਵੱਟ ਖੰਡ ਤੇਲ ਲੂਣ ਲੈ ਆਉਂਦੇ।ਇਕ ਮੱਝ ਵੀ ਪਾਲੀ ਸੀ ਨਾਲ ਦੇ ਦੋ ਤਿੰਨ ਘਰ ਦੁੱਧ ਲੈ ਜਾਂਦੇ ਸਨ ਤੇ ਮੱਝ ਦਾ ਖਰਚ ਵੀ ਨਿਕਲ ਆਉਂਦਾ।
ਗਰਮੀਆਂ ਦੇ ਸ਼ੁਰੂ ਵਿੱਚ ਉਹ ਹਦਵਾਣਾ ਤੇ ਖਰਬੂਜਾ ਆਪਣੇ ਵਿਹੜੇ ਚ ਉਗਾ ਕੇ ਵੇਚਦੇ।
ਉਹਨਾਂ ਦੇ ਦੇਸੀ ਬਿਨਾਂ ਟੀਕਾ ਲਗੇ ਫਲਾਂ ਦੀ ਮੁਹੱਲੇ ਵਾਲੇ ਤੇ ਆਸ ਪਾਸ ਵਾਲੇ ਬੜੀ ਤਾਂਘ ਰੱਖਦੇ।ਹੱਥੋ ਹੱਥੀ ਸਾਰੇ ਵਿੱਕ ਜਾਂਦੇ । ਛੀਬੂ ਰੇਹੜਾ ਲੱਦ ਵੇਚਣ ਲਈ ਖਲੋਤਾ ਗਾਹਕ ਭੁਗਤਾਉਣ ਚ ਰੁਝਾ ਸੀ ਇਕ ਸੋਹਣੇ ਸੂਟ ਬੂਟ ਵਾਲਾ ਮੁੰਡਾ ਭਜਦਾ ਭੱਜਦਾ ਆਇਆ ਤੇ ਦੋ ਖਰਬੂਜੇ ਇਕ ਤਰਬੂਜ ਚੁੱਕ ਨੱਠ ਲਿਆ।ਸੱਭ ਨੇ ਵੇਖਿਆ ਸਮਝਿਆ ਕੋਠੀ ਵਾਲਿਆਂ ਦਾ ਮੁੰਡਾ ਭੱਜ ਕੋਠੀ ਜਾ ਵੜਿਆ।ਇਕ ਸੁਿਹਰਦ ਗਾਹਕ ਪਿੱਛਾ ਕਰਨ ਲਗਾ ਤਾਂ ਛੀਬੂ ਨੇ ਰੋਕ ਲਿਆ,' ਕੋਈ ਨੀ੍ਹ ਅੰਕਲ ਜੀ ਰੁੱਤ ਦਾ ਮੇਵਾ,ਮੈਂ ਪਿਛਲੇ ਜਨਮ ਚ ਇਹਦਾ ਚੁੱਕਿਆ ਹੋਊ,ਉਧਾਰ ਮੁੱਕਾ''।
ਛੀਬੂ ਖਰਬੂਜੇ ਮੁਕਦਿਆਂ ਹੀ ਕੱਦੂ ਤੋਰੀਆਂ,ਲੌਕੀ ਵੇਚਦਾ।ਦੇਸੀ ਸਭਜੀ ਨੂੰ ਸਾਰਾ ਇਲਾਕਾ ਖੁਸ਼ ਹੋ ਕੇ ਖ੍ਰੀਦਦਾ।ਉੰਜ ਵੀ ਦੁਕਾਨ ਨਾਲੋਂ ਸਸਤੀ ਤੇ ਘਰੇ ਬੈਠੈ ਮਿਲ ਜਾਂਦੀ।
