ਦਲ ਬਦਲਣ ਦੀ ਰੁੱਤ - ਮਹਿੰਦਰ ਸਿੰਘ ਮਾਨ
ਦਲ ਬਦਲਣ ਦੀ ਰੁੱਤ ਆਈ ਹੈ
ਦਲ ਬਦਲ ਲਉ ਭਾਈ।
ਉਸ ਦਲ 'ਚ ਪਹੁੰਚ ਜਾਉ
ਜਿਸ 'ਚ ਹੋਵੇ ਵੱਧ ਕਮਾਈ।
ਨਵੇਂ ਦਲ 'ਚ ਜਾ ਕੇ
ਗਲ਼ ਹਾਰ ਪੁਆ ਲਉ।
ਗੱਲਾਂ ਦਾ ਕੜਾਹ ਬਣਾ ਕੇ
ਉਸ ਦਲ ਤੇ ਛਾ ਜਾਉ।
ਭਾਵੇਂ ਨਵੇਂ ਦਲ 'ਚ ਜਾ ਕੇ
ਉੱਥੇ ਪੈਰ ਟਿਕਾਣੇ ਔਖੇ।
ਜਿਹੜੇ ਕੰਮ ਲੱਗਣ ਔਖੇ
ਉਹ ਬਾਅਦ 'ਚ ਹੋ ਜਾਂਦੇ ਸੌਖੇ।
ਪ੍ਰਧਾਨ ਜੀ ਦੇ ਗੋਡੀਂ ਹੱਥ
ਜ਼ਰਾ ਚੱਜ ਨਾਲ ਲਾਇਊ।
ਮੰਨ ਲਉ ਗੱਲ ਮੇਰੀ ਚੁੱਪ ਕਰਕੇ
ਫਿਰ ਪਿੱਛੋਂ ਨਾ ਪਛਤਾਇਉ।
ਜਿਹੜੇ ਸਮੇਂ ਸਿਰ ਫੁਰਤੀ ਨਾਲ
ਫੈਸਲਾ ਨਹੀਂ ਲੈਂਦੇ।
ਉਨ੍ਹਾਂ ਨੂੰ ਫਿਰ ਰੋਣਾ ਪੈਂਦਾ
ਸਿਆਣੇ ਇਹ ਕਹਿੰਦੇ।
ਮਹਿੰਦਰ ਸਿੰਘ ਮਾਨ
ਅੰਗਦ ਸਿੰਘ ਐਕਸ ਐੱਮ ਐੱਲ ਏ ਦੀ ਰਿਹਾਇਸ਼ ਦੇ ਸਾਮ੍ਹਣੇ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554