ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ... : ਮਜ਼ਦੂਰਾਂ ਦਾ ਕਵੀ ਸ਼ੈਲੇਂਦਰ - ਮੈਨੇਜਰ ਪਾਂਡੇ

ਸ਼ੈਲੇਂਦਰ ਨੇ ਤਿੰਨ ਰੂਪਾਂ ਵਿੱਚ ਕਵਿਤਾ ਲਿਖੀ ਹੈ- ਗੀਤ, ਛੰਦਯੁਕਤ ਅਤੇ ਛੰਦਮੁਕਤ। ਛੰਦਯੁਕਤ ਅਤੇ ਛੰਦਮੁਕਤ ਕਵਿਤਾਵਾਂ ਦਾ ਉਨ੍ਹਾਂ ਦਾ ਇੱਕੋ ਹੀ ਸੰਗ੍ਰਹਿ ਹੈ ‘ਨਿਓਤਾ ਔਰ ਚੁਣੌਤੀ (1955)’। ਇਸ ਵਿੱਚ 1945 ਤੋਂ ਲੈ ਕੇ 1953 ਤੱਕ ਦੀਆਂ ਕਵਿਤਾਵਾਂ ਹਨ। ਸੰਗੀਤ ਉਨ੍ਹਾਂ ਦੀ ਕਵਿਤਾ ਵਿੱਚ ਉਸੇ ਤਰ੍ਹਾਂ ਰਚਿਆ-ਮਿਚਿਆ ਹੈ ਜਿਵੇਂ ਭਗਤੀ ਕਾਲ ਦੇ ਕਵੀਆਂ ਦੀ ਕਵਿਤਾ ਜਾਂ ਲੋਕ ਕਵਿਤਾ ਵਿੱਚ ਹੁੰਦਾ ਹੈ। ਸੰਗੀਤਆਤਮਿਕਤਾ ਸਿਰਫ਼ ਉਨ੍ਹਾਂ ਦੇ ਗੀਤਾਂ ਵਿੱਚ ਹੀ ਨਹੀਂ ਹੈ ਸਗੋਂ ਛੰਦਯੁਕਤ ਕਵਿਤਾਵਾਂ ਵਿੱਚ ਵੀ ਹੈ ਅਤੇ ਛੰਦਮੁਕਤ ਕਵਿਤਾਵਾਂ ਵਿੱਚ ਵੀ। ਉਹ ਸੰਗੀਤਆਤਮਿਕਤਾ ਸ਼ਬਦਾਂ, ਧੁਨੀਆਂ ਅਤੇ ਸਵਰਾਂ ਵਿੱਚ ਹੀ ਨਹੀਂ ਸਗੋਂ ਅਰਥਾਂ ਅਤੇ ਸੰਰਚਨਾਵਾਂ ਵਿੱਚ ਵੀ ਹੈ।
ਹਿੰਦੀ ਕਵਿਤਾ ਦੀ ਦੁਨੀਆਂ ਵਿੱਚ ਸ਼ੈਲੇਂਦਰ ਨੇ ਰੋਮਾਨੀ ਕਵੀ ਦੇ ਰੂਪ ਵਿੱਚ ਪ੍ਰਵੇਸ਼ ਕੀਤਾ ਸੀ। ਦੂਜੇ ਨੌਜਵਾਨ ਕਵੀਆਂ ਵਾਂਗ ਉਨ੍ਹਾਂ ਨੇ ਵੀ ਸ਼ੁਰੂ ਵਿੱਚ ਪ੍ਰੇਮ ਕਵਿਤਾਵਾਂ ਲਿਖੀਆਂ ਜਿਨ੍ਹਾਂ ਨੂੰ ਉਹ ਪ੍ਰੀਤ ਗੀਤ ਕਹਿੰਦੇ ਹਨ। ਅਜਿਹੀਆਂ ਚਾਰ ਪੰਜ ਕਵਿਤਾਵਾਂ ‘ਨਿਓਤਾ ਔਰ ਚੁਣੌਤੀ’ ਵਿੱਚ ਮੌਜੂਦ ਹਨ। ਬਾਅਦ ਦੇ ਦਿਨਾਂ ਵਿੱਚ ਆਪਣੇ ਸਮੇਂ, ਸਮਾਜ ਅਤੇ ਆਲੇ-ਦੁਆਲੇ ਦੀ ਜ਼ਿੰਦਗੀ ਦੀਆਂ ਅਸਲੀਅਤਾਂ ਨਾਲ ਮੁੱਠਭੇੜ ਤੋਂ ਬਾਅਦ ਸ਼ੈਲੇਂਦਰ ਲਈ ਰੋਮਾਨੀ ਕਵਿਤਾ ਲਿਖਣਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਨੇ ਐਲਾਨ ਕੀਤਾ :
‘ਰੋਮਾਨੀ ਕਵਿਤਾ ਲਿਖਤਾ ਥਾ, ਸੋ ਅਬ ਲਿਖੀ ਨਾ ਜਾਏ।’
      ਸ਼ੈਲੇਂਦਰ ਦੀ ਕਵਿਤਾ ਨਾਲ ਮੇਰੀ ਪਹਿਲੀ ਜਾਣ-ਪਛਾਣ ਤਦ ਹੋਈ ਜਦ ਮੈਂ ਕਾਸ਼ੀ ਹਿੰਦੂ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੀ। ਉਨ੍ਹਾਂ ਦਿਨਾਂ ਵਿੱਚ ਮੈਂ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲੈਂਦਾ ਸੀ, ਵਿਦਿਆਰਥੀਆਂ ਦੇ ਜਲੂਸ ਅਤੇ ਧਰਨਿਆਂ ਵਿੱਚ ਵੀ ਸ਼ਾਮਲ ਹੁੰਦਾ ਸੀ। ਹਰ ਜਲੂਸ ਵਿੱਚ ਵਿਦਿਆਰਥੀ ਇੱਕ ਗੀਤ ਵਾਰ-ਵਾਰ ਗਾਉਂਦੇ ਸਨ- ‘ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ, ਸੰਘਰਸ਼ ਹਮਾਰਾ ਨਾਅਰਾ ਹੈ।’ ਮੈਂ ਨਹੀਂ ਸੀ ਜਾਣਦਾ ਕਿ ਗੀਤ ਕਿਸ ਦਾ ਲਿਖਿਆ ਹੋਇਆ ਹੈ। ਮੈਂ ਜਲੂਸ ਵਿੱਚ ਸ਼ਾਮਲ ਕਈ ਵਿਦਿਆਰਥੀਆਂ ਨੂੰ ਪੁੱਛਿਆ ਵੀ। ਕਿਸੇ ਨੂੰ ਪਤਾ ਨਹੀਂ ਸੀ, ਪਰ ਸਭ ਉਸ ਨੂੰ ਅੰਦੋਲਨ ਦਾ ਗੀਤ ਮੰਨ ਕੇ ਬੜੇ ਉਤਸ਼ਾਹ ਨਾਲ ਗਾਉਂਦੇ ਸਨ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਗੀਤ ਸ਼ੈਲੇਂਦਰ ਦਾ ਹੈ ਅਤੇ ਉਸ ਗੀਤ ਦਾ ਮੂਲ ਰੂਪ ਇਹ ਹੈ- ‘ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ, ਹੜਤਾਲ ਹਮਾਰਾ ਨਾਅਰਾ ਹੈ।’ ਜ਼ਾਹਿਰ ਹੈ ਕਿ ਇਹ ਗੀਤ ਮਜ਼ਦੂਰਾਂ ਦੇ ਅੰਦੋਲਨ ਲਈ ਲਿਖਿਆ ਗਿਆ ਸੀ ਜੋ ਬਾਅਦ ਵਿੱਚ ਹਰ ਅੰਦੋਲਨ ਦਾ ਗੀਤ ਬਣ ਗਿਆ। ਮਜ਼ਦੂਰਾਂ ਤੋਂ ਬਿਨਾਂ ਅੰਦੋਲਨਕਾਰੀਆਂ ਨੇ ਉਸ ਗੀਤ ਵਿੱਚ ਹੜਤਾਲ ਦੀ ਥਾਂ ਸੰਘਰਸ਼ ਰੱਖ ਕੇ ਉਸ ਦੇ ਪ੍ਰਭਾਵ ਅਤੇ ਪ੍ਰਯੋਜਨ ਨੂੰ ਹੋਰ ਜ਼ਿਆਦਾ ਵਿਆਪਕ ਬਣਾ ਦਿੱਤਾ।
      ‘ਨਿਓਤਾ ਔਰ ਚੁਣੌਤੀ’ ਦੀਆਂ ਜ਼ਿਆਦਾ ਕਵਿਤਾਵਾਂ ਮਜ਼ਦੂਰਾਂ ਦੇ ਜੀਵਨ ਦੀਆਂ ਸਥਿਤੀਆਂ ਅਤੇ ਮਜ਼ਦੂਰ ਅੰਦੋਲਨਾਂ ਤੋਂ ਪੈਦਾ ਹੋਈਆਂ ਕਵਿਤਾਵਾਂ ਹਨ। ਇਸ ਲਈ ਉਹ ਜਨ ਅੰਦੋਲਨ ਨੂੰ ਤਾਕਤ ਦੇਣ ਵਾਲੀਆਂ ਕਵਿਤਾਵਾਂ ਵੀ ਹਨ। ਉਸ ਵਿੱਚ ਕਿਤੇ ਮਜ਼ਦੂਰ ਅੰਦੋਲਨਾਂ ਦੀ ਗੂੰਜ ਹੈ ਤੇ ਕਿਤੇ ਮਜ਼ਦੂਰਾਂ ਦੀ ਯਾਤਨਾ ਦੀ ਅਭਿਵਿਅਕਤੀ, ਕਿਤੇ ਮਜ਼ਦੂਰਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਦਾ ਯਤਨ। ‘ਨਿਓਤਾ ਔਰ ਚੁਣੌਤੀ’ ਦੇ ਸ਼ੁਰੂ ਵਿੱਚ ਸ਼ੈਲੇਂਦਰ ਦਾ ਇੱਕ ਅਤਿਅੰਤ ਜਾਨਦਾਰ ਅਤੇ ਹਰਮਨ ਪਿਆਰਾ ਗੀਤ ਇਹ ਹੈ :
ਤੂੰ ਜ਼ਿੰਦਾ ਹੈ ਤੋ ਜ਼ਿੰਦਗੀ ਕੀ ਜੀਤ ਮੇਂ ਯਕੀਨ ਕਰ,
ਅਗਰ ਕਹੀਂ ਹੈ ਸਵਰਗ ਤੋ ਉਤਾਰ ਲਾ ਜ਼ਮੀਨ ਪਰ,
ਯੇ ਗ਼ਮ ਕੇ ਔਰ ਚਾਰ ਦਿਨ ਸਿਤਮ ਕੇ ਔਰ ਚਾਰ ਦਿਨ,
ਯੇ ਦਿਨ ਭੀ ਗੁਜ਼ਰ ਜਾਏਂਗੇ, ਗੁਜ਼ਰ ਗਏ ਹਜ਼ਾਰ ਦਿਨ,
ਸੁਬਹ ਔ ਸ਼ਾਮ ਕੇ ਰੰਗੇ ਗਏ ਗਗਨ ਕੋ ਚੂਮ ਕਰ,
ਤੂੰ ਸੁਣ ਜ਼ਮੀਨ ਗਾ ਰਹੀ ਹੈ ਕਬ ਸੇ ਝੂਮ ਝੂਮ ਕਰ।
ਇਸ ਗੀਤ ਦਾ ਅੰਤਿਮ ਹਿੱਸਾ ਉਮੀਦ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਾਲਾ ਹੈ :
ਟਿਕੇ ਨਾ ਟਿਕ ਸਕੇਂਗੇ, ਭੂਖ ਰੋਗ ਕੇ ਸਵਰਾਜ ਯੇ
ਜ਼ਮੀਂ ਕੇ ਪੇਟ ਮੇਂ ਪਲੀ ਅਗਨ, ਪਲੇ ਹੈ ਜ਼ਲਜ਼ਲੇ,
ਬੁਰੀ ਹੈ ਆਗ ਪੇਟ ਕੀ, ਬੁਰੇ ਹੈਂ ਦਿਲ ਕੇ ਦਾਗ਼ ਯੇ
ਨਾ ਦਬ ਸਕੇਂਗੇ, ਏਕ ਦਿਨ ਬਨੇਂਗੇ, ਇਨਕਲਾਬ ਯੇ
ਗਿਰੇਂਗੇ ਜ਼ੁਲਮ ਕੇ ਮਹਿਲ, ਬਨੇਂਗੇ ਫਿਰ ਨਵੀਨ ਘਰ!
