ਪੁਸਤਕ ਰੀਵੀਊ - ਸ਼ਿਵਨਾਥ ਦਰਦੀ
ਪੁਸਤਕ :- 'ਸਿੱਖੀ ਤੇ ਅਧਿਆਤਮਕ'
ਲੇਖਿਕਾ :- ਨਰੇਸ਼ ਕੁਮਾਰੀ
ਸੰਪਰਕ :- 00918146914590
ਪਬਲੀਕੇਸ਼ਨ :- ਸਪਤ ਰਿਸ਼ੀ ਪਬਲੀਕੇਸ਼ਨ ( ਚੰਡੀਗੜ੍ਹ )
ਮੁੱਲ :- 100/- ਸਫ਼ੇ :- 67
ਪੁਸਤਕ 'ਸਿੱਖੀ ਤੇ ਅਧਿਆਤਮਕ' ਲੇਖਿਕਾ ਨਰੇਸ਼ ਕੁਮਾਰੀ ਜੀ ਦੀ ਪਲੇਠੀ ਪੁਸਤਕ ਹੈ । ਲੇਖਿਕਾ ਨਰੇਸ਼ ਕੁਮਾਰੀ ਜੀ ,ਜੋ ਕਿ ਅੱਜਕੱਲ ਨਿਊਜੀਲੈਡ ਦੇ ਸ਼ਹਿਰ ਆਕਲੈਂਡ ਦੀ ਧਰਤੀ ਤੇ ਰਹਿ ਰਹੇ ਹਨ । ਲੇਖਿਕਾ ਦੀ ਆਪਣੀ ਪਲੇਠੀ ਪੁਸਤਕ 'ਸਿੱਖੀ ਤੇ ਅਧਿਆਤਮਕ' ਮਕਸਦ ਸਿੱਖ ਧਰਮ ਦੀ ਸਚਾਈ ਨਾਲ ਪਾਠਕਾਂ ਤੇ ਸੰਗਤਾਂ ਨੂੰ ਰੂਬਰੂ ਕਰਵਾਉਣਾ ਹੈ । ਅੱਜ ,ਜਿਥੇ ਹਰ ਬੰਦੇ ਦੀ ਖਿੱਚ ਦੁਨੀਆਵੀ ਵਸਤਾਂ ਵੱਲ ਹੈ । ਹਰ ਇੱਕ ਬੰਦਾ ਪਰਮਾਤਮਾ ,ਵਾਹਿਗੂਰੁ ਦਾ ਨਾਂ ਭੁਲਾ , ਪੈਸੇ ਮਗਰ ਭੱਜ ਰਿਹਾ ਹੈ ,ਓਥੇ ਲੇਖਿਕਾ ਨਰੇਸ਼ ਕੁਮਾਰੀ ਜੀ ,ਪੁਸਤਕ 'ਸਿੱਖੀ ਤੇ ਅਧਿਆਤਮਕ' ਬੰਦੇ ਅਧਿਆਤਮਕ ਤੇ ਸਿੱਖੀ ਨਾਲ ਜੁੜਨ ਦਾ ਹੋਕਾ ਦਿੰਦੀ ਹੈ ਅਤੇ ਦਸ ਗੁਰੂ ਸਹਿਬਾਨ ਜੀਵਨ ਤੇ ਕੀਤੇ , ਸਮਾਜ ਸੁਧਾਰ ਕਾਰਜਾਂ ਤੇ ਚਾਨਣਾ ਪਾਉਂਦੀ ਹੈ ।
ਲੇਖਿਕਾ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ,ਸਮਾਜ ਸੁਧਾਰ ਕਾਰਜ, ਮਨੁੱਖ ਜਾਤੀ ਨੂੰ ਜਾਤ ਪਾਤ ਤੋਂ ਉੱਪਰ ਚੁੱਕਣਾ ਤੇ ਇੱਕ ਲੜੀ ਚ' ਪਰੋਣਾ , ਹਰ ਸਮਾਜਕ ਪ੍ਰਾਣੀ ਨੂੰ ਬੇਲੋੜੇ ਕਰਮ ਕਾਂਡਾਂ ਤੋਂ ਦੂਰ ਰਹਿਣਾ ,ਹੱਕ ਸੱਚ ਦੀ ਕਮਾਈ ਕਰਨਾ ਤੇ ਵੰਡ ਕੇ ਛੱਕਣਾ , ਇਕੋ ਪਰਮਾਤਮਾ ,ਵਾਹਿਗੁਰੂ ,ਪ੍ਰਭੂ ,ਜਗਤ ਦੇ ਪਾਲਣਹਾਰੇ ਦੀ ਨਿਰਸੁਆਰਥ ਭਗਤੀ ਬੰਦਗੀ ਕਰਨੀ । ਗੁਰੂ ਵਾਲੇ ਹੋ ਕੇ ,ਖਾਲਸਾ ,ਪਿਓਰ ,ਸਾਫ ਸੁਥਰੀ ,ਕੂੜ ਤੋਂ ਪਰੇ ਵਾਲੀ ਜ਼ਿੰਦਗੀ ਜਿਉਣ ਬਾਰੇ ਹੋਕਾ ਦਿੰਦੀ ਹੈ ।
