" ਕਰਮਾਂ ਵਾਲੀ " - ਰਣਜੀਤ ਕੌਰ ਗੁੱਡੀ ਤਰਨ ਤਾਰਨ"
ਕਰਮਾ ਵਾਲੜੀਏ ਭਾਗਾਂ ਵਾਲੜੀਏ ਕਦੇ ਹੋਵੀਂ ਨਾਂ ਅੱਖੀਆਂ ਤੋਂ ਓਝਲ "ਭਾਗ ਭਰੀ ( ਭਾਗੀ ) ਤੀਸਰੀ ਧੀ ਨੇ ਜਨਮ ਲਿਆ ਤਾਂ ਦਾਦੇ ਦਾਦੀ ਨੇ ਉਸਦਾ ਇਹ ਨਾਮ' ਭਾਗਾਂ ਵਾਲੀ ਭਾਗ ਭਰੀ ਅੇੈਲਾਨ ਦਿੱਤਾ।ਉਹ ਜਾਣਦੇ ਸੀ ਸ਼ਰੀਕਾ ਬਰਾਦਰੀ ਵਾਲੇ ਚਿਲਾਉਣ ਗੇ ਫਿਰ ਪੱਥਰ ਆਣ ਵੱਜਾ।ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਘਰ ਆਈ ਰਹਿਮਤ ਨੁੰ ਕੋਈ ਮੰਦਾ ਬੋਲੇ।ਇਕ ਇਹੋ ਠੇਕਾ ਤੇ ਉਪਰ ਵਾਲੇ ਦੇ ਹੱਥਾਂ ਹੇਠ ਰਹਿ ਗਿਆ ਹੈ ਕਿ ਕੁੜੀ ਹੋਵੇ ਜਾਂ ਮੁੰਡਾ।ਤੇ ਦੁਨੀਆ ਨੇ ਇਸ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ।ਪਿਛਲੇ ਕਈ ਸਾਲ ਤੋਂ ਲੋਕ ਲਿੰਗ ਟੈਸਟ ਕਰਾ ਕੇ ਕੁੜੀਆਂ ਮਾਰੀ ਜਾ ਰਹੇ ਸਨ।ਆਸ ਪਾਸ ਦੀਆ ਸਵਾਣੀਆਂ ਨੇ ਭਾਗਾਂ ਵਾਲੀ ਕਰਮਾ ਵਾਲੀ ਦਾ ਟੈਸਟ ਵੀ ਕਰਾਉਣ ਲਈ ਘਰ ਵਿੱਚ ਭਸੂੜੀ ਪਾਈ ਪਰ 'ਨਿਹਾਲ 'ਪਰਿਵਾਰ ਨੇ ਸੱਭ ਦੀ ਸੁਣੀ ਤੇ ਕੀਤੀ ਆਪਣੇ ਮਨ ਦੀ।ਉਹਨਾਂ ਨੇ ਉਪਰਵਾਲੇ ਦੀ ਮਨਸ਼ਾ ਵਿੱਚ ਅੜਿਕਾ ਪਾਉਣ ਤੋਂ ਪ੍ਰਹੇਜ਼ ਹੀ ਰੱਖਿਆ।ਉਹਨਾ ਦਾ ਕਹਿਣਾ ਹੈ ਕਿ ਇਕ ਤੇ ਇਸ ਵਿੱਚ ਸੋਹਣੇ ਰੱਬ ਦੀ ਰਜ਼ਾ ਹੈ ਤੇ ਦੂਜਾ ਨਿਰਦੋਸ਼ ਦਾ ਕਤਲ ਕਿਉਂ? ਇਹ ਕਿਧਰ ਦੀ ਮਰਦਾਨਗੀ ਜਾਂ ਬਹਾਦਰੀ ਹੈ ਕਿ ਇਕ ਜੀਅ ਨੁੰ ਤੁਸੀਂ ਆਪ ਬੁਲਾਓ ਕਈ ਮਹੀਨੇ ਸੀਨੇ ਵਿੱਚ ਪਾਲੋ ਤੇ ਫੇਰ ਉਸਨੂੰ ਨਾਂ ਪਸੰਦ ਕਰ ਕੇ ਵਾਪਸ ਮੋੜ ਦਿਓ।