ਮੁਹੱਲੇ ਵਿਚਲੀ ਦੁਕਾਨ ਵਾਲੇ ਨੇ ਇਕ ਦਿਨ ਝੋਲਾ ਭਰ ਸਭਜੀਆਂ ਮੋੜ ਤੇ ਡਿਉਟੀ ਦੇਂਦੇ ਸਿਪਾਹੀ ਨੂੰ ਭੈਂਟ ਕਰਦੇ ਬੇਨਤੀ ਕੀਤੀ ਕਿ ਆਹ ਛੋਕਰੇ ਨੂੰ ਇਧਰ ਨਾਂ ਵੜਨ ਦਿਆ ਕਰੋ ਸਾਡਾ ਮਾਲ ਖਰਾਬ ਹੁੰਦੇ।
ਪੁਲਿਸ ਵਾਲਾ ਸਿਪਾਹੀ ਤੜੱਕ ਦੇਣੇ ਗਲੀ ਚ ?ਆਇਆ ਤੇ ਠੂੱਡ ਮਾਰ ਰੇਹੜੀ ਉਲਟਾ ਦਿੱਤੀ ਤੇ ਨਾਲ ਹੀ ਇਕ ਮੂੰਹ ਤੇ ਕਾੜ ਕਰਦਾ ਥੱਪੜ,ਆਹ ਤੂੰ ਪਿਓ ਦੀ ਜੀ ਟੀ ਰੋਡ ਸਮਝੀ,ਰੇਹੜੀ ਫਸਾਈ,ਹੁਣੇ ਸਾਹਬ ਦੀ ਗੱਡੀ ਕਿਵੇਂ ਲੰਘਣੀ? ਅਚਾਨਕ ਦੀ ਇਸ ਬੁਛਾੜ ਨਾਲ ਛੀਬੂ ਤੀਹ ਸਕਿੰਟ ਬੇਸੁਧ ਰਿਹਾ ਤੇ ਫੇਰ ਇਕ ਹੱਥ ਗੱਲ੍ਹ ਤੇ ਇਕ ਹੱਥ ਨਾਲ ਆਪਣਾ ਸਮਾਨ ਕੱਠਾ ਕਰਨ ਲਗਾ।ਉੱਚਾ ਬੋਲ ਸੁਣ ਮੈਂ ਬਾਹਰ ਆਈ ,'ਤੇ ਸਿਪਾਹੀ ਅਜੇ ਵੀ ਬੋਲ ਰਿਹਾ ਸੀ ,'ਛੇਤੀ ਕੱਢ ਮਾਂ ਨੂੰ ਬਾਹਰ ਲੈ ਜਾ,ਤੇ ਮੁੜਕੇ ਇਧਰ ਨਾ ਵੜੀਂ'।
ਕਿਸੇ ਗੱਡੀ ਵਾਲੇ ਨੂੰ ਤੰਗੀ ਨਹੀਂ ਹੋਈ ਕਦੇ,ਆ ਛੀਬੂ ਤੂੰ ਸਾਡੇ ਵਿਹੜੈ ਚ ਖੜੀ ਕਰ ਲੈ ਲੰਘ ਜਾਣ ਦੇ ਇਹਨਾਂ ਦੀ ਗੱਡੀ ''। ਮੈਂ ਕਿਹਾ। ਮੇਰਾ ਪੂਰਾ ਧਿਆਨ ਸਿਪਾਹੀ ਦੀ ਜੇਬ ਤੇ ਲਗੇ ਉਸਦੇ ਨਾਮ ਵਲ ਤੇ ਉਸਦੀ ਬੈਲਟ ਦੇ ਨੰਬਰ ਵਲ ਸੀ।ਉਸਨੂੰ ਸ਼ਾਇਦ ਮੇਰੀ ਕਣਖੀ ਨਿਗਾਹ ਦਾ ਪਤਾ ਲਗ ਗਿਆ ਸੀ। ਛੀਬੂ ਸਮਾਨ ਸਮੇਟ ਰੇਹੜੀ ਸਾਡੇ ਗੇਟ ਤੋਂ ਵਿਹੜੈ ਚ ਲੈ ਆਇਆ।