ਦੂਨ ਇਲਾਕੇ ਚ ਜੈਵਿਕ ਖੇਤੀ ਦਾ ਰਾਹ ਦਸੇਰਾ— ਸੁਹਾਵੀ ਪ੍ਰਜੈਕਟ
ਨੀਮ ਮਾਲਵਾ ਅਤੇ ਦੂਨ ਇਲਾਕੇ ਦਾ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਵਾਲਾ ਨਰੇਸ਼ ਕੁਮਾਰ ਪੁੱਤਰ ਸ਼੍ਰੀ ਰਾਮ ਪ੍ਰਕਾਸ਼ ਨੇ ਪਹਿਲੇ ਫੌਜ ਦੀ ਨੋਕਰੀ ਰਾਹੀ ਦੇਸ ਦੀ ਸੇਵਾ ਕੀਤੀ ।ਫਿਰ ਨੂਰਪੁਰ ਬੇਦੀ ਖਿੱਤੇ ਦੇ ਪਿੰਡ ਕਾਂਗੜ ਵਿਖੇ ਜੈਵਿਕ ਖੇਤੀ ਦਾ ਫਾਰਮ ਅਤੇ ਪ੍ਰਜਕੈਟ ਬਣਾਇਆ ਜਿਸ ਦਾ ਨਾਂ ਸੁਹਾਵੀ ਰੱਖਿਆ । ਕਿੱਤੇ ਵਜੋਂ ਅਧਿਆਪਕ ਦਾ ਸਪੁੱਤਰ ਸ਼੍ਰੀ ਨਰੇਸ਼ ਕੁਮਾਰ ਨੂੰ ਜੈਵਿਕ ਖੇਤੀ ਦੀ ਲਗਨ ਪਿੰਡ ਵਿੱਚ ਹੋਰ ਜੈਵਿਕ ਖੇਤੀ ਕਰਨ ਵਾਲੇ ਅੰਗਰੇਜ਼ ਸਯ ਦਰਸ਼ਨ ਸਿੰਘ ਗਰੇਵਾਲ ਤੋਂ ਲੱਗੀ । ਸੱਚ ਪੁੱਛੋਂ ਤਾਂ ਇਸ ਪ੍ਰੀਵਾਰ ਨੂੰ ਚੜ੍ਹਦੀ ਜੰਝ ਜਿੰਨਾ ਚਾਅ ਹੈ ਜੈਵਿਕ ਖੇਤੀ ਕਰਨ ਦਾ , ਜਦੋ ਇਹਨਾਂ ਦੇ ਪ੍ਰਜੈਕਟ ਦੇ ਬਾਰੇ ਪੁੱਛਿਆ ਤਾ ਇਹਨਾਂ ਅਨੁਸਾਰ ਇਸ ਦਾ ਨਾਮ ਸੁਹਾਵੀ ਗੁਰਬਾਣੀ ਤੋਂ ਰੱਖਿਆ ਗਿਆ ਹੈ ।
" ਧਰਤਿ ਸੁਹਾਵੀ ਤਾਲੁ ਸੁਹਾਵਾ "
ਇਸ ਦੇ ਮੁਖ—ਦੁਆਰ ਤੇ ਸੋਲਰ ਡਰਾਇਰ ਕਸ਼ੀਦਣ ਪ੍ਰਜੈਕਟ ਲੱਗਾ ਹੈ ਜੋ ਕੁਦਰਤੀ ਤੌਰ ਤੇ ਜੜ੍ਹੀ ਬੂਟੀਆਂ ਨੂੰ ਸੁਕਾਉਣ ਦਾ ਕੰਮ ਕਰਦਾ ਹੈ । ਨਾ ਕਿ ਗੈਰ ਕੁਦਰਤੀ ਤੌਰ ਦੇ ਢੰਗ ਨਾਲ । ਵੇਲਣੇ ਰਾਹੀਂ ਬਣਿਆ ਗੁੜ ਵੀ ਬਿਲਕੁਲ ਜੈਵਿਕ ਹੈ । ਇਹਨਾਂ ਦਾ ਇਹ ਫਾਰਮ 7 ਏਕੜ ਚ ਲੱਗਾ ਹੈ । ਇਹਨਾਂ ਦੇ ਪਿਤਾ ਜੀ ਦਸਦੇ ਹਨ ਕਿ ਖੇਤੀ ਤਾਂ ਚੱਲਦੀ ਹੈ ਜੇ ਸਿਆਣਾ ਅਤੇ ਨਿਆਣਾ ਕੰਮ ਵਿੱਚ ਹੱਥ ਵਟਾਉ਼ਂਦੇ ਹਨ । ਸਭ ਨਿਆਣੇ ਕੰਮ ਚ ਹੱਥ ਵਟਾਉਂਦੇ ਹਨ । ਖੁਦ ਨਰੇਸ਼ ਕੁਮਾਰ 2016 ਵਿੱਚ ਫੋਜੀ ਤੋਂ ਸਾਬਕਾ ਫੌਜੀ ਬਣਿਆ ਉਦੋਂ ਤੋਂ ਹੀ ਜੈਵਿਕ ਖੇਤੀ ਨੂੰ ਅਪਣਾ ਕੇ ਵੱਡੀਆਂ ਮੱਲਾਂ ਮਾਰ ਰਹੇ ਹਨ । ਜੇ ਸਹੀ ਕਿਹਾ ਹੋਵੇ ਤਾ ਵਾਕਿਆ ਹੀ ਦੂਨ ਖੇਤਰ ਨੂੰ ਇਹ ਸੁਹਾਵੀ ਪ੍ਰਜੈਕਟ ਸਹੀ ਰਾਹ ਦਸੇਰਾ ਮਿਲ ਗਿਆ ਹੈ ।