ਲੇਖਿਕਾ ਅਧਿਆਤਮਕ ਬਾਣੀ ਤੇ ਪ੍ਰਭੂ ਭਗਤੀ ਨਾਲ ਲਬਰੇਜ਼ ਹੈ ਤੇ ਜਪੁਜੀ ਸਾਹਿਬ ਦੀਆਂ ਕੁਝ ਤੁਕਾਂ ਦਾ ਉਲੇਖ ਕਰਦੀ ਹੈ ।
" ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ।।
ਸੋ ਪਾਤਿਸਾਹੁ ਸਾਹਾ ਪਾਤਿਸਾਹਿਬ ਨਾਨਕ ਰਹਣੁ ਰਜਾਈ।।
ਇਸ ਦਾ ਭਾਵ ਹੈ ਕਿ ਧਰਤੀ ਤੇ ਜੋ ਕੁਝ ਹੋ ਰਿਹਾ , ਉਸਦੀ ਮਰਜ਼ੀ ਨਾਲ ਹੋ ਰਿਹਾ । ਓਹ ਪਾਤਸ਼ਾਹ , ਇਹ ਸ੍ਰਿਸ਼ਟੀ ਚਲਾ ਰਿਹਾ । ਹੇ ਨਾਨਕ ਤੂੰ , ਉਸ ਸ਼ੁਕਰਾਨਾ ਕਰਿਆ ਕਰ।
ਲੇਖਿਕਾ ਪੁਸਤਕ ਹੋਕਾ ਦਿੰਦੀ ਹੈ ਕਿ ਪਹਿਲੀ ਪਾਤਸ਼ਾਹੀ ਤੋਂ ਹਿੰਦੂ ,ਮੁਸਲਮਾਨ ਆਦਿ , ਹਰ ਜਾਤੀ ਦੇ ਲੋਕ , ਇੱਕੋ ਪੰਗਤ ਚ' ਬੈਠ ਲੰਗਰ ਛਕਦੇ ਸਨ । ਆਪਸੀ ਭਾਈਚਾਰਕ ਸਾਂਝ ਰੱਖਦੇ । ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ,ਓਦੋਂ ਵਜ਼ੀਰ ਖਾਨ ਨੇ ,ਓਨਾਂ ਦੀ ਮਦਦ ਕੀਤੀ । ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਦ ,ਓਨਾ ਦੇ ਅੰਤਿਮ ਸੰਸਕਾਰ ਲਈ ਭੋਇੰ ਖਰੀਦਣ ਵਾਲਾ ,ਹਿੰਦੂ ਸੀ । ਉਪਰੋਕਤ ਭਗਤ ਸਹਿਬਾਨ ਵੱਖ ਵੱਖ ਜਾਤਾਂ ,ਧਰਮਾਂ ਤੇ ਖਿੱਤਿਆਂ ਨਾਲ ਸਬੰਧਤ ਸਨ ।
ਲੇਖਿਕਾ ,ਆਪਣੀ ਪੁਸਤਕ ਚ' ਲਿਖਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ' ਬਹੁਤ ਸਾਰੀਆਂ ਧਰਮ ਨਿਰਪੇਖਤਾ ਦੀਆਂ ਉਦਾਹਰਣਾਂ ਹਨ , ਜਿਵੇਂ ਕਿ ਗੁਰੂ ਰਵੀਦਾਸ ਜੀ ਬਾਣੀ , ਸ੍ਰੀ ਗੂਰੁ ਗ੍ਰੰਥ ਸਾਹਿਬ ਚ' ਸੰਕਲਿਤ ਹੈ ,ਗੁਰ ਰਵੀਦਾਸ ਜੀ , ਮਰੇ ਪਸੂਆਂ ਦਾ ਚੰਮ ਲਾਹੁਣ ਵਾਲੇ ਤੇ ਜੁੱਤੀਆਂ ਗੰਢਣ ਵਾਲੇ ਚਮਾਰ ਸਨ । ਇਵੇਂ ਕਬੀਰ ਜੀ ,ਜੁਲਾਹੇ ਸਨ । ਏਦਾਂ ਹੀ ਕਈ ਹੋਰ ਭਗਤ ਹੋਏ ਹਨ , ਭਗਤ ਨਾਮਦੇਵ ਜੀ , ਭਗਤ ਧੰਨਾ ਜੀ , ਭਗਤ ਪੀਪਾ ਜੀ , ਭਗਤ ਬੇਣੀ ਜੀ , ਭਗਤ ਜੈ ਦੇਵ ਜੀ , ਭਗਤ ਸੈਨ ਜੀ ਤੇ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ । ਦਸਮ ਪਿਤਾ ਜੀ ,ਵੱਲੋਂ ਸਾਜੇ ਪੰਜ ਪਿਆਰੇ ਵੱਖ ਵੱਖ ਜਾਤੀਆਂ ਤੇ ਧਰਮਾਂ ਨਾਲ ਸਬੰਧ ਰੱਖਦੇ ਸੀ ।
