ਵੰਗਾਂ ਵਾਲਿਆਂ - ਬਲਜਿੰਦਰ ਕੌਰ ਸ਼ੇਰਗਿੱਲ

ਸਤਰੰਗੀ ਪੀਂਘਾਂ ਤਰ੍ਹਾਂ ਤੇਰੀਆਂ ਵੰਗਾਂ ਵੇ,
ਜਿਹੜਾ ਉਹਨੂੰ ਭਾਵੇਂ ਰੰਗ, ਉਹੀ ਮੈਨੰੂ ਚੰਗਾ ਵੇ,
ਮਾਹੀ ਦੇ ਪਸੰਦ ਦੀਆਂ, ਵੰਗਾਂ ਚੜ੍ਹਾਂ ਦੇ ਵੇ,
ਵੀਣੀ ਵੰਗਾਂ ਪਾ, ਉਹਦੇ ਚਾਵਾਂ ਨੂੰ ਪੁਗਾ ਦੇ ਵੇ,
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........

ਸੋਹਣੇ-ਸੋਹਣੇ ਰੰਗਾਂ ਵਾਲੀਆਂ, ਤੇਰੀਆਂ ਵੰਗਾਂ ਵੇ,
ਰੰਗ ਉਹੀ ਪਾਈ ਜਿਹੜਾ, ਮਾਹੀ ਨੂੰ ਪਸੰਦ ਵੇ,
ਜਿਹੜਾ ਉਨ੍ਹਾਂ ਸਿੱਝਿਆਂ, ਚਾਵਾਂ ਦੇ ਨਾਲ ਵੇ,  
ਉਹੀ ਵੰਗਾਂ ਪਾ ਦੇ, ਮੇਰੀ ਵੀਣੀ ਸਜਾ ਦੇ ਵੇ।
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........

ਜਿੰਨੇ ਰੰਗ ਆਖੇ,ਅੱਜ ਸਾਰੇ ਪੁਵਾ ਦੇ ਵੇ,
ਰੀਝਾਂ ਵਾਲੀ ਅੱਜ, ਦੁਕਾਨ ਸਜਾ ਦੇ ਵੇ,
ਛਣ-ਛਣ ਕਰਾਂ ਮੈਂ, ਵੀਣੀ ਵੰਗਾਂ ਪਾ ਕੇ ਵੇ,
ਕੱਚ ਦੀਆਂ ਚੂੜੀਆਂ ਪਾ, ਰੂਹ ਲੇਖੇ ਲਾ ਦੇ ਵੇ,
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........
 
ਉਸਦੇ ਚਾਵਾਂ ਨੂੰ, ਚਾਰ ਚੰਨ ਲਾ ਦੇ ਵੇ,
ਦੋਹਾਂ ਦੇ ਪਿਆਰ ਨੂੰ ਵੰਗਾਂ ’ਚ ਛੁਪਾ ਦੇ ਵੇ,
ਦਿਲਾਂ ਵਾਲੇ ਅੱਜ ਸਾਰੇ, ਦਰਦ ਮੁਕਾ ਦੇ ਵੇ,  
ਬਲਜਿੰਦਰ ਦੇ ਕਲੇਜੇ ’ਚ ਅੱਜ, ਠੰਡ ਪਾ ਦੇ ਵੇ,
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........
 
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278