ਇਹ ਕੋਈ ਬਜ਼ਾਰ ਦਾ ਸੌਦਾ ਨਹੀਂ ਕਾਦਰ ਦਾ ਕੁਦਰਤੀ ਵਰਤਾਰਾ ਹੈਭਾਗੀ ਦੇ ਜਨਮ ਦੀ ਖਬਰ ਬਦਬੋ ਵਾਂਗ ਫੇੈਲ ਗਈ।ਕੋਈ ਕਹੇ ਇਹਨਾਂ ਨੂੰ ਪਹਿਲੀ ਕੁੜੀ ਹੋਣ ਤੇ ਆਖਿਆ ਵੀ ਸੀ ਇਉਂ ਕੁੜੀ ਦੀ ਲੋਹੜੀ ਵੰਡਣ ਨਾਲ ਕੁੜੀਆਂ ਘਰ ਕਰ ਲੈਂਦੀਆਂ,ਮੂ੍ਹੰਹ ਕਰ ਲੈਂਦੀਆਂ ਤੇ ਵੇਖ ਲੋ ਦੂਜੀ ਵੀ ਆਈ ਤੇ ਹੁਣ ਤੀਜੀ ਵੀ-ਸੰਤਾ ਦਾ ਕਿਹਾ ਕਿਤੇ ਗਲਤ ਹੁੰਦੈ।ਸੋਭਤੀ ਹੁਣੀਂ ਬੇਔਲਾਦ ਹਨ ਇਹ ਕੁੜੀ ਉਹਨਾਂ ਦੀ ਝੋਲੀ ਪਾ ਦੇਣੀ ਚਾਹੀਦੀ,-ਨੀਰੋ ਬੋਲਿਆ-ਤਾਈ ਦੇ ਤਿੰਨ ਮੁੰਡੇ ਹਨ ਕੁੜੀ ਤਾਈ ਲੈ ਲਵੇ ਤੇ ਮੁੰਡਾ ਚਾਚੀ ਲੈ ਲਵੇ ਦੋਵੇਂ ਟੱਬਰ ਸੋਹਣੇ ਸਜ ਜਾਣਗੇ-ਦੀਪ ਤਾਇਆ ਬੋਲਿਆ।ਨਿਹਾਲ ਵਾਲਿਆਂ ਨੇ ਕਿਸੇ ਨੂੰ ਵੀ ਭਾਗੀ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ।ਉਹ ਆਖਦੇ ਸ਼ਰੀਕਾਂ ਦੇ ਬੋਲ ਤੇ ਪੱਥਰ ਪਾੜ ਦੇਂਦੇ ਜੇ ਨਾਂ ਕਿਤੇ ਸਾਡੀ ਨੂੰਹ ਦਿਲ ਦਿਮਾਗ ਤੇ ਸੱਟ ਖਾ ਲਵੇ।ਸਾਡੀ ਭਾਗੀ ਕਰਮਾ ਵਾਲੀ ਭਾਗਾਂ ਵਾਲੀ ਰੱਬ ਨਾ ਕਰੇ ਕਿਤੇ ਸਾਡੀਆਂ ਅੱਖੀਆਂ ਤੋਂ ਦੂਰ ਹੋਵੇ।ਦਾਦੀ ਨੇ ਸੱਭ ਨੂੰ ਕਿਹਾ 'ਧੀਆ ਉਥੇ ਆਉਂਦੀਆਂ ਹਨ ਜਿਥੇ ਉਹਨਾਂ ਦੀ ਕਦਰ ਹੋਵੇ ਤੇ ਜਦ ਖੁਦਾ ਖੁਸ਼ ਹੁੰਦਾ ਹੈ ਤਾਂ ਧੀਆਂ ਦੀ ਰਹਿਮਤ ਤੇ ਨੇਹਮਤ ਛਾਵਰ ਕਰਦਾ ਹੈ'।