ਬੂਟਾ - ਬਲਜਿੰਦਰ ਕੌਰ ਸ਼ੇਰਗਿੱਲ

ਆਸ ਦਾ ਬੂਟਾ ਲਗਾ ਕੇ ਰੱਖੋ,
ਉਸ ’ਚ ਖਾਦ ਪਾ ਕੇ ਰੱਖੋ,
ਸਮਾਂ ਆਉਣ ’ਤੇ ਪੁੰਗਰ ਪਏਗਾ,
ਦਿਲ ਵਿਚ ਆਸ ਬਣਾ ਕੇ ਰੱਖੋ।

ਆਪਣੇ ਹੱਥੀਂ ਲਾਏ ਬੂਟੇ ਨੂੰ,
ਇਫ਼ਾਜ਼ਤ ਨਾਲ ਸੰਭਲਾ ਕੇ ਰੱਖੋ,
ਸਮੇਂ- ਸਮੇਂ ਤੇ ਟੇਕ ਲਗਾ ਕੇ ਰੱਖੋ।
ਆਸ ਦਾ ਬੂਟਾ ਲਗਾ ਕੇ ਰੱਖੋ।

ਆਪਣੇ ਹੌਂਸਲੇ ਬਣਾ ਕੇ ਰੱਖੋ,
ਇਨਸਾਫ਼ ਤਰਾਜ਼ੂ ਜ਼ਰੂਰ ਤੁਲੇਗਾ,
ਸੰਘਣੀ ਛਾਂ ਵਾਂਗ, ਆਸ ਲਾ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।


ਆਸਾਂ ਦਾ ਦੀਪ ਜਲਾ ਕੇ ਰੱਖੋ,
ਦਿਲਾਂ ’ਚ ਵਹਿਮ ਭਜਾ ਕੇ ਰੱਖੋ,
ਪਿਆਰ ਮਹੱਬਤ ਜਗ੍ਹਾਂ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।

ਭੱਠੀ ’ਤੇ ਅੱਗ ਮਗਾ ਕੇ ਰੱਖੋ,
ਨਫ਼ਰਤਾਂ ਨੂੰ ਚੁੱਲ੍ਹੇ ਦੇ ਸੇਕ ’ਚ ਸੁੱਟੋ,
ਦਿਲਾਂ ’ਚ ਜੋਤ ਜਗਾ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।

ਹਨ੍ਹੇਰੀ ਝੱਖੜ ਵੀ ਆ ਜਾਏ,
ਜੜ੍ਹਾਂ ਐਦਾਂ ਮਜ਼ਬੂਤ ਰੱਖੋ,
ਬਲਜਿੰਦਰ ਸੁਪਨੇ ਸਜਾ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278