ਪੰਜਾਬ - ਹਰਦੇਵ ਇੰਸਾਂ
ਮਹਿਕ ਨਾਲ ਭਰਿਆ,
ਖਿੜਿਆ ਗੁਲਾਬ ਹੈ।
ਜੱਗ ਨਾਲੋਂ ਸੋਹਣਾ,
ਰੰਗਲਾ ਪੰਜਾਬ ਹੈ।
ਬਾਜਰੇ ਦੀਆਂ ਰੋਟੀਆਂ,
'ਤੇ ਚਿੱਬੜਾਂ ਦੀ ਚਟਨੀ।
ਸਰੋਂ ਦੇ ਸਾਗ ਉੱਤੇ,
ਲੱਪ-ਲੱਪ ਮਖ਼ਣੀ।
ਚਾਟੀ ਵਾਲੀ ਲੱਸੀ ਦਾ,
ਨਜ਼ਾਰਾ ਲਾਜਵਾਬ ਹੈ।
ਮਹਿਕ ਨਾਲ ਭਰਿਆ,
ਖਿੜਿਆ ਗੁਲਾਬ ਹੈ।
ਛੋਲਿਆਂ ਦੇ ਦਾਣੇ,
ਤੇ ਕਣਕ ਦੀਆਂ ਵੱਲੀਆਂ।
ਅੱਗ ਉੱਤੇ ਭੁੰਨੀਆਂ,
ਮੱਕੀ ਦੀਆਂ ਛੱਲੀਆਂ।
ਚਿੱਥ ਚਿੱਥ ਖਾਣ ਦਾ,
ਬੜਾ ਹੀ ਸਵਾਦ ਹੈ।
ਮਹਿਕ ਨਾਲ ਭਰਿਆ,
ਖਿੜਿਆ ਗੁਲਾਬ ਹੈ।
ਧਾਈਆਂ ਤੇ ਨਿਸਾਰ,
ਖਿੜਨ ਕਪਾਹੀ ਫੁੱਟੀਆਂ।
ਖੜ੍ਹੀਆਂ ਨੇ ਚਰ੍ਹੀਆਂ,
ਦੱਬ ਨਾਲੋਂ ਉੱਚੀਆਂ।
ਖੇਤਾਂ ਵਿੱਚ ਰੌਣਕਾਂ,
ਖਿੜੀ ਬਹਾਰ ਹੈ।
ਮਹਿਕ ਨਾਲ ਭਰਿਆ,
ਖਿੜਿਆ ਗੁਲਾਬ ਹੈ।
ਪੈਂਦੇ ਨੇ ਭੰਗੜੇ,
ਢੋਲ ਦੀ ਤਾਲ ਤੇ।
ਹਿੱਲਦੀ ਹੈ ਧਰਤੀ,
ਗਿੱਧੇ ਦੀ ਧਮਾਲ ਤੇ।
ਹੁਸਨਾਂ ਦੇ ਲੋਅ,
ਗੱਭਰੂ ਯਮਾਲ ਹੈ।
ਮਹਿਕ ਨਾਲ ਭਰਿਆ,
ਖਿੜਿਆ ਗੁਲਾਬ ਹੈ।
ਜੱਗ ਨਾਲੋਂ ਸੋਹਣਾ,
ਰੰਗਲਾ ਪੰਜਾਬ ਹੈ।
ਹਾਂ..ਜੱਗ ਨਾਲੋਂ ਸੋਹਣਾ,
ਰੰਗਲਾ ਪੰਜਾਬ ਹੈ।
ਹਰਦੇਵ ਇੰਸਾਂ
ਪਿੰਡ ਰਾਮਗੜ੍ਹ ਚੂੰਘਾਂ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94659-55973
2 Jan 2018