ਅਨੋਖਾ ਨੂਮਨਾ : ਊਨ ਤੇ ਚੂੜੀਆਂ ਦੀਆਂ ਟੋਕਰੀਆਂ - ਬਲਜਿੰਦਰ ਕੌਰ ਸ਼ੇਰਗਿੱਲ
ਊਨ ਦਾ ਨਾਂ ਸੁਣਦੇ ਹੀ ਸਰਦੀ ਦੀ ਯਾਦ ਆਉਣ ਲੱਗ ਪੈਂਦੀ ਹੈ। ਊਨ ਨਾਲ ਤਿਆਰ ਕੀਤੇ ਅਸੀਂ ਕਈ ਤਰ੍ਹਾਂ ਦੇ ਸਵਾਟਰ, ਕੋਟੀਆਂ, ਜੈਕਟਾਂ, ਮੌਜੇ, ਟੋਪੀਆਂ, ਸਾਲ, ਦਸਤਾਨੇ ਆਦਿ ਆਮ ਹੀ ਦੇਖੇ ਹੋਣੇ ਹਨ। ਪਰ ਕੀ ਕਦੇ ਤੁਸੀਂ ਚੂੜੀਆਂ ਤੇ ਊਨ ਨਾਲ ਤਿਆਰ ਕਥਤੀਆਂ ਟੋਕਰੀਆਂ ਦੇਖੀਆਂ ਹਨ, ਸ਼ਾਇਦ ਨਹੀਂ ਪਰ ਅੱਜ ਜਿਸ ਨੂਮਨੇ ਦੀ ਗੱਲ ਕਰਨ ਲੱਗੇ ਹਾਂ ਇਹ ਨੂਮਨਾ ਛੋਟੀਆਂ ਛੋਟੀਆਂ ਬੱਚੀਆਂ ਨੇ ਆਪਣੀ ਮਾਤਾ ਤੋਂ ਸਿੱਖ ਕਿ ਖੁਦ ਆਪ ਤਿਆਰ ਕੀਤੀਆਂ ਹਨ। ਇਹ ਟੋਕਰੀਆਂ ਬੱਚੀਆਂ ਨੇ ਖੇਡ-ਖੇਡ ਵਿਚ ਸਿੱਖਦੇ ਹੀ ਤਿਆਰ ਕੀਤੀਆਂ ਹਨ। ਜਿਵੇਂ ਗੁੱਡੀਆਂ ਨਾਲ ਖੇਡਦੀਆਂ ਹਨ, ਉਸ ਤਰ੍ਹਾਂ ਇਨ੍ਹਾਂ ਛੋਟੀਆਂ ਬੱਚੀਆਂ ਨੇ ਘਰ ਵਿਚ ਪਈਆਂ ਚੂੜੀਆਂ ਤੇ ਊਨ ਦੇ ਛੋਟੇ -ਛੋਟੇ ਗੋਲ਼ਿਆਂ ਨੂੰ ਇਸਤੇਮਾਲ ਕਰ ਇੱਕ ਅਨੋਖਾ ਨੂਮਨਾ ਹੀ ਤਿਆਰ ਛੱਡਿਆ। ਭਾਵੇਂ ਇਹ ਕਲਾ ਉਨ੍ਹਾਂ ਨੇ ਆਪਣੀ ਪਰਿਵਾਰ ਦੀ ਸਹਾਇਤਾ ਭਾਵ ਮਾਂ ਤੋਂ ਸਿੱਖੀ ਹੈ। ਪਰ ਛੋਟੀਆਂ ਬੱਚੀਆਂ ਨੂੰ ਕਲਾ ਤੋਂ ਮੁਖਤਾਵਰ ਹੁੰਦੇ ਦੇਖਦੇ ਹੀ ਸਾਨੰੂ ਆਪਣਾ ਸੱਭਿਆਚਾਰ ਦੀ ਯਾਦ ਆਉਣ ਲੱਗ ਪੈਂਦੀ ਹੈ। ਫਿਰ ਪਤਾ ਚੱਲਦਾ ਹੈ ਕਿ ਬੱਚਿਆਂ ਵਿਚ ਪੰਜਾਬ ਦਾ ਵਿਰਸਾ ਯਾਦ ਕਰਾਉਣ ਨਾਲ ਹੀ ਸੱਭਿਆਚਾਰ ਦੀ ਸੰਭਾਲ ਹੋ ਸਕਦੀ ਹੈ। ਇਹ ਕਲਾ ਕਿਤੇ ਸੈਂਟਰ ਜਾ ਕੇ ਸਿੱਖਣ ਦੀ ਲੋੜ ਨਹੀਂ ਘਰ ਵਿਚ ਆਪਣੇ ਮਾਤਾ ਤੇ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਸਿੱਖੀ ਜਾ ਸਕਦੀ ਹੈ।
ਦੇਖੋਂ ਖੇਡ-ਖੇਡ ਵਿਚ ਬੱਚੀਆਂ ਨੇ ਅਨੋਖਾ ਤੇ ਸੌਖਾ ਨੂਮਨਾ ਕਿੰਝ ਤਿਆਰ ਕਰ ਲਿਆ। ਇਹ ਨੂਮਨਾ ਤਿਆਰ ਕਰਨ ਲਈ ਦੋ ਚੂੜੀਆਂ ਲੈ ਕੇ ਦੋਨਾਂ ਚੂੜੀਆਂ ਨੂੰ ਇੱਕ ਦੂਜੇ ’ਚ ਪਾ ਕੇ ਸੈਂਟਰ ਬਣਾ ਲਿਆਂ ਜਾਂਦਾ ਹੈ। ਫਿਰ ਉਸ ਦੇ ਆਲੇ ਦੁਆਲੇ ਊਨ ਦੇ ਧਾਗੇ ਨੂੰ ਘੁਮਾਇਆ ਜਾਂਦਾ ਹੈ। ਧਾਗਾ ਘੁਮਾਉਂਦਿਆ ਹੀ ਇਹ ਟੋਕਰੀਆਂ ਦੀ ਸ਼ਕਲ ਤਿਆਰ ਹੋ ਜਾਂਦੀਆਂ ਹਨ। ਬੱਚੀਆਂ ਆਸਾਨ ਤੇ ਵਧੀਆਂ ਟੋਕਰੀਆਂ ਬਣਾ -ਬਣਾ ਕੇ ਸਹੇਲੀਆਂ ਨਾਲ ਘਰ-ਘਰ ਖੇਡਦੀਆਂ ਹਨ। ਇਨ੍ਹਾਂ ਬੱਚਿਆਂ ਦੀ ਕਲਾ ਦੇਖ ਪਤਾ ਚੱਲਦਾ ਹੈ ਕਿ ਬੱਚਿਆਂ ’ਚ ਕਰੇਜ ਹੈ ਕੁਝ ਕਰਨ ਦਾ। ਜੇਕਰ ਅਸੀਂ ਆਪਣੇ ਬੱਚਿਆਂ ’ਚ ਇਸ ਕਲਾ ਨੂੰ ਜਿੰਦ ਰੱਖਣਾ ਚਾਹੁੰਦੇ ਹਾਂ ਤਾਂ ਫੋਨ ਦੇ ਚੱਕਰਾਂ ’ਚ ਨਿਕਲ ਕੇ ਸਾਨੂੰ ਕੁਝ ਨਾਲ ਕੁਝ ਪਹਿਲਾਂ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਤਾਂ ਕਿ ਸਾਡੇ ਬੱਚੇ ਸਾਨੂੰ ਦੇਖ ਕੇ ਸਾਡੀ ਰੀਸ ਕਰਨ ਤੇ ਇਹ ਕਲਾਂ ਉਨ੍ਹਾਂ ਅੰਦਰ ਵੀ ਭਰ ਜਾਵੇ। ਭਾਵੇਂ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜੀ ਨਾਲ ਅੱਗੇ ਵਧ ਗਈ ਹੈ। ਪਰ ਜੇ ਅਸੀਂ ਕਲਾਂ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹਾਂ ਤਾਂ ਕੁਝ ਸਮਾਂ ਕੱਢ ਆਪਣੇ ਬੱਚਿਆਂ ਨੂੰ ਕਲਾਵਾਂ ਦੇ ਬਾਰੇ ਵਿਚ ਦੱਸਾਂਗੇ ਤਾਂ ਹੀ ਅਜਿਹੀਆਂ ਕਲਾ ਜ਼ਿੰਦਾਂ ਰਹਿ ਸਕਦੀਆਂ ਹਨ।
ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪੜ੍ਹਾਈ ਖ਼ਰਾਬ ਕਰੀਏ ਨਹੀਂ, ਜਦੋਂ ਸਾਡੇ ਕੋਲ ਛੁੱਟੀਆਂ ਹੁੰਦੀਆਂ ਹਨ, ਜਾਂ ਫਿਰ ਅਸੀਂ ਵਿਹਲੇ ਹੁੰਦਾ ਹਾਂ ਤਾਂ ਅਜਿਹੀਆਂ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਅਸੀਂ ਉਸ ਨੂੰ ਸਜਾਵਟ ਦੇ ਕੰਮ ’ਚ ਲਿਆ ਸਕਦੇ ਹਾਂ। ਇਸ ਵਿਚ ਨਾ ਤਾਂ ਖਰਚਾ ਹੁੰਦਾ ਹੈ ਅਤੇ ਨਾ ਹੀ ਸਾਨੰੂ ਕੋਈ ਅਲੱਗ ਤੋਂ ਟਾਇਮ ਕੱਢਣਾ ਹੰੁਦਾ ਹੈ। ਇੱਦਾਂ ਦੀ ਕਲਾ ਵੇਸਟ ਚੀਜ਼ਾਂ ਨੂੰ ਤਾਂ ਕੰਮ ’ਚ ਲਿਆਉਣ ਦੇ ਨਾਲ- ਨਾਲ ਸਜਾਵਟ ਵਿਚ ਵੀ ਚਾਰ ਚੰਨ ਲਗਾਉਂਦੀਆਂ ਹਨ। ਜਦੋਂ ਇਹ ਛੋਟੀਆਂ ਛੋਟੀਆਂ ਟੋਕਰੀਆਂ ਬੁਣੀਆਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਟੋਕਰੀਆਂ ਹੀ ਆਕਰਸ਼ਿਤ ਕਰਦੀਆਂ ਹਨ। ਇਹ ਟੋਕਰੀਆਂ ਨੂੰ ਦੇਖ ਕੇ ਹਰ ਕੋਈ ਇਸ ਦੀ ਖਿੱਚ ਵੱਲ ਆਕਰਸ਼ਿਤ ਹੁੰਦਾ ਹੈ। ਹਰ ਕੋਈ ਹੱਥੀਂ ਬਣਾਈਆਂ ਚੀਜ਼ਾਂ ਨੂੰ ਦੇਖ ਉਸ ਦੇ ਬਾਰੇ ਜ਼ਰੂਰ ਪੁੱਛਦਾ ਹੈ। ਇਹ ਹੁਨਰ ਦੇ ਨਾਲ ਸਾਡੇ ਘਰ ਦੀ ਰੌਣਕ ਵੀ ਬਣਦੀਆਂ ਹਨ। ਫਿਰ ਕਿਉਂ ਨਾ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਇ ਇਹਨਾਂ ਨਾਲ ਅਨੋਖਾ ਦੇ ਸੌਖਾ ਨੂਮਨਾ ਤਿਆਰ ਕੀਤਾ ਜਾਵੇ। ਚਲੋਂ ਫਿਰ ਆਪੋਂ ਆਪਣੇ ਘਰ ਦੀਆਂ ਵਾਧੂ ਤੇ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਇਸ ਕੰਮ ਵਿਚ ਸਾਥ ਲਿਆ ਜਾਏ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278