ਲੇਖਿਕਾ ਆਪਣੀ ਪੁਸਤਕ ਚ' ਲਿਖਦੀ ਹੈ ਕਿ , ਓਹ ਇੱਕ ਸਧਾਰਨ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਵਾਲੀ ,ਇਸਤਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਧਿਆਤਮਕ ਤੌਰ ਤੇ ਜੁੜ ,ਉਸ ਨੂੰ ,ਬਹੁਤ ਸਾਰੀਆਂ ਨਿਆਮਤਾਂ ਦੀ ਬਖਸ਼ਿਸ਼ ਹੋਈ ਤੇ ਬਾਣੀ ਨੇ ,ਉਸਨੂੰ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਚੋ ਕੱਢਿਆ । ਓਨਾਂ ਨੇ ਆਪਣੀਆਂ , ਕੁਝ ਉਦਾਹਰਣਾਂ ਪੁਸਤਕ ਪੇਸ਼ ਕੀਤੀਆਂ ।
ਆਪਣੀ ਪਲੇਠੀ ਪੁਸਤਕ "ਸਿੱਖੀ ਤੇ ਅਧਿਆਤਮਕ" ਵਿੱਚ ,ਓਹ ਸਿੱਖ ਧਰਮ ਬਾਰੇ ਲਿਖਦੇ ਹਨ ਕਿ , ਸਿੱਖ ਬਹਾਦਰੀ , ਕੌਮ ਲਈ ਸ਼ਹਾਦਤ , ਤਿਆਗ ਤੇ ਬਲੀਦਾਨ , ਨਿਰਮਤਾ ਤੇ ਅਧਿਆਤਮਕ ਨਾਲ ਭਰਪੂਰ ਹੈ , ਇਸ ਤਰਾਂ ਹੋਰ ਕੋਈ ਨਹੀਂ ਦੇਖਦਾ । ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ,ਸਾਨੂੰ ਗਰੀਬਾਂ ,ਮਜਲੂਮਾ ਦੀ ਮਦਦ ਲਈ ਪ੍ਰਰੇਦਾ ਹੈ । ਗੁਰੂ ਘਰਾਂ ਬੇਰੋਕ ਟੋਕ ਦੇ ਇਕੱਠੇ ਲੰਗਰ ਛਕਣ ਲਈ ਪ੍ਰਰੇਦਾ ਹੈ । ਆਓ ਸੱਚੀ ਸੁੱਚੀ ਬਾਣੀ ਦਾ ਜਾਪ ਕਰੀਏ । ਜ਼ਿੰਦਗੀ ਸਫਲ ਬਣਾਈਏ ।
ਪਰਮਾਤਮਾ , ਲੇਖਿਕਾ ਨਰੇਸ਼ ਕੁਮਾਰੀ ਜੀ ,ਕਲਮ ਨੂੰ ਤਾਕਤ ਬਖਸ਼ੇ ਤੇ ਲੇਖਿਕਾ ਨਰੇਸ਼ ਕੁਮਾਰੀ ਜੀ ਸਹਿਤਕ ਖੇਤਰ ਚ' ਖੂਬ ਨਾਮਣਾ ਖੱਟੇ । ਲੇਖਿਕਾ ਨਰੇਸ਼ ਕੁਮਾਰੀ ਜੀ ਬਹੁਤ ਜਲਦ ਨਵੀਂ ਪੁਸਤਕ ਲੈ ,ਪਾਠਕਾਂ ਦੀ ਕਚਹਿਰੀ ਚ' ਹਾਜ਼ਰ ਹੋ ਰਹੀ। ਦੁਆਵਾਂ
ਸ਼ਿਵਨਾਥ ਦਰਦੀ
ਸੰਪਰਕ :- 9855155392