ਨਜ਼ਰੀਆ - ਵੀਰਪਾਲ ਕੌਰ ਭੱਠਲ'



ਹੁਣ ਚੰਗੇ ਤੋਂ ਅਸੀਂ ਮਾੜੇ ਸੱਜਣਾਂ ਕਿੰਜ ਹੋ ਗਏ ,
ਦੱਸ ਮਿੱਠੇ  ਤੋਂ ਅਸੀਂ ਖਾਰੇ ਸੱਜਣਾ ਕਿੰਜ ਹੋ ਗਏ  ।
ਕਹਿੰਦਾ ਸੀ ਤੂੰ ਤੇਰੇ ਵਰਗਾ ਹੋਰ ਨਹੀਂ ਕੋਈ
ਹੁਣ  ਦੱਸ ਸੱਜਣਾ ਸਾਡੇ ਵਰਗੇ ਸਾਰੇ ਕਿੰਜ ਹੋ ਗਏ ।

ਕਹਿੰਦਾ ਸੀ ਤੂੰ ਪੱਥਰ ਉੱਤੇ ਵਾਅਦੇ ਲੀਕ ਮੇਰੇ ,
ਹੁਣ ਦੱਸ ਸੱਜਣਾ ਵਾਅਦੇ ਸਾਡੇ ਲਾਰੇ ਕਿੰਜ ਹੋ ਗਏ  ।
 ਜੰਨਤ ਜਿਹਾ ਸਕੂਨ ਮੇਰੇ ਕੋਲ ਆਉਂਦਾ ਸੀ ਤੈਨੂੰ
 ਹੁਣ  ਦੱਸ ਸੱਜਣਾ ਸਾਡੇ ਨਰਕ ਦੁਆਰੇ ਕਿੰਜ ਹੋ ਗਏ  ।

 ਰੱਬ ਦੇ ਵਰਗੀ ਦੀਦ ਮੇਰੀ ਕਦੇ ਲੱਗਦੀ ਸੀ ਤੈਨੂੰ ,
 ਮੱਥੇ ਲੱਗੇ ਸੱਜਣਾ ਅਸੀਂ ਹੁਣ ਮਾੜੇ ਕਿੰਜ  ਹੋ ਗਏ  ।
ਇਕਦਮ ਸਾਡੇ ਵਿੱਚ ਇੰਨੀਆਂ ਕਮੀਆਂ ਕੱਢ ਤੀਆਂ  ,
ਚੰਨ ਦੇ ਟੁਕੜੇ ਵਰਗੇ  ਟੁੱਟੇ ਤਾਰੇ ਕਿੰਜ ਹੋ ਗਏ  ।

ਕਦੇ ਖ਼ੁਸ਼ੀਆਂ ਦੀ ਵਜ੍ਹਾ ਟੋਹ -ਟੋਹ ਮੈਨੂੰ ਦਿੰਦਾ ਸੀ,
 ਹੁਣ ਹਾਸੇ ਮੇਰੇ ਦੱਸ ਅੰਗਿਆਰੇ  ਕਿੰਜ ਹੋ ਗਏ  ।
ਵੀਰਪਾਲ 'ਸਮੁੰਦਰ ਕਹਿੰਦਾ ਸੀ ਤੂੰ ਇਸ਼ਕੇ ਦਾ  
 ਫੇਰ ਦੱਸੀ ਸੱਜਣਾਂ ਗ਼ੈਰ ਕਿਨਾਰੇ ਕਿੰਜ ਹੋ ਗਏ।

ਵੀਰਪਾਲ ਕੌਰ ਭੱਠਲ'