ਭਵਿੱਖ ਦੀ ਚਿੰਤਾ - ਬਲਤੇਜ ਸੰਧੂ

ਕੀ ਹਾਲ ਏ ਜਗਦੇਵ ਜਸਕਰਨ ਨੇ ਆਪਣੇ ਸਕੂਲ ਟਾਈਮ ਦੇ ਮਿੱਤਰ ਨੂੰ ਅਚਾਨਕ ਸ਼ਹਿਰ ਚ ਮਿਲਦਿਆ ਪੁੱਛਿਆ।ਉ ਜਸਕਰਨ ਯਾਰ ਕਿਵੇ ਹੋ।ਮੈ ਠੀਕ-ਠਾਕ ਹਾ।ਹੋਰ ਦੱਸੋ ਜਸਕਰਨ ਸਿੰਘ ਜੀ ਅੱਜ ਕੱਲ੍ਹ ਕੀ ਕਰਦੇ ਹੋ।ਹੋਰ ਸੁਣਾਉ ਪਰਿਵਾਰ ਬਾਰੇ ਅੱਗੇ ਜਸਕਰਨ ਨੇ ਸਭ ਠੀਕ ਠਾਕ ਏ ਕਹਿ ਖੁਸ਼ੀ ਇਜ਼ਹਾਰ ਕੀਤੀ।ਵਿਆਹ ਕਰਵਾ ਲਿਆ ਕੇ ਹਾਲੇ।ਜਸਕਰਨ ਨਹੀ ਨਹੀ ਕਰਵਾ ਲਿਆ ਆਪਾ ਤਾ ਸ਼ੁੱਖ ਨਾਲ ਬੱਚੇ ਵੀ ਸਕੂਲੇ ਪੜਨੇ ਪਾ ਛੱਡੇ ਨੇ।ਤੇ ਕੰਮ ਕਾਰ ਕੀ ਤੋਰਿਆ ਜਗਦੇਵ ਨੇ ਲੱਗਦੇ ਹੱਥ ਅਗਲਾ ਸੁਆਲ ਵੀ ਪੁੱਛ ਲਿਆ।ਜਸਕਰਨ ਥੋੜ੍ਹਾ ਮਾਯੂਸ ਹੁੰਦਿਆ ਕਾਹਦੇ ਕੰਮ ਕਾਰ ਵੀਰ ਬੱਸ ਛੋਟੇ ਮੋਟੇ ਪਲਾਂਟਾ ਦੇ ਸੌਦੇ ਕਰਵਾ ਦਈਦੇ ਆ ਪ੍ਰਾਪਰਟੀ ਡੀਲਰ ਆ ਛੋਟਾ ਜਿਹਾ।ਭਰਾਂਵਾ ਘਰ ਵੀ ਤਾ ਚਲਾਉਣਾ ਹੋਇਆ।ਇਕ ਪਾਸੇ ਬੈਚ ਤੇ ਬੈਠਦਿਆ ਚਾਹ ਦੀ ਘੁੱਟ ਭਰਦਿਆ ਜਸਕਰਨ ਨੇ ਜਾਣੋ ਆਪਣੀ ਅੰਦਰਲੀ ਪੀੜ ਬਿਆਨ ਕਰ ਦਿੱਤੀ।ਤੂੰ ਸੁਣਾ ਜਗਦੇਵ ਸਿਆ ਮੇਰੀ ਛੱਡ।ਆਪਾ ਵੀਰ ਬਣਗੇ ਸਰਕਾਰੀ ਮੁਲਾਜ਼ਮ  ਸਰਕਾਰੀ ਸਕੂਲ ਚ ਅਧਿਆਪਕ ਆ।ਚਾਲੀ ਪਨਤਾਲੀ ਹਜ਼ਾਰ ਤਨਖਾਹ ਆ ਜਾਂਦੀ ਏ ਚੜੇ ਮਹੀਨੇ ਇਹੀ ਤਾ ਮੌਜ ਏ ਸਰਕਾਰੀ ਮੁਲਾਜ਼ਮ ਹੋਣ ਦੀ ਪ੍ਰਾਈਵੇਟ ਨੌਕਰੀ ਚ ਕੀ ਏ ਧੱਕੇ ਨੇ ਧੱਕੇ।ਸਰਕਾਰੀ ਮੁਲਾਜ਼ਮ ਹੋਣ ਕਰਕੇ ਜਗਦੇਵ ਦਾ ਹੌਸਲਾ ਸੱਤਵੇ ਆਸਮਾਨ ਤੇ ਸੀ।