ਨਗਮਾ ਸਦਾ ਅਧੂਰਾ ਹੁੰਦਾ - ਰਵੇਲ ਸਿੰਘ
ਨਗਮਾ ਸਦਾ ਅਧੂਰਾ ਹੁੰਦਾ, ਰਬਾਬ ਬਿਣ।
ਚਲਦੇ ਨਾ ਕਾਰੋਬਾਰ, ਕੀਤੇ ਹਿਸਾਬ ਬਿਣ।
ਮੋਸਮ ਨਹੀਂ ਸਜਦੇ, ਮਹਿਕਾਂ ਸ਼ਬਾਬ ਬਿਣ ।
ਕਿਸ ਕੰਮ ਦੇ ਨੇ ਦੇਸ਼ ਰਾਵੀ ਚਨਾਬ ਬਿਣ।
ਬਣਦੀ ਨਹੀਂ ਸੈਨਾ, ਹਾਕਮ ਨਵਾਬ ਬਿਣ।
ਸਜਦੇ ਨਹੀਂ ਨੇ ਸੂਰਮੇ, ਦਿਤੇ ਖਿਤਾਬ ਬਿਣ।
ਸੁਹੰਦੀ ਨਹੀਂ ਮਹਿਫਲ ਸ਼ਾਇਰ ਆਦਾਬ ਬਿਣ।
ਕਲਮਾਂ ਦਾ ਮੁੱਲ ਕਾਹਦਾ, ਹੁੰਦਾ ਕਤਾਬ ਬਿਣ।
ਬਣਦਾ ਨਹੀਂ ਖਿਆਲ, ਸੁੰਦਰ ਖਵਾਬ ਬਿਣ ।
ਕਿਸ ਕੰਮ ਹੈ ਇਹ ਭਾਰਤ,ਰੰਗਲੇ ਪੰਜਾਬ ਬਿਣ।
ਖੋਹਵੋ ਨਾ ਇਸਦਾ ਪਾਣੀ ਬੰਜਰ ਹੈ ਆਬ ਬਿਣ।