ਕਸ਼ਮੀਰ ਫਾਈਲਾਂ ਜਾਂ ਗੁਜਰਾਤ ਫਾਇਲਾਂ...ਪਰ 1984 ਦੀਆਂ ਫਾਈਲਾਂ ? - ਸ. ਦਲਵਿੰਦਰ ਲਿੰਘ ਘੁੰਮਣ
ਭਾਰਤ ਦੀ ਬੀਜੇਪੀ ਸਰਕਾਰ ਦੀ ਆਰ ਐਸ ਐਸ ਨੀਤੀ ਦੀ ਰਹਿਨੁਮਾਈ ਹੇਠ ਹਿੰਦੀ ਫਿਲਮ " The Kashmir Files " ਬਣੀ ਹੈ। ਜਿਸ ਵਿੱਚ 1990 ਤੋ ਕਸ਼ਮੀਰੀ ਪੰਡਤਾਂ ਦੇ ਨਾਲ ਘਾਟੀ ਵਿੱਚ ਹੋਏ ਜ਼ੁਲਮ ਅਤੇ ਹਿਜ਼ਰਤ ਕਰਨ ਦੀ ਤਰਾਸਦੀ ਦੀ ਕਹਾਣੀ ਕਹਿ ਕੇ ਪੇਸ਼ ਕਰਨ ਦਾ ਯਤਨ ਹੈ। ਜਿਸ ਵਿੱਚ ਹਿੰਦੂਆਂ ਨਾਲ ਹੋਈ ਵੱਡੀ ਬੇਇਨਸਾਫੀ ਨੂੰ ਵੱਡਾ ਪਲੇਟਫਾਰਮ ਦੇਣ ਦੀ ਕੋਸਿਸ਼ ਕੀਤੀ ਗਈ ਹੈ। ਭਾਰਤ ਦੀਆਂ ਸਾਰੀਆਂ ਸਟੇਟਸ ਨੂੰ ਟੈਕਸ ਮੁਆਫ ਕਰਨ ਲਈ ਟੀ ਵੀ ਡਿਬੇਟਸ ਚਲ ਰਹੇ ਹਨ। ਅਸਲ ਵਿੱਚ ਅੱਧੀ ਸਚਾਈ ਨਾਲ ਵੱਡਾ ਨਿਸ਼ਾਨਾਂ ਮੁਸਲਮਾਨਾਂ ਦੇ ਅਕਸ਼ ਨੂੰ ਢਾਅ ਲਾਉਣ ਦਾ ਵੱਡਾ ਯਤਨ ਕੀਤਾ ਗਿਆ ਲੱਗਦਾ ਹੈ। ਜੋ ਹਕੀਕਤੀ ਰਿਪੋਰਟਸ ਸਾਹਮਣੇ ਆ ਰਹੀਆਂ ਹਨ। ਕਸ਼ਮੀਰ ਵਿੱਚੋ ਹਿਜਰਤ ਕਰਨ ਪਿਛੇ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਹੀ ਜਿੰਮੇਵਾਰ ਰਹੀਆ ਹਨ। ਅੱਜ ਦੇ ਹਾਲਾਤ ਇਸ ਦਾ ਸਬੂਤ ਹਨ ਕਿ ਕਿਵੇ ਭਾਰਤ ਸਰਕਾਰ ਘੱਟ ਗਿਣਤੀਆਂ ਵਿਰੁੱਧ ਗੈਰਜਿੰਮੇਦਾਰ ਰਵੱਈਆ ਅਪਣਾ ਕੇ ਬਹੁਗਿਣਤੀਆਂ ਵਿੱਚ ਨਫਰਤ ਫੈਲਾਆ ਰਹੀ ਹੈ। ਅਗਰ ਸਚਾਈ ਦੇ ਨੇੜੇ ਹੋ ਕੇ ਵੇਖਿਆ ਜਾਵੇ ਤਾਂ ਪਿਛਲੇ 75 ਸਾਲਾਂ ਤੋ ਭਾਰਤੀ ਫੋਰਸਾਂ ਨੇ ਕਸ਼ਮੀਰ ਵਿੱਚ ਜੋ ਕਹਿਰ ਵਰਤਾਇਆ ਹੈ। ਉਹ ਪੰਜਾਬ ਵਾਂਗ ਨੌਜਵਾਨਾਂ ਨੂੰ ਘਰੋਂ ਕੱਢ ਕੱਢ ਕੇ, ਜੰਗਲਾਂ, ਸੂਏ, ਨਹਿਰਾਂ, ਸਰਹੱਦਾ ਦੀ ਰਾਖੀ ਕਰਨ ਹੇਠ ਮੁਕਾਬਲਿਆ ਵਿੱਚ ਮਾਰਿਆ ਜਾ ਰਿਹਾ ਹੈ। ਕਸ਼ਮੀਰ ਵਿੱਚ 370 ਧਾਰਾ ਟੁੱਟਣ ਤੋ ਬਾਆਦ ਦੀ ਕੋਈ ਖਬਰ ਬਾਹਰ ਨਹੀ ਆ ਰਹੀ। ਧੀਆਂ, ਭੈਣਾ ਦੀ ਇਜ਼ਤ ਦੀ ਰਾਖੀ ਇਸ ਬਲਾਤਕਾਰੀ ਮੁਲਕ ਵਿੱਚ ਕਿਵੇ ਹੋ ਸਕਦੀ ਹੈ ? RTI ਮਾਹਰ ਪੀ ਪੀ ਕਪੂਰ ਦੀ ਰਿਪੋਰਟ ਮੁਤਾਬਿਕ 1990 ਤੋ ਲੈ ਕੇ ਅੱਜ ਤੱਕ 1724 ਲੋਕਾਂ ਦੀ ਮੌਤ ਹੋਈ ਹੈ ਜਿਸ ਵਿੱਚ ਕੇਵਲ 89 ਕਸ਼ਮੀਰੀ ਬਾ੍ਹਮਣ ਪੰਡਿਤ ਅਤੇ ਬਾਕੀ ਸਭ ਵਿੱਚ ਮੁਸਲਮਾਨ ਅਤੇ ਸਿੱਖ ਸਨ। 1990 ਤੋ ਹੀ 154166 ਲੋਕਾਂ ਨੇ ਹਿਜ਼ਰਤ ਕੀਤੀ ਹੈ। ਜਿੰਨਾਂ ਵਿੱਚ 88% (135436) ਕਸ਼ਮੀਰੀ ਪੰਡਿਤ ਸਨ। ਰਹਿੰਦੇ 12% (18730) ਦੂਜੇ ਲੋਕ ਸਨ। ਇਸ ਦਾ ਮਤਲਬ ਹੈ ਕਿ ਹਿਜਰਤ ਉਹਨਾਂ ਲੋਕਾਂ ਨੇ ਕੀਤੀ ਜੋ ਘੱਟ ਸੰਖਿਆ ਵਿੱਚ ਮਾਰੇ ਗਏ। ਜਦੋ ਇਸ ਗੱਲ ਦਾ ਪਤਾ ਕੀਤਾ ਗਿਆ ਕਿ ਹੁਣ ਤੱਕ ਭਾਰਤ ਸਰਕਾਰ ਨੇ ਕਿੰਨੇ ਕਸ਼ਮੀਰੀਆਂ ਨੂੰ ਵਾਪਸ ਵਸਾਇਆ ਗਿਆ। ਤਾਂ ਉਸ ਦੀ ਕੋਈ ਰਿਪੋਟਸ ਨਹੀ ਦਿਤੀ ਜਾ ਰਹੀ ਕਿਉਕਿ ਮਕਸਦ ਭਾਰਤ ਦੀ ਸ਼ਾਸਕ ਜਮਾਤ ਨੇ ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਵੋਟ ਅਜ਼ੰਡਾ ਬਣਾਇਆ ਹੈ। ਘਾਟੀ ਵਿੱਚੋ ਉਜੜੇ ਲੋਕਾਂ ਨੂੰ ਤਕਰੀਬਨ ਦੋ ਹਜਾਰ ਕਵਾਟਰ ਬਣਾ ਕੇ ਹੀ ਵਸਾ ਸਕੀ ਹੈ। ਕਸ਼ਮੀਰੀ ਪੰਡਤਾਂ ਨਾਲ ਵਾਪਰੀ ਤਰਾਸਦੀ ਨੂੰ ਵੇਚਿਆ ਜਾ ਰਿਹਾ ਹੈ। ਕਸ਼ਮੀਰ ਨੂੰ ਹੱਕਾਂ ਤੋ ਵਿਹੂੰਣਾ ਕੀਤਾ ਗਿਆ ਹੈ। ਅੰਬਾਨੀ ਦੀ 10% ਹਿਸੇਦਾਰੀ ਵਾਲਾ ਫੇਸਬੂੱਕ ਗਰੂਪ, ਸੋਸ਼ਲ ਮੀਡੀਆ, ਫਿਲਮਾਂ, ਚੈਨਲਾਂ ਦੀ ਕਾਰਜ਼ਸੈਲੀ ਕੇਵਲ ਮੁਸਲਮਾਨਾਂ, ਸਿੱਖ, ਇਸਾਈਆਂ ਵਿਰੁੱਧ ਨਫਰਤ ਪੈਦਾ ਕਰਨੀ ਹੈ`। ਸੁਨੀਲ ਪੰਡਿਤ ਜੋ ਖੁਦ ਕਸ਼ਮੀਰੀ ਪੰਡਿਤ ਹੈ ਨੇ ਮੀਡੀਏ ਸਾਹਮਣੇ ਆ ਕੇ ਇਹ ਗੱਲ ਕਹੀ ਹੈ ਕਿ ਮੈ ਅਸਲੀਅਤ ਵਿੱਚ ਅੱਖੀ ਡਿਠਾ ਗਵਾਹ ਹਾਂ। ਪਿਛਲੇ 31 ਸਾਲਾਂ ਵਿੱਚ ਭਾਰਤ ਸਰਕਾਰ ਨੇ ਕਸ਼ਮੀਰੀਆਂ ਲਈ ਕੁਝ ਨਹੀ ਕੀਤਾ ਕੇਵਲ ਸਿਆਸਤ ਤੋ।
ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਦੁਨਿਆਂ ਪ੍ਸਿਧ ਪੱਤਰਕਾਰ ਬੀਬੀ ਰਾਣਾ ਅਯੂਬ ਨੇ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਤੇ ਵੱਡਾ ਮੀਡੀਆ ਉਪਰੇਸ਼ਨ ਕਰਕੇ ਇਕ ਕਿਤਾਬ " Gujarat Files " ਲਿਖ ਕੇ ਮੋਦੀ ਦੀ ਸਰਕਾਰ ਨੂੰ ਦੋਸ਼ੀ ਬਣਾ ਕੇ ਕਟਿਹਰੇ ਵਿੱਚ ਖੜਾ ਕੀਤਾ ਸੀ। ਜੋ ਭਾਰਤ ਵਿਚਲੀ ਹਿੰਦੂਤਵੀ ਸੋਚ ਦੀ ਅਸਲੀਅਤ ਨੂੰ ਨੰਗਾ ਕਰਨ ਦੀ ਪਿਰਤ ਪਾ ਗਈ। 