ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਵੱਲੋਂ ਕਿਸਾਨੀ ਅਤੇ ਵਾਤਾਵਰਨ ਬਚਾਉਣ ਦਾ ਸੱਦਾ - ਸਤਨਾਮ ਸਿੰਘ ਮੱਟੂ
ਸਰਕਾਰੀ ਕਾਲਜ ਅਮਰਗੜ੍ਹ(ਸੰਗਰੂਰ) ਵਿਖੇ ਕੁਦਰਤ -ਮਾਨਵ ਕੇਦਰਿਤ ਲੋਕ ਲਹਿਰ(ਪੰਜਾਬ) ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੀ ਮੀਟਿੰਗ ਹੋਈ ਜਿਸ ਵਿੱਚ ਅਮ੍ਰਿੰਤਸਰ-ਦਿੱਲੀ-ਕਲੱਕਤਾ ਉਦਯੋਗਿਕ ਗਲਿਆਰੇ (ਇੰਡਸਟਰੀਅਲ ਕੋਰੀਡੋਰ) ਜੋ ਬਣਾਇਆ ਰਿਹਾ ਹੈ ਦੇ ਵਿਰੋਧ ਵਿੱਚ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਦੇ ਸਬੰਧ ਵਿੱਚ ਪੇਫਲੈਟ (ਪੇਪਰ) ਵੰਡੇ ਗਏ।ਜਗਪਾਲ ਸਿੰਘ ਊਧਾ ਅਨੁਸਾਰ ਇਸ ਉਦਯੋਗਿਕ ਗਲਿਆਰੇ ਕਾਰਨ ਕਿਸਾਨਾਂ ਦੀਆਂ ਜਮੀਨਾਂ (ਖੋਹ ਕੇ)ਐਕੁਆਇਰ ਕਰਕੇ ਕੰਪਨੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਤਾਂ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਤਬਾਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਥੇ ਲੱਗਣ ਵਾਲੇ ਉਦਯੋਗਾਂ ਤੋਂ ਨਿਕਲਣ ਵਾਲਾ ਧੂੰਆਂ ਤੇ ਗੰਦਾ ਪਾਣੀ ਮਨੁੱਖੀ ਜਿੰਦਗੀ ਨੂੰ ਖਤਮ ਕਰਨ ਵੱਲ ਧੱਕੇਗਾ। ਇਸ ਉਦਯੋਗਿਕ ਗਲਿਆਰੇ ਖਿਲਾਫ਼ ਕੁਦਰਤ -ਮਾਨਵ ਲੋਕ ਲਹਿਰ (ਪੰਜਾਬ) ਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਵੱਲੋਂ ਇਸ ਦੇ ਵਿਰੋਧ ਵਿੱਚ ਚੇਤਨਾ ਮਾਰਚ 1ਅਕਤੂਬਰ ਸਵੇਰੇ 8:00 ਵਜੇ ਅਮ੍ਰਿੰਤਸਰ ਤੋਂ ਸ਼ੁਰੂ 5 ਅਕਤੂਬਰ ਫਿਲੌਰ 6 ਅਕਤੂਬਰ ਨੂੰ ਲੁਧਿਆਣਾ 7 ਅਕਤੂਬਰ ਨੂੰ ਸਰਹਿੰਦ 8 ਅਕਤੂਬਰ ਨੂੰ ਰਾਜਪੁਰਾ ਵਿਖੇ ਸਮਾਪਤ ਹੋਵੇਗਾ ਜਿਸ ਵਿੱਚ ਨਾਲ ਲੱਗਦੇ ਪਿੰਡ ਵਿੱਚ ਪੇਫਲੈਟ ਵੰਡ ਦੇ ਮੀਟਿੰਗਾਂ ਕੀਤੀਆਂ ਜਾਣਗੀਆਂ ਇਸ ਗਲਿਆਰੇ ਵਿਚ 20 ਵੱਡੇ ਸ਼ਹਿਰ ਜਿਵੇਂ ਅਮ੍ਰਿੰਤਸਰ, ਜਲਧੰਰ, ਲਧਿਆਣਾ, ਅੰਬਾਲਾ, ਸਹਾਰਨਪੁਰ, ਦਿੱਲੀ, ਰੁੜਕੀ, ਮਰਾਦਾਬਾਦ, ਬਰੇਲੀ, ਅਲੀਗੜ੍ਹ, ਕਾਨਪੁਰ , ਲਖਨਊ, ਇਲਾਹਾਬਾਦ, ਵਾਰਾਨਸੀ, ਪਟਨਾ, ਹਜਾਰੀਬਾਗ, ਧਨਵਾਦ, ਅਾਸਨਸੋਲ, ਦੁਰਗਾਪੁਰ ਅਤੇ ਕੱਲਕਤਾ ਵੀ ਲਪੇਟ ਵਿੱਚ ਆਉਣਗੇ ਇਸ ਲਈ ਚੇਤਨਾ ਮਾਰਚ ਦੁਆਰਾ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਿਸਾਨੀ ਤੇ ਵਾਤਾਵਰਣ ਨੂੰ ਬਚਾਉਣ ਲਈ ਹੋਕਾ ਦਿੱਤਾ ਜਾ ਰਿਹਾ ਹੈ ਕਿ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਜਾਵੇ । ਜਗਪਾਲ ਸਿੰਘ ਊਧਾ, ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਕੁਲਦੀਪ ਸਿੰਘ ਪਾਲੀਆ, ਮੋਹਨ ਨਾਭਾ, ਸੁੱਖੀ ਅਮਰਗੜ੍ਹ, ਹਰਿੰਦਰ ਸਿੰਘ ਅਮਰਗੜ੍ਹ, ਜਸਪ੍ਰੀਤ ਸਿੰਘ
ਅਮਰਗੜ੍ਹ, ਤਰਨਵੀਰ ਅਮਰਗੜ੍ਹ, ਸਹਿਲ, ਪਵਨ, ਮਾਨਵ ਯਾਦਵਿੰਦਰ ਸਿੰਘ ਅਮਰਗੜ੍ਹ, ਮਨੀ ਕੌਲ, ਕੁਲਵਿੰਦਰ ਸਿੰਘ ਛੀਟਾਵਾਲਾ ਆਦਿ ਕਾਰਕੁਨਾਂ ਵੱਲੋਂ ਪੇਫਲੈਟ (ਪੇਪਰ) ਵੰਡੇ ਗਏ।
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।