ਹੋਰ ਫਿਰ ਜਸਕਰਨ ਵੀਰ ਬੱਚੇ ਕਿਹੜੇ ਕਾਨਵੈਂਟ ਸਕੂਲ ਚ ਪੜਨੇ ਪਾਏ ਨੇ।ਜਸਕਰਨ ਕਿਹੜਾ ਕਾਨਵੈਂਟ ਸਕੂਲ ਭਰਾਂਵਾ ਆਪਣੇ ਤਾ ਸਰਕਾਰੀ ਸਕੂਲ ਚ ਵਧੀਆ ਪੜ੍ਹਾਈ ਕਰ ਰਹੇ ਨੇ ਨਾਲੇ ਐਨਾ ਖਰਚਾ ਕੌਣ ਝੱਲੇ ਇਹ ਪ੍ਰਾਈਵੇਟ ਸਕੂਲ ਹੁਣ ਸਿੱਖਿਆ ਦੇਣ ਵਾਲੇ ਸਕੂਲ ਨਹੀ ਰਹੇ ਹੁਣ ਇਹ ਕੰਮ ਲਾਲਚੀ ਲੋਕਾ ਨੇ ਬਿਜਨਸ ਬਣਾ ਲਿਆ ਜਿੱਥੇ ਮਾਪਿਆ ਨੂੰ ਦਾਖਲਾ ਫੀਸਾ ਸਕੂਲੀ ਟਿਊਸ਼ਨ ਫੀਸ ਸਕੂਲੀ ਵੈਨਾ ਦੇ ਕਿਰਾਏ ਸਕੂਲ ਦੀ ਛਪਾਈ ਵਾਲੀਆ ਕਿਤਾਬਾ ਕਾਪੀਆ ਅਤੇ ਸਕੂਲ ਅੰਦਰਲੀਆ ਵਰਦੀਆ ਦੇ ਨਾ ਤੇ ਲੁੱਟਿਆ ਜਾਂਦਾ ਅਤੇ ਕੋਈ ਨਿੱਕੀ ਮੋਟੀ ਗਲਤੀ ਤੇ ਬੱਚਿਆ ਨੂੰ ਕੁੱਟਿਆ ਜਾਂਦਾ ਹੈ।ਸਾਡੇ ਵੇਲੇ ਇਹ ਸਭ ਕੁੱਝ ਕਿੱਥੇ ਸੀ ।ਹੁਣ ਤੇ ਸਭ ਸੋਸੋ ਨੇ ਐਨੇ ਐਨੇ ਪੈਸੇ ਖਰਚ ਕੇ ਨੌਕਰੀ ਤਾ ਕੋਈ ਢੰਗ ਦੀ ਮਿਲਦੀ ਨਹੀ।ਸਾਰਾ ਮੁਲਖ ਬੇਰੁਜ਼ਗਾਰ ਤੁਰਿਆ ਫਿਰਦਾ।ਮੇਰੇ ਵੱਲ ਹੀ ਦੇਖ ਲਾ ਐੱਮ ਏ ਪਾਸ ਆ।ਪਿਆ ਕੋਈ ਪੜ੍ਹਾਈ ਦਾ ਮੁੱਲ ਜਸਕਰਨ ਦੇ ਅੰਦਰਲਾ ਦਰਦ ਬੁੱਲਾ ਤੇ ਆ ਗਿਆ ਸੀ।ਤੂੰ ਦੱਸ ਤੇਰੇ ਬੱਚੇ ਤਾ ਫਿਰ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣਗੇ।ਤੂੰ ਵੀ ਸਰਕਾਰੀ ਅਧਿਆਪਕ ਏ।ਜਸਕਰਨ ਨੂੰ ਵੀ ਜਗਦੇਵ ਦੇ ਪਰਿਵਾਰ ਅਤੇ ਬੱਚਿਆ ਬਾਰੇ ਜਾਣਨ ਦੀ ਉਤਸੁਕਤਾ ਸੀ।ਜਗਦੇਵ ਨਾ ਉਏ ਭਰਾਂਵਾ ਨਾ ਨਾ ਸਰਕਾਰੀ ਸਕੂਲ ਚ ਕਦੇ ਵੀ ਨਹੀ ਸਰਕਾਰੀ ਸਕੂਲ ਚ ਪੜਾ ਕੇ ਬੱਚਿਆ ਦਾ ਭਵਿੱਖ ਖਰਾਬ ਕਰਨਾ।