ਨਾਂ ਤਾਂ ਪੁੱਤ ਜਗੀਰਾਂ ਲੈ ਕੇ ਜੰਮਦੇ ਹਨ ਤੇ ਨਾਂ ਹੀ ਧੀਆਂ ਜਗੀਰਾਂ ਖੋਹ ਲੈਂਦੀਆਂ ਹਨ।ਧੀ ਦੇ ਮੱਥੇ ਤੇ ਪ੍ਰਭੂ ਜੀ ਸੱਤ ਭਾਗ ਲਿਖ ਕੇ ਦੁਨੀਆਂ ਤੇ ਭੇਜਦਾ ਹੈ ਤੇ ਜੇ ਇਸ ਤਰਾਂ ਲੋਕ ਦੁਰਕਾਰਨ ਲਗ ਜਾਣ ਤਾਂ ਮਾਪਿਆਂ ਦੇ ਛੇ ਭਾਗ ਖੁਸ ਜਾਂਦੇ ਹਨ ਤੇ ਸੱਤਵਾਂ ਬੇਗਾਨੇ ਘਰ ਜੋਗਾ ਰਹਿ ਜਾਂਦਾ ਹੈ।ਰੱਬ ਦੀਆ ਰਹਿਮਤਾਂ ਨਿਹਮਤਾਂ ਬਰਕਤਾਂ ਪਰਿਵਾਰ ਵਿਚੋਂ ਹਵਾ ਹੋ ਜਾਂਦੀਆਂ ਹਨ।ਸੋ ਲੱਛਮੀ ਨੂੰ ਜੀਆਇਆਂ ਕਹੋ-ਦਾਦੀ ਜੀ ਨੇ ਬੜੇ ਰੋਹਬ ਨਾਲ ਕਿਹਾ।ਇਥੇ ਬਿਜਲੀ ਨਹੀਂ ਹੁੰਦੀ ਕਈ ਕਈ ਘੰਟੇ ਆਪਣਾ ਜਰੂਰੀ ਸਮਾਨ ਬੰਨ੍ਹੋ ਆਪਾਂ ਸਾਰੇ ਕਲ ਸ਼ਹਿਰ ਵਾਲੇ ਘਰ ਜਾਣੈ ਗਰਮੀ ਦੇ ਤਿੰਨ ਚਾਰ ਮਹੀਨੇ ਉਥੇ ਰਹਾਂਗੇ।ਦਾਦਾ ਜੀ ਨੇ ਹੁਕਮ ਕੀਤਾ।ਬਿਜਲੀ ਦਾ ਤੇ ਬਹਾਨਾ ਸੀ ਉਹਨਾਂ ਦਾ ਮਂੰਨਣਾ ਸੀ ਕਿ ਇੰਨੇ ਕੁ ਵਕਤ ਵਿੱਚ ਲੋਕ ਬੋਲ ਬੋਲ ਥੱੱਕ ਜਾਣਗੇ ਤੇ ਸਾਡੀ ਭਾਗੀ ਦੀ ਪਹਿਲੀ ਦੇਖ ਭਾਲ, ਪਾਲਣਾ ਸੁਖਾਂਵੀਂ ਹੋ ਸਕੇਗੀ।ਦਾਦੀ ਜੀ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਈ।
" ਮਾਨਾ ਕਿ ਜਮੀਂ ਕੋ ਗੁਲਜ਼ਾਰ ਨਾ ਕਰ ਸਕੇਕੁਸ਼ ਖਾਰ ਤੋ ਕੰਮ ਕਇਏ ਗੁਜਰੇ ਜਿਧਰ ਸੇ ਹਮ" ॥ਰਣਜੀਤ ਕੌਰ ਗੁੱਡੀ ਤਰਨ ਤਾਰਨ