ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ ਸਾਰੇ ਵਿਸ਼ਵ ਨੂੰ ਮੁਬਾਰਕਾਂ - ਰਵੇਲ ਸਿੰਘ ਇਟਲੀ
ਜਿਉਂ ਚੜ੍ਹਦਾ ਤੇ ਲਹਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਸਭਨਾਂ ਨੂੰ,ਨਿਘ ਦਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਪੌਣ ਸੱਭਨਾਂ ਲਈ ਸਾਂਝੀ,ਨਾ ਕੋਈ ਵੈਰ ਵਿਰੋਧ,
ਗੁਰਬਣੀ ਸੱਭਨਾਂ ਦੀ ਸਾਂਝੀ, ਵੱਸ ਕਰੇ ਕਾਮ ਕ੍ਰੋਧ।
ਤਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਂਝਾਂ ਉਪਦੇਸ਼,
ਗੁਰਬਾਣੀ ਸਭਨਾਂ ਲਈ ਸਾਂਝੀ,ਕੱਟਦੀ ਵਹਿਮ ਕਲੇਸ਼।
ਬਾਣੀ ਗੁਰੂ ਗੁਰੂ ਹੈ ਬਾਣੀ, ਸ਼ਬਦ ਗੁਰੂ ਦਾ ਵਿਸਥਾਰ,
ਮੇਟੇ ਜ਼ਾਤ ਪਾਤ ਨੂੰ ਗੁਰਬਾਣੀ, ਸੱਭ ਨੂੰ ਕਰੇ ਪਿਆਰ।
ਸਾਂਝਾਂ ਦੀ ਪ੍ਰਤੀਕ ਗੁਰ ਬਾਣੀ,ਵੰਡਦੀ ਪਿਆਰ ਮੁਹੱਬਤ,
ਏਕ ਨੂਰ ਤੇ ਸੱਭ ਜੱਗ ਉਪਜਿਆ,ਸੱਭ ਨੂੰ ਵੰਡੇ ਮਿੱਠਤ।
ਗਿਆਨ ਦਾ ਭਰਿਆ ਸਾਗਰ ਡੂੰਘਾ,ਸਾਰਾ ਗੁਰੂ ਗ੍ਰੰਥ।
ਗੁਰੂ ਗ੍ਰੰਥ ਪ੍ਰਕਾਸ਼ ਦਿਵਸ ਦੀ, ਸੱਭ ਨੂੰ ਹੋਏ ਮੁਬਾਰਕ।
09 Sep. 2018