ਗ਼ਜ਼ਲ - ਮਹਿੰਦਰ ਸਿੰਘ ਮਾਨ
ਜਦ ਦਾ ਤੂੰ ਆਇਆਂ ਕੀਤੀ ਕੋਈ ਗੱਲ ਨਹੀਂ।
ਚੁੱਪ ਰਹਿਣਾ ਤਾਂ ਮਸਲੇ ਦਾ ਕੋਈ ਹੱਲ ਨਹੀਂ।
ਜਿਹੜਾ ਬੱਚਾ ਬਚਪਨ 'ਚ ਕਿਸੇ ਦੀ ਸੁਣਦਾ ਨ੍ਹੀ,
ਵੱਡਾ ਹੋ ਕੇ ਵੀ ਉਸ ਨੇ ਸੁਣਨੀ ਗੱਲ ਨਹੀਂ।
ਏਨੇ ਸਾਲਾਂ ਦੀ ਆਜ਼ਾਦੀ ਦੇ ਪਿੱਛੋਂ ਵੀ,
ਇੱਥੇ ਗੁਰਬਤ ਦਾ ਮਸਲਾ ਹੋਇਆ ਹੱਲ ਨਹੀਂ।
ਭਾਵੇਂ ਲੱਖ ਹੰਝੂ ਕੇਰ ਕੇ ਦੱਸੋ ਲੋਕਾਂ ਨੂੰ,
ਹਿੰਮਤ ਤੇ ਸਬਰ ਬਿਨਾਂ ਦੁੱਖ ਸਕਦੇ ਠੱਲ੍ਹ ਨਹੀਂ।
ਏਨਾ ਹੋ ਗਿਆ ਹੈ ਨਸ਼ਿਆਂ ਦੇ ਵਿੱਚ ਗਲਤਾਨ ਉਹ,
ਲੱਗਦਾ ਹੈ ਉਸ ਦਾ ਆਣਾ ਯਾਰੋ, ਕੱਲ੍ਹ ਨਹੀਂ।
ਭਾਵੇਂ ਉਹ ਦਿਨ ਰਾਤ ਰਹੇ ਆਦਮੀਆਂ ਦੇ ਵਿੱਚ,
ਤਾਂ ਵੀ ਉਸ ਨੂੰ ਗੱਲ ਕਰਨ ਦਾ ਆਂਦਾ ਵੱਲ ਨਹੀਂ।
ਮਿਲਦਾ ਨਾ ਤੂੰ 'ਮਾਨ' ਕਦੇ ਚੰਗੇ ਕਵੀਆਂ ਨੂੰ,
ਤਾਂ ਹੀ ਉਹਨਾਂ ਵਿੱਚ ਤੇਰੀ ਹੁੰਦੀ ਗੱਲ ਨਹੀਂ।
ਸਲੋਹ ਰੋਡ, ਚੈਨਲਾਂ ਵਾਲੀ ਕੋਠੀ, ਨਵਾਂ ਸ਼ਹਿਰ
ਸੰਪਰਕ - 9915803554