       ਉਮੀਦ ਅਤੇ ਵਿਸ਼ਵਾਸ ਦੇ ਆਸਰੇ ਹੀ ਲੋਕ ਅੰਦੋਲਨ ਖੜ੍ਹੇ ਹੁੰਦੇ ਹਨ ਅਤੇ ਅੱਗੇ ਵਧਦੇ ਹਨ।
     ਹਿੰਦੀ ਵਿੱਚ ਕਿਸਾਨ ਜੀਵਨ ਦੇ ਅਨੇਕ ਕਵੀ ਹਨ, ਪਰ ਮਜ਼ਦੂਰਾਂ ਦੇ ਜੀਵਨ ਦੇ ਯਥਾਰਥ, ਜਾਗਰਤੀ, ਸੰਘਰਸ਼ ਅਤੇ ਇੱਛਾਵਾਂ ਦੀਆਂ ਸੰਭਾਵਨਾਵਾਂ ਦੇ ਕਵੀ ਸਿਰਫ਼ ਸ਼ੈਲੇਂਦਰ ਹਨ। ਉਨ੍ਹਾਂ ਨੇ ਮਜ਼ਦੂਰਾਂ ਦੀ ਦ੍ਰਿਸ਼ਟੀ ਵਿੱਚ ਪੂੰਜੀਵਾਦੀ ਵਿਵਸਥਾ ਦੇ ਸ਼ੋਸ਼ਣ ਤੇ ਦਮਨ ਦੀ ਪ੍ਰਕਿਰਿਆ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਪ੍ਰਭਾਵ ਨੂੰ ‘ਇਤਿਹਾਸ’ ਨਾਂ ਦੀ ਕਵਿਤਾ ਵਿੱਚ ਪ੍ਰਗਟ ਕੀਤਾ ਹੈ। ਇਸ ਕਵਿਤਾ ਵਿੱਚ ਇੱਕ ਪਾਸੇ ਮਜ਼ਦੂਰਾਂ ਦੀ ਜ਼ਿੰਦਗੀ ਦਾ ਅਸਲੀ ਰੂਪ ਇਹ ਹੈ :
ਖੇਤੋਂ ਮੇਂ, ਖਲਿਆਨੋਂ ਮੇਂ, ਮਿਲ ਔਰ ਕਾਰਖਾਨੋਂ ਮੇਂ,
ਚਲ ਸਾਗਰ ਕੀ ਲਹਿਰੋਂ ਮੇਂ, ਉਸ ਉਪਜਾਊ ਧਰਤੀ ਕੇ
ਉਤਪਤ ਗਰਭ ਕੇ ਅੰਦਰ, ਕੀੜੋਂ ਸੇ ਰੇਂਗਾ ਕਰਤੇ ਵੇ ਖ਼ੂਨ ਪਸੀਨਾ ਕਰਤੇ!
ਵੇ ਅੰਨ ਅਨਾਜ ਉਗਾਤੇ, ਵੇ ਊਚੇ ਮਹਲ ਉਠਾਤੇ
ਕੋਇਲਾ ਲੋਹੇ ਸੋਨੇ ਸੇ ਧਰਤੀ ਪਰ ਸਵਰਗ ਬਸਾਤੇ
ਵੇ ਪੇਟ ਸਭੀ ਕਾ ਭਰਤੇ ਪਰ ਖ਼ੁਦ ਭੂਖੋਂ ਮਰਤੇ ਹੈਂ।
ਇਸ ਤੋਂ ਠੀਕ ਉਲਟ ਪੂੰਜੀਪਤੀਆਂ ਦੇ ਸੁਭਾਅ ਅਤੇ ਆਚਰਣ ਦਾ ਅਸਲ ਰੂਪ ਇਹ ਹੈ :
ਨਿਜ ਬਹੁਤ ਬੜੀ ਪੂੰਜੀ ਸੇ, ਛੋਟੀ ਪੂੰਜੀਆਂ ਹੜੱਪ ਕਰ
ਧੀਰੇ ਧੀਰੇ ਸਮਾਜ ਕੇ ਅਗੁਵਾ ਯੇ ਹੀ ਬਨ ਜਾਤੇ,
ਨੇਤਾ ਯੇ ਹੀ ਬਣ ਜਾਤੇ, ਸ਼ਾਸਕ ਯੇ ਹੀ ਬਨ ਜਾਤੇ!
