ਕਿਉਂ ਮੁਕਾਵਣ ਡਏ ਓ - ਗੌਰਵ ਧੀਮਾਨ
ਅੱਧਾ ਸੁੱਖ ਰੁੱਖ ਸਾਨੂੰ ਦਿੱਤਾ,
ਫ਼ਿਰ ਕਿਉਂ ਰੁਵਾਵਣ ਡਏ ਓ।
ਗੋਦ ਰੁੱਖਾਂ ਦੀ ਟਾਹਣ ਹੇਠ,
ਫ਼ਿਰ ਕਿਉਂ ਮੁਕਾਵਣ ਡਏ ਓ।
ਜੰਮ ਪਲ਼ ਪੌਸ਼ਣ ਖੁਦ ਕੀਤਾ,
ਫ਼ਿਰ ਕਿਉਂ ਉਜਾੜਨ ਡਏ ਓ।
ਹੱਥ ਬੰਨ੍ਹ ਵੱਢ ਤੁਸਾਂ ਵੇ ਦਿੱਤਾ,
ਫ਼ਿਰ ਕਿਉਂ ਉਗਾਵਣ ਡਏ ਓ।
ਘਰ ਸਲਾਮਤ ਦੁੱਖ ਨਾ ਕੋਈ,
ਫ਼ਿਰ ਕਿਉਂ ਸੁਣਾਵਣ ਡਏ ਓ।
ਜਿਨ੍ਹਾਂ ਦੀ ਜਿੰਦਗੀ ਰੁੱਲ ਹੋਈ,
ਫ਼ਿਰ ਕਿਉਂ ਉਛਾਲਣ ਡਏ ਓ।
ਬੜੇ ਪਿਆਰੇ ਲੱਗਦੇ ਫੁੱਲ ਜੋ,
ਫ਼ਿਰ ਕਿਉਂ ਸੁਲਾਵਣ ਡਏ ਓ।
ਸਾਹਾਂ ਵਿੱਚ ਜੋ ਸਾਹ ਆਉਂਦੈ,
ਫ਼ਿਰ ਕਿਉਂ ਕਟਾਵਣ ਡਏ ਓ।
ਦੇਖ ਤੁਸਾਂ ਨੂੰ ਤਰਸ ਨਾ ਆਵੇ,
ਫ਼ਿਰ ਕਿਉਂ ਪ੍ਰਚਾਰਣ ਡਏ ਓ।
ਗੌਰਵ ਹਿੱਤ ਤੋਂ ਸੱਚ ਬਿਆਨੇਂ,
ਫ਼ਿਰ ਕਿਉਂ ਡਰਾਵਣ ਡਏ ਓ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016