2002 ਵਿੱਚ ਗੁਜਰਾਤ ਵਿੱਚ ਇੱਕ ਵੱਖਰੀ ਕਿਸਮ ਦਾ ਮਾਹੋਲ ਉਸਾਰਿਆ ਗਿਆ। ਜਿਸ ਨੂੰ ਡਿਕਟੇਟ, ਸਰਕਾਰ ਦੀ ਰਹਿਨੁਮਾਈ ਹੇਠ ਪ੍ਸ਼ਾਸਨ ਨੇ ਕੀਤਾ। ਮੁਸਲਮਾਨਾਂ ਨੂੰ ਕੌਹ-ਕੌਹ ਕੇ ਮਾਰਿਆ ਗਿਆ। ਗਰਭਵਤੀ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚਿਆਂ ਨੂੰ ਚਾਕੂ, ਛੁਰੀਆਂ ਦੇ ਨਾਲ ਢਿੱਡ ਪਾੜ ਕੇ ਬਾਹਰ ਕੱਢਣਾ ਦਰਿੰਦਗੀ ਦੀ ਚਰਮ ਸੀਮਾਂ ਨੂੰ ਪਾਰ ਕਰ ਗਿਆ। ਘਰੋਂ ਬਾਹਰ ਰਸਤਿਆਂ ਵਿੱਚਕਾਰ ਬੀਬੀਆਂ ਦੀਆਂ ਇੱਜਤਾਂ ਨੂੰ ਰੋਲਿਆ ਗਿਆ। ਘਰਾਂ ਦੇ ਘਰ, ਮੁਹੱਲੇ ਸਾੜ ਦਿਤੇ ਗਏ। ਅੱਜ ਵੀ ਇੰਨਸਾਫ ਦੀ ਗੁਹਾਰ ਲਈ ਸੱਭ ਦਰਵਾਜੇ ਬੰਦ ਹਨ।
ਦਿੱਲੀ ਵਿੱਚ 1984 ਵੇਲੇ ਸਿੱਖਾਂ ਦੀ ਨਸਲਕੁਸ਼ੀ ਤੇ ਬਹੁਤ ਕੁਝ ਲਿਖਿਆਂ ਗਿਆ ਹੈ। ਬਹੁਤ ਕੁਝ ਸੱਚ ਨੂੰ ਲੱਭਣ, ਕਰਨ ਵਾਲਾ ਰਹਿੰਦਾ ਹੈ। ਇੰਨਸਾਫ ਦੇਣ ਦੇ ਵਾਆਦੇ ਲਈ ਸਰਕਾਰ ਦੇ ਮੂੰਹ ਮੁਹਾਂਦਰੇ ਜਰੂਰ ਬਦਲੇ ਪਰ ਦੋਸ਼ੀਆ ਨੁੰ ਬਚਾਉਣ ਲਈ ਸਾਰੀਆਂ ਪਾਰਟੀਆਂ ਨੇ ਬਹੁਗਿਣਤੀ ਦੇ ਹਿਤ ਵਿੱਚ ਬਚਾ 'ਚ ਟਿੱਲ ਦਾ ਜੋਰ ਲਾਇਆ ਹੈ। ਅਨੇਕਾਂ ਫਿਲਮਾਂ ਰਾਹੀ ਪੰਜਾਬ ਦੀ ਤਰਾਸਦੀ ਨੂੰ ਪੇਸ਼ ਕਰਨ ਦੇ ਯਤਨ ਹੋਏ ਹਨ ਪਰ ਸੈਸਰ ਬੋਰਡ ਵੀ ਬਹੁਗਿਣਤੀ ਸਮੂਹ ਦਾ ਹੈ। " ਵਿੱਡੋ ਕਲੋਨੀ " ਵਰਗੀਆਂ ਬਣ ਰਹੀਆਂ ਫਿਲਮਾਂ ਦੀ ਅਸਲੀਆਤ ਨੂੰ ਦਰਸਾਉਦੇ ਸੀਨਾਂ ਤੇ ਕੈਚੀ ਚਲਾਏਗਾ। ਇਸ ਸੱਭ ਵਿੱਚ ਦਿੱਲੀ ਵਿੱਚਲੀ ਸਿੱਖ ਨਸ਼ਲਕੁਸ਼ੀ ਤੇ " 1984 ਫਾਈਲਾਂ ਕਦੋਂ ਖੁੱਲਣਗੀਆਂ ?