ਸ਼ਾਸਨ ਕੀ ਭੂਖ ਨਾ ਮਿਟਤੀ
ਸ਼ੋਸ਼ਣ ਕੀ ਭੂਖ ਨਾ ਮਿਟਤੀ
ਯੇ ਭਿੰਨ-ਭਿੰਨ ਦੇਸ਼ੋ ਮੇਂ ਛਲ ਕੇ ਵਪਾਰ ਸਜਾਤੇ,
ਪੂੰਜੀ ਕੇ ਜਾਲ ਬਿਛਾਤੇ, ਵੇ ਔਰ ਔਰ ਬੜ ਜਾਤੇ !
      ਕਵਿਤਾ ਵਿੱਚ ਪੂੰਜੀਵਾਦ ਦੇ ਨਿਰੰਤਰ ਵਿਸਤਾਰ ਦੀ ਪ੍ਰਕਿਰਿਆ, ਉਸ ਵਿੱਚ ਸ਼ਾਮਲ ਸਾਮਰਾਜਵਾਦ ਦੀ ਇੱਛਾ, ਯੁੱਧ ਅਤੇ ਆਰਥਿਕ ਮੰਦੀ ਦੀ ਵਾਸਤਵਿਕਤਾ ਅਤੇ ਇਨ੍ਹਾਂ ਸਾਰਿਆਂ ਦੇ ਨਤੀਜਿਆਂ ਦੀ ਪ੍ਰਭਾਵਸ਼ਾਲੀ ਅਤੇ ਬਿਓਰਾਵਾਰ ਵਿਅੰਜਨਾ ਹੈ। ਕਵਿਤਾ ਦੇ ਅੰਤ ਵਿੱਚ ਪੂੰਜੀਵਾਦ ਦੇ ਅੰਤ ਦੀ ਇੱਛਾ ਅਤੇ ਉਸ ਦੇ ਨਤੀਜਿਆਂ ਦੀ ਅਭਿਵਿਅਕਤੀ ਹੋਈ ਹੈ :
ਨਿਰਧਨ ਕੇ ਲਾਲ ਲਹੂ ਸੇ, ਲਿਖਾ ਕਠੋਰ ਘਟਨਾਕ੍ਰਮ
ਯੋਂ ਹੀ ਆਏ-ਜਾਏਗਾ ਜਬ ਤਕ ਪੀੜਤ ਧਰਤੀ ਸੇ
ਪੂੰਜੀਵਾਦੀ ਸ਼ਾਸਨ ਕਾ ਨਿਤ ਨਿਰਬਲ ਕੇ ਸ਼ੋਸ਼ਣ ਕਾ
ਯੇਹ ਦਾਗ ਨਾ ਧੁਲ ਜਾਏਗਾ, ਤਬ ਤਕ ਐਸਾ ਘਟਨਾਕ੍ਰਮ
ਯੂੰ ਹੀ ਆਏ ਜਾਏਗਾ, ਯੂੰ ਹੀ ਆਏ ਜਾਏਗਾ।
      ਇਹ ਕਵਿਤਾ 1947 ਦੀ ਹੈ, ਦੂਜੀ ਆਲਮੀ ਜੰਗ ਤੋਂ ਬਾਅਦ ਦੀ ਲਿਖੀ ਹੋਈ ਹੋਵੇਗੀ, ਪਰ ਇਹ ਪੂੰਜੀਵਾਦ ਦੇ ਵਰਤਮਾਨ ਦੌਰ ਦੀਆਂ ਵਾਸਵਿਕਤਾਵਾਂ ਅਤੇ ਸੰਭਾਵਨਾਵਾਂ ਦੀ ਕਵਿਤਾ ਹੈ।
      ‘ਨਿਓਤਾ ਔਰ ਚੁਣੌਤੀ’ ਵਿੱਚ ਅਜਿਹੀਆਂ ਅਨੇਕਾਂ ਕਵਿਤਾਵਾਂ ਹਨ ਜਿਨ੍ਹਾਂ ਵਿੱਚ ਸੁਤੰਤਰਤਾ ਅੰਦੋਲਨ ਦੌਰਾਨ ਸਵਰਾਜ ਸਬੰਧੀ ਕਾਂਗਰਸ ਪਾਰਟੀ ਦੇ ਵਾਅਦਿਆਂ ਅਤੇ ਇਰਾਦਿਆਂ ਵੱਲ ਸੰਕੇਤ ਹੈ ਅਤੇ ਨਾਲ ਹੀ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸ਼ਾਸਨ ਸੰਭਾਲਣ ਤੋਂ ਬਾਅਦ ਕਾਂਗਰਸੀ ਰਾਜ ਵਿੱਚ ਜਨਤਾ ਦੇ ਜੀਵਨ ਦੀਆਂ ਤ੍ਰਾਸਦ ਵਾਸਤਵਿਕਤਵਾਂ ਦਾ ਚਿਤਰਣ ਵੀ ਹੈ। ‘ਪੰਦਰਾਂ ਅਗਸਤ ਤੋਂ ਬਾਅਦ’ ਕਵਿਤਾ ਵਿੱਚ ਸ਼ੈਲੇਂਦਰ ਕਾਂਗਰਸੀ ਰਾਜ ਦੇ ਸ਼ੁਰੂਆਤੀ ਦੌਰ ਦੇ ਅਸਲੀ ਰੂਪ ਨੂੰ ਇਸ ਤਰ੍ਹਾਂ ਦੇਖਦੇ ਹਨ :
