ਗੁਰਦੁਆਰਾ ਦਰਬਾਰ ਸਾਹਿਬ ਕਰਤਰ ਪੁਰ ਸਾਹਿਬ - ਰਵੇਲ ਸਿੰਘ ਇਟਲੀ
ਗੁਰੂ ਬਾਬੇ ਨਾਨਕ ਦੇ 550 ਵੇਂ ਪ੍ਰਕਾਸ਼ ਉਤਸਵ ਤੇ ਦੋਹਾਂ ਸਰਕਾਰਾਂ ਨੂੰ ਬੇਨਤੀ
ਕਰਤਾਰ ਪੁਰ ਦੀ ਧਰਤੀ, ਜਿੱਥੇ ਗੁਰੂ ਨਾਨਕ ਦਰਬਾਰ।ਇਸ ਭਾਗਾਂ ਵਾਲੀ ਧਰਤ ਤੇ ਭਰਿਆ ਯਾਦਾਂ ਦਾਂ ਭੰਡਾਰ।ਪਰ ਦੇਸ਼ ਦੀ ਵੰਡ ਨੇ ਦਿੱਤਾ ਸੱਭ ਵਿਸਾਰ।ਇਹ ਧਰਤ ਹੈ ਸਾਥੋਂ ਖੁਸ ਗਈ,ਹੋਏ ਔਖੇ ਬੜੇ ਦੀਦਾਰ।ਹੁਣ ਦਰਸ਼ਨ ਕਰੀਏ ਦੂਰ ਤੋਂ,ਰਾਵੀ ਦੇ ਉਸ ਪਾਰ।ਤੇ ਨਿੱਤ ਅਰਦਾਸਾਂ ਹੁੰਦੀਆਂ ਤੇ ਹੁੰਦੀ ਕੂਕ ਪੁਕਾਰ।ਕਦ ਖੁਲ੍ਹੇ ਦਰਸ਼ਨ ਹੋਣਗੇ,ਕਦ ਮਿਹਰ ਕਰੇ ਕਰਤਾਰ।ਕਦ ਲਾਂਘਾ ਦੇਣ ਹਕੂਮਤਾਂ,ਕਦ ਬਹਿਕੇ ਕਰਨ ਵੀਚਾਰ।ਕਦ ਕਰੀਏ ਦਰਸ਼ਨ ਜਾ ਕੇ ਸੀਨੇ ਲਈਏ ਠਾਰ।ਕਦ ਰਹਿਮਤ ਹੋਏਗੀ ਰੱਬ ਦੀ,ਕਦ ਹੁਕਮ ਦਏ ਸਰਕਾਰ।ਗੁਰੂ ਨਾਨਕ ਸਾਂਝਾਂ ਜਗਤ ਦਾ,ਤੇ ਏਕੇ ਦਾ ਪ੍ਰਚਾਰ।ਜਿਸ ਪਿਆਰ ਮੁਹੱਬਤ ਵੰਡਿਆ,ਬਾਣੀ ਅਰਸ਼ ਉਚਾਰ।ਜੋ ਮੇਟੇ ਭੇਦ ਭਾਵ ਨੂੰ ਤੇ ਸੱਭ ਨੂੰ ਕਰੇ ਪਿਆਰ।ਇਹ ਖੁਲ੍ਹੇ ਲਾਂਘਾ ਸਾਂਝ ਦਾ,ਸੱਭ ਕਰੀਏ ਦੀਦਾਰ।ਇਹ ਸੰਗਤ ਦੇ ਸਿਰ ਹੋਏਗਾ ਵੱਡਾ ਪਰਉਪਕਾਰ।ਪਰ ਮਾਲਿਕ ਦੇ ਹੱਥ ਵਿੱਚ ਡੋਰੀਆ ਉਹ ਸੱਭ ਕੁੱਝ ਕਰਣੇ ਹਾਰ।ਹੈ ਦੋਹਾਂ ਧਿਰਾਂ ਨੂੰ ਬੇਨਤੀ ਬਹਿ ਛੇਤੀ ਕਰੋ ਵਿਚਾਰ।ਬਸ ਛੇਤੀ ਲਾਂਘਾ ਖੋਲ਼੍ਹ ਕੇ,ਸੁਪਨੇ ਕਰੋ ਸਾਕਾਰ।ਕਰਤਾਰ ਪੁਰ ਦੀ ਧਰਤੀ ਜਿੱਥੇ ਗੁਰੂ ਨਾਨਕ ਦਰਬਾਰ।
28 Sept. 2018