ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ' - ਮੇਜਰ ਸਿੰਘ 'ਬੁਢਲਾਡਾ'
ਬਾਦਸ਼ਾਹ 'ਜਹਾਂਗੀਰ' ਨੇ 'ਪੰਜਵੇਂ ਪਾਤਸ਼ਾਹ' ਨੂੰ,
ਮਾਰਨ ਲਈ ਸਖ਼ਤ ਹੁਕਮ ਸੁਣਾਇਆ ਸੀ।
'ਯਾਸਾ' ਮੁਤਾਬਕ ਨਾ ਧਰਤੀ ਤੇ ਖੂਨ ਡਿੱਗੇ,
ਤਾਹੀਂ ਤੱਤੀ ਤਵੀ ਉਤੇ ਬਿਠਾਇਆ ਸੀ।
ਤੱਤੀ ਰੇਤ ਪਾਈ ਸਾਰੇ ਸਰੀਰ ਉਤੇ,
ਜ਼ਾਲਮਾਂ ਤਰਸ ਰਤਾ ਨਾ ਖਾਇਆ ਸੀ।
"ਤੇਰਾ ਭਾਣਾ ਮੀਠਾ ਲਾਗੇ" ਉਚਾਰ ਮੂੰਹੋਂ,
ਅਨੋਖਾ ਕਾਰਨਾਮਾ ਕਰ ਦਿਖਾਇਆ ਸੀ।
ਪੂਰਾ ਰਾਹ ਸੀ ਬਚਨ ਦਾ ਮੌਤ ਕੋਲੋਂ,
ਪਰ ਐਸਾ ਕੋਈ ਨਾ ਰਾਹ ਅਪਣਾਇਆ ਸੀ।
'ਮੇਜਰ' ਤਸੀਹੇ ਭਰੀ ਮੌਤ ਗਲ ਲਾਈ,
ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ ਪਾਇਆ ਸੀ।
ਲੇਖਕ - ਮੇਜਰ ਸਿੰਘ 'ਬੁਢਲਾਡਾ'
94176 42327