ਉੱਥੋ ਤੋਂ ਇੱਥੋ ਤੱਕ ਦਾ ਸਫਰ - ਅਰਸ਼ਪ੍ਰੀਤ ਸਿੱਧੂ
ਰੋਣਕ ਬਹੁਤ ਹੀ ਸਰੀਫ ਕੁੜੀ ਸੀ ਜੇ ਕੋਈ ਉਸਨੂੰ ਉੱਚੀ ਆਵਾਜ ਵਿੱਚ ਬੋਲ ਪੈਦਾ ਉਸਨੇ ਸਾਰਾ ਦਿਨ ਰੋਈ ਜਾਣਾ। ਵਕਤ ਗੁਜਰਦਿਆ ਗਿਆ ਪਰ ਰੌਕਣ ਬਹੁਤ ਹੀ ਕੋਮਲ ਦਿਨ ਕੁੜੀ ਤੇ ਕੁਝ ਗਲਤ ਨਾ ਬਰਦਾਸਤ ਕਰਨ ਵਾਲੀ ਕੁੜੀ ਹੀ ਰਹੀ। ਰੋਣਕ ਦਾ ਵਿਆਹ ਬਹੁਤ ਹੀ ਸਰੀਫ ਖਾਨਦਾਨ ਵਿੱਚ ਹੋ ਗਿਆ। ਜਦ ਕਦੀ ਕਿਸੇ ਗੱਲ ਤੋ ਰੌਣਕ ਨੂੰ ਉਸਦਾ ਪਤੀ ਜਾ ਸੱਸ ਕੁਝ ਕਹਿ ਵੀ ਦਿੰਦੇ ਤਾਂ ਰੌਣਕ ਨੇ ਏਨੀ ਗੱਲ ਦਿਲ ਤੇ ਲਾਉਣੀ ਕਿ ਉਸ ਨੂੰ 2 ਦਿਨ ਬੁਖਾਰ ਨਾ ਉਤਰਦਾ। ਵਕਤ ਬੀਤਦਾ ਗਿਆ ਰੌਣਕ ਦੇ ਘਰ ਬੇਟੇ ਨੇ ਜਨਮ ਲਿਆ। ਉਸਦੇ ਬੇਟੇ ਦੀ ਖੁਸੀ ਦੀ ਮਠਿਆਈ ਵੰਡਣ ਗਏ ਉਸਦੇ ਸੱਸ ਸਹੁਰਾ ਇੱਕ ਦੁਰਘਟਨਾ ਵਿੱਚ ਰੱਬ ਨੂੰ ਪਿਆਰੇ ਹੋ ਗਏ। ਰੌਣਕ ਨੂੰ ਸਮਝ ਨਹੀ ਆ ਰਹੀ ਸੀ ਕਿ ਉਹ ਪੁੱਤ ਦੀ ਖੁਸ਼ੀ ਮਨਾਵੇ ਜਾ ਸੱਸ ਸਹੁਰੇ ਦਾ ਸੋਗ। ਪੁੱਤ ਦੇ ਜਨਮ ਤੋਂ ਮਹੀਨਾ ਬਾਅਦ ਹੀ ਰੌਣਕ ਨੂੰ ਘਰ ਦਾ ਸਾਰਾ ਕੰਮ ਮਜਬੂਰੀ ਵੱਸ ਸੰਭਾਲਣਾ ਪਿਆ। ਰੌਣਕ ਦਾ ਪਤੀ ਆਪਣੇ ਮਾਂ ਪਿਉ ਦੀ ਮੌਤ ਤੇ ਬਾਅਦ ਨਸ਼ੇ ਦਾ ਆਦੀ ਹੋ ਗਿਆ। ਰੌਣਕ ਨੂੰ ਸ ਗੱਲ ਦੀ ਕੋਈ ਵੀ ਖਬਰ ਨਹੀ ਸੀ। ਰੌਣਕ ਦਾ ਪੁੱਤਰ 2 ਕੁ ਵਰ੍ਹਿਆਂ ਦਾ ਹੋਇਆ ਤਾਂ ਉਸਨੂੰ ਆਪਣੇ ਪਤੀ ਬਾਰੇ ਪਤਾ ਚੱਲਿਆ। ਰੌਣਕ ਤਾਂ ਇਹ ਸਭ ਕੁਝ ਸੁਪਨੇ ਵਿੱਚ ਵੀ ਨਹੀ ਸੋਚ ਸਕਦੀ ਸੀ, ਉਹ ਬਹੁਤ ਹੀ ਬੁਰੀ ਤਰਾਂ ਟੁੱਟ ਗਈ। ਉਹ ਦਿਨ ਰਾਤ ਰੋਦੀ ਫਿਰਦੀ ਤੇ ਨਾਲ ਘਰ ਦਾ ਕੰਮ ਕਰਦੀ ਬੱਚਾ ਸੰਭਾਲਦੀ। ਹੌਲੀ-ਹੌਲੀ ਉਸਦਾ ਮਨ ਕਠੋਰ ਹੋਣ ਲੱਗਿਆ। ਸਾਲ ਬਾਅਦ ਰੌਣਕ ਦਾ ਪਤੀ ਇਸ ਦੁਨੀਆਂ ਤੋ ਤੁਰ ਗਿਆ। ਰੌਣਕ ਹੁਣ ਆਪਣੇ 3 ਕੁ ਵਰ੍ਹਿਆਂ ਦੇ ਪੁੱਤ ਨਾਲ ਸੱਥਰ ਤੇ ਬੈਠੀ ਲੋਕਾਂ ਦੀਆਂ ਗੱਲਾ ਸੁਣ ਆਪਣੇ ਦਿਲ ਤੇ ਪੱਥਰ ਰੱਖ ਸਾਰੀ ਖੇਤੀਬਾੜੀ ਖੁਦ ਸਹੁਰੇ ਪਿੰਡ ਰਹਿ ਕੇ ਕਰਨ ਲਈ ਲੋਕਾਂ ਅੱਗੇ ਆਪਣਾ ਫੈਸਲਾ ਰੱਖ ਆਪਣੇ ਪੁੱਤਰ ਨੂੰ ਲੈ ਭੋਗ ਤੋ ਉੱਠ ਤੁਰੀ। ਲੋਕਾ ਉਸ ਨੂੰ ਰਾਹ ਜਾਦਿਆ ਤਾਅਨੇ ਮਾਰਨੇ ਉਸਨੂੰ ਭਰ ਜਵਾਨੀ ਬਰਬਾਦ ਕਰਨ ਦੀਆ ਲਾਹਨਤਾ ਪਾਉਣੀਆਂ। ਉਹ ਸਭ ਕੁਝ ਬਰਦਾਸਤ ਕਰਦੀ ਰਹੀ। ਇੱਕ ਦਿਨ ਜਦੋਂ ਕਰਮਾ ਰੌਣਕ ਦੇ ਘਰ ਧੱਕੇ ਨਾਲ ਵੜ ਰੌਣਕ ਦੀ ਇੱਜਤ ਨੂੰ ਹੱਥ ਪਾਉਣ ਲੱਗਾ ਤਾਂ ਰੌਣਕ ਨੇ ਦਲੇਰੀ ਨਾਲ ਉਸ ਦਾ ਹੱਥ ਫੜ ਵੱਡ ਦਿੱਤਾ ਤੇ ਉਸਨੂੰ ਸੱਥ ਵਿੱਚ ਲੈ ਗਈ ਜੋ ਕਿ ਰੌਣਕ ਦੇ ਘਰ ਦੇ ਬਹੁਤ ਨਜਦੀਕ ਸੀ। ਸਭ ਦੇ ਸਾਹਮਣੇ ਖੜ੍ਹਾ ਕਰ ਰੌਣਕ ਨੇ ਉੱਚੀ-ਉੱਚੀ ਬੌਲ ਹਰ ਬੰਦੇ ਦਾ ਘਟੀਆ ਸਭ ਦੇ ਸਾਹਮਣੇ ਬਿਆਨ ਕੀਤਾ ਤੇ ਗਰਜ ਕੇ ਆਖਿਆ ਕਿ ਮੇਰਾ ਸਰੀਫ ਪੁਣੇ ਦੇ ਸਫਰ ਤੋਂ ਲੈ ਕੇ ਅੱਜ ਇਸ ਰੂਪ ਦਾ ਜੁੰਮੇਵਾਰ ਹਲਾਤ ਹਨ ਜੋ ਕਦੇ ਵੀ ਕਿਸੇ ਵੀ ਇਨਸਾਨ ਨੂੰ ਉੱਥੋ ਤੋਂ ਇੱਥੇ ਤੱਕ ਲੈ ਕੇ ਆ ਜਾਂਦੇ ਹਨ। ਕਦੇ ਵੀ ਉੱਚੀ ਅਵਾਜ ਨਾ ਸਹਿਣ ਕਰਨ ਵਾਲੀ ਕੁੜੀ ਅੱਜ ਸਭ ਨੂੰ ਚੀਕ ਚੀਕ ਲਾਹਨਤਾ ਪਾ ਰਹੀ ਸੀ।
ਅਰਸ਼ਪ੍ਰੀਤ ਸਿੱਧੂ
94786-22509