ਪੰਜਾਬ ਦੀ ਤਕਦੀਰ ਵਿੱਚੋਂ ਤਦਬੀਰ ਦਾ ਸਿਰਨਾਵਾਂ — ਵਿਸਾਖੀ - ਸੁਖਪਾਲ ਸਿੰਘ ਗਿੱਲ
ਪੰਜਾਬ ਵਿੱਚ ਵਿਸਾਖੀ ਦਾ ਦਿਨ ਹਾੜ੍ਹੀ ਦੀ ਫਸਲ ਕਣਕ ਪੱਕਣ ਦੀ ਖੁਸ਼ੀ ਵਿੱਚ ਮੰਨਾਉਣਾ ਸ਼ੁਰੂ ਹੋਇਆ । ਇਸ ਦੀ ਮਹੱਤਤਾ ਸਿੱਖਾਂ ਅੰਦਰ ਵੱਧ ਗਈ ਜਦ ਡੱਲਾ ਨਿਵਾਸੀ ਭਾਈ ਪਾਰੋ ਜੀ ਨੇ ਗੁਰੂ ਅzਗਦ ਦੇਵ ਜੀ ਦੀ ਆਗਿਆ ਨਾਲ ਇਸ ਨੂੰ ਗੁਰਮੱਤ ਅਨੁਸਾਰ ਮੰਨਾਉਣਾ ਸ਼ੁਰੂ ਕੀਤਾ । ਵਿਸਾਖੀ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਮੰਨਾਉਣ ਵਾਲਾ ਤਿਉਹਾਰ ਹੈ । ਪੂਰੇ ਭਾਰਤ ਅਤੇ ਹਿੰਦੂ ਮੱਤ ਵਿੱਚ ਵੀ ਇਸ ਦੀ ਮਾਨਤਾ ਹੈ । ਕਣਕ ਦੀ ਫਸਲ ਨੂੰ ਸਾਂਭਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦੇ ਵਿਸਾਖੀ ਦੇ ਮੇਲੇ ਨੂੰ ਜਾਂਦੇ ਹਨ ।" ਚੜ੍ਹੇ ਵਿਸਾਖ , ਵਿਸਾਖੀ ਆਈ , ਮੇਲਾ ਦੇਖਣ ਤੁਰੀ ਲੁਕਾਈ " ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਪਉੜੀ ਸਤਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਉਂ ਉਚਾਰਿਆ " ਘਰਿ — ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ " ਇਨਕਲਾਬ ਦੀ ਭਾਸ਼ਾ ਵਿੱਚ ਪੰਜਾਬ ਦੀ ਤਕਦੀਰ ਵਿੱਚੋਂ ਤਦਬੀਰ ਦਾ ਸਿਰਨਾਵਾਂ ਬਾਬਰ ਨੂੰ ਜਾਬਰ ਕਹਿਣ ਤੇ ਸ਼ੁਰੂ ਹੋ ਕੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਰ ਗੂੜ੍ਹਾ ਹੋ ਗਿਆ । ਪੰਜ ਪਿਆਰੇ ਸਾਜ ਕੇ ਗੁਰੂ ਸਾਹਿਬ ਨੇ ਹੱਕਾਂ , ਗਰੀਬਾਂ ਦੀ ਲੜਾਈ ਲੜਨ ਲਈ ਭੇਦਭਾਵ ਮਿਟਾ ਦਿੱਤਾ । " ਆਪੇ ਗੁਰ ਚੇਲਾ " ਦਾ ਫ਼ਲਸਫ਼ਾ ਲਾਗੂ ਕਰ ਦਿੱਤਾ ।
ਵਿਸਾਖੀ ਨਾਲ ਪੰਜਾਬੀਆਂ ਦਾ ਜਿਸਮ ਰੂਹ ਵਾਲਾ ਰਿਸ਼ਤਾ ਹੈ । ਇਸ ਵਿੱਚ ਪੰਜਾਬੀਆਂ ਦੇ ਜ਼ਜ਼ਬੇ , ਜ਼ਜ਼ਬਾਤ , ਸਾਹਿਤ , ਧਾਰਮਿਕਤਾ , ਇਨਕਲਾਬ ਅਤੇ ਸੱਭਿਆਚਾਰਕ ਸਾਂਝਾ ਸ਼ਾਮਿਲ ਹਨ । 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਹੋਏ ਸਾਕੇ ਨੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਦੀ ਨੀਂਹ ਪੱਕੀ ਕਰ ਦਿੱਤੀ । 