ਅਗਰ ਫਿਲਮਾਂ ਰਾਹੀ ਦੁਨਿਆ ਨੂੰ ਇਹ ਦੱਸਣ ਦੇ ਯਤਨ ਕਾਰਗਰ ਹਨ ਕਿ ਬੇ-ਇੰਨਸਾਫੀਆਂ ਹੋਈਆਂ ਹਨ। ਸੰਸਾਰ ਦੀ ਜਗਿਆਸਾ ਦੂਜੀਆਂ ਕੌਮਾਂ ਨਾਲ ਹੋਈਆਂ ਨਫਰਤਾਂ, ਉਜ਼ਾੜਿਆਂ, ਨਸ਼ਲਕੁਸ਼ੀਆਂ, ਅਨਿਆਂ ਨੂੰ ਜਾਨਣ ਦੀ ਵੀ ਹੋਵੇਗੀ ਜੋ ਲੋਕਾਂ ਤੱਕ ਪੁੱਜਦਾ ਕਰਨਾ ਚਾਹੀਦਾ ਹੈ।
"The Accidental Prime Minister"
ਫਿਲਮਾਂ ਰਾਹੀ ਸ. ਮਨਮੋਹਨ ਸਿੰਘ ਦੇ ਪ੍ਧਾਨ ਮੰਤਰੀ ਦੀ ਕੁਰਸੀ ਤੇ ਦਸ ਸਾਲ ਤੱਕ ਰਹਿਣ ਤੇ ਹਿੰਦੂ ਨਫਰਤੀ ਬੀਰਤੀ ਨੇ ਸਿੱਖਾਂ ਦੇ ਕਿਰਦਾਰ ਨੂੰ ਬੌਨਾ ਅਤੇ ਮਜ਼ਾਕੀਆ ਪੇਸ਼ ਕੀਤਾ ਸੀ।
ਫਿਲਮੀ ਕਲਾਕਾਰਾਂ ਦੀ ਸਰਕਾਰ ਨਾਲ ਇਕਸੂਰਤਾ ਵੀ ਨਫਰਤੀ ਬਿਰਤੀ ਵੱਲ ਮੋੜਾ ਕੱਟ ਚੁੱਕੀ ਹੈ ਇਤਫਾਕਨ ਦੋਵੇ ਫਿਲਮਾਂ ਵਿੱਚ ਨਫਰਤੀ ਐਕਟਰ ' ਅਨੁਪਮ ਖੇਰ ' ਹੈ ਜੋ ਕਸ਼ਮੀਰੀ ਪੰਡਤ ਹੈ। ਜੋ ਹਮੇਸ਼ਾ ਮੋਦੀ ਭਗਤ ਬਣ ਕੇ ਸਰਕਾਰ ਦੇ ਫੈਸਲਿਆਂ ਉਪਰ ਮੋਹਰ ਲਾਉਦਾ ਹੈ। ਜਿਸ ਦੀ ਪਤਨੀ ਕਿਰਨ ਖੇਰ ਚੰਡੀਗ੍ੜ ਦੀ MP ਹੁੰਦੇ ਹੋਏ ਚੰਡੀਗ੍ੜ ਪੰਜਾਬ ਨੂੰ ਅਤੇ ਪੰਜਾਬੀ ਭਾਸ਼ਾ ਨੂੰ ਚੰਡੀਗ੍ੜ ਵਿੱਚ ਲਾਗੂ ਕਰਨ ਦੀ ਮੁਖਾਲਫਿਤ ਕਰ ਚੁੱਕੀ ਹੈ।
ਪੰਜਾਬੀ ਕਲਾਕਾਰਾਂ ਨੂੰ ਅੱਗੇ ਆਉਣਾ ਚਾਹਿਦਾ ਹੈ। ਖਾਸ ਸਿੱਖਾਂ ਨੂੰ ਵੀ ਫਿਲਮਾਂ, ਸੀਰੀਜ਼ ਰਾਹੀ ਦੁਨਿਆਂ ਦਾ ਧਿਆਨ ਆਪਣੇ ਵੱਲ ਖਿਚਣਾ ਚਾਹਿਦਾ ਹੈ। ਵਿਦੇਸ਼ੀ ਮੀਡੀਏ ਤੱਕ ਵੱਡੀ ਪਹੁੰਚ ਅਪਣਾਉਣੀ ਚਾਹਿਦੀ ਹੈ। ਇਸ ਤਰਾਂ ਦੇ ਸਾਧਨ ਵਰਤ ਕੇ ਦੁਨਿਆਂ ਨੂੰ ਭਾਰਤੀ ਦੀ ਸਿਆਸਤ ਦੀ ਅਸਲੀਅਤ ਦਾ ਘੱਟਗਿਣਤੀਆਂ ਉਪਰ ਜ਼ੁਲਮ ਸਿਤਮ ਨੂੰ ਉਭਾਰਨਾਂ ਪਹਿਲ ਹੋਣੀ ਚਾਹਿਦੀ ਹੈ।