ਕਣਕ ਬਾਰੇ ਇਹ ਦਸਦੇ ਹਨ ਕਿ ਕਾਲੀ ਕਣਕ ਅਤੇ ਬੰਸੀ ਕਿਸਮ ਹੁੰਦੀ ਹੈ । ਇਹਦੇ ਵਿੱਚ ਗਲੂਟਨ ਨਹੀਂ ਹੁੰਦਾ ਜੋ ਕਿ ਪਾਚਣ ਕਿਰਿਆ ਚ ਸਹਾਈ ਹੋ ਕੇ ਵੱਖ — ਵੱਖ ਕਿਸਮਾਂ ਦੀਆਂ ਬਿਮਾਰੀਆਂ ਤੇ ਬਚਾਉਂਦਾ ਹੈ ਇਸ ਤੋਂ ਇਲਾਵਾ ਆਯੁਰਵੈਦਿਕ ਫਸਲਾਂ ਜਿਵੇਂ ਹਲਦੀ , ਅਲਸੀ ਅਤੇ ਆਂਵਲੇ ਨੂੰ ਉਤਸ਼ਾਹਿਤ ਕਰਕੇ " ਧਰਤਿ ਸੁਹਾਵੀ " ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਰਾਮਪੁਰ ਰੋੜੂਆਣਾ ਇਹਨਾਂ ਦਾ ਇਕ ਆਂਵਲੇ ਦਾ ਪ੍ਰਜੈਕਟ ਹੈ ਇਸ ਵਿੱਚ ਆਂਵਲੇ ਦਾ ਮੁਰੱਬਾ ਕੈਡੀ ਤਿਆਰ ਕੀਤੀ ਜਾਂਦੀ ਹੈ । ਸਭ ਤੋਂ ਵੱਡੀ ਗੱਲ ਹੈ ਕਿ ਫਾਰਮ ਪ੍ਰਜੈਕਟ ਵਿੱਚ ਫਾਲਤੂ ਦੇ ਸਮਾਨ ਤੋਂ ਸੀਰਾ ਅਤੇ ਹੋਰ ਸਹਾਇਕ ਸਮਾਨ ਵੀ ਬਣਦਾ ਹੈ । ਸਭ ਤੋਂ ਵੱਡੀ ਗੱਲ ਹੈ ਇਹ ਪ੍ਰੀਵਾਰ ਖੁਦ ਕੰਮ ਕਰਕੇ ਨਵੀਂ ਪੀੜ੍ਹੀ ਦਾ ਰਾਹ ਦਸੇਰਾ ਵੀ ਹੈ ।
ਇਸ ਸੁਹਾਵੀ ਪ੍ਰਜਕੈਟ ਤੋਂ ਦੋ ਚੀਜ਼ਾਂ ਦੀ ਸੇਧ ਮਿਲਦੀ ਹੈ ਇੱਕ ਤਾਂ ਜੈਵਿਕ ਫਸਲਾਂ ਦੂਜਾ ਇਲਾਕੇ ਵਿੱਚ ਨਵੀਂ ਪੀੜੀ ਨੂੰ ਉਤਸ਼ਾਹਿਤ ਕਰਨਾ । ਖੇਤੀ ਨਾਲ ਕਈ ਕਹਾਵਤਾਂ ਜਿਵੇਂ " ਖੇਤੀ ਖਸਮਾਂ ਸੇਤੀ " " ਪਰ ਹੱਥ ਵਣਜ ਸਨੇਹੀ ਖੇਤੀ ਕਦੇ ਨਾ ਹੁੰਦੇ ਬਤੀਓ ਤੇਤੀ " ਦਾ ਵੀ ਸਹੀ ਰੂਪ ਹੈ । ਅਸਲ ਵਿੱਚ ਇਸ ਪ੍ਰਜੈਕਟ ਤੋਂ ਸਿਹਤ ਦੇ ਪੱਖ ਨੂੰ ਧਿਆਨ ਵਿੱਚ ਰੱਖ ਕੇ ਸੇਧ ਲੈਣ ਦੀ ਬਹੁਤ ਜ਼ਰੂਰਤ ਹੈ ।
ਸੁਖਪਾਲ ਸਿੰਘ ਗਿੱਲ