1200 ਦੇ ਲੱਗਭਗ ਸ਼ਹੀਦੀਆਂ ਅਤੇ 3600 ਦੇ ਲੱਗਭਗ ਲੋਕ ਜ਼ਖਮੀ ਹੋਏ । ਜਨਰਲ ਡਾਇਰ ਨੇ ਇਸ ਘਿਨੋਣੇ ਅਪਰਾਧ ਨੇ ਭਾਰਤੀਆਂ ਵਿੱਚ ਨਵੀਂ ਰੂਹ ਫੂਕ ਦਿੱਤੀ । ਸ਼ਹੀਦ ਉੱਧਮ ਸਿੰਘ ਨੇ 21 ਸਾਲਾਂ ਦੇ ਸਬਰ ਤੋਂ ਬਾਅਦ 16 ਮਾਰਚ 1940 ਜਨਰਲ ਡਾਇਰ ਤੋਂ ਪੰਜਾਬੀਆਂ ਦੇ ਖੂਨ ਦਾ ਬਦਲਾ ਲੈ ਕੇ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ । ਪੰਜਾਬੀਆਂ ਨੇ ਆਪਣੀ ਤਕਦੀਰ ਕਿਸਾਨ ਅੰਦੋਲਨ ਸਮੇਂ ਲਿਖ ਕੇ ਆਪਣੀ ਮਹੱਤਵਤਾ ਅਤੇ ਮਹਾਨਤਾ ਕਾਇਮ ਰੱਖੀ । ਇਸ ਅੰਦੋਲਨ ਦੀ ਜਿੱਤ ਵਿੱਚੋਂ ੳਪਜੀ ਲੋਅ ਨੇ ਪੰਜਾਬ ਵਿੱਚ ਰਾਜ ਪਲਟਾ ਮਾਰਿਆ ।
ਹੁਣ ਸਾਡੇ ਵਿੱਚ ਇਹ ਸੁਭਾਅ ਖੁਸਦਾ ਜਾਂਦਾ ਹੈ ਕਿ ਅਸੀ ਵਿਸਾਖੀ ਨੂੰ ਮਹੱਤਵਤਾ ਅਤੇ ਮਹਾਨਤਾ ਦੀ ਸਮਝ ਤੋਂ ਮੱਧਮ ਹੋਏ । ਵਿਸਾਖੀ ਦਾ ਤਿਉਹਾਰ ਹੀ ਰੰਗਲੇ ਪੰਜਾਬ ਦੀ ਮੁੰਢ ਬੰਨ੍ਹਦਾ ਹੈ । ਪੰਜਾਬ ਨੂੰ ਰੰਗਲਾ ਬਣਾਉਣ ਦੀ ਆਸ ਨਵੀਂ ਸਰਕਾਰ ਤੋਂ ਜ਼ਰੂਰ ਬੱਝੀ ਹੈ । ਸ਼ਾਲਾ ਵਿਸਾਖੀ ਨੂੰ ਇਸਦੇ ਸਾਰੇ ਪੱਖਾਂ ਤੋਂ ਘੋਖ ਕੇ ਆਪਣੇ ਹਿਰਦੇ ਵਿੱਚ ਵਸਾ ਸਕੀਏ । ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ ਨੇ ਆਪਣੀ ਕਵਿਤਾ " ਵਿਸਾਖੀ ਤੇਰੀ ਬੁੱਕਲ ਦੇ ਵਿੱਚ " ਵਿਸਾਖੀ ਦੀ ਵਿਰਾਸਤ ਨੂੰ ਇUA ਪਰੋਇਆ ਹੈ —
" ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕਈ ਗੱਲਾਂ ਨੀਂ ।
ਕਿੱਤੇ ਗੱਭਰੂ ਪਾਉਂਦੇ ਭੰਗੜੇ ਨੇ , ਕਿਤੇ ਕੁਰਬਾਨੀਆਂ ਦੀ ਛੱਲਾਂ ਨੀਂ ।
ਖੜ੍ਹਾ ਗੋਬਿੰਦ ਸਾਨੂੰ ਦਿੱਸਦਾ ਏ , ਗੱਲ ਜਿਸਦੀ ਨੂੰ ਕੰਨ ਸੁਣ ਰਹੇ ਨੇ ।
ਖਿੰਡਰੇ — ਪੁੰਡਰੇ ਪੰਥ ਵਿੱਚੋਂ ਕੁੱਝ ਲਾਲ ਅਮੋਲਕ ਚੁਣ ਰਹੇ ਨੇ ।
ਜਿਨ੍ਹਾਂ ਰੁੜ੍ਹਦੇ ਜਾਂਦੇ ਧਰਮ ਤਾਈਂ , ਪਾ ਦਿੱਤੀਆਂ ਸਨ ਠੱਲਾ ਨੀਂ ।
ਯਾਦ ਆਵੇ ਬਾਗ ਜਲਿ੍ਹਆਂਵਾਲਾ , ਜਿੱਥੇ ਹੜ੍ਹ ਸਨ ਖੂਨ ਵਗਾ ਦਿੱਤੇ ।
ਅਜ਼ਾਦੀ ਦੇ ਸ਼ੋਲੇ ਹੋਰ ਸਗੋਂ , ਉਸ ਖੂਨ ਦੀ ਲਾਲੀ ਮਘਾ ਦਿੱਤੇ ।
ਖੂਨ ਡੁੱਲਿਆ ਜੋ ਪਰਵਾਨਿਆਂ ਦਾ , ਉਸ ਨੇ ਪਾਈਆਂ ਤਰਥੱਲਾਂ ਨੀਂ । ਅੱਜ ਵੱਜਦੇ ਕਿੱਧਰੇ ਢੋਲ ਸੁਣਨ , ਕਿਸਾਨ ਪਏ ਭੰਗੜੇ ਪਾਉਂਦੇ ਨੇ । ਮੁਟਿਆਰਾਂ ਦੇ ਗਿੱਧੇ , ਲੋਕਾਂ ਦੇ ਸੋਹਲ ਦਿਲਾਂ ਤਾਈਂ ਹਿਲਾਉਦੇਂ ਨੇ । ਇਸ ਖੁਸ਼ੀ ਦੀ ਲੋਰ ਮੇਰਾ ਜੀ ਕਰਦਾ , ਅੱਜ ਨੀਰ ਵਾਂਗ ਵਹਿ ਚੱਲਾ ਨੀਂ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ. ਨੰ.98781114451