ਮੈਂ ਕਿਹਾ ਭਾਜੀ ਲਓ ਲੰਘਾ ਲਓ ਤੁਸੀਂ ਆਪਣਾ ਟਰੱਕ।ਗਲੀਆਂ ਸੜਕਾਂ ਸੱਭ ਦੀਆਂ ਸਾਝੀਆਂ ਹੁੰਦੀਆਂ ਤੇ ਸਾਹਬ ਨੌਕਰ ਸਾਰੇ ਹੀ ਸਭਜੀ ਭਾਜੀ ਰੋਟੀ ਚਾਵਲ ਤਿੰਨ ਡੰਗ ਖਾਂਦੇ ,ਸਭਜੀ ਭਾਜੀ ਬਿਨਾਂ ਕਿਸੇ ਦਾ ਵੀ ਗੁਜਾਰਾ ਨਹੀਂ ਹੁੰਦਾ। ਤੁਸੀਂ ਭਾਜੀ ਜਾਓ ਡਿਉਟੀ ਕਰੋ।ਛੀਬੂ ਕਈ ਸਾਲਾਂ ਤੋਂ ਆਉਂਦੈ ਤੇ ਬਹੁਤ ਗੱਡੀਆਂ ਇਥੋਂ ਲੰਘਦੀਆਂ ਕਦੇ ਕਿਸੇ ਨੁੰ ਕੋਈ ਮੁਸਕਲ ਨਹੀਂ ਹੁੰਦੀ।ਇਹ ਤੇ ਸਾਡੀ ਸੁੱਖ ਸਹੂਲਤ ਐ ਇਹ ਘਰੇ ਆ ਸਭਜੀ ਦੇ ਜਾਂਦਾ-ਰੁਪਿੰਦਰ ਭੇੈਣਜੀ ਨੇ ਸਿਪਾਹੀ ਨੂੰ ਸਮਝਾਇਆ।ਜਿਹਨੇ ਜਿਹਨੇ ਸਭਜੀ ਲੈਣੀ ਸੀ ਸਾਡੇ ਵਿਹੜੇ ਚੌਂ ਆ ਕੇ ਲੈ ਗਏ,।
ਅੱਧਾ ਘੰਟਾ ਹੋ ਗਿਆ ਕੋਈ ਗੱਡੀ ਕੋਈ ਟਰੱਕ ਨਾਂ ਆਇਆ।ਸਿਪਾਹੀ ਭਾਜੀ ਆਪਣਾ ਬੇਹਿਸ ਮੂੰਹ ਲੈ ਚਲਦੇ ਬਣੇ।
'' ਬੇਸ਼ੱਕ ਗਲ ਹੈ ਖੁਸ਼ੀ ਦੀ ,ਕਿ ਸਾਇੰਸ ਤਰੱਕੀਆਂ ਕਰ ਗਈ-
ਇਨਸਾਨ ਤਾਂ ਹੈ ਜਿੰਦਾ-ਪਰ
ਇਨਸਾਨੀਅਤ ਕਾਹਤੋਂ ਮਰ ਗਈ ?''
ਦੀਵਿਆਂ ਦੀ ਲਾਟ ਅੱਜ ਸੋਚ ਕੇ,ਹੈਰਾਨ ਹੈ
ਨਫ਼ਰਤਾਂ ਦਾ ਤੇਲ ਕਿਹੜੀ ਵੈਰਨ ਆ ਕੇ ਭਰ ਗਈ?''
ਕਹਾਂ ਹੈਂ ਵੋ ਲੋਗ ਜਿਨਹੇਂ ਹਿੰਦ ਪੇ ਨਾਜ਼ ਥਾ ਕਹਾਂ ਹੈਂ?
ਰਣਜੀਤ ਕੌਰ ਗੁੱਡੀ ਤਰਨ ਤਾਰਨ