ਨਾਲੇ ਹੁਣ ਸਰਕਾਰੀ ਸਕੂਲਾ ਨੂੰ ਪੁੱਛਦਾ ਕੌਣ ਏ।ਸਰਕਾਰੀ ਸਕੂਲ ਵਿੱਚ ਪੜਨ ਵਾਲੇ ਨੂੰ ਲੋਕ ਦੇਸੀ ਸਮਝ ਦੇ ਨੇ ਦੇਸੀ।ਜਸਕਰਨ ਜਗਦੇਵ ਦੇ ਮੂੰਹੋ ਇਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ।ਕਮਾਲ ਕਰਦਾ ਏ ਜਗਦੇਵ ਆਪ ਖੁੱਦ ਤੂੰ ਸਰਕਾਰੀ ਅਧਿਆਪਕ ਏ ਚਾਲੀ ਹਜ਼ਾਰ ਦੇ ਲਗਭਗ ਤਨਖ਼ਾਹ ਸਰਕਾਰ ਤੋ ਲੈ ਕੇ ਬੱਚਿਆ ਨੂੰ ਸਕੂਲ ਪੜਾਉਣ ਆਉਦਾ ਏ।ਇਸਦਾ ਮਤਲਬ ਏ ਤੂੰ ਸਰਕਾਰ ਤੋ ਐਨੇ ਪੈਸੇ ਲੈ ਕੇ ਲੋਕਾ ਦੇ ਬੱਚਿਆ ਦਾ ਭਵਿੱਖ ਖਰਾਬ ਕਰ ਰਿਹਾ ਏ।ਤੇ ਕਿਸੇ ਪ੍ਰਾਈਵੇਟ ਸਕੂਲ ਚ ਸੱਤ ਅੱਠ ਹਜ਼ਾਰ ਰੁਪਏ ਲੈਣ ਵਾਲੇ ਅਧਿਆਪਕ ਤੋ ਆਪਣੇ ਬੱਚੇ ਦਾ ਭਵਿੱਖ ਬਣਾ ਰਿਹਾ ਏ।ਤੂੰ ਆਖਰਕਾਰ ਕੀ ਸਾਬਤ ਕਰ ਰਿਹਾ ਏ।ਯਾਰ ਮੈ ਤੈਨੂੰ ਲਾਹਨਤ ਪਾਵਾ ਜਾ ਸਰਕਾਰੀ ਨੌਕਰੀ ਮਿਲਣ ਦੀਆ ਸੁਭਕਾਮਨਾਂਵਾਂ ਦੇਵਾ ਮੈਨੂੰ ਤੇ ਇਹ ਵੀ ਸਮਝ ਨਹੀ ਆ ਰਿਹਾ।ਇਹ ਸਭ ਕੁੱਝ ਸੁਣ ਜਗਦੇਵ ਜਸਕਰਨ ਮੂਹਰੇ ਨਿੰਮੋ ਝੂਣਾ ਜਿਹਾ ਹੋਇਆ ਬੈਠਾ ਸੀ।ਮਨ ਦੇ ਅੰਦਰੋ ਅੰਦਰੀ ਉਸ ਨੂੰ ਆਪਣੀ ਸੋਚ ਤੇ ਕਿਤੇ ਨਾ ਕਿਤੇ ਜਰੂਰ ਪਛਤਾਵਾ ਹੋ ਰਿਹਾ ਸੀ।ਕਿ ਵਾਕਿਆ ਜੋ ਗੱਲ ਅਧਿਆਪਕ ਹੋਣ ਦੇ ਨਾ ਤੇ ਮੈਨੂੰ ਲੋਕਾ ਨੂੰ ਦੱਸਣੀ ਚਾਹੀਦੀ ਸੀ ਉਹ ਗੱਲ ਕੋਈ ਮੈਨੂੰ ਹੋਰ ਸਮਝਾ ਰਿਹਾ ਏ।

ਬਲਤੇਜ ਸਿੰਘ ਸੰਧੂ
ਪਿੰਡ ਬੁਰਜ ਲੱਧਾ ਸਿੰਘ ਵਾਲਾ।
ਡਾਕ ਭਗਤਾ ਭਾਈ ਕਾ (ਬਠਿੰਡਾ)
9465818158

06 Oct. 2018