ਹਮਸਫ਼ਰ ਨਾਲ ਜਾਤ ਨਹੀ ਵਿਚਾਰ ਮਿਲਣੇ ਚਾਹੀਦੇ ਨੇ - ਜਗਨ ਉੱਗੋਕੇ ਧਾਲੀਵਾਲ
ਆਪਾਂ ਸਭ ਜਾਣਦੇ ਹਾਂ ਕਿ ਜ਼ਿੰਦਗੀ ਦਾ ਸਫਰ ਬਹੁਤ ਲੰਮਾ ਹੁੰਦਾ ਹੈ।ਇਸ ਕਰਕੇ ਕੋਈ ਵੀ ਇੰਨਸਾਨ ਜ਼ਿੰਦਗੀ ਦਾ ਲੰਮਾ ਸਫ਼ਰ ਇਕੱਲਾ ਨਹੀਂ ਤੈਅ ਕਰ ਸਕਦਾਂ। ਚਲੋ ਬਾਕੀ ਹਰੇਕ ਇਨਸਾਨ ਦੀ ਆਪਣੀ ਆਪਣੀ ਸੋਚ ਹੈ। ਜਿਵੇਂ ਕਿਸੇ ਨੂੰ ਚੰਗਾ ਲੱਗਦਾ ਹੈ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ।
ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਚ ਅਨਪੜ੍ਹਤਾ ਸੀ। ਅਨਪੜ੍ਹਤਾ ਦੇ ਨਾਲ ਨਾਲ ਲੋਕਾਂ ਦੀ ਸੋਚ ਵੀ ਬਹੁਤ ਘੱਟ ਸੀ,ਇਸ ਕਰਕੇ ਕਿਸੇ ਦੀ ਕੋਈ ਵੀ ਖ਼ਵਾਹਿਸ਼ ਨਹੀਂ ਸੀ। ਕੇਵਲ ਉਮਰ ਦੇ ਹਿਸਾਬ ਨਾਲ ਵਿਆਹ ਕਰਵਾਉਣ ਤੱਕ ਮਤਲਬ ਹੁੰਦਾ ਸੀ ਹਰੇਕ ਇਨਸਾਨ ਦਾ ਇਸ ਕਰਕੇ ਜਿਥੇ ਵੀ ਕੋਈ ਪਰਿਵਾਰ ਚੋਂ ਕਹਿੰਦਾਂ ਸੀ ਤਾ ਚੁੱਪ-ਚਾਪ ਉਥੇ ਹੀ ਵਿਆਹ ਕਰਵਾ ਲਿਆ ਜਾਂਦਾ ਸੀ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਸੁਕਾਇਤ ਨਹੀਂ ਹੁੰਦੀ ਸੀ ਤੇ ਇਸ ਕਰਕੇ ਹੀ ਕੋਈ ਵੀ ਰਿਸ਼ਤਾ ਵੀ ਨਹੀਂ ਟੁੱਟਦਾ ਸੀ। ਇਸ ਤੋਂ ਇਲਾਵਾ ਹੋਰ ਕੋਈ ਅੱਗੇ ਵੱਧੂ ਸੋਚ ਨਹੀਂ ਸੀ ਕਿਉਂਕਿ ਅਨਪੜ੍ਹਤਾ ਸੀ ਬੱਸ ਕੰਮ ਇਹੀ ਸੀ ਖਾਣ ਪੀਣ ਦੇ ਗੁਜ਼ਾਰੇ ਲਈ ਖੇਤੀ ਹੁੰਦੀ ਇਸ ਦੇ ਨਾਲ ਨਾਲ ਉਸ ਵਕ਼ਤ ਲੋਕ ਮਾਲ ਚਾਰਦੇ ਸੀ।
ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਦੇ ਸਮੇਂ ਚ ਹਰੇਕ ਇਨਸਾਨ ਪੜਿਆ ਲਿਖਿਆ ਹੈ। ਪੜ੍ਹਾਈ ਦੇ ਨਾਲ-ਨਾਲ ਹਰ ਵਿਸੇ ਬਾਰੇ ਜਾਣਕਾਰੀ ਵੀ ਹੈ। ਕੰਪਿਊਟਰ ਯੁੱਗ ਤੇ ਹਰੇਕ ਇਨਸਾਨ ਕੋਲ ਟੱਚ ਫੋਨ ਹੈ। ਦਿਮਾਗ ਇੰਨਾ ਤੇਜ ਹੋ ਗਿਆ ਕਿ ਹਰੇਕ ਇਨਸਾਨ ਦੀ ਖਵਾਇਸ਼ ਵੱਧ ਗੲੀ ਹੈ। ਹੁਣ ਦੇ ਸਮੇਂ ਚ ਹਰੇਕ ਮੁੰਡਾ-ਕੁੜੀ ਘਰੋਂ ਮਾਂ ਪਿਉ ਤੋਂ ਆਜ਼ਾਦੀ ਚਹੁੰਦਾ ਤੇ ਘਰੋਂ ਮਾਂ ਪਿਉ ਤੋਂ ਅਜ਼ਾਦੀ ਕਿਸੇ ਨੂੰ ਮਿਲਦੀ ਨਹੀਂ ਇਹੀ ਕਾਰਨ ਹੈ। ਅੱਜਕਲ੍ਹ ਜ਼ਿਆਦਾਤਰ ਰਿਸਤੇ ਟੁੱਟਣ ਦਾ
ਇਸ ਕਰਕੇ ਮੁੰਡੇ-ਕੁੜੀਆਂ ਨੂੰ ਘਰੋਂ ਮਾਂ ਪਿਉ ਵੱਲੋਂ ਅਜ਼ਾਦੀ ਮਿਲਣੀ ਚਾਹੀਦੀ ਹੈ। ਜਾਤ-ਪਾਤ ਅਤੇ ਧਰਮ ਅਮੀਰੀ ਗਰੀਬੀ ਨਾਲ ਕੋਈ ਵੀ ਸੰਬੰਧ ਨਹੀਂ ਹੋਣਾ ਚਾਹੀਦਾ ਹੈ। ਜਿਥੇ ਵੀ ਕਿਸੇ ਦੀ ਸੋਚ ਵਿਚਾਰ ਮਿਲਦੇ ਨੇ ਜਿਥੇ ਵੀ ਵਿਆਹ ਕਰਵਾ ਕੇ ਅੰਦਰਲਾ ਮਨੀ ਰਾਮ ਖੁਸ ਹੈਂ। ਬੱਸ ਉਥੇ ਹੀ ਚੁੱਪ ਚਾਪ ਕਰਵਾ ਲੈਣਾ ਚਾਹੀਦਾ ਹੈ। ਇਹ ਚ ਕਿਸੇ ਦਾ ਵੀ ਸਲਾਹ ਮਸ਼ਵਰਾ ਨਹੀਂ ਹੋਣਾ ਚਾਹੀਂਦਾ ਹੈ। ਬੱਸ ਮੁੰਡਾ-ਕੁੜੀ ਅਜ਼ਾਦ ਹੋਣੇਂ ਚਾਹੀਦੇ ਨੇ। ਇਸ ਨਾਲ ਦਾਜ-ਦਹੇਜ ਵੀ ਖਤਮ ਹੋ ਜਾਵੇਂਗਾ। ਅਤੇ ਕਰਜ਼ੇ ਤੋਂ ਵੀ ਬਚਿਆ ਜਾ ਸਕਦਾ ਹੈਂ। ਨਾਂ ਕੋਈ ਤਲਾਕ ਨਾਂ ਹੀ ਕੋਈ ਰਿਸ਼ਤਾ ਟੁੱਟੇ ਹੁਣ ਆਪਣੇ ਲੋਕ ਬਾਹਰਲੇ ਦੇਸ਼ਾਂ ਚ ਜਾਂਦੇ ਨੇ ਬਾਹਰਲੀਆਂ ਕੰਟਰੀਆ ਚ ਲੋਕ ਅਜਾਦ ਨੇਂ ਜੋਂ ਵੀ ਕਰਦੇ ਨੇ ਆਪਣੀ ਮਰਜ਼ੀ ਨਾਲ ਕਰਦੇ ਨੇ ਆਪਣੀ ਮਰਜ਼ੀ ਨਾਲ ਹੀ ਜ਼ਿੰਦਗੀ ਜਿਉਂਦੇ ਨੇ।
ਜਿੰਦਗੀ ਚ ਬਹੁਤ ਖੁਸ਼ ਨੇ ਕਰਜ਼ੇ ਤੋਂ ਮੁਕਤ ਕੋਈ ਕਿਸੇ ਪ੍ਰਕਾਰ ਦੀ ਟੈਨਸਨ ਨਹੀਂ, ਕੋਈ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਹੀਂ, ਕੋਈ ਵਿਖਾਵਾ ਨਹੀਂ ਕੋਈ ਲਾਲਚ ਨਹੀਂ ਜੋਂ ਵੀ ਕਮਾਉਂਣਾ ਉਹੀ ਖਾਣਾਂ ਬੱਸ ਨਾਂ ਕੋਈ ਕਿਸੇ ਦੀ ਆਸ ਨਾਂ ਹੀ ਝਾਕ ਬੱਸ ਆਪਣੇ ਸਿਰ ਤੇ ਮੌਜ ਕਰਦੇ ਨੇ।
ਇਸ ਕਰਕੇ ਜ਼ਿੰਦਗੀ ਚ ਆਪਣੀ ਸੋਚ ਤੇ ਅਜ਼ਾਦ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਅਜ਼ਾਦ ਕਰੋਂ।ਅਸਲੀ ਇੰਨਸਾਨੀਅਤ ਵਾਲ਼ੀ ਜ਼ਿੰਦਗੀ ਬਤੀਤ ਕਰੋਂ।
ਲਿੱਖਤ ਜਗਨ ਉੱਗੋਕੇ ਧਾਲੀਵਾਲ, 9915598209