ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਭਾਰਤੀ ਫੌਜਾਂ ਦਾ ਹਮਲਾ,ਜਿਸਨੇ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕੀਤਾ - ਬਘੇਲ ਸਿੰਘ ਧਾਲੀਵਾਲ

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਕੀਤਾ ਗਿਆ ਫੌਜੀ ਹਮਲਾ ਸਿੱਖਾਂ ਤੇ ਹੋਏ ਪਹਿਲੇ ਦੋ ਵੱਡੇ ਹਮਲਿਆਂ ਤੋ ਵੀ ਵੱਡਾ ਹਮਲਾ ਹੈ,ਜਿੰਨਾਂ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ।ਤੀਜੇ ਘੱਲੂਘਾਰੇ ਵਿੱਚ ਜੋ ਸਿੱਖ ਮਹਿਲਾਵਾਂ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ,ਉਸ ਨੇ ਜਿੱਥੇ ਭਾਰਤ ਦੇ ਅਖੌਤੀ ਲੋਕਤੰਤਰ ਦਾ ਪਰਦਾਫਾਸ ਕੀਤਾ ਹੈ,ਓਥੇ ਭਾਰਤੀ ਫੌਜ ਦੇ ਇਸ ਘਿਨਾਉਣੇ ਜੁਲਮਾਂ ਨੇ ਮੁਗਲਾਂ ਦੇ ਜੁਲਮਾਂ ਨੂੰ ਬਹੁਤ ਛੋਟਾ ਕਰ ਦਿੱਤਾ ਹੈ।ਪਹਿਲਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ ਮਈ 1746 ਈ: ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ 'ਚ ਵਾਪਰਿਆ।ਜਿੱਥੇ ਦਿਵਾਨ ਲਖਪਤ ਰਾਏ ਨੇ ਅਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਹੌਰ ਦੇ ਸ਼ਾਹੀ ਲਗਵਰਨਰ ਯਾਹੀਆ ਖਾਨ ਤੋ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ ਸੀ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਇਹ ਸਾਕਾ ਛੋਟੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੱਡਾ ਘੱਲੂਘਾਰਾ ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਇਸ ਘਲੂਘਾਰੇ ਵਿਚ ਸਿੱਖਾਂ ਦੀ ਫੌਜ 50,000 ਤੇ ਅਬਦਾਲੀ ਦੀ 2 ਲੱਖ ਤੋ ਵੱਧ ਸੀ। ਸਿੱਖਾਂ ਦੇ 16-18 ਹਜ਼ਾਰ ਬਾਲ ਬੱਚੇ ਤੇ ਔਰਤਾਂ ਤੇ 10-12 ਹਜ਼ਾਰ ਸਿੱਖ ਫੌਜ ਸਮੇਤ ਕੁੱਲ ਕਰੀਬ 30-35 ਹਜ਼ਾਰ ਸਿੱਖ ਸ਼ਹੀਦ ਹੋਏ ਸਨ।