ਲਿਖਤਾਂ - ਬਲਜਿੰਦਰ ਕੌਰ ਸ਼ੇਰਗਿੱਲ

ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਅੰਦਰ ਤੀਕ ਜਾ ਵੜ੍ਹਦੇ ਨੇ |

ਇਹ ਝੂਠ ਨਹੀਂ ਨਿਰਾ ਸੱਚ ਹੈ,
ਕਈਆਂ ਦੇ ਕਮੈਂਟ ਆ ਖੜ੍ਹਦੇ ਨੇ |

ਮੇਰੇ ਖਿਆਲਾਂ ਦੀ ਬੁਣਤੀ ਉਦੇੜਦੇ ਨੇ,
ਮੇਰੇ ਅੰਦਰ ਹਰਫ਼ ਆ ਵੜਦੇ ਨੇ |

ਕਈ ਆਖਣ ਇਹ ਸ਼ਬਦ ਮੇਰੇ ਤੇ ਹੀ ਜੁੜਦੇ ਨੇ,
ਸਾਰਾ ਸਿਹਰਾ ਨਾਚੀਜ਼ ਦੇ ਸਿਰ ਮੜਦੇ ਨੇ |

ਰੋਜ਼ ਸ਼ਬਦ ਮੇਰੇ ਨਾਲ ਲੜਦੇ ਨੇ,
ਮੇਰੀਆਂ ਲਿਖ਼ਤਾਂ ਆ ਘੜ੍ਹਦੇ ਨੇ |

ਜਿਹੜੇ ਕਲਮ ਨੂੰ  ਸਲਾਮਾਂ ਕਰਦੇ ਨੇ,
ਉਹ ਚੁੱਲ੍ਹੇ 'ਤੇ ਦੁੱਧ ਨੂੰ  ਦੇਖ ਰਹੇ ਕੜ੍ਹਦੇ ਨੇ |

ਕਈ ਹੂਕ ਦਿਲਾਂ ਦੀ ਦੱਸਦੇ ਨੇ,
ਗੁਲਾਬਾਂ ਦੀ ਮਹਿਕ ਨੂੰ  ਆ ਫੜਦੇ ਨੇ |  

ਕਈ ਮੁਬਾਰਕਾਂ ਦਾ ਸਿਲਸਿਲਾ ਜਾਰੀ ਰੱਖਦੇ ਨੇ,
 ਕਹਿੰਦੇ ਲੇਖਕ ਦੇ ਮਨੋਭਾਵ ਪੱਤਿਆਂ ਵਾਂਗ ਝੜਦੇ ਨੇ |

ਕਈ ਨਵੀਂ ਰਚਨਾ ਦੀ ਉਡੀਕ ਕਰਦੇ ਨੇ,
ਕਈ ਅੰਦਰੋਂ-ਅੰਦਰੀਂ ਸੜ੍ਹਦੇ ਨੇ |

ਕਿੰਨੇ ਦਿਨ ਪੜਿ੍ਹਆ ਹੋ ਗਏ ਸੀ ਤੁਹਾਨੂੰ,
ਕਈ ਛਪੀ ਰਚਨਾ ਬਾਰੇ ਵੀ ਦੱਸਦੇ ਨੇ |
 
ਕਈ ਪਾਠਕ ਮੇਰੇ ਪੱਕੇ ਨੇ,
ਜੋ ਰੂਹਾਂ ਦੇ ਸੱਚੇ ਨੇ |  

ਮੈਂ ਸ਼ੁਕਰਗੁਜਾਰ ਸਭ ਦੀ ਹਾਂ,
 ਜੋ ਮੇਰੇ ਸਫ਼ਰ 'ਚ ਛੱਤਰੀ ਤਾਣ ਖੜ੍ਹਦੇ ਨੇ |

ਕਈ ''ਬਲਜਿੰਦਰ'' ਨੂੰ  ਮਿਲਣਾ ਚਾਹੁੰਦੇ ਨੇ,
ਜਿਹੜੇ ਮੇਰੇ ਕਲਮਬੱਧ ਨਜ਼ਮਾਂ ਨੂੰ  ਪੜ੍ਹਦੇ ਨੇ |

ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਅੰਦਰ ਤੀਕ ਜਾ ਵੜ੍ਹਦੇ ਨੇ |

 
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278