ਰਾਮ ਰਾਜ ਦਾ ਢੋਲ ਵਜਾਇਆ
ਨੇਤਾ ਨੇ ਕੰਟਰੋਲ ਉਠਾਇਆ,
ਕਾਲੇ  ਬਾਜ਼ਾਰੀ  ਬਨੀਓ  ਕੋ
ਦਿਲ ਮੇਂ, ਦਿੱਲੀ ਮੇਂ ਬੈਠਾਇਆ
ਖੁੱਲ੍ਹਮ ਖੁੱਲ੍ਹਾ ਲੂਟ ਮਚ ਗਈ
ਮਹਿੰਗਾਈ ਨੇ ਰੰਗ ਦਿਖਾਇਆ।
ਆਜ਼ਾਦੀ  ਕੀ  ਚਾਲ  ਦੁਰੰਗੀ
ਘਰ-ਘਰ ਅੰਨ ਵਸਤਰ ਕੀ ਤੰਗੀ
ਤਰਸ ਦੂਧ ਕੋ ਬੱਚੇ ਗਏ,
ਨਿਰਧਨ ਕੀ ਔਰਤ ਅਧਨੰਗੀ
ਬੜਤੀ ਗਈ ਗ਼ਰੀਬੀ ਦਿਨ ਦਿਨ
ਬੇਕਾਰੀ ਨੇ ਮੂੰਹ ਫੈਲਾਇਆ
    ਸ਼ੈਲੇਂਦਰ ਦੀਆਂ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਜੇ ਪਾਠਕਾਂ ਨੂੰ ਨਾਗਾਰੁਜਨ ਅਤੇ ਰਾਮਧਾਰੀ ਸਿੰਘ ਦਿਨਕਰ ਦੀਆਂ ਉਸ ਦੌਰ ਦੀਆਂ ਕਵਿਤਾਵਾਂ ਯਾਦ ਆਉਣ ਤਾਂ ਮੰਨਣਾ ਚਾਹੀਦਾ ਹੈ ਕਿ ਸ਼ੈਲੇਂਦਰ ਸੱਚਮੁੱਚ ਨਾਗਾਰੁਜਨ ਅਤੇ ਦਿਨਕਰ ਦੇ ਸਾਮਾਨਧਰਮੀ ਕਵੀ ਹਨ।
      ਸ਼ੈਲੇਂਦਰ ਨੇ ਮਜ਼ਦੂਰਾਂ ਦੇ ਜੀਵਨ ਸੰਘਰਸ਼ ਦੀਆਂ ਅਜਿਹੀਆਂ ਕਵਿਤਾਵਾਂ ਵੀ ਲਿਖੀਆਂ ਹਨ ਜਿਨ੍ਹਾਂ ਵਿੱਚ ਮਜ਼ਦੂਰਾਂ ਦੀ ਜ਼ਿੰਦਗੀ ਦੀਆਂ ਕਠਿਨ-ਕਠੋਰ ਸਥਿਤੀਆਂ ਅਤੇ ਮਜਬੂਰੀ ਵਿੱਚੋਂ ਪੈਦਾ ਹੋਈਆਂ ਚਿੰਤਾਵਾਂ, ਪਰੇਸ਼ਾਨੀਆਂ ਅਤੇ ਬੇਚੈਨੀਆਂ ਦੀ ਅਭਿਵਿਅਕਤੀ ਹੁੰਦੀ ਹੈ। ਅਜਿਹੀ ਹੀ ਇੱਕ ਕਵਿਤਾ ਹੈ- ‘ਨਈ ਨਈ ਸ਼ਾਦੀ ਹੈ’। ਮੁੰਬਈ ਵਿੱਚ ਕੰਮ ਕਰਨ ਵਾਲੇ ਇੱਕ ਮਜ਼ਦੂਰ ਦਾ ਪਿੰਡ ਵਿੱਚ ਵਿਆਹ ਹੋਇਆ ਹੈ। ਦੋ ਦਿਨ ਪਤਨੀ ਨਾਲ ਰਹਿਣ ਤੋਂ ਬਾਅਦ ਉਹ ਮੁੰਬਈ ਮੁੜਿਆ। ਸੋਚਿਆ ਕਿ ਕਿਤੇ ਇੱਕ ਕਮਰਾ ਕਿਰਾਏ ਤੇ ਲੈ ਕੇ ਦੋਵੇਂ ਇਕੱਠੇ ਰਹਿਣਗੇ, ਪਰ ਪਗੜੀ, ਨਜ਼ਰਾਨਾ ਅਤੇ ਕਿਰਾਏ ਦੇ ਰੁਪਏ ਨਾ ਹੋਣ ਕਾਰਨ ਮਨ ਮਾਰ ਕੇ ਉਹ ਪਹਿਲਾਂ ਵਾਂਗ ਇਕੱਲਾ ਰਹਿਣ ਦਾ ਫ਼ੈਸਲਾ ਕਰਦਾ ਹੈ ਅਤੇ ਫਿਰ ਆਪਣੀ ਤਸੱਲੀ ਲਈ ਇਸ ਤਰ੍ਹਾਂ ਸੋਚਦਾ ਹੈ :
ਮੁਝ ਜੈਸੇ ਤੋ ਲਾਖੋਂ ਹੈ ਮੁੰਬਾ ਨਗਰੀ ਮੇਂ
ਨਿਪਠ ਨਿਰਾਸ਼ਯ ਕਾਟ ਰਹੇ ਹੈ
ਜੀਵਨ ਧੂਲ-ਭਰੀ ਡਗਰੀ ਮੇਂ!
ਘਰ ਛੋੜਾ ਹੈ, ਦਰ ਛੋੜਾ ਹੈ,
ਯਹਾਂ ਮਿੱਲੋਂ ਮੇਂ ਸਸਤੇ ਦਾਮੋਂ ਮੇਂ ਅਪਨਾ ਸਰਵਿਸ ਬੇਚਾ ਹੈ
ਦੂਰ ਛੂਟੇ ਬੀਵੀ ਔਰ ਬੱਚੇ ਕੇ ਜੀਵਨ ਸੇ
ਬੇਰੰਗ ਚਿੱਠੀ, ਮਨੀਆਰਡਰ, ਦੋ ਪੈਸੇ ਕੇ ਕਾਗਜ਼ ਸੇ ਹੀ
ਅਪਨੇ ਜੀਵਨ ਕੋ ਜੋੜਾ ਹੈ
     ਸ਼ੈਲੇਂਦਰ ਤਿੱਖੀ ਰਾਜਨੀਤਿਕ ਚੇਤਨਾ ਦੇ ਕਵੀ ਹਨ। ਸ਼ੈਲੇਂਦਰ ਦੀ ਰਾਜਨੀਤਿਕ ਚੇਤਨਾ ਦੀ ਤੀਖਣਤਾ ਅਤੇ ਦੂਰਦਰਸ਼ਤਾ ਨੂੰ ਦੇਖਣਾ ਹੋਵੇ ਤਾਂ ਉਨ੍ਹਾਂ ਦੀ ਕਵਿਤਾ ‘ਭਗਤ ਸਿੰਘ ਸੇ’ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ :
ਭਗਤ ਸਿੰਘ! ਇਸ ਬਾਰ ਨਾ ਲੇਨਾ ਕਾਇਆ ਭਾਰਤ ਵਾਸੀ ਕੀ,
ਦੇਸ਼ ਭਗਤੀ ਕੇ ਲੀਏ ਆਜ ਭੀ
ਸਜ਼ਾ ਮਿਲੇਗੀ ਫ਼ਾਂਸੀ ਕੀ!
     ਕਵਿਤਾ ਦੇ ਇਸ ਅੰਸ਼ ਨੂੰ ਪੜ੍ਹਦਿਆਂ ਪ੍ਰੇਮ ਚੰਦ ਦਾ ਕਥਨ ਯਾਦ ਆਉਂਦਾ ਹੈ। ਪ੍ਰੇਮ ਚੰਦ ਨੇ 1930 ਵਿੱਚ ‘ਆਹੂਤੀ’ ਨਾਂ ਦੀ ਕਹਾਣੀ ਲਿਖੀ ਸੀ। ਉਸ ਕਹਾਣੀ ਦੀ ਨਾਇਕਾ ਕਹਿੰਦੀ ਹੈ ਕਿ ‘ਘੱਟੋ-ਘੱਟ ਮੇਰੇ ਲਈ ਤਾਂ ਸਵਰਾਜ ਦਾ ਇਹ ਅਰਥ ਨਹੀਂ ਹੈ ਕਿ ਜਾਨ ਦੀ ਥਾਂ ਗੋਵਿੰਦ ਬੈਠ ਜਾਵੇ, ਮੈਂ ਅਜਿਹੀ ਵਿਵਸਥਾ ਦੇਖਣਾ ਚਾਹੁੰਦੀ ਹਾਂ ਜਿੱਥੇ ਘੱਟੋ-ਘੱਟ ਗ਼ਰੀਬ ਨੂੰ ਆਸਰਾ ਮਿਲ ਸਕੇ।’ ਇਸੇ ਨਾਲ ਤੁਸੀਂ 2 ਫਰਵਰੀ 1931 ਨੂੰ ਲਿਖਿਆ ਭਗਤ ਸਿੰਘ ਦਾ ਇਕ ਵਾਕ ਪੜ੍ਹੋ ਜੋ ਇਸ ਪ੍ਰਕਾਰ ਹੈ, ‘‘ਇਸ ਕਿਸਾਨ ਨੂੰ ਇਸ ਨਾਲ ਕੀ ਫ਼ਰਕ ਪਵੇਗਾ ਕਿ ਲਾਰਡ ਇਰਵਿਨ ਦੀ ਥਾਂ ਤੇਜ਼ ਬਹਾਦਰ ਸਪਰੂ ਆ ਜਾਵੇ।’’ ਸ਼ੈਲੇਂਦਰ ਦੀ ਇਸ ਕਵਿਤਾ ਵਿੱਚ ਉਨ੍ਹਾਂ ਦੀ ਰਾਜਨੀਤਿਕ ਚੇਤਨਾ ਪ੍ਰੇਮ ਚੰਦ ਅਤੇ ਭਗਤ ਸਿੰਘ ਨਾਲ ਜੁੜੀ ਹੋਈ ਹੈ। ਇਹ ਕਵਿਤਾ 1948 ਵਿੱਚ ਲਿਖੀ ਗਈ ਸੀ। ਅੱਜ ਇਸ ਨੂੰ ਪੜ੍ਹੀਏ ਤਾਂ ਇਹ ਪਹਿਲਾਂ ਨਾਲੋਂ ਜ਼ਿਆਦਾ ਪ੍ਰਸੰਗਿਕ ਜਾਪੇਗੀ। ਇਹ ਸਾਬਿਤ ਕਰਦਾ ਹੈ ਕਿ ਉਹੀ ਰਚਨਾ ਅਮਰ ਹੁੰਦੀ ਹੈ ਜਿਹੜੀ ਸੱਚਮੁੱਚ ਸਮੇਂ ਤੋਂ ਪਾਰ ਦੀ ਗੱਲ ਕਰਦੀ ਹੈ। ਇਸ ਕਵਿਤਾ ਦੀ ਵਧਦੀ ਹੋਈ ਪ੍ਰਾਸੰਗਿਕਤਾ ਦੇ ਕਾਰਨ ਲੱਭਣ ਲਈ ਤੁਹਾਨੂੰ ਭਾਰਤ ਦੀ ਵਰਤਮਾਨ ਰਾਜ ਸੱਤਾ ਦੇ ਸਰੂਪ, ਉਸਦੇ ਦਮਨਕਾਰੀ ਰੂਪ ਅਤੇ ਅਮਰੀਕਾ ਦੀ ਸੱਤਾ ਨਾਲ ਉਸ ਦੇ ਗਠਜੋੜ ਨੂੰ ਪਛਾਣਨਾ ਪਵੇਗਾ।
