ਮਾਂ ਸ਼ੇਰਾਂ ਵਾਲੀਏਂ - ਬਲਜਿੰਦਰ ਕੌਰ ਸ਼ੇਰਗਿੱਲ
ਨੀਂ ਮਾਂ ਸ਼ੇਰਾਂ ਵਾਲੀਏਂ, ਨੀਂ ਮਾਂ ਮੇਹਰਾਂ ਵਾਲੀਏਂ
ਨੰਗੇਂ ਨੰਗੇ ਪੈਰੀਂ, ਤੇਰੇ ਮੰਦਰਾਂ ਨੂੰ ਆਵਾਂ ਮੈਂ,
ਲੈ ਕੇ ਲਾਲ ਚੁੰਨਰੀ, ਭੇਟਾਂ ਤੇਰੀਆਂ ਗਾਵਾਂ ਮੈਂ,
ਹੱਥ ਫੜ ਝੰਡਾ, ਜੈਕਾਰੇ ਵੀ ਲਾਵਾਂ ਮੈਂ,
ਨੀਂ ਮਾਂ ਸ਼ੇਰਾਂ ਵਾਲੀਏਂ........
ਪੌੜੀ ਪੌੜੀ ਚੜ੍ਹ, ਜੈ ਮਾਤਾ ਦੀ ਕਰਦੀ ਆਵਾਂ ਮੈਂ,
ਖੋਲ੍ਹ ਦਰਵਾਜੇ, ਚਰਨਾਂ ’ਚ ਲਾ ਲੈ ਮਾਂ,
ਸ਼ੇਰ ਤੇ ਸਵਾਰ ਹੋ ਕੇ, ਦਰਸ਼ ਦਿਖਾ ਜਾ ਮਾਂ,
ਨੀਂ ਮਾਂ ਸ਼ੇਰਾਂ ਵਾਲੀਏਂ........
ਦੁੱਖੀਆਂ ਦੇ ਦੁੱਖ, ਹਰ ਪਹਾੜਾਂ ਵਾਲੀਏ ,
ਕਿਰਪਾ ਦੇ ਸਾਗਰ, ਭਰ ਨੈਣਾਂ ਵਾਲੀਏ,
ਗ਼ਲਤੀਆਂ ਹੋਈਆਂ, ਮਾਫ਼ ਕਰ ਜੋਤਾਂ ਵਾਲੀਏ,
ਸਭ ਘਰੀਂ ਸੁੱਖ ਸਾਂਦ, ਕਰ ਅੰਬੇ ਰਾਣੀਏ
ਨੀਂ ਮਾਂ ਸ਼ੇਰਾਂ ਵਾਲੀਏਂ........
ਬੱਚਿਆਂ ਦੀ ਸੁਣ ਲੈ ਪੁਕਾਰ ਸ਼ੇਰਾਂਵਾਲੀਏ,
ਸਾਡੀ ਵੀ ਫੜ ਲੈ ਬਾਂਹ ਮੇਹਰਾਂ ਵਾਲੀਏ,
ਇਕੋਂ ਤੱਕਿਆਂ ਸਹਾਰਾਂ, ਤੇਰਾ ਜੋਤਾਂ ਵਾਲੀਏ,
ਨੀਂ ਮਾਂ ਸ਼ੇਰਾਂ ਵਾਲੀਏਂ........
ਨੈਣਾਂ ਤੇਰਿਆਂ ਦੀ ਦੀਦ, ਜਗ ਤਾਰਣ ਵਾਲੀਏਂ
ਤੇਰੀ ਗਲਵੱਕੜੀ ਦੀ, ਪਿਆਸੀ ਪੌਣਾਂ ਹਾਰੀਏ,
ਉੱਚੇ ਉੱਚੇ ਪਹਾੜਾਂ ’ਚ, ਮੰਦਰ ਤੇਰਾ ਗੁਫ਼ਾਵਾਂ ਵਾਲੀਏ,
ਪਿੱਪਲਾਂ ਦੇ ਪੱਤਿਆਂ ’ਤੇ ਝੂਲੇ ਝੂੱਲਣ ਸ਼ੇਰਾਂਵਾਲੀਏ,
ਕੰਜਕਾਂ ’ਚ ਦਿਖੇ ਰੂਪ ਮਹਾਂਰਾਣੀਏ,
ਨੀਂ ਮਾਂ ਸ਼ੇਰਾਂ ਵਾਲੀਏਂ........
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278