ਪ੍ਰੰਤੂ ਵੀਹਵੀਂ ਸਦੀ ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਨੇ ਇਤਿਹਾਸ ਦੇ ਵਰਕਿਆਂ ਵਿੱਚ ਦਰਜ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕਰ ਦਿੱਤਾ ਹੈ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਚ ਹੋਏ ਇਸ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਸ਼ਰਧਾਲੂ ਬੱਚੇ,ਬੱਚੀਆਂ,ਬੁੱਢੇ,  ਬੁੱਢੀਆਂ,ਨੌਜੁਆਨ,ਮੁੰਡੇ  ਕੁੜੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ਵਿੱਚ ਬੇਰਹਿਮੀ ਨਾਲ ਸਰੀਰਕ,ਮਾਨਸਿਕ ਅਤੇ ਜਿਣਸੀ ਕਸਟ ਦੇਣ ਤੋ ਬਾਅਦ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਅਤੇ ਬਾਕੀਆਂ ਨੂੰ ਗਿਰਫਤਾਰ ਕਰਕੇ ਅੰਨਾ ਜੁਲਮ ਕਰਨ ਤੋਂ ਬਾਅਦ ਜੇਲਾਂ ਵਿੱਚ  ਸੁੱਟ ਦਿੱਤਾ ਗਿਆ ਸੀ।ਜੂਨ 84 ਦੇ ਇਸ ਹਮਲੇ ਦਾ ਅਤੇ ਮੁਗਲਾਂ ਦੇ ਹਮਲਿਆਂ ਵਿੱਚ ਇਹ ਅੰਤਰ ਸੀ ਕਿ ਉਸ ਮੌਕੇ ਹੋਏ ਜੁਲਮਾਂ ਵਿੱਚ ਸਿੱਖ ਬੀਬੀਆਂ ਕਦੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਨਹੀ ਸਨ ਹੋਈਆਂ,ਪਰ ਜੂਨ 1984  ਦੇ ਹਮਲੇ ਦੌਰਾਨ ਮਹਿਲਾਵਾਂ ਨੂੰ ਜਾਣਬੁੱਝ ਕੇ ਨਿਸਾਨਾ ਬਣਾਇਆ ਗਿਆ।ਸਿੱਖ ਜੂਨ ਦੇ ਇਸ ਹਫਤੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 1 ਜੂਨ 1984 ਦਾ ਪਹਿਲਾ ਦਿਨ ਪੰਜਾਬ ਲਈ ਤੇ ਖਾਸ ਕਰਕੇ ਸਿੱਖਾਂ ਲਈ ਉਹ ਮਨਹੂਸ ਦਿਨ ਸੀ, ਜਿਸ ਦਿਨ ਭਾਰਤੀ ਫੌਜਾਂ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਫਿਰਕੇ ਨੂੰ ਸਬਕ ਸਿਖਾਉਣ ਲਈ ਚੜ੍ਹਾਈ ਕੀਤੀ ਸੀ, ਜਿਸ ਨੇ ਭਾਰਤ ਦੇ ਗਲੋਂ ਵਿਦੇਸ਼ੀ ਗੁਲਾਮੀ ਦਾ ਜੂਲਾ ਲਾਹੁਣ ਲਈ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਅੰਗੇਰਜ ਸਾਮਰਾਜ ਦੀ ਦੋ ਸਦੀਆਂ ਪੁਰਾਣੀ ਗੁਲਾਮੀ ਤੋਂ ਮੁਕੰਮਲ ਅਜਾਦੀ ਦਿਵਾਈ ਸੀ। ਜੂਨ 1984 ਦਾ ਸ੍ਰੀ ਹਰਮੰਦਿਰ ਸਾਹਿਬ ਤੇ ਫੌਜੀ ਹਮਾਲ ਭਾਰਤ ਦੇ ਹਿੰਦੂ ਕੱਟੜਵਾਦ ਵੱਲੋਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਕੀਤੇ ਜਵਰ ਜੁਲਮ ਦਾ ਸਿਖਰ ਕਿਹਾ ਜਾ ਸਕਦਾ ਹੈ। ਇਸ ਹਮਲੇ ਦੌਰਾਨ ਫੋਜ ਦੀ ਹਾਈਕਮਾਂਡ ਵੱਲੋਂ ਫੌਜੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਜੁੜੀਆਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸਬਕ ਸਿਖਾਉਣ ਲਈ ਜੋ ਹਦਾਇਤਾਂ ਦਿੱਤੀਆਂ ਗਈਆਂ, ਉਹ ਬਹੁਤ ਹੀ ਦਿਲ ਕੰਬਾਊ ਸਨ। ਫੌਜ ਦੀ ਹਾਈਕਮਾਂਡ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਦਰਵਾਰ ਸਾਹਿਬ ਕੰਪਲੈਕਸ ਵਿੱਚ ਘਿਰ ਚੁੱਕੀਆਂ ਸਿੱਖ ਬੀਬੀਆਂ ਨਾਲ ਬਲਾਤਕਾਰ ਤੱਕ ਕਰਨ ਦੀ ਖੁੱਲ ਦਿੱਤੀ ਗਈ ਤੇ ਫੌਜੀ ਹਮਲੇ ਦੀ ਕਮਾਂਡ ਸਾਂਭ ਰਹੇ ਜਰਨੈਲਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜੇਕਰ ਕੋਈ ਫੌਜੀ ਜਵਾਨ ਸਿੱਖ ਔਰਤ ਨਾਲ ਬਲਾਤਕਾਰ ਕਰਦਾ ਹੈ ਤਾਂ ਉਸ ਨੂੰ ਕੋਈ ਵੀ ਸਜਾ ਨਾ ਦਿੱਤੀ ਜਾਵੇ ਭਾਵ ਕਿਸੇ ਵੀ ਜੁਰਮ ਬਦਲੇ ਕਿਸੇ ਵੀ ਫੋਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ। ਭਾਰਤੀ ਫੌਜ ਦੇ ਇਹ ਰਾਜ ਦਰਵਾਰ ਸਾਹਿਬ ਤੇ ਫੌਜੀ ਹਮਲੇ ਦੇ ਕਮਾਂਡਰ ਰਹੇ ਜਰਨੈਲ ਕੁਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਉਜਾਗਰ ਕੀਤੇ ਹਨ। ਫੌਜੀ ਜਰਨੈਲ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਵਿੱਚ ਭਾਰਤੀ ਫੌਜ ਨੂੰ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਤੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ  ਪਿਆ। ਉਪਰੋਕਤ  ਤੱਥਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਆਪਣਿਆਂ ਵਾਲੀ ਨਹੀਂ ਬਲਕਿ ਦੁਸ਼ਮਣਾਂ ਵਾਲੀ ਰਹੀ।ਇਹੋ ਗੱਲ ਮਿਉਂਦੇ ਜੀਅ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਰਹੇ ਹਨ ਕਿ ਸਾਡੀ ਅਲੱਗ ਹੋਣ ਦੀ ਕੋਈ ਮੰਗ ਨਹੀ,ਪਰ ਰਹਿਣਾ ਅਸੀ ਇੱਕ ਨੰਬਰ ਦੇ ਸਹਿਰੀ ਬਣ ਕੇ ਹੈ,ਦੂਜੇ ਦਰਜੇ ਦੇ ਸਹਿਰੀ ਬਣ ਕੇ ਰਹਿਣਾ ਮਨਜੂਰ ਨਹੀ। ਇਹ ਸਮਝ ਵੀ ਪੈਂਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਫੌਜੀ ਹਮਲਾ ਮਹਿਜ ਦੇਸ਼ ਦੇ ਅਮਨ ਕਾਨੂੰਨ ਨੂੰ ਬਣਾਈ ਰੱਖਣ ਲਈ ਨਹੀ ਬਲਕਿ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦੁਸ਼ਮਣ ਸਮਝਕੇ ਦੂਸਰੇ ਮੁਲਕ ਤੇ ਕੀਤੇ ਜਾਣ ਵਾਲੇ ਹਮਲੇ ਦੀ ਤਰਜ ਤੇ ਬਕਾਇਦਾ ਓਪਰੇਸ਼ਨ ਬਲਿਊ ਸਟਾਰ ਦਾ ਨਾਮ ਦੇ ਕੇ ਕੀਤਾ ਗਿਆ ਸੀ। ਸਿੱਖ ਕੌਮ ਦੀ ਆਣ ਸ਼ਾਨ ਦੇ ਪ੍ਰਤੀਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੇਂਦਰ ਦੀ ਇਸ ਬਦਨੀਤੀ ਤੋਂ ਚੰਗੀ ਤਰਾਂ ਵਾਕਫ ਸਨ ਇਸੇ ਲਈ ਉਨਾਂ ਨੂੰ  ਭਾਰਤ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੌਜੀ ਹਮਲੇ ਦੇ  ਪ੍ਰਤੀਕਰਮ ਵਜੋਂ ਇਹ ਐਲਾਨ ਕੀਤੀ ਗਿਆ ਸੀ ਕਿ ਜੇਕਰ ਭਾਰਤ ਸਰਕਾਰ ਸ੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕਰਦੀ ਹੈ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਟਿੱਕ ਜਾਵੇਗੀ। ਇਹ ਕਿਹਾ ਜਾਣਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਆਸ ਨਹੀਂ ਸੀ ਕਿ ਕੇਦਰ ਸਰਕਾਰ ਐਨਾ ਵੱਡਾ ਹਮਲਾ ਦਰਬਾਰ ਸਾਹਿਬ ਤੇ ਕਰ ਸਕਦੀ ਹੈ, ਉਸ ਦੂਰਅੰਦੇਸ਼ ਸੰਤ  ਸਿਪਾਹੀ ਦੀ  ਤੌਹੀਨ ਕਰਨ ਦੇ ਸਮਾਨ ਹੈ।, ਜਿਹੜਾ ਚਲਾਕ ਦੁਸ਼ਮਣ ਦੇ ਅੰਦਰਲੀ ਹਰੇਕ ਮੰਦ ਭਾਵਨਾ ਨੂੰ ਚੰਗੀ ਤਰਾਂ ਸਮਝਦਾ ਤੇ ਜਾਣਦਾ ਸੀ। ਜਰਨਲ ਸੁਬੇਗ ਸਿੰਘ ਵੱਲੋਂ ਦਰਬਾਰ ਸਾਹਿਬ ਵਿੱਚ ਕੀਤੀ ਮੋਰਚਾਬੰਦੀ ਅਤੇ ਸੰਤਾਂ ਵੱਲੋਂ ਫੌਜੀ ਹਮਲੇ ਦੇ ਡਟਵੇਂ ਮੁਕਾਬਲੇ ਲਈ ਪਹਿਲਾਂ ਹੀ ਕੀਤਾ ਗਿਆ ਅਸਲਾ ਅਤੇ ਗੋਲੀ ਸਿੱਕੇ ਦਾ ਪ੍ਰਬੰਧ ਕਿਸੇ ਵੀ ਅਜਿਹੀ ਦੰਦਕਥਾ ਦੀ ਗੁੰਜਾਇਸ਼ ਨਹੀਂ ਛੱਡਦਾ ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮਲੇ ਤੋਂ ਅਣਜਾਣ ਸਨ। ਅਜਿਹਾ ਕਹਿ ਕੇ ਉਨਾਂ ਦੀ ਸਿੱਖ ਇਤਿਹਾਸ ਵਿੱਚ ਦਰਜ ਵੱਡੀ ਸੂਰਮਗਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਚਾਈ ਤਾਂ ਇਹ ਹੈ ਕਿ ਕੇਂਦਰ ਦੀ ਬਦਨੀਤੀ ਤੇ  ਬੇਗਾਨੇਪਣ ਵਾਲੀ ਮੰਦ ਭਾਵਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸਿੱਖ ਕੌਮ ਨੂੰ ਸੁਚੇਤ ਕਰ ਰਹੇ ਸਨ। ਜਿਸ ਤੋਂ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਖੌਫਜਦਾ ਸਨ, ਕਿਉਕਿ ਕੇਂਦਰ ਵੱਲੋਂ ਸੰਤ ਜਰਨੈਲ  ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪੰਜਾਬ ਦੇ ਰਾਜ ਭਾਗ ਸਮੇਤ ਹਰ ਤਰਾਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਨਿਸ਼ਾਨੇ ਤੋਂ ਭਟਕਾਇਆ ਨਹੀਂ ਸੀ ਜਾ ਸਕਿਆ। ਅਖੀਰ ਕੇਂਦਰ ਨੇ ਇਸ ਫੌਜੀ ਹਮਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਮਨ ਬਣਾ ਲਿਆ, ਇੱਕ ਤਾਂ ਸਿੱਖ ਮੰਗਾਂ ਮਨਵਾਉਣ ਲਈ ਕੇਂਦਰ ਨਾਲ ਟੱਕਰ ਲੈ ਕੇ ਪੂਰੀ ਦੂਨੀਆਂ ਦਾ ਧਿਆਨ ਖਿੱਚਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨਾ ਅਤੇ  ਦੂਜਾ ਫੌਜੀ ਹਮਲੇ ਅਤੇ ਪੁਲਿਸ ਸਮੇਤ ਨੀਮ ਫੋਰਸਾਂ ਦੀ ਮੱਦਦ ਨਾਲ ਕੇਂਦਰ ਲਈ ਖਤਰੇ ਪੈਦਾ ਕਰਨ ਵਾਲੀ ਨੌਜਵਾਨ ਸਿੱਖ ਪੀਹੜੀ ਦਾ ਖਾਤਮਾ ਕਰਕੇ ਅਜਿਹੀ ਦਹਿਸ਼ਤ ਪੈਦਾ ਕਰਨੀ ਤਾਂ ਕਿ ਭਵਿੱਖ ਵਿੱਚ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਿੱਖ ਸੌ ਵਾਰ ਸੋਚਣ। ਇਹ ਵੀ ਕੌੜਾ ਸੱਚ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਿ ਦਰਵਾਰ ਸਾਹਿਬ ਤੇ ਕੀਤੇ ਗਏ ਫੌਜੀ ਹਮੇਲ ਲਈ ਸਿੱਖ ਵਿਰੋਧੀ ਭਾਜਪਾ,ਕੌਮਨਿਸਟਾਂ ਸਮੇਤ ਰਵਾਇਤੀ ਅਕਾਲੀ ਲੀਡਰਸ਼ਿੱਪ ਪੂਰੀ ਤਰਾਂ ਕੇਂਦਰ ਦੇ ਨਾਲ ਸੀ, ਜਿਸ ਨਾਲ ਕੇਂਦਰ ਨੂੰ ਸਿੱਖ ਨਸਲਕੁਸ਼ੀ ਕਰਨ ਲਈ ਹੌਂਸਲਾ ਮਿਲਿਆ ਤੇ ਉਨਾਂ ਨੇ ਬੇ-ਫਿਕਰ ਤੇ ਬੇ-ਕਿਰਕ ਹੋ ਕੇ ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ। ਰਹਿੰਦੀ ਦੁਨੀਆਂ ਤੱਕ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫਤੇ ਸਿੱਖਾਂ ਦੇ ਹਿਰਦਿਆਂ ਵਿਚਲੇ ਜਖਮ ਤਾਜਾ ਹੁੰਦੇ ਰਹਿਣਗੇ। ਜੂਨ ਮਹੀਨੇ ਦਾ ਇਹ ਪਹਿਲਾ ਹਫਤਾ ਜਿੱਥੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਆਪਣੇ ਪੁਰਖਿਆਂ ਦੀਆਂ ਲਾਮਿਸ਼ਾਲ ਕੁਰਬਾਨੀਆਂ ਕਰਕੇ ਪ੍ਰੇ੍ਰਰਨਾ ਸਰੋਤ ਹੋਵੇਗਾ, ਉਥੇ ਸਿੱਖ ਕੌਂਮੀ ਜਜ਼ਬੇ ਨੂੰ ਖਤਮ ਕਰਨ ਲਈ ਕੇਂਦਰੀ ਤਾਕਤਾਂ ਦੇ ਮਦਦਗਾਰ ਬਣੇ ਅਕਾਲੀ ਆਗੂਆਂ ਦੇ ਦੋਗਲੇ ਕਿਰਦਾਰ ਨੂੰ ਨੰਗਾ ਕਰਦਾ ਰਹੇਗਾ,ਜਿਸ ਨਾਲ ਉਹਨਾਂ ਦੀਆਂ ਨਸਲਾਂ ਸ਼ਰਮਸਾਰ ਹੁੰਦੀਆਂ ਰਹਿਣਗੀਆਂ।
ਬਘੇਲ ਸਿੰਘ ਧਾਲੀਵਾਲ
99142-58142