    ਅਜਿਹੀ ਇਤਿਹਾਸਕ ਚੇਤਨਾ ਦਾ ਕਵੀ ਜੇ ਸਮਾਜਿਕ-ਰਾਜਨੀਤਿਕ ਕ੍ਰਾਂਤੀ ਦੀ ਲੋੜ ’ਤੇ ਜ਼ੋਰ ਦੇਵੇ ਅਤੇ ਉਸ ਦਾ ਸੱਦਾ ਦੇਵੇ ਤਾਂ ਹੈਰਾਨੀ ਦੀ ਕੋਈ ਗੱਲ ਨਹੀਂ। ਉਨ੍ਹਾਂ ਨੇ ਕ੍ਰਾਂਤੀਕਾਰੀ ਅੰਦੋਲਨ ਲਈ ਇੱਕ ਗੀਤ ਵੀ ਲਿਖਿਆ ਹੈ:
ਕ੍ਰਾਂਤੀ  ਕੇ ਲੀਏ  ਉਠੇ ਕਦਮ
ਕ੍ਰਾਂਤੀ ਕੇ ਲੀਏ ਜਲੀ ਮਸ਼ਾਲ।
ਭੂਖ ਕੇ ਵਿਰੁੱਧ ਭਾਤ ਕੇ ਲੀਏ,
ਰਾਤ ਕੇ ਵਿਰੁੱਧ ਪ੍ਰਭਾਤ ਕੇ ਲੀਏ,
ਮਿਹਨਤੀ ਗ਼ਰੀਬ ਜਾਤ ਕੇ ਲੀਏ,
ਹਮ ਲੜੇਂਗੇ, ਹਮਨੇ ਲੀ ਕਸਮ!
     ਸ਼ੈਲੇਂਦਰ ਗਹਿਰੇ ਵਿਅੰਗ ਦੇ ਪ੍ਰਭਾਵਸ਼ਾਲੀ ਕਵੀ ਵੀ ਹਨ। ਹਿੰਦੀ ਕਵਿਤਾ ਦੀ ਪ੍ਰੰਪਰਾ ਵਿੱਚ ਉਨ੍ਹਾਂ ਹੀ ਕਵੀਆਂ ਦੀਆਂ ਕਵਿਤਾਵਾਂ ਵਿੱਚ ਵਿਅੰਗ ਮਿਲਦਾ ਹੈ ਜਿਨ੍ਹਾਂ ਵਿੱਚ ਵਿਆਪਕ ਲੋਕ ਚੇਤਨਾ ਹੈ, ਕਿਉਂਕਿ ਵਿਅੰਗ ਦਾ ਮੂਲ ਸ੍ਰੋਤ ਲੋਕ ਜੀਵਨ ਹੀ ਹੈ। ਭਗਤੀ ਕਾਲ ਦੇ ਕਵੀਆਂ ਵਿੱਚ ਲੋਕ ਚੇਤਨਾ ਦੀ ਗਹਿਰਾਈ ਕਾਰਨ ਵਿਅੰਗ ਦੀ ਸਮਰੱਥਾ ਦਾ ਵਿਕਾਸ ਕਬੀਰ, ਸੂਰਦਾਸ ਅਤੇ ਤੁਲਸੀ ਦੀ ਕਵਿਤਾ ਵਿੱਚ ਹੈ ਤਾਂ ਆਧੁਨਿਕ ਕਾਲ ਵਿੱਚ ਨਿਰਾਲਾ, ਨਾਗਾਰੁਜਨ ਅਤੇ ਰਘਬੀਰ ਸਹਾਏ ਦੀ ਕਵਿਤਾ ਵਿੱਚ। ਸ਼ੈਲੇਂਦਰ ਉਸੇ ਪਰੰਪਰਾ ਦੇ ਕਵੀ ਹਨ। ‘ਨਿਓਤਾ ਔਰ ਚੁਣੌਤੀ’ ਦੀਆਂ ਦੋ ਕਵਿਤਾਵਾਂ ‘ਦੀਵਾਲੀ ਤੋਂ ਬਾਅਦ’ ਅਤੇ ‘ਨੇਤਾਵਾਂ ਦਾ ਨਿਓਤਾ’ ਵਿੱਚ ਵਿਅੰਗ ਦੀ ਧਾਰ ਜਿੰਨੀ ਤੇਜ਼ ਹੈ ਓਨੀ ਹੀ ਮਾਰਕ ਵੀ ਹੈ। ਪਹਿਲੀ ਕਵਿਤਾ ਵਿੱਚ ਵਿਅੰਗ ਵੇਦਨਾ ਵਿੱਚੋਂ ਪੈਦਾ ਹੋਇਆ ਹੈ ਅਤੇ ਦੂਜੀ ਕਵਿਤਾ ਵਿੱਚ ਰੋਹ ਵਿੱਚੋਂ। ਦੋਵੇਂ ਕਵਿਤਾਵਾਂ ਵਿੱਚ ਵਿਅੰਗ ਸਮਾਜਿਕ, ਰਾਜਨੀਤਿਕ ਆਲੋਚਨਾ ਦਾ ਹਥਿਆਰ ਹੈ।
      ਸ਼ੈਲੇਂਦਰ ਮੱਧ ਵਰਗ ਦੇ ਬੁੱਧੀਜੀਵੀ ਦੀ ਭਾਸ਼ਾ ਵਿੱਚ ਮਜ਼ਦੂਰ ਦੀ ਜ਼ਿੰਦਗੀ ਦੀ ਕਵਿਤਾ ਨਹੀਂ ਲਿਖਦੇ। ਉਹ ਖ਼ੁਦ ਮਜ਼ਦੂਰ ਸਨ। ਇਸ ਲਈ ਮਜ਼ਦੂਰ ਜੀਵਨ ਵਿਵਹਾਰ ਵਿੱਚ ਵਰਤੀ ਜਾਂਦੀ ਸ਼ਬਦਾਵਲੀ, ਭਾਸ਼ਾ ਅਤੇ ਬੋਲਚਾਲ ਦੀ ਸ਼ੈਲੀ ਵਿੱਚ ਉਨ੍ਹਾਂ ਦੇ ਜੀਵਨ ਅਨੁਭਵਾਂ ਅਤੇ ਅਕਾਂਖਿਆਵਾਂ ਦੀ ਕਵਿਤਾ ਲਿਖਦੇ ਹਨ। ਇਹੀ ਕਾਰਨ ਹੈ ਕਿ ਸ਼ੈਲੇਂਦਰ ਮਜ਼ਦੂਰਾਂ ਦੇ ਆਪਣੇ ਕਵੀ ਹਨ।
- ਪੰਜਾਬੀ ਰੂਪ : ਭਜਨਬੀਰ ਸਿੰਘ
ਸੰਪਰਕ: 98556-75724

ਪੇਸ਼ ਹੈ ਸ਼ੈਲੇਂਦਰ ਦੀ ਮਸ਼ਹੂਰ ਨਜ਼ਮ
-----------------------------
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ  ...
ਤੁਮਨੇ ਮਾਂਗੇ ਠੁਕਰਾਈ ਹੈਂ, ਤੁਮਨੇ ਤੋੜਾ ਹੈ ਹਰ ਵਾਅਦਾ,
ਛੀਨਾ ਹਮਸੇ ਸਸਤਾ ਅਨਾਜ, ਤੁਮ ਛੰਟਨੀ ਪਰ ਹੋ ਆਮਾਦਾ,
ਤੋ ਅਪਨੀ ਭੀ ਤਿਆਰੀ ਹੈ, ਤੋ ਹਮਨੇ ਭੀ ਲਲਕਾਰਾ ਹੈ,
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ!
ਮਤ ਕਰੋ ਬਹਾਨੇ ਸੰਕਟ ਹੈ, ਮੁਦਰਾਪ੍ਰਸਾਰ ਇਨਫਲੇਸ਼ਨ ਹੈ,
ਇਨ ਬਨੀਓਂ ਚੋਰ-ਲੁਟੇਰੋਂ ਕੋ ਕਿਆ ਸਰਕਾਰੀ ਕਨਸੈਸ਼ਨ ਹੈ?
ਮਤ ਆਂਖ ਚੁਰਾਓ, ਬਗਲੇਂ ਮਤ ਝਾਂਕੋ, ਦੋ ਜਵਾਬ,
ਕਿਆ ਯਹੀ ਸਵਰਾਜਯ ਤੁਮਹਾਰਾ ਹੈ,
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ!
ਮਤ ਸਮਝੋ ਹਮਕੋ ਯਾਦ ਨਹੀਂ ਹੈ ਜੂਨ ਛਿਆਲਿਸ ਕੀ ਘਾਤੇਂ,
ਜਬ ਕਾਲੇ-ਗੋਰੇ ਬਨਿਓਂ ਮੇਂ ਚਲਤੀ ਥੀਂ ਸੌਦੇ ਦੀ ਬਾਤੇਂ,
ਰਹਿ ਗਈ ਗ਼ੁਲਾਮੀ ਬਰਕਰਾਰ ਹਮ ਸਮਝੇ ਅਬ ਛੁਟਕਾਰਾ ਹੈ,
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ!
ਕਿਆ ਧਮਕੀ ਦੇਤੇ ਹੋ ਸਾਹਬ, ਦਮਦਾਂਟੀ ਮੇਂ ਕਿਆ ਰੱਖਾ ਹੈ?
ਯਹ ਵਾਰ  ਤੁਮਹਾਰੇ ਅਗਰਜ  ਅੰਗਰੇਜ਼ੋਂ  ਨੇ ਭੀ ਤੋ ਚੱਖਾ ਹੈ!
ਦਹਲਾ ਥਾ ਸਾਰਾ ਸਾਮਰਾਜਯ ਜੋ ਤੁਮਕੋ ਇਤਨਾ ਪਿਆਰਾ ਹੈ,
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ!
ਸਮਝੌਤਾ? ਸਮਝੌਤਾ? ਹਮਲਾ ਤੋ ਤੁਮਨੇ ਬੋਲਾ ਹੈ,
ਮਹਿੰਗੀ ਨੇ ਹਮੇਂ ਨਿਗਲਨੇ ਕੋ ਦਾਨਵ ਜੈਸਾ ਮੂੰਹ ਖੋਲਾ ਹੈ,
ਹਮ ਮੌਤ ਕੇ ਜਬੜੇ ਤੋੜੇਂਗੇ, ਏਕਾ ਹਥਿਆਰ ਹਮਾਰਾ ਹੈ,
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ!
ਅਬ ਸੰਭਲੇ  ਸਮਝੌਤਾਪ੍ਰਸਤ ਘੁਟਨੇਟੇਕੂ  ਢੁਲਮੁਲ-ਯਕੀਨ,
ਹਮ ਸਭ ਸਮਝੌਤੇਬਾਜ਼ੋਂ ਕੋ ਅਬ ਅਲਗ ਕਰੇਂਗੇ ਬੀਨ-ਬੀਨ,
ਜੋ  ਰੋਕੇਗਾ ਵਹ  ਜਾਏਗਾ  ਯਹ  ਵਹ  ਤੂਫ਼ਾਨੀ  ਧਾਰਾ  ਹੈ,
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ!
- ਸ਼ੈਲੇਂਦਰ