ਕਰੋਨਾ ਵਾਈਰਸ ਦਾ ਕਹਿਰ - ਵੀਰਪਾਲ ਕੌਰ ਭੱਠਲ

ਮਾਰ ਕੁਦਰਤ ਦੇ ਸੀਨੇ ਖੰਜਰ,
ਲੁੱਕਦਾ ਫਿਰਦਾ ਏ ਹੁਣ ਅੰਦਰ।
ਕੁਦਰਤ ਨੂੰ ਸੀ ਚੈਲਿੰਜ ਕਰਦਾ,
ਵੇਖ ਤਵਾਹੀ ਦਾ ਹੁਣ ਮੰਜ਼ਰ।

ਏਡਜ਼, ਕੈਂਸਰ, ਪਲੇਗ,ਕਰੋਨਾ,
ਸੀ ਵਾਈਰਸ ਸਭ ਤੇਰੇ ਅੰਦਰ।
ਕੁਦਰਤ ਨੂੰ ਬਦਨਾਮ ਤੂੰ ਕਰਕੇ,
 ਆਪਣੇ  ਰਿਹਾ ਬਣਾਉਂਦਾ ਨੰਬਰ।

ਖਾਂਦਾ ਸੀ ਜਿਉਂਦੇ ਡੱਡੂ, ਮੱਛੀਆਂ,
ਜਾਨਵਰਾਂ ਤੋਂ ਟੱਪ ਗਿਆ ਕੰਜਰ।
ਕਿਵੇਂ ਜਿਉਂਦੇ ਬਾਂਦਰ, ਕੁੱਤੇ,
 ਤੂੰ ਸਿੱਟੇ ਗਰਮ ਕੜਾਹੀ ਅੰਦਰ ।

ਮਗਰਮੱਛ  ਤੇ ਸੱਪ ,  ਕੇਕੜਾ,
ਚਮਗਿੱਦੜ ਚੀਰੇ ਮਾਰ ਕੇ  ਖੰਜਰ।
ਆਪਣੀ ਮੌਤ ਤੋਂ ਡਰ ਲੱਗਦਾ ਏ ,
ਛੱਡਿਆ ਨਹੀਂ ਕੋਈ ਖਾਣੋ ਡੰਗਰ।

ਹਰ ਥਾਂ ਮੱਚੀ ਹਫੜਾ ਦਫੜੀ,
 ਕਰਤਾ ਦੁਸ਼ਿਤ ਧਰਤੀ ਅੰਬਰ।
ਪਾਣੀ ਦੇ ਵਿੱਚ ਜ਼ਹਿਰ ਘੋਲਤਾ,
ਕਰਤੀਆਂ ਬੰਦੇ ਜ਼ਮੀਨਾਂ ਬੰਜਰ।

  ਚਾਈਨਾ, ਇਟਲੀ,ਕੀ ਅਮਰੀਕਾ,
ਸਭ ਵੀਰਪਾਲ ਕਰ ਗਏ ਸਲੈਂਡਰ।
 ਕਰ ਮੰਨਿਆ ਸਾਇੰਸ ਲਈ ਤਰੱਕੀ,
ਇੱਕ ਹੈ ਸਾਇੰਸ ਤੋਂ  ਉੱਤੇ ਪਤੰਦਰ।

ਵੀਰਪਾਲ ਕੌਰ ਭੱਠਲ"