ਕੰਡੇ - ਬਲਤੇਜ ਸਿੰਘ ਸੰਧੂ
ਸੁਣ ਵੇ ਸੱਜਣਾ ਸੁਣ ਕੁੱਝ ਏਸ ਜੁਬਾਨੋ ਸੱਚ ਤੇ ਤੂੰ ਬੋਲ
ਜੇ ਮਿੱਤਰਾਂ ਨਾਲੋਂ ਲਏ ਤੋੜ ਯਰਾਨੇ ਐਵੇਂ ਕੁਫਰ ਨਾ ਤੂੰ ਤੋਲ
ਬੀਜ,ਬੀਜ ਨਾ ਕਿੱਕਰਾਂ ਦੇ ਕੰਡੇ ਪਹਿਲਾਂ ਤੇਰੇ ਈ ਵੱਜਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਜੇਕਰ ਵਫ਼ਾਦਾਰ ਮਲਾਹ ਨਹੀਂ ਕਿਸ਼ਤੀ ਦਾ
ਫੇਰ ਨੇੜੇ ਹੋ ਕੇ ਵੀ ਲੱਗਦੇ ਦੂਰ ਕਿਨਾਰੇ ਨੇ
ਜੋ ਆਪਣੇ ਆਪਣਿਆ ਨਾਲ ਦਗਾ ਕਮਾ ਜਾਂਦੇ
ਫਿਰ ਪਾਰ ਲਗਾਵਣ ਜੋ ਉਹ ਕਿਹੇ ਸਹਾਰੇ ਨੇ
ਕਿਉ ਕੋਸ਼ਿਸ ਕਰਦਾ ਦਰਿਆਵਾਂ ਨੂੰ ਰੋਕਣ ਦੀ
ਉਹ ਤਾਂ ਆਪਣੀ ਲੈਅ ਵਿੱਚ ਹੀ ਵੱਗਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਦਿਲ ਦੀਆਂ ਨਫਰਤਾਂ ਨੂੰ ਫੁੱਲਾਂ ਤੋਂ ਸਾੜਾ ਕਿਸ ਗੱਲ ਦਾ
ਜੋ ਚਿੱਕੜ ਵਿੱਚ ਰਹਿ ਕੇ ਵੀ ਖੁਸ਼ਬੋ ਵੰਡਦੇ ਨੇ
ਪਸ਼ੂ ਪੰਛੀ ਵੀ ਸਿਆਣੇ ਜਾਪਣ ਅੱਜ ਕੱਲ੍ਹ ਇਨਸਾਨਾਂ ਤੋਂ
ਏਥੇ ਆਪਣੇ ਹੀ ਬੰਦੇ,ਹਰ ਦੂਜੇ ਬੰਦੇ ਨੂੰ ਭੰਡਦੇ ਨੇ
ਮੁੱਢ ਕਦੀਮਾਂ ਤੋਂ ਹੁੰਦੀ ਆਈ ਜੋ ਸੱਜਣਾਂ
ਏਹੇ ਵਹਿਮ ਨਹੀਂ,ਤਕੜੇ ਮਾੜੇ ਨੂੰ ਏਦਾਂ ਹੀ ਦੱਬਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਜੋ ਇਨਸਾਨ ਕਰੇ ਅੱਖਾਂ ਮੀਚ ਭਰੋਸਾ ਤੇਰੇ ਤੇ
ਨਾ ਵੇ ਨਾ ਬਲਤੇਜ ਸਿਆ ਕਿਸੇ ਦੀ ਪਿੱਠ ਤੇ ਵਾਰ ਨਾ ਕਰ
ਸਾਨੂੰ ਨੀਵੇਂ ਕਹਿ ਕੇ ਖੁਦ ਉੱਚਾ ਹੋਣ ਦਾ ਤੂੰ ਵਹਿਮ ਪਾ ਲਿਆ ਏ
ਪਤਝੜ ਆਈ ਤਾਂ ਝੜ ਜਾਣਾ ਐਵੇਂ ਸੰਧੂਆਂ ਹੰਕਾਰ ਨਾ ਕਰ
ਜੇ ਅੰਦਰੋਂ ਅੰਦਰੀ ਸਾੜੇ ਨਾਲ ਸੜ ਗਿਆ ਤੂੰ
ਲੈ ਆਰੀ ਆਪਣੇ ਹੀ ਜੜ੍ਹਾਂ ਤੋਂ ਵੱਢਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਬਲਤੇਜ ਸਿੰਘ ਸੰਧੂ
ਬੁਰਜ ਲੱਧਾ ਬਠਿੰਡਾ
9465818158