ਗਜ਼ਲ - ਹਰਦੇਵ ਇੰਸਾਂ

ਪਲ ਪਲ ਰੰਗ ਵਟਾਉਂਦੇ ਲੋਕ।
ਪਿੱਠ ਤੇ ਛੁਰੀ ਚਲਾਉਂਦੇ ਲੋਕ।

ਲਾ ਲਾ ਜੋਤਾਂ ਪੂਜਣ ਬੁੱਤ,
ਮੁਰਦੇ ਕਬਰੋਂ ਉਠਾਉਂਦੇ ਲੋਕ।

ਰੰਗ ਬਿਰੰਗੇ ਕਾਲੇ ਰਾਵਣ,
ਧਰਮੀ ਬਾਣਾ ਪਾਉਂਦੇ ਲੋਕ।

ਅੰਦਰ ਜੰਮੀ ਮਣ ਮਣ ਕਾਲਖ਼,
ਤਨ ਨੂੰ ਸਾਫ਼ ਬਣਾਉਂਦੇ ਲੋਕ।

ਪੈਸੇ ਖਾਤਿਰ ਵੇਚਣ ਜ਼ਮੀਰਾਂ,
ਸੱਚ ਨੂੰ ਝੂਠ ਬਣਾਉਂਦੇ ਲੋਕ।

ਦਰਦਾਂ ਦਾ ਨਾ ਦਰਦ ਪਛਾਨਣ,
ਜਖ਼ਮਾਂ ਤੇ ਲੂਣ ਪਾਉਂਦੇ ਲੋਕ।

ਭੀੜ ਬਣੀ ਤੋਂ ਹੁੰਦੇ ਤਿੱਤਰ,
ਮਤਲਬ ਦੀ ਗੰਢ ਪਾਉਂਦੇ ਲੋਕ।

ਭਰਿਆ ਖੀਸਾ ਦੇਖ ਕੇ ਇੰਸਾਂ,
ਮਿੱਠੀ ਬਾਤ ਸਣਾਉਂਦੇ ਲੋਕ।


ਹਰਦੇਵ ਇੰਸਾਂ
ਰਾਮਗੜ੍ਹ ਚੂੰਘਾਂ, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94659-55973
29 Jan. 2018