ਧੀਆਂ ਦੀ ਲੋਹੜੀ - ਮਹਿੰਦਰ ਸਿੰਘ ਮਾਨ
ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ,
ਕਦੇ ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ।
ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ,
ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ।
ਕੋਈ ਹੁੰਦਾ ਨਾ ਫਰਕ ਧੀਆਂ ਤੇ ਪੁੱਤਾਂ ਵਿਚ,
ਪੁਰਾਣੇ ਵਿਚਾਰ ਹੁਣ ਛਿੱਕੇ ਟੰਗੋ ਮਿੱਤਰੋ।
ਸਖਤ ਮਿਹਨਤ ਕਰਕੇ ਇਹ ਅੱਗੇ ਵੱਧਣ,
ਧੀਆਂ ਦੀਆਂ ਜਿੱਤਾਂ ਦੱਸਣ ਵੇਲੇ ਨਾ ਸੰਗੋ ਮਿੱਤਰੋ।
ਧੀਆਂ ਤੇ ਕਰੜੀ ਨਜ਼ਰ ਰੱਖਣੀ ਠੀਕ ਹੈ,
ਪਰ ਪੁੱਤਾਂ ਨੂੰ ਵੀ ਰੰਬੇ ਵਾਂਗ ਚੰਡੋ ਮਿੱਤਰੋ।
ਤੁਹਾਡੀ ਸੁੱਖ ਮੰਗਣ ਹਰ ਵੇਲੇ ਰੱਬ ਕੋਲੋਂ,
ਤੁਸੀਂ ਵੀ ਧੀਆਂ ਦੀ ਸੁੱਖ ਮੰਗੋ ਮਿੱਤਰੋ।
ਇਹ ਵੰਡਣ ਪਿਆਰ ਸਭ ਕੁੱਝ ਭੁਲਾ ਕੇ,
ਤੁਸੀਂ ਵੀ ਧੀਆਂ ਨੂੰ ਪਿਆਰ ਵੰਡੋ ਮਿੱਤਰੋ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554